ਵਿੱਤ ਮੰਤਰਾਲਾ
azadi ka amrit mahotsav

ਵਿਕਰੀ (ਰੀ-ਇਸ਼ੂ) ਦਾ ਐਲਾਨ (i) "7.04% ਸਰਕਾਰੀ ਸੁਰੱਖਿਆ 2029" ਅਤੇ (ii) "7.34% ਸਰਕਾਰੀ ਸੁਰੱਖਿਆ 2064"

Posted On: 07 OCT 2024 6:40PM by PIB Chandigarh

ਭਾਰਤ ਸਰਕਾਰ ਨੇ (i) ਕੀਮਤ ਅਧਾਰਿਤ ਨੀਲਾਮੀ, ਵਿਵਿਧ ਮੁੱਲ ਵਿਧੀ ਦੇ ਜ਼ਰੀਏ 14,000 ਕਰੋੜ ਰੁਪਏ (ਅੰਕਿਤ) ਦੀ ਨੋਟੀਫਾਇਡ  ਰਕਮ ਲਈ “7.04%  ਸਰਕਾਰੀ ਸੁਰੱਖਿਆ 2029” ਅਤੇ (ii)  ਕੀਮਤ ਅਧਾਰਿਤ ਨੀਲਾਮੀ, ਵਿਵਿਧ ਮੁੱਲ ਵਿਧੀ ਦੇ ਜ਼ਰੀਏ 15,000 ਕਰੋੜ ਰੁਪਏ (ਅੰਕਿਤ) ਦੀ ਨੋਟੀਫਾਇਡ ਰਕਮ ਲਈ “7.34%  ਸਰਕਾਰੀ ਸੁਰੱਖਿਆ 2064” ਦੀ ਵਿਕਰੀ (ਰੀ-ਇਸ਼ੂ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਪਾਸ ਉਪਰੋਕਤ ਹਰੇਕ ਸੁਰੱਖਿਆ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਾਧੂ ਗਾਹਕੀ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ। ਇਹ ਨੀਲਾਮੀਆਂਭਾਰਤੀ ਰਿਜ਼ਰਵ ਬੈਂਕਮੁੰਬਈ ਦਫ਼ਤਰਫੋਰਟਮੁਬੰਈ ਦੁਆਰਾ 11 ਅਕਤੂਬਰ2024, (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀ ਜਾਵੇਗੀ।

ਪ੍ਰਤੀਭੂਤੀਆਂ ਦੀ ਵਿਕਰੀ ਦੀ ਨੋਟੀਫਾਇਡ ਰਕਮ ਦੇ 5 ਪ੍ਰਤੀਸ਼ਤ ਤੱਕ ਦੀ ਰਕਮ ਸਰਕਾਰੀ ਪ੍ਰਤੀਭੂਤੀਆਂ ਦੀ ਨੀਲਾਮੀ ਵਿੱਚ ਨੌਨ ਕੰਪੀਟਿਟਿਵ ਬੋਲੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤਾ ਜਾਵੇਗੀ।

ਨੀਲਾਮੀ ਲਈ ਪ੍ਰਤੀਯੋਗੀ ਅਤੇ ਨੌਨ ਕੰਪੀਟੀਟਿਵ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਕਿੰਗ ਸੌਲਿਊਸ਼ਨ (ਈ-ਕੁਬੇਰ) ਸਿਸਟਮ ’ਤੇ ਇਲੈਕਟ੍ਰੌਨਿਕ ਫਾਰਮੈਟ ਵਿੱਚ 11 ਅਕਤੂਬਰ, 2024 ਨੂੰ ਪੇਸ਼ ਕੀਤੀ ਜਾਣੀਆਂ ਚਾਹੀਦੀਆਂ ਹਨ। ਨੌਨ-ਕੰਪੀਟਿਟਿਵ ਬੋਲੀਆਂ ਸਵੇਰੇ 10:30  ਵਜੇ ਤੋਂ ਸਵੇਰੇ 11:00  ਵਜੇ ਦੇ ਦਰਮਿਆਨ ਅਤੇ ਕੰਪੀਟਿਟਿਵ ਬੋਲੀਆਂ ਸਵੇਰੇ 10:30 ਵਜੇ ਤੋਂ 11:30 ਵਜੇ ਦੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਨੀਲਾਮੀਆਂ ਦੇ ਨਤੀਜੇ ਦਾ ਐਲਾਨ 11 ਅਕਤੂਬਰ, 2024 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 14 ਅਕਤੂਬਰ, 2024 (ਸੋਮਵਾਰ) ਨੂੰ ਕੀਤਾ ਜਾਵੇਗਾ।

ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਉਨ੍ਹਾਂ ਦੇ ਸਮੇਂ-ਸਮੇਂ ’ਤੇ ਸੰਸ਼ੋਧਿਤ ਸਰਕੁਲਰ ਮਿਤੀ 24 ਜੁਲਾਈ, 2018 ਦੇ ਨੰਬਰ. ਆਰਬੀਆਈ/2018-19/25, ਦੇ ਤਹਿਤ ਜਾਰੀ “ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਜਦੋਂ ਨਿਰਗਮਿਤ ਲੈਣ-ਦੇਣ” ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ “ਜਦੋਂ ਨਿਰਗਮਿਤ” ਕਾਰੋਬਾਰ ਲਈ ਯੋਗ ਹੋਣਗੀਆਂ।

****

ਐੱਨਬੀ/ਕੇਐੱਮਐੱਨ


(Release ID: 2063373) Visitor Counter : 28


Read this release in: English , Urdu , Hindi