ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਨੇ 'ਸਵੱਛਤਾ ਹੀ ਸੇਵਾ 2024 ਮੁਹਿੰਮ' ਦੀ ਸ਼ੁਰੂਆਤ ਕੀਤੀ

Posted On: 19 SEP 2024 8:52PM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਮੰਤਰਾਲੇ ਦੇ  ਸੰਗਠਨ ਅਤੇ ਖੇਤਰੀ ਇਕਾਈਆਂ ਲਈ ਸਵੱਛਤਾ ਸੰਕਲਪ ਦੀ ਅਗਵਾਈ ਕਰਦੇ ਹੋਏ ਸਵੱਛਤਾ ਹੀ ਸੇਵਾ 2024 ਮੁਹਿੰਮ ਦਾ ਉਦਘਾਟਨ ਕੀਤਾ। 

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ 17 ਸਤੰਬਰ, 2024 ਨੂੰ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਿੱਚ ਇੱਕ ਸਵੱਛਤਾ ਸਹੁੰ ਚੁੱਕ ਸਮਾਗਮ ਦੇ ਨਾਲ ਸਵੱਛਤਾ ਹੀ ਸੇਵਾ (ਐੱਸਐੱਚਐੱਸ) 2024 ਮੁਹਿੰਮ ਦੀ ਸ਼ੁਰੂਆਤ ਕੀਤੀ। ਦੇਸ਼ ਭਰ ਵਿੱਚ 150 ਤੋਂ ਵੱਧ ਫੀਲਡ ਦਫਤਰਾਂ ਨੇ ਸਵੱਛਤਾ ਅਤੇ ਸਫਾਈ ਲਈ ਇੱਕ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਇਸ ਪ੍ਰੋਗਰਾਮ ਵਿੱਚ ਵਰਚੂਅਲੀ ਸ਼ਿਰਕਤ ਕੀਤੀ।

ਸਵੱਛਤਾ ਹੀ ਸੇਵਾ 2024 ਮੁਹਿੰਮ, 17 ਸਤੰਬਰ ਤੋਂ 02 ਅਕਤੂਬਰ 2024 ਤੱਕ, ਸਵੱਛ ਭਾਰਤ ਮਿਸ਼ਨ ਦੀ 10ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਸਾਲ ਦਾ ਥੀਮ, "ਸੁਭਾਅ ਸਵੱਛਤਾ - ਸੰਸਕਾਰ ਸਵੱਛਤਾ" ਦਾ ਉਦੇਸ਼ ਸਵੱਛਤਾ ਨੂੰ ਇੱਕ ਕੁਦਰਤੀ ਆਦਤ ਅਤੇ ਇੱਕ ਬੁਨਿਆਦੀ ਸਮਾਜਿਕ ਕਦਰਾਂ ਕੀਮਤਾਂ ਦੇ ਰੂਪ ਵਿੱਚ ਉਜਾਗਰ ਕਰਨਾ ਹੈ। ਇਹ ਮੁਹਿੰਮ ਜਨ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀ ਹੈ, ਨਾਗਰਿਕਾਂ ਨੂੰ ਦੇਸ਼ ਦੇ ਸਵੱਛਤਾ ਯਤਨਾਂ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਅਤੇ ਸਫ਼ਾਈ ਮਿੱਤਰਾਂ (ਸਵੱਛਤਾ ਕਰਮਚਾਰੀਆਂ) ਦੀ ਜ਼ਰੂਰੀ ਭੂਮਿਕਾ ਨੂੰ ਮਾਨਤਾ ਦੇਣ ਦੀ ਅਪੀਲ ਕਰਦੀ ਹੈ।

