ਬਿਜਲੀ ਮੰਤਰਾਲਾ
ਆਰਈਸੀਪੀਡੀਸੀਐੱਲ (RECPDCL) ਨੇ ਰਾਜਸਥਾਨ- IV ਐੱਚ-1 ਪਾਵਰ ਟ੍ਰਾਂਸਮਿਸ਼ਨ ਲਿਮਿਟਿਡ ਨੂੰ ਮੈਸਰਜ਼ ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਨੂੰ ਸੌਂਪਿਆ
Posted On:
15 OCT 2024 5:18PM by PIB Chandigarh
ਆਰਈਸੀ ਲਿਮਿਟਿਡ ਦੀ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਅਤੇ ਬਿਜਲੀ ਮੰਤਰਾਲੇ ਦੀ ਸਰਪ੍ਰਸਤੀ ਹੇਠ ਮਹਾਰਤਨ ਸੀਪੀਐੱਸਯੂ ਆਰਈਸੀ ਪਾਵਰ ਡਿਵੈਲਪਮੈਂਟ ਐਂਡ ਕੰਸਲਟੈਂਸੀ ਲਿਮਿਟਿਡ (ਆਰਈਸੀਪੀਡੀਸੀਐੱਲ) ਨੇ ਇੱਕ ਪ੍ਰੋਜੈਕਟ ਵਿਸ਼ਿਸ਼ਟ ਐੱਸਪੀਵੀ (ਸਪੈਸ਼ਲ ਪਰਪਜ਼ ਵ੍ਹੀਕਲ), ਰਾਜਸਥਾਨ IV ਐੱਚ-1 ਪਾਵਰ ਟ੍ਰਾਂਸਮਿਸ਼ਨ ਲਿਮਿਟਿਡ ਨੂੰ ਮੈਸਰਜ਼ ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ (ਪੀਜੀਸੀਆਈਐੱਲ) ਨੂੰ 15 ਅਕਤੂਬਰ, 2024 ਨੂੰ ਗੁਰੂਗ੍ਰਾਮ ਵਿੱਚ ਸੌਂਪਿਆ।
ਮੈਸਰਜ਼ ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ (ਪੀਜੀਸੀਆਈਐੱਲ), ਬੀਓਓਟੀ (ਬਿਲਡ, ਓਨ, ਓਪਰੇਟ ਐਂਡ ਟ੍ਰਾਂਸਫਰ) ਦੇ ਅਧਾਰ ‘ਤੇ ਉਪਰੋਕਤ ਟ੍ਰਾਂਸਮਿਸ਼ਨ ਪ੍ਰੋਜੈਕਟ ਦੇ ਵਿਕਾਸ ਲਈ, ਬੀਪੀਸੀ (ਬਿਡ ਪ੍ਰੋਸੈੱਸ ਕੋਆਰਡੀਨੇਟਰ) ਆਰਈਸੀਪੀਡੀਸੀਐੱਲ ਦੁਆਰਾ ਆਯੋਜਿਤ ਟੈਰਿਫ-ਅਧਾਰਿਤ ਪ੍ਰਤੀਯੋਗੀ ਬੋਲੀ (ਟੀਬੀਸੀਬੀ) ਪ੍ਰਕਿਰਿਆ ਰਾਹੀਂ ਟ੍ਰਾਂਸਮਿਸ਼ਨ ਸਰਵਿਸ ਪ੍ਰੋਵਾਈਡਰ (ਟੀਐੱਸਪੀ) ਦੇ ਰੂਪ ਵਿੱਚ ਉਭਰਿਆ ਹੈ।
ਇਸ ਪ੍ਰੋਜੈਕਟ ਵਿੱਚ 765/400 ਕੇਵੀ (2x1500 ਐੱਮਵੀਏ), 400/220 ਕੇਵੀ (2x500 ਐੱਮਵੀਏ) और 220/132 ਕੇਵੀ (3x200 ਐੱਮਵੀਏ) ਕੁਰਾਵਰ ਸਬ-ਸਟੇਸ਼ਨ ਦੀ ਸਥਾਪਨਾ 2x330 ਐੱਮਵੀਏਆਰ, 765 ਕੇਵੀ ਬਸ ਰਿਐਕਟਰ ਅਤੇ 1x125 ਐੱਮਵੀਏਆਰ, 420 ਕੇਵੀ ਬਸ ਰਿਐਕਟਰ ਦੇ ਨਾਲ-ਨਾਲ ਸਬੰਧਿਤ ਕਾਰਜ ਸ਼ਾਮਲ ਹਨ।
ਇਸ ਐੱਸਪੀਵੀ ਨੂੰ ਆਰਈਸੀਪੀਡੀਸੀਐੱਲ ਦੇ ਸੀਈਓ ਸ਼੍ਰੀ ਟੀ ਐੱਸ ਸੀ ਬੋਸ਼ ਦੁਆਰਾ ਆਰਈਸੀਪੀਡੀਸੀਐੱਲ, ਪੀਜੀਸੀਆਈਐੱਲ ਅਤੇ ਸੈਂਟ੍ਰਲ ਟ੍ਰਾਂਸਮਿਸ਼ਨ ਯੂਟੀਲਿਟੀ ਆਫ ਇੰਡੀਆ ਲਿਮਿਟਿਡ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ, ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਦੇ ਕੰਪਨੀ ਸਕੱਤਰ ਸ਼੍ਰੀ ਸਤਿਆਪ੍ਰਕਾਸ਼ ਦਾਸ ਨੂੰ ਸੌਂਪਿਆ ਗਿਆ। ਪ੍ਰੋਜੈਕਟ ਨੂੰ 24 ਮਹੀਨਿਆਂ ਵਿੱਚ ਲਾਗੂ ਕਰਨ ਦਾ ਲਕਸ਼ ਰੱਖਿਆ ਗਿਆ ਹੈ।
****
ਜੇਐੱਨ/ਸੁਸ਼ੀਲ ਕੁਮਾਰ
(Release ID: 2065377)
Visitor Counter : 36