ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਨੌਜਵਾਨਾਂ ਨੂੰ 2047 ਦੇ ਭਾਰਤ ਦਾ ਨਿਰਮਾਤਾ ਦੱਸਿਆ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਨੌਜਵਾਨਾਂ ਨੂੰ “ਵਿਕਸਿਤ ਭਾਰਤ” ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਦਾ ਅਹਿਸਾਸ ਕਰਨ ਦਾ ਸੱਦਾ ਦਿੱਤਾ
“2047 ਤੱਕ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ: ਡਾ. ਜਿਤੇਂਦਰ ਸਿੰਘ
“ਪ੍ਰਧਾਨ ਮੰਤਰੀ ਜੀ ਦੀ ਸ਼ਕਤੀਸ਼ਾਲੀ ਅਗਵਾਈ ਅਤੇ ਸਨਮਾਨ ਦੀ ਵਜ੍ਹਾ ਨਾਲ ਭਾਰਤੀ ਨੌਜਵਾਨਾਂ ਦਾ ਮਨੋਬਲ ਪੂਰੀ ਦੁਨੀਆ ਵਿੱਚ ਵਧਿਆ ਹੈ”
Posted On:
05 OCT 2024 6:36PM by PIB Chandigarh
ਨੌਜਵਾਨਾਂ ਨੂੰ 2047 ਦੇ ਭਾਰਤ ਦਾ ਆਰਕੀਟੈਕਟ ਦੱਸਦੇ ਹੋਏ, ਕੇਂਦਰੀ ਸਾਇੰਸ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਪੁਲਾੜ ਵਿਭਾਗ ਵਿੱਚ ਰਾਜ ਮੰਤਰੀ; ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਸੀਨੀਅਰ ਭਾਜਪਾ ਨੇਤਾ ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਨੂੰ “ਵਿਕਸਿਤ ਭਾਰਤ” ਦੇ ਨਿਰਮਾਣ ਵਿੱਚ ਆਪਣੀ ਭੂਮਿਕਾ ਨੂੰ ਪਹਿਚਾਣਨ ਦਾ ਸੱਦਾ ਦਿੱਤਾ।
ਡਾ. ਜਿਤੇਂਦਰ ਸਿੰਘ ਰਾਂਚੀ ਯੂਨੀਵਰਸਿਟੀ ਦੇ ਆਰੀਆਭੱਟ ਆਡੀਟੋਰੀਅਮ ਵਿੱਚ ਵਿਕਸਿਤ ਭਾਰਤ ਅੰਬੈਸਡਰ- ਯੁਵਾ ਕਨੈਕਟ ਪ੍ਰੋਗਰਾਮ ਦੇ ਝਾਰਖੰਡ ਚੈਪਟਰ ਨੂੰ ਸੰਬੋਧਨ ਕਰ ਰਹੇ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ, “ਭਾਰਤ 2047 ਤੱਕ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਰਾਹ ‘ਤੇ ਹੈ। ਅੱਜ ਦੇ ਯੁਵਾ ਵਿਕਸਿਤ ਭਾਰਤ ਦੇ ਆਰਕੀਟੈਕਟ ਹਨ।” ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸ਼ਕਤੀਸ਼ਾਲੀ ਅਗਵਾਈ ਦੇ ਕਾਰਨ ਵਿਸ਼ਵ ਪੱਧਰ ‘ਤੇ ਭਾਰਤੀ ਨੌਜਵਾਨਾਂ ਦੀ ਪ੍ਰਤਿਸ਼ਠਾ ਵਧੀ ਹੈ।
ਉਨ੍ਹਾਂ ਨੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ, ਜਿਸ ਦੇ ਲਈ ਜ਼ਰੂਰੀ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਮੌਜੂਦਾ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ।
ਡਾ. ਜਿਤੇਂਦਰ ਸਿੰਘ ਨੇ ਅੱਜ ਰਾਂਚੀ ਯੂਨੀਵਰਸਿਟੀ ਦੇ ਆਰਿਆਭੱਟ ਆਡੀਟੋਰੀਅਮ ਵਿੱਚ ਵਿਕਸਿਤ ਭਾਰਤ ਅੰਬੈਸਡਰ-ਯੁਵਾ ਕਨੈਕਟ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਖ਼ਤ ਮਿਹਨਤ ਅਤੇ ਦੂਰਦਰਸ਼ੀ ਪ੍ਰੋਗਰਾਮਾਂ ਦੇ ਕਾਰਨ 2014 ਦੇ ਬਾਅਦ ਤੋਂ ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਸਥਿਤੀ ਵਿੱਚ ਨਾਟਕੀ ਬਦਲਾਅ ਆਇਆ ਹੈ।
ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਭਾਰਤੀ ਵਿਦੇਸ਼ ਵਿੱਚ ਆਪਣੀ ਪਹਿਚਾਣ ਦੱਸਣ ਵਿੱਚ ਝਿਜਕਦੇ ਸਨ, ਜਦਕਿ ਹੁਣ ਉਹ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਈ ਦੂਰਦਰਸ਼ੀ ਯੋਜਨਾਵਾਂ ਅਤੇ ਅੰਕੜਿਆਂ ਦੀ ਉਦਾਹਰਣ ਦਿੰਦੇ ਹੋਏ ਇਸ ਸਕਾਰਾਤਮਕ ਬਦਲਾਅ ਨੂੰ ਲਿਆਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਾਹਸ, ਸਮਰਪਣ ਅਤੇ ਨਵੀਨ ਰਣਨੀਤੀਆਂ ਦੇ ਅਧਾਰ ‘ਤੇ ਕੀਤੀ ਗਈ ਸਖ਼ਤ ਮਿਹਨਤ ਨੂੰ ਉਜਾਗਰ ਕੀਤਾ।
ਉਨ੍ਹਾਂ ਨੇ ਨੌਜਵਾਨਾਂ ਨੂੰ ਤਾਕੀਦ ਕੀਤੀ ਕੀ ਉਹ ਇਸ ਬਦਲੇ ਹੋਏ ਮਾਹੌਲ ਦਾ ਪੂਰਾ ਲਾਭ ਉਠਾਉਣ ਅਤੇ ਖੁਦ ਨੂੰ ਵਿਕਸਿਤ ਭਾਰਤ ਲਈ ਤਿਆਰ ਕਰਨ, ਤਾਕਿ ਉਨ੍ਹਾਂ ਦੀ ਭੂਮਿਕਾ ਅਧਿਕ ਪ੍ਰਭਾਵਸ਼ਾਲੀ ਹੋ ਸਕੇ।
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਸ਼ਨੀਵਾਰ ਨੂੰ ਰਾਂਚੀ ਯੂਨੀਵਰਸਿਟੀ, ਰਾਂਚੀ ਵਿੱਚ “ਵਿਕਸਿਤ ਭਾਰਤ ਅੰਬਸੈਡਰ- ਯੁਵਾ ਕਨੈਕਟ” ਪ੍ਰੋਗਰਾਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਦੇ ਇੱਕ ਇੰਟਰਐਕਟਿਵ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ।
ਡਾ. ਜਿਤੇਂਦਰ ਸਿੰਘ ਨੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਨੇ ਪੁਰਾਣੇ 2,000 ਨਿਯਮਾਂ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਨਾਲ ਨੌਜਵਾਨਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਵਿੱਚ ਵਧੇਰੇ ਸੁਵਿਧਾ ਮਿਲੀ ਹੈ।
ਉਨ੍ਹਾਂ ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਪੁਲਾੜ ਨੀਤੀ ਵਿੱਚ ਕੀਤੇ ਗਏ ਬਦਲਾਵਾਂ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਕੇਵਲ ਤਿੰਨ ਵਰ੍ਹਿਆਂ ਵਿੱਚ ਸਟਾਰਟਅੱਪ ਦੀ ਸੰਖਿਆ ਲਗਭਗ ਨੌਂ ਤੋਂ ਵਧ ਕੇ ਤਿੰਨ ਸੌ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਨੇ ਨਾ ਕੇਵਲ COVID-19 ਮਹਾਮਾਰੀ ਦੇ ਕਾਰਨ ਹੋਈ ਲੌਕਡਾਊਨ ਦੌਰਾਨ ਲੋਕਾਂ ਦੀ ਸਹਾਇਤਾ ਕਰਨ ਲਈ ਬਲਕਿ ਉਸ ਦੇ ਬਾਅਦ ਉਨ੍ਹਾਂ ਦੀ ਸਥਿਤੀਆਂ ਵਿੱਚ ਸੁਧਾਰ ਕਰਨ ਲਈ ਵੀ ਟੈਕਨੋਲੋਜੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਯੋਗ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ 2014 ਦੀ ਤੁਲਨਾ ਵਿੱਚ ਅੱਜ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ, ਤਦ ਭਾਰਤ ਨੂੰ ਦੁਨੀਆ ਦੀ ਟੌਪ ਪੰਜ ਨਾਜ਼ੁਕ ਅਰਥਵਿਵਸਥਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਜਦਕਿ ਅੱਜ ਇਸ ਨੂੰ ਦੁਨੀਆ ਦੀਆਂ ਟੌਪ ਪੰਜ ਮਜ਼ਬੂਤ ਅਰਥਵਿਵਸਥਾਵਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਗਭਗ 2000 ਪੁਰਾਣੇ ਨਿਯਮਾਂ ਅਤੇ ਰੈਗੂਲੇਸ਼ਨਸ ਨੂੰ ਖ਼ਤਮ ਕਰ ਦਿੱਤਾ ਹੈ ਤਾਕਿ ਨੌਜਵਾਨਾਂ ਨੂੰ ਬਿਹਤਰ ਭਵਿੱਖ ਦੇ ਲਈ ਆਪਣੇ ਪ੍ਰਯਾਸਾਂ ਵਿੱਚ ਅਧਿਕ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
********
ਐੱਨਕੇਆਰ/ਡੀਕੇ
(Release ID: 2062675)
ਵਿਜ਼ੀਟਰ ਕਾਊਂਟਰ : 79