ਕਿਰਤ ਤੇ ਰੋਜ਼ਗਾਰ ਮੰਤਰਾਲਾ
ਖੇਤਰੀ ਕਿਰਤ ਸੰਸਥਾਨ, ਚੇੱਨਈ ਨੂੰ ਸਮਰੱਥਾ ਨਿਰਮਾਣ ਕਮਿਸ਼ਨ ਵੱਲੋਂ “ਉੱਤਮ” ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ
Posted On:
27 SEP 2024 9:38PM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੇ ਡੀਜੀਐਫਏਐੱਸਐੱਲਆਈ ਦੇ ਅਧੀਨ ਦਫ਼ਤਰ, ਚੇੱਨਈ, ਤਮਿਲਨਾਡੂ ਦੇ ਖੇਤਰੀ ਕਿਰਤ ਸੰਸਥਾਨ ਨੂੰ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਵੱਲੋਂ ਰਾਸ਼ਟਰੀ ਨਾਗਰਿਕ ਸੇਵਾ ਸਿਖਲਾਈ ਸੰਸਥਾਨਾਂ (ਐੱਨਐੱਸਸੀਐੱਸਟੀਆਈ) ਦੇ ਮਾਪਦੰਡਾਂ ਦੇ ਤਹਿਤ 6890-ਐੱਨ ਦੀ ਮਾਨਤਾ ਪ੍ਰਦਾਨ ਕੀਤੀ ਗਈ ਹੈ, ਜੋ ਇਸਦੇ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਅਤੇ ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਸਿਖਲਾਈ ਦੇ ਖੇਤਰ ਵਿੱਚ ਬਣਾਏ ਗਏ ਉੱਚ ਮਿਆਰਾਂ ਲਈ ਮਾਨਤਾ ਪ੍ਰਾਪਤ ਹੈ। ਮੁਲਾਂਕਣ ਵੱਖੋ ਵੱਖ ਪੱਧਰਾਂ ’ਤੇ ਅਦਾਰੇ ਵੱਲੋਂ ਅਪਣਾਈਆਂ ਗਈਆਂ ਸਾਰੀਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਤੇ ਕਾਰਜਪ੍ਰਣਾਲੀ ਦੇ ਨਿਰੀਖਣ ਦੇ ਆਧਾਰ ’ਤੇ ਕੀਤਾ ਗਿਆ। ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਅਤੇ ਐੱਨਐੱਸਸੀਐੱਸਟੀਆਈ ਦੀ ਟੀਮ ਨੇ ਸਾਈਟ ’ਤੇ ਮੁਲਾਂਕਣ ਕੀਤਾ ਅਤੇ “ਉੱਤਮ” ਦੀ ਗ੍ਰੇਡਿੰਗ ਦੇ ਨਾਲ ਮਾਨਤਾ ਦਾ ਸਰਟੀਫਿਕੇਟ ਪ੍ਰਦਾਨ ਕੀਤਾ।
ਸਾਲ 1960 ਵਿੱਚ ਰੋਯਾਪੇਟਾ ਵਿੱਚ ਕਿਰਾਏ ਦੀ ਥਾਂ ਉੱਤੇ ਸਥਿਤ ਆਪਣੇ ਸੁਰੱਖਿਆ, ਸਿਹਤ ਅਤੇ ਕਲਿਆਣ ਕੇਂਦਰ ਦੇ ਨਾਲ ਸਥਾਪਿਤ, ਅਦਾਰਾ ਮੌਜੂਦਾ ਸਥਾਨ ਨੰਬਰ 1, ਸਰਦਾਰ ਪਟੇਲ ਰੋਡ, ਅਡਯਾਰ ਵਿੱਚ ਆਪਣੀ ਇਮਾਰਤ ਵਿੱਚ ਤਬਦੀਲ ਹੋ ਗਿਆ। ਅਦਾਰੇ ਦਾ ਰਸਮੀ ਉਦਘਾਟਨ 1963 ਵਿੱਚ ਤਤਕਾਲੀ ਮਾਣਯੋਗ ਕੇਂਦਰੀ ਕਿਰਤ ਮੰਤਰੀ ਸ਼੍ਰੀ ਡੀ. ਸੰਜੀਵਿਯਾ ਦੀ ਮੌਜੂਦਗੀ ਵਿੱਚ ਤਮਿਲਨਾਡੂ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਐੱਮ. ਭਕਤਵਥਚਲਮ ਵੱਲੋਂ ਕੀਤਾ ਗਿਆ ਸੀ।
