ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਸਕੱਤਰ ਨੇ ਨਵੀਂ ਦਿੱਲੀ ਵਿੱਚ ਅਮਰੀਕਾ-ਭਾਰਤ ਸਾਮਰਿਕ ਸਾਂਝੇਦਾਰੀ ਮੰਚ ਦੁਆਰਾ ਆਯੋਜਿਤ ਸਲਾਨਾ ਇੰਡੀਆ ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕੀਤਾ
ਭਾਰਤੀਆਂ ਕੰਪਨੀਆਂ ਦੀਆਂ ਦਵਾਈਆਂ ਨੇ 2022 ਵਿੱਚ ਅਮਰੀਕਾ ਹੈਲਥ ਕੇਅਰ ਸਿਸਟਮ ਨੂੰ 219 ਬਿਲੀਅਨ ਅਮਰੀਕੀ ਡਾਲਰ ਦੀ ਬਚਤ ਕਰਵਾਈ ਅਤੇ 2013 ਤੋਂ 2022 ਦਰਮਿਆਨ ਕੁੱਲ 1.3 ਟ੍ਰਿਲੀਅਨ ਅਮਰੀਕੀ ਡਾਲਰ ਦੀ ਬਚਤ ਕੀਤੀ: ਕੇਂਦਰੀ ਸਿਹਤ ਸਕੱਤਰ
“ਦੁਨੀਆ ਵਿੱਚ ਨਿਰਮਿਤ ਸਾਰਿਆਂ ਵੈਕਸੀਨਾਂ ਵਿੱਚੋਂ 50% ਭਾਰਤ ਤੋਂ ਹਨ। ਪਿਛਲੇ ਇੱਕ ਸਾਲ ਵਿੱਚ ਹੀ, ਦੁਨੀਆ ਭਰ ਵਿੱਚ ਨਿਰਮਿਤ ਅਤੇ ਵੰਡੀਆਂ ਗਈਆਂ 8 ਬਿਲੀਅਨ ਵੈਕਸੀਨ ਖੁਰਾਕਾਂ ਵਿੱਚੋਂ 4 ਬਿਲੀਅਨ ਖੁਰਾਕਾਂ
“ਭਾਰਤ ਯੂ.ਐਸ ਸੀਡੀਐੱਸ ਦੇ ਸਹਿਯੋਗ ਨਾਲ ਆਯੋਜਿਤ ਐੱਨਸੀਡੀਸੀ ਅਤੇ ਆਈਸੀਐੱਮਆਰ ਫੀਲਡ ਐਪੀਡੈਮੀਓਲੋਜੀ ਟ੍ਰੇਨਿੰਗ ਪ੍ਰੋਗਰਾਮ (ਐੱਫਈਟੀਪੀ) ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਹੁਣ ਤੱਕ 200 ਤੋਂ ਵੱਧ ਐਪੀਡੈਮਿਕ ਇੰਟੈਲੀਜੈਂਸ ਸਰਵਿਸਿਜ਼ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਹੈ ਅਤੇ ਵਰਤਮਾਨ ਵਿੱਚ 50 ਹੋਰ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ”
“ਅਗਸਤ ਵਿੱਚ ਸ਼ੁਰੂ ਕੀਤੇ ਗਏ ਯੂ.ਐੱਸ.-ਇੰਡੀਆ ਕੈਂਸਰ ਮੂਨਸ਼ਾਟ ਡਾਇਲਾਗ ਦਾ ਉਦੇਸ਼ ਯੂਐੱਸ-ਇੰਡੀਆ ਬਾਇਓਮੈਡੀਕਲ ਰਿਸਰਚ ਸਹਿਯੋਗ ਨੂੰ ਵਧਾਉਣਾ ਹੈ, ਜੋ ਵਿਸ਼ੇਸ਼ ਤੌਰ ‘ਤੇ ਸਰਵਾਈਕਲ ਕੈਂਸਰ ਫੋਕਸ ਹੈ”