ਐੱਮਐੱਸਐੱਮਈ ਮੰਤਰਾਲਾ, ਆਪਣੇ ਖੇਤਰੀ ਢਾਂਚੇ ਦੇ ਨਾਲ, ਜ਼ਮੀਨੀ ਪੱਧਰ 'ਤੇ ਜਨਤਾ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ। ਇਹ ਮੁਹਿੰਮ ਤਿੰਨ ਮੁੱਖ ਤੱਤਾਂ ਸੁਭਾਅ ਸਵੱਛਤਾ, ਸੰਸਕਾਰ ਸਵੱਛਤਾ, ਜਨ ਭਾਗੀਦਾਰੀ ਦੇ ਆਲੇ-ਦੁਆਲੇ ਬਣਾਈ ਗਈ ਹੈ ਅਤੇ ਇਸਦਾ ਉਦੇਸ਼ ਨਾਗਰਿਕਾਂ, ਖਾਸ ਤੌਰ 'ਤੇ ਨੌਜਵਾਨਾਂ ਨੂੰ ਸਵੱਛਤਾ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ, ਦੇਸ਼ ਦੀ ਭਲਾਈ ਲਈ ਸਮੂਹਿਕ ਜ਼ਿੰਮੇਵਾਰੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ।

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਅਤੇ ਦੇਸ਼ ਭਰ ਵਿੱਚ ਇਸ ਦੇ ਖੇਤਰੀ ਢਾਂਚੇ ਦੁਆਰਾ ਸਵੱਛਤਾ ਹੀ ਸੇਵਾ 2024 ਮੁਹਿੰਮ ਵਿੱਚ ਕੀਤੀਆਂ ਜਾਣ ਵਾਲੀਆਂ ਮੁੱਖ ਪਹਿਲਕਦਮੀਆਂ ਹੇਠ ਲਿਖੇ ਮੁਤਾਬਕ ਹਨ:

ਸਵੱਛਤਾ ਟਾਰਗੇਟ ਯੂਨਿਟਸ (ਸੀਟੀਯੂ): ਸਥਾਨਕ ਭਾਈਚਾਰਿਆਂ ਦੇ ਸਹਿਯੋਗ ਨਾਲ ਸਾਫ਼-ਸੁਥਰੇ, ਚੰਗੀ ਤਰ੍ਹਾਂ ਰੱਖ-ਰਖਾਅ ਵਾਲੀਆਂ ਥਾਵਾਂ ਵਿੱਚ ਤਬਦੀਲੀ ਨੂੰ ਯਕੀਨੀ ਬਣਾਉਂਦੇ ਹੋਏ, ਜਿਨ੍ਹਾਂ ਖੇਤਰਾਂ ਉੱਤੇ ਫੌਰੀ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ, ਉਨ੍ਹਾਂ ਨੂੰ ਸ਼੍ਰਮਦਾਨ ਰਾਹੀਂ ਸਾਫ਼ ਕੀਤਾ ਜਾਵੇਗਾ।

ਸਫ਼ਾਈ ਮਿੱਤਰਾਂ ਦੀ ਪਛਾਣ: ਸਫ਼ਾਈ ਮਿੱਤਰਾਂ ਨੂੰ ਸਾਫ਼-ਸਫ਼ਾਈ ਬਰਕਰਾਰ ਰੱਖਣ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸੁਰੱਖਿਆ ਕਿੱਟਾਂ ਵੰਡੀਆਂ ਜਾਣਗੀਆਂ। ਸਫ਼ਾਈ ਸੇਵਕਾਂ ਲਈ ਸਿਹਤ ਜਾਂਚ ਕਰਵਾਉਣ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਸਫ਼ਾਈ ਮਿੱਤਰ ਸੁਰੱਖਿਆ ਸ਼ਿਵਿਰ ਲਗਵਾਏ ਜਾ ਰਹੇ ਹਨ।

