ਪੁਲਾੜ ਵਿਭਾਗ
ਚੰਦਰਮਾ ਅਤੇ ਮੰਗਲ ਤੋਂ ਬਾਅਦ, ਭਾਰਤ ਨੇ ਸ਼ੁੱਕਰ ਗ੍ਰਹਿ 'ਤੇ ਵਿਗਿਆਨ ਦੇ ਟੀਚੇ ਤੈਅ ਕੀਤੇ
Posted On:
18 SEP 2024 3:15PM by PIB Chandigarh
ਮੰਤਰੀ ਮੰਡਲ ਨੇ ਸ਼ੁੱਕਰ ਗ੍ਰਹਿ ਦੀ ਵਿਗਿਆਨਕ ਖੋਜ ਅਤੇ ਵਾਯੂਮੰਡਲ, ਭੂ-ਵਿਗਿਆਨ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਇਸ ਦੇ ਸੰਘਣੇ ਵਾਯੂਮੰਡਲ ਦੀ ਜਾਂਚ ਕਰਨ ਲਈ ਵੱਡੀ ਮਾਤਰਾ ਵਿੱਚ ਵਿਗਿਆਨਕ ਡਾਟਾ ਤਿਆਰ ਕਰਨ ਲਈ ਸ਼ੁੱਕਰ ਗ੍ਰਹਿ 'ਤੇ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵੀਨਸ ਔਰਬਿਟਰ ਮਿਸ਼ਨ (ਵੀਓਐੱਮ) ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਚੰਦਰਮਾ ਅਤੇ ਮੰਗਲ ਤੋਂ ਬਾਅਦ ਸ਼ੁੱਕਰ ਗ੍ਰਹਿ ਦੀ ਖੋਜ ਅਤੇ ਅਧਿਐਨ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਸ਼ੁੱਕਰ ਗ੍ਰਹਿ, ਧਰਤੀ ਦੇ ਸਭ ਤੋਂ ਨਜ਼ਦੀਕੀ ਗ੍ਰਹਿ ਅਤੇ ਮੰਨਿਆ ਜਾਂਦਾ ਹੈ ਕਿ ਧਰਤੀ ਵਰਗੀਆਂ ਸਥਿਤੀਆਂ ਵਿੱਚ ਬਣਿਆ ਹੈ, ਇਹ ਸਮਝਣ ਦਾ ਇੱਕ ਅਨੋਖਾ ਮੌਕਾ ਪ੍ਰਦਾਨ ਕਰਦਾ ਹੈ ਕਿ ਗ੍ਰਹਿ ਵਾਤਾਵਰਣ ਬਹੁਤ ਵੱਖਰੇ ਢੰਗ ਨਾਲ ਕਿਵੇਂ ਵਿਕਸਿਤ ਹੋ ਸਕਦਾ ਹੈ।
ਪੁਲਾੜ ਵਿਭਾਗ ਦੁਆਰਾ ਸੰਪੂਰਨ ਕੀਤੇ ਜਾਣ ਵਾਲੇ 'ਵੀਨਸ ਔਰਬਿਟਰ ਮਿਸ਼ਨ' ਦੀ ਕਲਪਨਾ ਕੀਤੀ ਗਈ ਹੈ ਤਾਂ ਜੋ ਸ਼ੁੱਕਰ ਗ੍ਰਹਿ ਦੀ ਸਤ੍ਹਾ ਅਤੇ ਉਪ ਸਤ੍ਹਾ, ਵਾਯੂਮੰਡਲ ਦੀਆਂ ਪ੍ਰਕਿਰਿਆਵਾਂ ਅਤੇ ਸ਼ੁੱਕਰ ਦੇ ਵਾਯੂਮੰਡਲ 'ਤੇ ਸੂਰਜ ਦੇ ਪ੍ਰਭਾਵ ਦੀ ਬਿਹਤਰ ਸਮਝ ਲਈ ਸ਼ੁੱਕਰ ਗ੍ਰਹਿ ਦੇ ਚੱਕਰ ਵਿੱਚ ਇੱਕ ਵਿਗਿਆਨਕ ਪੁਲਾੜ ਯਾਨ ਦਾ ਚੱਕਰ ਲਗਾਇਆ ਜਾ ਸਕੇ। ਸ਼ੁੱਕਰ ਦੇ ਪਰਿਵਰਤਨ ਦੇ ਅੰਤਰੀਵ ਕਾਰਨਾਂ ਦਾ ਅਧਿਐਨ, ਜੋ ਕਿ ਰਹਿਣ ਯੋਗ ਮੰਨਿਆ ਜਾਂਦਾ ਹੈ ਅਤੇ ਧਰਤੀ ਨਾਲ ਮਿਲਦਾ ਜੁਲਦਾ ਸੀ, ਇੱਕੋ ਜਿਹੇ ਗ੍ਰਹਿਆਂ, ਸ਼ੁੱਕਰ ਅਤੇ ਧਰਤੀ ਦੋਵਾਂ ਦੇ ਵਿਕਾਸ ਨੂੰ ਸਮਝਣ ਵਿੱਚ ਇੱਕ ਅਨਮੋਲ ਸਹਾਇਤਾ ਹੋਵੇਗੀ।
ਇਸਰੋ ਪੁਲਾੜ ਯਾਨ ਦੇ ਵਿਕਾਸ ਅਤੇ ਇਸ ਦੇ ਲਾਂਚ ਲਈ ਜ਼ਿੰਮੇਵਾਰ ਹੋਵੇਗਾ। ਇਸਰੋ ਵਿੱਚ ਪ੍ਰਚਲਿਤ ਪ੍ਰਥਾਵਾਂ ਦੁਆਰਾ ਪ੍ਰੋਜੈਕਟ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਅਤੇ ਨਿਗਰਾਨੀ ਕੀਤੀ ਜਾਵੇਗੀ। ਮਿਸ਼ਨ ਤੋਂ ਤਿਆਰ ਕੀਤੇ ਗਏ ਡੇਟਾ ਨੂੰ ਮੌਜੂਦਾ ਵਿਧੀਆਂ ਰਾਹੀਂ ਵਿਗਿਆਨਕ ਭਾਈਚਾਰੇ ਵਿੱਚ ਵੰਡਿਆ ਜਾਵੇਗਾ।
ਮਿਸ਼ਨ ਦੇ ਮਾਰਚ 2028 ਦੌਰਾਨ ਉਪਲਬਧ ਮੌਕੇ 'ਤੇ ਪੂਰਾ ਹੋਣ ਦੀ ਉਮੀਦ ਹੈ। ਭਾਰਤੀ ਸ਼ੁੱਕਰ ਮਿਸ਼ਨ ਤੋਂ ਕੁਝ ਉੱਤਮ ਵਿਗਿਆਨਕ ਸਵਾਲਾਂ ਦੇ ਜਵਾਬ ਮਿਲਣ ਦੀ ਉਮੀਦ ਹੈ ਜਿਸ ਦੇ ਵੱਖ-ਵੱਖ ਵਿਗਿਆਨਕ ਨਤੀਜੇ ਨਿਕਲਣਗੇ। ਪੁਲਾੜ ਯਾਨ ਅਤੇ ਲਾਂਚ ਵਾਹਨ ਦੀ ਪ੍ਰਾਪਤੀ ਵੱਖ-ਵੱਖ ਉਦਯੋਗਾਂ ਰਾਹੀਂ ਹੁੰਦੀ ਹੈ ਅਤੇ ਇਹ ਕਲਪਨਾ ਕੀਤੀ ਜਾਂਦੀ ਹੈ ਕਿ ਆਰਥਿਕਤਾ ਦੇ ਹੋਰ ਖੇਤਰਾਂ ਵਿੱਚ ਰੋਜ਼ਗਾਰ ਦੀ ਵੱਡੀ ਸੰਭਾਵਨਾ ਅਤੇ ਟੈਕਨੋਲੋਜੀ ਸਪਿੱਨ-ਆਫ ਹੋਵੇਗੀ।