“ਭਾਰਤ-ਯੂਐੱਸ ਹੈਲਥ ਡਾਇਲਾਗ ਜਿਹੀਆਂ ਪਹਿਲਾਂ ਨੇ ਰੋਗ ਨਿਗਰਾਨੀ, ਮਹਾਮਾਰੀ ਤੋਂ ਨਜਿੱਠਣ ਦੀ ਤਿਆਰੀ ਅਤੇ ਐਂਟੀ ਮਾਈਕ੍ਰੋਬਾਇਲ ਪ੍ਰਤੀਰੋਧ ਵਿੱਚ ਠੋਸ ਨਤੀਜੇ ਦਿੱਤੇ ਹਨ। ਹਾਲ ਹੀ ਵਿੱਚ ਹੋਏ
ਅਮਰੀਕਾ-ਭਾਰਤ ਕੈਂਸਰ ਸੰਵਾਦ
प्रविष्टि तिथि:
14 OCT 2024 8:04PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਅੱਜ ਇੱਥੇ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਮੰਚ ਦੁਆਰਾ ਆਯੋਜਿਤ ਸਲਾਨਾ ਇੰਡੀਆ ਲੀਡਰਸ਼ਿਪ ਸਮਿਟ 2024 ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਪੁਣਯ ਨੇ ਕਿਹਾ ਕਿ ਭਾਰਤ ਫਾਰਮਾਸਿਊਟੀਕਲਸ ਸੈਕਟਰ ਵਿੱਚ ਗਲੋਬਲ ਨੇਤਾ ਦੇ ਰੂਪ ਵਿੱਚ ਉੱਭਰਿਆ ਹੈ, ਜੋ ਜੈਨਰਿਕ ਦਵਾਈਆਂ ਦਾ ਤੀਸਰਾ ਸਭ ਤੋਂ ਵੱਡਾ ਉਤਪਾਦਕ ਅਤੇ ਪ੍ਰਮੁੱਖ ਸਪਲਾਇਰ ਹੈ। ਇਸ ਖੇਤਰ ਦੀ ਸਫ਼ਲਤਾ ਦੇ ਨਤੀਜੇ ਵਜੋਂ ਦੁਨੀਆ ਭਰ ਵਿੱਚ ਹੈਲਥ ਕੇਅਰ ਸਿਸਟਮ ਦੇ ਲਈ ਬਹੁਤ ਬਚਤ ਹੋਈ ਹੈ, ਜਿਸ ਵਿੱਚ ਅਮਰੀਕਾ ਹੈਲਥ ਕੇਅਰ ਸਿਸਟਮ ਵਿੱਚ ਜ਼ਿਕਰਯੋਗ ਯੋਗਦਾਨ ਵੀ ਸ਼ਾਮਲ ਹੈ।ਉਨ੍ਹਾਂ ਨੇ ਕਿਹਾ, “ਭਾਰਤੀ ਫਾਰਮਾਸਿਊਟੀਕਲ ਉਦਯੋਗ ਦਾ ਯੋਗਦਾਨ ਇਸ ਤੱਥ ਤੋਂ ਸਪਸ਼ਟ ਹੁੰਦਾ ਹੈ ਕਿ ਭਾਰਤ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਬਾਹਰ ਸਭ ਤੋਂ ਅਧਿਕ ਯੂਐੱਸ ਐੱਫਡੀਏ-ਪ੍ਰਵਾਨਿਤ ਫਾਰਮਾਸਿਊਟੀਕਲ ਪਲਾਂਟਸ ਹਨ। ਇਹ ਅਮਰੀਕਾ ਦੇ ਬਾਹਰ ਯੂਐੱਸ ਐੱਫਡੀਏ-ਪ੍ਰਵਾਨਿਤ ਪਲਾਂਟਾਂ ਦੀ ਕੁੱਲ ਸੰਖਿਆ ਦਾ 25% ਹੈ। ਮੈਨੂੰ ਦੱਸਿਆ ਗਿਆ ਹੈ ਕਿ ਭਾਰਤੀ ਕੰਪਨੀਆਂ ਦੀਆਂ ਦਵਾਈਆਂ ਨੇ 2022 ਵਿੱਚ ਅਮਰੀਕਾ ਹੈਲਥ ਕੇਅਰ ਸਿਸਟਮ ਨੂੰ 219 ਬਿਲੀਅਨ ਅਮਰੀਕੀ ਡਾਲਰ ਦੀ ਬਚਤ ਅਤੇ 2013-2022 ਦੇ ਦਰਮਿਆਨ ਕੁੱਲ 1.3 ਟ੍ਰਿਲੀਅਨ ਅਮਰੀਕੀ ਡਾਲਰ ਦੀ ਬਚਤ ਕਰਵਾਈ ਹੈ।”