ਰੁੱਖ ਲਗਾਉਣ ਦੀਆਂ ਮੁਹਿੰਮਾਂ: ਇੱਕ ਸਵੱਛ ਅਤੇ ਹਰਿਆ ਭਰਿਆ ਭਾਰਤ ਬਣਾਉਣ ਦੇ ਵਿਆਪਕ ਟੀਚੇ ਅਤੇ 'ਏਕ ਪੇੜ ਮਾਂ ਕੇ ਨਾਮ' ਦੀ ਭਾਵਨਾ ਨਾਲ, ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਰੁੱਖ ਲਗਾਉਣ ਦੀਆਂ ਮੁਹਿੰਮਾਂ ਦਾ ਆਯੋਜਨ ਕੀਤਾ ਜਾਵੇਗਾ।

ਭਾਈਚਾਰਕ ਸ਼ਮੂਲੀਅਤ: ਫੀਲਡ ਦਫਤਰਾਂ ਨੂੰ ਜਾਰੀ ਕੀਤੇ ਗਏ ਵਿਆਪਕ ਦਿਸ਼ਾ-ਨਿਰਦੇਸ਼ਾਂ ਰਾਹੀਂ ਮੰਤਰਾਲਾ ਸਵੱਛਤਾ ਮੁਹਿੰਮਾਂ ਵਿੱਚ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਮੁਹਿੰਮ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਨੌਜਵਾਨਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਵੱਡੇ ਪੱਧਰ 'ਤੇ ਲਾਮਬੰਦ ਕੀਤਾ ਜਾਵੇਗਾ।

ਮੁਹਿੰਮ ਦੀ ਤਿਆਰੀ ਵਿੱਚ, ਸ਼ੁਰੂਆਤ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦੇ ਰੂਪ ਵਿੱਚ, ਐੱਮਐੱਸਐੱਮਈ ਮੰਤਰਾਲੇ ਨੇ ਹੇਠਾਂ ਦਿੱਤੇ ਗਏ ਕਈ ਮੁੱਖ ਕਦਮ ਚੁੱਕੇ ਹਨ: -

ਨੋਡਲ ਅਫਸਰਾਂ ਦੀ ਨਿਯੁਕਤੀ: ਮੁਹਿੰਮ ਦੇ ਤਾਲਮੇਲ ਅਤੇ ਨਿਗਰਾਨੀ ਲਈ ਮੰਤਰਾਲੇ ਅਤੇ ਖੇਤਰੀ ਪੱਧਰਾਂ 'ਤੇ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ।

ਪ੍ਰਚਾਰ ਮੁਹਿੰਮ: ਉਦਯੋਗ ਭਵਨ ਅਤੇ ਹੋਰ ਫੀਲਡ ਦਫਤਰਾਂ ਵਿੱਚ ਬੈਨਰ ਅਤੇ ਹੋਰਡਿੰਗਜ਼ ਪ੍ਰਦਰਸ਼ਿਤ ਕੀਤੇ ਗਏ ਹਨ, ਜਦਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਸਵੱਛਤਾ ਸੰਕਲਪ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਕੀਤੀ ਗਈ ਹੈ।

ਐੱਮਐੱਸਐੱਮਈ ਮੰਤਰਾਲਾ ਸਵੱਛਤਾ ਨੂੰ ਜੀਵਨ ਜਾਚ ਢੰਗ ਦਰਸਾਉਂਦੇ ਹੋਏ ਸਾਰੇ ਨਾਗਰਿਕਾਂ ਨੂੰ ਸੁਭਾਅ ਸਵੱਛਤਾ, ਸੰਸਕਾਰ ਸਵੱਛਤਾ ਅਭਿਆਨ ਵਿੱਚ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਹੈ।

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ ਆਪਣੀਆਂ ਸੰਸਥਾਵਾਂ ਅਤੇ ਖੇਤਰੀ ਇਕਾਈਆਂ ਦੇ ਨਾਲ, ਪੂਰੇ ਉਤਸ਼ਾਹ ਅਤੇ ਸਮਰਪਣ ਨਾਲ ਸਵੱਛਤਾ ਹੀ ਸੇਵਾ 2024 ਮੁਹਿੰਮ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

******

ਐੱਮਜੀ


(Release ID: 2060212) Visitor Counter : 28


Read this release in: English , Urdu , Hindi