ਇਸਪਾਤ ਮੰਤਰਾਲਾ
ਸਟੀਲ ਮੰਤਰਾਲੇ ਨੇ ‘ਸਵੱਛਤਾ ਹੀ ਸੇਵਾ 2024’ ਅਭਿਯਾਨ ਦੀ ਸਮਾਪਤੀ ਦਾ ਉਤਸਵ ਮਨਾਇਆ ਅਤੇ ਵਿਸ਼ੇਸ਼ ਅਭਿਯਾਨ 4.0 ਦੀ ਸ਼ੁਰੂਆਤ ਕੀਤੀ
ਸਟੀਲ ਮੰਤਰਾਲੇ ਨੇ ਸਫ਼ਾਈ ਮਿਤ੍ਰਾਂ ਨੂੰ ਉਨ੍ਹਾਂ ਦੀ ਮਿਸਾਲੀ ਸੇਵਾ ਲਈ ਸਨਮਾਨਿਤ ਕੀਤਾ
ਸਟੀਲ ਮੰਤਰਾਲੇ ਨੇ ਪ੍ਰਿਥਕ ਫਾਊਂਡੇਸ਼ਨ (Prithak Foundation) ਨੂੰ ਉਤਕ੍ਰਿਸ਼ਟ ਜ਼ਮੀਨੀ ਪੱਧਰ ਦੇ ਪ੍ਰਯਾਸਾਂ ਲਈ ਸਨਮਾਨਿਤ ਕੀਤਾ
Posted On:
02 OCT 2024 7:06PM by PIB Chandigarh
ਸਟੀਲ ਮੰਤਰਾਲੇ ਨੇ ਅੱਜ ਉਦਯੋਗ ਭਵਨ ਦੇ ਸਟੀਲ ਰੂਮ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ‘ਸਵੱਛਤਾ ਹੀ ਸੇਵਾ 2024’ ਅਭਿਯਾਨ ਦੀ ਸਫ਼ਲ ਸਮਾਪਤੀ ਦਾ ਉਤਸਵ ਮਨਾਇਆ। ਇਸ ਪ੍ਰੋਗਰਾਮ ਵਿੱਚ ਸੰਯੁਕਤ ਸਕੱਤਰ ਸ਼੍ਰੀ ਸੰਜੈ ਰਾਏ, ਸੰਯੁਕਤ ਸਕੱਤਰ ਸ਼੍ਰੀ ਅਭਿਜੀਤ ਨਰੇਂਦਰ ਅਤੇ ਉਪ ਸਕੱਤਰ ਸ਼੍ਰੀ ਸੁਭਾਸ਼ ਕੁਮਾਰ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਵਿਸ਼ੇਸ਼ ਅਵਸਰ ਨੂੰ ਮਨਾਉਣ ਲਈ ਸਟੀਲ ਮੰਤਰਾਲੇ ਦੇ ਕਈ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਇਸ ਸਮਾਰੋਹ ਦਾ ਮੁੱਖ ਆਕਰਸ਼ਣ ਮੰਤਰਾਲੇ ਦੇ ਸਫ਼ਾਈ ਮਿਤ੍ਰਾਂ ਨੂੰ ਦਫ਼ਤਰ ਕੈਂਪਸ ਵਿੱਚ ਸਾਫ਼-ਸਫ਼ਾਈ ਅਤੇ ਸਵੱਛਤਾ ਬਣਾਏ ਰੱਖਣ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਲਈ ਸਨਮਾਨਿਤ ਕਰਨਾ ਸੀ। ਇਨ੍ਹਾਂ ਵਿਅਕਤੀਆਂ ਨੂੰ ਕਾਰਜ ਸਥਲ ‘ਤੇ ਸਿਹਤ ਅਤੇ ਸਵੱਛ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਸਮਰਪਿਤ ਪ੍ਰਯਾਸਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਇੱਕ ਵਿਸ਼ੇਸ਼ ਸੈਕਸ਼ਨ ਵਿੱਚ, ਸਟੀਲ ਮੰਤਰਾਲੇ ਨੇ ਜ਼ਮੀਨੀ ਪੱਧਰ ‘ਤੇ ਉਤਕ੍ਰਿਸ਼ਟ ਕਾਰਜ ਲਈ ਪ੍ਰਿਥਕ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਅਭੈ ਰਾਜ ਸਿੰਘ ਅਤੇ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਜੀਜੀਐੱਸਐੱਸਐੱਸ) ਦੀ ਪ੍ਰਿੰਸੀਪਲ ਸੁਸ਼੍ਰੀ ਸ਼ੀਤਲ ਦੇ ਪ੍ਰਯਾਸਾਂ ਨੂੰ ਵੀ ਮਾਨਤਾ ਦਿੱਤੀ। ਵਿਸ਼ੇਸ਼ ਤੌਰ ‘ਤੇ ਵੰਚਿਤ ਬੱਚਿਆਂ ਦਰਮਿਆਨ ਸਵੱਛਤਾ ਅਤੇ ਸਾਫ਼-ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਮੰਤਰਾਲੇ ਨੇ ਯੁਵਾ ਪੀੜ੍ਹੀ ਨੂੰ ਰਾਸ਼ਟਰ ਦੇ ਭਵਿੱਖ ਦੇ ਰੂਪ ਵਿੱਚ ਪਹਿਚਾਣਦੇ ਹੋਏ ਉਨ੍ਹਾਂ ਵਿੱਚ ਅਜਿਹੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
‘ਸਵੱਛਤਾ ਹੀ ਸੇਵਾ 2024’ ਅਭਿਯਾਨ ਦੀ ਸਮਾਪਤੀ ਦੇ ਨਾਲ, ਸਟੀਲ ਮੰਤਰਾਲੇ ਨੇ ਆਪਣੀ ਅਗਲੀ ਸਵੱਛਤਾ ਸਬੰਧੀ ਪਹਿਲ * ਵਿਸ਼ੇਸ਼ ਅਭਿਯਾਨ 4.0* ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ। 2 ਅਕਤੂਬਰ ਤੋਂ 31 ਅਕਤੂਬਰ, 2024 ਤੱਕ ਚਲਣ ਵਾਲਾ ਇੱਕ ਮਹੀਨੇ ਦਾ ਇਹ ਅਭਿਯਾਨ, ਆਪਣੇ ਦਫ਼ਤਰਾਂ ਅਤੇ ਜਨਤਕ ਖੇਤਰ ਦੇ ਉਪਕ੍ਰਮਾਂ (ਅਦਾਰਿਆਂ) (ਪੀਐੱਸਯੂ) ਵਿੱਚ ਸਵੱਛਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਰਕਾਰੀ ਕੰਮਾਂ ਦੇ ਤਹਿਤ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਸ ਪਹਿਲ ਰਾਹੀਂ, ਮੰਤਰਾਲਾ ਕੁਸ਼ਲ ਪ੍ਰਸ਼ਾਸਨ ਅਤੇ ਕੰਮਕਾਜ ਸਬੰਧੀ ਸਵੱਛ ਵਾਤਾਵਰਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ।
ਸਟੀਲ ਮੰਤਰਾਲੇ ਆਪਣੀਆਂ ਸਾਰੀਆਂ ਪਹਿਲਾਂ ਅਤੇ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਲਕਸ਼ ਦੇ ਪ੍ਰਤੀ ਪ੍ਰਤੀਬੱਧ ਹੈ। ‘ਸਵੱਛਤਾ ਹੀ ਸੇਵਾ 2024’ ਅਭਿਯਾਨ ਨੇ ਨਾ ਕੇਵਲ ਜਾਗਰੂਕਤਾ ਲਿਆਂਦੀ ਹੈ ਬਲਕਿ ਵਿਭਿੰਨ ਪੱਧਰਾਂ ‘ਤੇ ਕਾਰਵਾਈ ਨੂੰ ਪ੍ਰੇਰਿਤ ਕੀਤਾ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਵੱਛ ਅਤੇ ਸਵਸਥ ਭਾਰਤ ਸੁਨਿਸ਼ਚਿਤ ਹੋਇਆ ਹੈ।
*****
ਐੱਮਜੇ/ਐੱਸਕੇ
(Release ID: 2061575)
Visitor Counter : 28