ਇਹ ਅਦਾਰਾ ਦੇਸ਼ ਦੇ ਦੱਖਣੀ ਖੇਤਰ ਵਿੱਚ ਹਿੱਤਧਾਰਕਾਂ ਦੀਆਂ ਓਐੱਸਐੱਚ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਜਿਸ ਵਿੱਚ ਤਮਿਲਨਾਡੂ, ਕੇਰਲ, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ ਰਾਜ ਅਤੇ ਪੁਡੂਚੇਰੀ, ਲਕਸ਼ਦੀਪ ਅਤੇ ਅੰਡਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਿਲ ਹਨ।
ਆਪਣੀਆਂ ਲਗਾਤਾਰ ਕੋਸ਼ਿਸ਼ਾਂ ਦੇ ਮਾਧਿਅਮ ਰਾਹੀਂ ਅਦਾਰੇ ਨੇ ਦੇਸ਼ ਦੇ ਦੱਖਣੀ ਖੇਤਰ ਵਿੱਚ ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਹਿੱਤਧਾਰਕਾਂ ਦੀ ਸਮਰੱਥਾ ਨਿਰਮਾਣ ਵਿੱਚ ਮਦਦ ਕੀਤੀ ਹੈ। ਡਿਪਲੋਮਾ ਇਨ ਇੰਡਸਟਰੀਅਲ ਸੇਫਟੀ (ਡੀਆਈਐੱਸ), ਐਸੋਸੀਏਟ ਫੈਲੋ ਇਨ ਇੰਡਸਟਰੀਅਲ ਹੈਲਥ (ਏਐਫਆਈਐੱਚ) ਆਦਿ ਵਰਗੇ ਨਿਯਮਿਤ ਕੋਰਸਾਂ ਤੋਂ ਇਲਾਵਾ, ਉਦਯੋਗਾਂ ਅਤੇ ਹੋਰ ਹਿੱਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੰਸਥਾਨ ਭਾਗੀਦਾਰਾਂ ਦੇ ਵੱਖੋ ਵੱਖ ਗਰੁੱਪਾਂ ਦੇ ਲਈ ਨਿਯਮਿਤ ਰੂਪ ਨਾਲ਼ ਛੋਟੀ ਮਿਆਦ ਦੇ ਸਿਖਲਾਈ ਪ੍ਰੋਗਰਾਮਾਂ ਅਤੇ ਜਾਗਰੂਕਤਾ ਸੈਸ਼ਨਾਂ ਦਾ ਵੀ ਆਯੋਜਨ ਕਰਦਾ ਹੈ। ਐੱਨਐੱਸਸੀਐੱਸਟੀਆਈ ਦੇ ਤਹਿਤ ਸੀਬੀਸੀ ਦੇ ਨਾਲ ਅਦਾਰੇ ਦੀ ਮਾਨਤਾ ਨੇ ਇੱਕ ਟਿਕਾਊ ਭਵਿੱਖ ਵੱਲ ਓਐੱਸਐੱਚ ਦੇ ਖੇਤਰ ਵਿੱਚ ਤਬਦੀਲੀਆਂ ਅਤੇ ਉੱਨਤੀ ਦੇ ਨਾਲ ਇੱਕ ਸਹਿਯੋਗੀ ਅਤੇ ਸਹਾਇਕ ਮੋਡ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਇਕਸਾਰ ਕਰਨ ਦਾ ਰਾਹ ਪੱਧਰਾ ਕੀਤਾ ਹੈ।
*****
ਹਿਮਾਂਸ਼ੂ ਪਾਠਕ
(Release ID: 2060622)
Visitor Counter : 22