ਉਨ੍ਹਾਂ ਨੇ ਕਿਹਾ ਕਿ ਦੇਸ਼ ਵੈਕਸੀਨ ਉਤਪਾਦਨ ਵਿੱਚ ਵੀ ਮੋਹਰੀ ਹੈ, ਗਲੋਬਲ ਮੈਨੂਫੈਕਚਰਿੰਗ ਵਿੱਚ ਮਹੱਤਵਪੂਰਨ ਹਿੱਸੇਦਾਰੀ ਦੇ ਨਾਲ, ਜੋ “ਦੁਨੀਆ ਦੀ ਫਾਰਮੇਸੀ” ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ। “ਦੁਨੀਆ ਵਿੱਚ ਨਿਰਮਿਤ ਸਾਰਿਆਂ ਵੈਕਸੀਨਾਂ ਵਿੱਚੋਂ 50% ਭਾਰਤ ਤੋਂ ਹਨ। ਪਿਛਲੇ ਇੱਕ ਸਾਲ ਵਿੱਚ ਹੀ, ਦੁਨੀਆ ਭਰ ਵਿੱਚ ਨਿਰਮਿਤ ਅਤੇ ਵੰਡੀਆਂ ਗਈਆਂ 8 ਬਿਲੀਅਨ ਵੈਕਸੀਨ ਖੁਰਾਕਾਂ ਵਿੱਚੋਂ 4 ਬਿਲੀਅਨ ਖੁਰਾਕਾਂ ਭਾਰਤ ਵਿੱਚ ਨਿਰਮਿਤ ਕੀਤੀਆਂ ਗਈਆਂ।”
ਇੱਕ ਮਜ਼ਬੂਤ ਹੈਲਥ ਕੇਅਰ ਸਿਸਟਮ ਸੁਨਿਸ਼ਚਿਤ ਕਰਨ ਲਈ, ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਭਾਰਤ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ ਅਤੇ ਸਬੰਧਿਤ ਕਾਨੂੰਨਾਂ ਦੇ ਨਾਲ ਪੁਰਾਣੇ ਰੈਗੂਲੇਟਰੀ ਢਾਂਚੇ ਦੀ ਜਗ੍ਹਾ ਮੈਡੀਕਲ ਸਿੱਖਿਆ ਵਿੱਚ ਸੁਧਾਰ ਕੀਤਾ ਹੈ। ਇਸ ਨਾਲ ਮੈਡੀਕਲ ਅਤੇ ਨਰਸਿੰਗ ਕਾਲਜਾਂ ਦੀ ਸੰਖਿਆ ਅਤੇ ਨਾਮਾਂਕਣ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ, ਜਿਸ ਨਾਲ ਹੈਲਥਕੇਅਰ ਪੇਸ਼ੇਵਰ ਉਪਲਬਧਤਾ ਵਿੱਚ ਅਸਮਾਨਤਾਵਾਂ ਦੂਰ ਹੋਈਆਂ ਹਨ। ਸਿੱਟੇ ਵਜੋਂ, ਭਾਰਤ ਇੱਕ ਯੋਗ ਹੈਲਥ ਵਰਕਫੋਰਸ ਤਿਆਰ ਕਰਨ ਲਈ ਤਿਆਰ ਹੈ ਜੋ ਰਾਸ਼ਟਰੀ ਅਤੇ ਗਲੋਬਲ ਦੋਵਾਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
ਸ਼੍ਰੀਮਤੀ ਪੁਣਯ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਪ੍ਰਯਾਸਾਂ ਨਾਲ ਭਾਰਤ ਵਿੱਚ ਸਿਹਤ ਸੰਭਾਲ਼ ਦੀ ਗੁਣਵੱਤਾ, ਪੈਮਾਨੇ ਅਤੇ ਲਾਗਤ-ਪ੍ਰਭਾਵਸ਼ੀਲਤਾ ਵਿੱਚ ਹੌਲੀ-ਹੌਲੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਿਹਾ, “ਇਹ ਸਾਡੀ ਵਿਸਤ੍ਰਿਤ ਹੈਲਥਕੇਅਰ ਸੇਵਾਵਾਂ ਦਾ ਪ੍ਰਮਾਣ ਹੈ ਕਿ ਆਊਟ-ਆਫ-ਪਾਕੇਟ ਖਰਚੇ (ਓਓਪੀਈ), ਜੋ ਪੂਰੀ ਤਰ੍ਹਾਂ ਨਾਲ ਪਰਿਵਾਰਾਂ ਦੁਆਰਾ ਸਹਿਣ ਕੀਤਾ ਜਾਂਦਾ ਹੈ, 2013-2014 ਅਤੇ 2021-22 ਦਰਮਿਆਨ ਕੁੱਲ ਸਿਹਤ ਖਰਚੇ ਦੇ ਹਿੱਸੇ ਦੇ ਰੂਪ ਵਿੱਚ 25 ਪ੍ਰਤੀਸ਼ਤ ਅੰਕਾਂ ਦੀ ਗਿਰਾਵਟ ਆਈ ਹੈ।

ਸਿਹਤ ਖੇਤਰ ਵਿੱਚ ਮਜ਼ਬੂਤ ਭਾਰਤ-ਅਮਰੀਕਾ ਸਾਂਝੇਦਾਰੀ ‘ਤੇ ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ “ਨਿਗਰਾਨੀ, ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ ਅਤੇ ਐਂਟੀ-ਮਾਈਕ੍ਰੋਬਾਇਲ ਪ੍ਰਤੀਰੋਧ ਦੇ ਸੈਕਟਰ ਵਿੱਚ ਸਾਡੀ ਆਪਸੀ ਅਤੇ ਸਾਂਝੀਆਂ ਪ੍ਰਾਥਮਿਕਤਾਵਾਂ ਨੈਸ਼ਨਲ ਸੈਂਟਰ ਫਾਰ ਡਿਜ਼ੀਨ ਕੰਟ੍ਰੋਲ (ਐੱਨਸੀਡੀਸੀ) ਅਤੇ ਯੂਐੱਸ ਸੈਂਟਰ ਫਾਰ ਡਿਜ਼ੀਜ ਕੰਟ੍ਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਦਰਮਿਆਨ ਗਹਿਰੀ ਸਾਂਝੇਦਾਰੀ ਵਿੱਚ ਰੇਖਾਂਕਿਤ ਕੀਤੀਆਂ ਗਈਆਂ ਹਨ।” ਉਨ੍ਹਾਂ ਨੇ ਕਿਹਾ, “ਭਾਰਤ ਯੂਐੱਸ ਸੀਡੀਸੀ ਦੇ ਸਹਿਯੋਗ ਨਾਲ ਆਯੋਜਿਤ ਐੱਨਸੀਡੀਸੀ ਅਤੇ ਆਈਸੀਐੱਮਆਰ ਫੀਲਡ ਐਪੀਡੈਮਿਓਲੋਜੀ ਟ੍ਰੇਨਿੰਗ ਪ੍ਰੋਗਰਾਮ (ਐੱਫਈਟੀਪੀ) ਦੀ ਸ਼ਲਾਘਾ ਕਰਦਾ ਹੈ। ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ 200 ਤੋਂ ਅਧਿਕ ਐਪੀਡੈਮਿਕ ਇੰਟੈਲੀਜੈਂਸ ਸਰਵਿਸਿਜ਼ (ਈਆਈਐੱਸ) ਦੇ ਅਧਿਕਾਰੀਆਂ ਨੂੰ ਟ੍ਰੇਨਡ ਕੀਤਾ ਜਾ ਚੁੱਕਿਆ ਹੈ ਅਤੇ ਵਰਤਮਾਨ ਵਿੱਚ 50 ਹੋਰ ਵਿਭਿੰਨ ਪ੍ਰੋਗਰਾਮਾਂ ਰਾਹੀਂ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ।”