ਵੀਨਸ ਔਰਬਿਟਰ ਮਿਸ਼ਨ (ਵੀਓਐੱਮ) ਲਈ ਪ੍ਰਵਾਨਿਤ ਕੁੱਲ ਫੰਡ 1236 ਕਰੋੜ ਰੁਪਏ ਹੈ ਜਿਸ ਵਿੱਚੋਂ 824.00 ਕਰੋੜ ਰੁਪਏ ਪੁਲਾੜ ਯਾਨ 'ਤੇ ਖਰਚ ਕੀਤੇ ਜਾਣਗੇ। ਲਾਗਤ ਵਿੱਚ ਪੁਲਾੜ ਯਾਨ ਦਾ ਵਿਕਾਸ ਅਤੇ ਪ੍ਰਾਪਤੀ ਸ਼ਾਮਲ ਹੈ ਜਿਸ ਵਿੱਚ ਇਸ ਦੇ ਖਾਸ ਪੇਲੋਡ ਅਤੇ ਟੈਕਨੋਲੋਜੀ ਤੱਤ, ਨੇਵੀਗੇਸ਼ਨ ਅਤੇ ਨੈੱਟਵਰਕ ਲਈ ਗਲੋਬਲ ਗਰਾਊਂਡ ਸਟੇਸ਼ਨ ਸਪੋਰਟ ਲਾਗਤ ਦੇ ਨਾਲ-ਨਾਲ ਲਾਂਚ ਵਾਹਨ ਦੀ ਲਾਗਤ ਸ਼ਾਮਲ ਹੈ।
ਸ਼ੁੱਕਰ ਗ੍ਰਹਿ ਵੱਲ ਯਾਤਰਾ
ਇਹ ਮਿਸ਼ਨ ਭਾਰਤ ਨੂੰ ਭਵਿੱਖ ਦੇ ਗ੍ਰਹਿ ਮਿਸ਼ਨਾਂ ਲਈ ਵੱਡੇ ਪੇਲੋਡ, ਅਨੁਕੂਲ ਔਰਬਿਟ ਸੰਮਿਲਨ ਪਹੁੰਚਾਂ ਦੇ ਨਾਲ ਸਮਰੱਥ ਕਰੇਗਾ। ਪੁਲਾੜ ਯਾਨ ਅਤੇ ਲਾਂਚ ਵਾਹਨ ਦੇ ਵਿਕਾਸ ਦੌਰਾਨ ਭਾਰਤੀ ਉਦਯੋਗ ਦੀ ਮਹੱਤਵਪੂਰਨ ਸ਼ਮੂਲੀਅਤ ਹੋਵੇਗੀ। ਵੱਖ-ਵੱਖ ਅਕਾਦਮਿਕ ਸੰਸਥਾਵਾਂ ਦੀ ਸ਼ਮੂਲੀਅਤ ਅਤੇ ਲਾਂਚ ਤੋਂ ਪਹਿਲਾਂ ਦੇ ਪੜਾਅ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਵੀ ਕਲਪਨਾ ਕੀਤੀ ਗਈ ਹੈ, ਜਿਸ ਵਿੱਚ ਡਿਜ਼ਾਈਨ, ਵਿਕਾਸ, ਟੈਸਟਿੰਗ, ਟੈਸਟ ਡਾਟਾ ਘਟਾਉਣਾ, ਕੈਲੀਬ੍ਰੇਸ਼ਨ ਆਦਿ ਸ਼ਾਮਲ ਹਨ। ਮਿਸ਼ਨ ਆਪਣੇ ਵਿਲੱਖਣ ਯੰਤਰਾਂ ਰਾਹੀਂ ਭਾਰਤੀ ਵਿਗਿਆਨ ਭਾਈਚਾਰੇ ਨੂੰ ਨਵੇਂ ਅਤੇ ਕੀਮਤੀ ਵਿਗਿਆਨ ਡੇਟਾ ਦੀ ਪੇਸ਼ਕਸ਼ ਕਰਦਾ ਹੈ ਅਤੇ ਇਸ ਤਰ੍ਹਾਂ ਉੱਭਰਦੇ ਅਤੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ।
*****
ਐੱਮਜੇਪੀਐੱਸਬੀ/ਬੀਐੱਮ/ਐੱਸਕੇਐੱਸ
(Release ID: 2056126)
Visitor Counter : 30