ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਵਿਸ਼ੇਸ਼ ਅਭਿਯਾਨ 4.0 ਆਪਣੇ ਅੰਤਿਮ ਪੜਾਅ ‘ਤੇ ਪਹੁੰਚਿਆ: ਮੰਤਰਾਲੇ ਨੇ 14,559 ਸਥਾਨਾਂ ‘ਤੇ 100% ਸਵੱਛਤਾ ਲਕਸ਼ ਹਾਸਲ ਕੀਤਾ, ਲੰਬਿਤ ਮਾਮਲਿਆਂ ਦੇ ਨਿਪਟਾਰੇ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ


MoRT&H 2 ਤੋਂ 31 ਅਕਤੂਬਰ, 2024 ਤੱਕ ਸਵੱਛਤਾ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ 4.0 ਚਲਾ ਰਿਹਾ ਹੈ।

Posted On: 16 OCT 2024 6:58PM by PIB Chandigarh

ਸਵੱਛਤਾ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਨ ਲਈ ਵਿਸ਼ੇਸ਼ ਅਭਿਯਾਨ 4.0 ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਚੁੱਕਿਆ ਹੈ। MoRTH ਅਤੇ ਇਸ ਦੀਆਂ ਏਜੰਸੀਆਂ ਦੁਆਰਾ ਵਿਭਿੰਨ ਮਾਪਦੰਡਾਂ ਦੇ ਤਹਿਤ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਇਹ ਅਭਿਯਾਨ ਜ਼ੋਰਦਾਰ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਮੰਤਰਾਲੇ ਨੇ 14559 ਸਥਾਨਾਂ ‘ਤੇ ਸਵੱਛਤਾ ਗਤੀਵਿਧੀਆਂ ਵਿੱਚ 100% ਲਕਸ਼ ਹਾਸਲ ਕਰ ਲਿਆ ਹੈ। ਇਨ੍ਹਾਂ ਸਥਾਨਾਂ ਵਿੱਚ ਦਫਤਰ, ਕੰਸਟ੍ਰਕਸ਼ਨ ਕੈਂਪਸ/ਸਾਈਟਾਂ, ਨੈਸ਼ਨਲ ਹਾਈਵੇਅ ਸੈਕਸ਼ਨ, ਟੋਲ ਪਲਾਜ਼ਾ, ਸੜਕ ਦੇ ਕਿਨਾਰੇ ਦੀਆਂ ਸੁਵਿਧਾਵਾਂ, ਸੜਕ ਦੇ ਕਿਨਾਰੇ ਦੇ ਢਾਬੇ, ਬੱਸ ਸਟੌਪ ਆਦਿ ਸ਼ਾਮਲ ਹਨ। ਹੁਣ ਤੱਕ ਸਾਂਸਦਾਂ ਦੇ 41%(583) ਲੰਬਿਤ ਸੰਦਰਭ, 85% (986) ਲੰਬਿਤ ਜਨ ਸ਼ਿਕਾਇਤਾਂ ਅਤੇ 56% (211)  ਦਾ ਜਨ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। 

ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵਿੱਚ ਅਭਿਯਾਨ ਦੇ ਨੋਡਲ ਅਧਿਕਾਰੀ ਨਿਯਮਿਤ ਤੌਰ ‘ਤੇ ਅਭਿਯਾਨ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਹਨ ਅਤੇ ਲੰਬਿਤ ਸੰਦਰਭਾਂ ਦੇ ਨਿਪਟਾਰੇ ਲਈ ਨਿਜੀ ਤੌਰ ‘ਤੇ ਸਬੰਧਿਤ ਸੀਨੀਅਰ ਅਧਿਕਾਰੀਆਂ ਦੇ ਨਾਲ ਮਾਮਲਿਆਂ ਨੂੰ ਦੇਖ ਰਹੇ ਹਾਂ। 

 

ਇਸ ਅਭਿਯਾਨ ਦੀ ਵਿਆਪਕ ਪਹੁੰਚ ਬਣਾਉਣ ਲਈ ਇਸ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਜਿਵੇਂ ਐਕਸ (X- Twitter), ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਮਾਧਿਅਮ ਨਾਲ ਵੀ ਪ੍ਰਸਾਰਿਤ ਕੀਤਾ ਗਿਆ ਹੈ। 

*****

 ਐੱਨਕੇਕੇ/ਜੀਐੱਸ/ਏਕੇ 


(Release ID: 2065803) Visitor Counter : 28


Read this release in: English , Urdu , Hindi