ਭਾਰਤ ਅਤੇ ਅਮਰੀਕਾ ਨੇ ਬਾਇਓ-5 ਗਠਬੰਧਨ ਰਾਹੀਂ ਬਾਇਓਫਾਰਮਾਸਿਊਟੀਕਲ ਸਪਲਾਈ ਚੇਨ ਅਤੇ ਗਲਬੋਲ ਸਪਲਾਈ ਚੇਨ ਨੂੰ ਅਨੁਕੂਲ ਬਣਾਉਣ ਅਤੇ ਮਜ਼ਬੂਤ ਬਣਾਉਣ ਅਤੇ ਸਿੰਗਲ-ਸਰੋਤ ਸਪਲਾਇਰਾਂ ‘ਤੇ ਨਿਰਭਰਤਾ ਘੱਟ ਕਰਨ ਲਈ ਇੱਕ ਸੰਯੁਕਤ ਰਣਨੀਤਕ ਫਾਰਮੈਟ ਸ਼ੁਰੂ ਕਰਨ ‘ਤੇ ਵੀ ਸਹਿਮਤੀ ਵਿਅਕਤ ਕੀਤੀ ਹੈ।
2023 ਵਿੱਚ, ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਕੈਂਸਰ ਦੇ ਵਿਰੁੱਧ ਲੜਾਈ ਨੂੰ ਤੇਜ਼ ਕਰਨ ਲਈ ਪ੍ਰਤੀਬੱਧਤਾ ਜਤਾਈ, ਜਿਸ ਦੇ ਨਤੀਜੇ ਵਜੋਂ ਅਗਸਤ ਵਿੱਚ ਅਮਰੀਕਾ-ਭਾਰਤ ਕੈਂਸਰ ਮੂਨਸ਼ਾਟ ਡਾਇਲਾਗ ਦਾ ਉਦਘਾਟਨ ਹੋਇਆ। ਸ਼੍ਰੀਮਤੀ ਪੁਣਯ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਸ ਪਹਿਲ ਦਾ ਉਦੇਸ਼ ਅਮਰੀਕਾ-ਭਾਰਤ ਬਾਇਓਮੈਡੀਕਲ ਰਿਸਰਚ ਸਹਿਯੋਗ ਨੂੰ ਵਧਾਉਣਾ ਹੈ, ਵਿਸ਼ੇਸ਼ ਤੌਰ ‘ਤੇ ਸਰਵਾਈਕਲ ਕੈਂਸਰ ‘ਤੇ ਧਿਆਨ ਕੇਂਦ੍ਰਿਤ ਕਰਨਾ। ਇਸ ਵਿੱਚ ਏਮਜ਼ ਅਤੇ ਟਾਟਾ ਮੈਮੋਰੀਅਲ ਹਸਪਤਾਲ ਜਿਹੀਆਂ ਸੰਸਥਾਨਾਂ ਦੇ ਨਾਲ ਭਾਗੀਦਾਰੀ ਸ਼ਾਮਲ ਹੈ ਅਤੇ ਇਹ ਕੁਆਡ ਕੈਂਸਰ ਮੂਨਸ਼ਾਟ ਪਹਿਲ ਦੇ ਰੂਪ ਵਿੱਚ ਵਿਕਸਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ “ਭਾਰਤ ਦੇ ‘ਇੱਕ ਵਿਸ਼ਵ, ਇੱਕ ਸਿਹਤ’ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ, ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਟੈਸਟਿੰਗ ਅਤੇ ਡਾਇਗਨੌਸਟਿਕਸ ਲਈ 7.5 ਮਿਲੀਅਨ ਡਾਲਰ ਦੀ ਗ੍ਰਾਂਟ ਸਮਰਪਿਤ ਕੀਤੀ ਗਈ ਹੈ। ਭਾਰਤ ਇਸ ਖੇਤਰ ਵਿੱਚ ਰੇਡੀਓਥੈਰੇਪੀ ਅਤੇ ਕੈਂਸਰ ਦੀ ਰੋਕਥਾਮ ਦੇ ਪ੍ਰਯਾਸਾਂ ਦਾ ਵੀ ਸਮਰਥਨ ਕਰੇਗਾ, ਇਨ੍ਹਾਂ ਸੇਵਾਵਂ ਦੀ ਜ਼ਰੂਰਤ ਵਾਲੇ ਕਈ ਦੇਸ਼ਾਂ ਦੀ ਸਹਾਇਤਾ ਦੇ ਲਈ GAVI ਅਤੇ ਕੁਆਡ ਪ੍ਰੋਗਰਾਮਾਂ ਦੇ ਤਹਿਤ 40 ਮਿਲੀਅਨ ਵੈਕਸੀਨ ਖੁਰਾਕਾਂ ਦਾ ਯੋਗਦਾਨ ਦੇਵੇਗਾ।”
ਸ਼੍ਰੀਮਤੀ ਪੁਣਯ ਨੇ ਕਿਹਾ ਕਿ ਹੈਲਥਕੇਅਰ ਵਿੱਚ ਭਾਰਤ-ਅਮਰੀਕਾ ਸਾਂਝੇਦਾਰੀ ਸਾਂਝੀ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗਾਤਮਕ ਪ੍ਰਯਾਸਾਂ ਦੀ ਉਦਾਹਰਣ ਹੈ। ਭਾਰਤ-ਅਮਰੀਕਾ ਹੈਲਥ ਡਾਇਲਾਗ ਜਿਹੀਆਂ ਪਹਿਲਾਂ ਨੇ ਰੋਗ ਨਿਗਰਾਨੀ, ਮਹਾਮਾਰੀ ਦੀ ਤਿਆਰੀ ਅਤੇ ਐਂਟੀ ਮਾਈਕ੍ਰੋਬਾਇਲ ਪ੍ਰਤੀਰੋਧ ਵਿੱਚ ਠੋਸ ਨਤੀਜੇ ਦਿੱਤੇ ਹਨ। ਹਾਲ ਹੀ ਵਿੱਚ ਅਮਰੀਕਾ-ਭਾਰਤ ਕੈਂਸਰ ਪ੍ਰੀਵੈਨਸ਼ਨ ਜਿਹੇ ਸੰਯੁਕਤ ਪ੍ਰਯਾਸ ਇੰਡੋ-ਪੈਸੀਫਿਕ ਸੈਕਟਰ ਵਿੱਚ ਬਾਇਓ ਮੈਡੀਕਲ ਰਿਸਰਚ ਅਤੇ ਕੈਂਸਰ ਦੀ ਰੋਕਥਾਮ ਨੂੰ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ।

ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਹ ਕਹਿੰਦੇ ਹੋਏ ਕੀਤੀ ਕਿ “ਭਵਿੱਖ ਵੱਲ ਦੇਖਦੇ ਹੋਏ, ਭਾਰਤ ਅਤੇ ਅਮਰੀਕਾ ਖੋਜ, ਟੈਕਨੋਲੋਜੀ ਟ੍ਰਾਂਸਫਰ ਅਤੇ ਸਮਰੱਥਾ ਨਿਰਮਾਣ ਨੂੰ ਪ੍ਰਾਥਮਿਕਤਾ ਦੇ ਕੇ ਵਿਸ਼ਵ ਸਿਹਤ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ। ਜਨਤਕ-ਨਿੱਜੀ ਭਾਗੀਦਾਰੀ ਨੂੰ ਹੁਲਾਰਾ ਦੇ ਕੇ ਅਤੇ ਸਹਿਯੋਗੀ ਵੈਕਸੀਨ ਪਹਿਲਾਂ ਦਾ ਵਿਸਤਾਰ ਕਰਕੇ, ਦੋਵੇਂ ਦੇਸ਼ ਸਿਹਤ ਨਤੀਜਿਆਂ ਵਿੱਚ ਸੁਧਾਰ ਕਰ ਸਕਦੇ ਹਨ”। ਉਨ੍ਹਾਂ ਨੇ ਅੱਗੇ ਕਿਹਾ ਕਿ ‘ਵਸੁਧੈਵ ਕੁਟੁੰਬਕਮ’ ਦੇ ਦਰਸ਼ਨ ਨਾਲ ਪ੍ਰੇਰਿਤ ਹੋ ਕੇ, ਭਾਰਤ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਗਲੋਬਲ ਸੁਰੱਖਿਆ ਸਮੂਹਿਕ ਪ੍ਰਯਾਸਾਂ ‘ਤੇ ਨਿਰਭਰ ਕਰਦੀ ਹੈ, ਜਿਸ ਦਾ ਟੀਚਾ ਸਮਾਵੇਸ਼ੀ ਵਿਕਾਸ ਅਤੇ ਸਾਂਝੀ ਭਲਾਈ ਹੈ।
************
ਐੱਮਵੀ
(रिलीज़ आईडी: 2065008)
आगंतुक पटल : 57