ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਈਸੀਐੱਮਆਰ ਅਤੇ ਪੈਨੇਸੀਆ ਬਾਇਓਟੈਕ ਨੇ ਸਵਦੇਸ਼ੀ ਡੇਂਗੂ ਵੈਕਸੀਨ, ਡੈਂਗੀਆਲ ਦੇ ਨਾਲ ਭਾਰਤ ਵਿੱਚ ਪਹਿਲੀ ਡੇਂਗੂ ਵੈਕਸੀਨ ਦੇ ਤੀਸਰੇ ਫੇਜ਼ ਦੇ ਕਲੀਨਿਕਲ ਟ੍ਰਾਇਲ ਦੀ ਸ਼ੁਰੂਆਤ ਕੀਤੀ
Posted On:
14 AUG 2024 12:10PM by PIB Chandigarh
ਭਾਰਤ ਦੀ ਪਹਿਲੀ ਸਵਦੇਸ਼ੀ ਡੇਂਗੂ ਵੈਕਸੀਨ ਲਈ ਇਸ ਫੇਜ਼-3 ਕਲੀਨਿਕਲ ਟ੍ਰਾਇਲ ਦੀ ਸ਼ੁਰੂਆਤ ਡੇਂਗੂ ਦਿ ਵਿਰੁੱਧ ਸਾਡੀ ਲੜਾਈ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ: ਸ਼੍ਰੀ ਜੇਪੀ ਨੱਡਾ
ਆਈਸੀਐੱਮਆਰ ਅਤੇ ਪੈਨੇਸੀਆ ਬਾਇਓਟੈਕ ਦੇ ਦਰਮਿਆਨ ਸਹਿਯੋਗ ਰਾਹੀਂ, ਅਸੀਂ ਨਾ ਸਿਰਫ਼ ਆਪਣੇ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕ ਰਹੇ ਹਾਂ, ਬਲਕਿ ਸਿਹਤ ਸੇਵਾ ਖੇਤਰ ਵਿੱਚ ਆਤਮਨਿਰਭਰ ਭਾਰਤ ਦੇ ਸਾਡੇ ਦ੍ਰਿਸ਼ਟੀਕੋਣ ਨੂੰ ਵੀ ਮਜ਼ਬੂਤ ਕਰ ਰਹੇ ਹਾਂ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਪੈਨੇਸੀਆ ਬਾਇਓਟੈਕ ਨੇ ਭਾਰਤ ਦੀ ਪਹਿਲੀ ਸਵਦੇਸ਼ੀ ਡੇਂਗੂ ਵੈਕਸੀਨ ਲਈ ਇਸ ਫੇਜ਼-3 ਕਲੀਨਿਕਲ ਟ੍ਰਾਇਲ ਦੀ ਸ਼ੁਰੂਆਤ ਕੀਤੀ ਹੈ। ਇਹ ਇਤਿਹਾਸਿਕ ਟ੍ਰਾਇਲ ਪੈਨੇਸੀਆ ਬਾਇਓਟੈਕ ਦੁਆਰਾ ਵਿਕਸਿਤ ਭਾਰਤ ਦੇ ਸਵਦੇਸ਼ੀ ਟੈਟਰਾਵੈਲੈਂਟ ਡੇਂਗੂ ਵੈਕਸੀਨ, ਡੇਂਗੀਆਲ ਦੇ ਪ੍ਰਭਾਵ ਦਾ ਮੁਲਾਂਕਣ ਕਰੇਗਾ। ਇਸ ਟ੍ਰਾਇਲ ਵਿੱਚ ਪਹਿਲੇ ਪ੍ਰਤੀਭਾਗੀ ਨੂੰ ਅੱਜ ਪੰਡਿਤ ਭਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਪੀਜੀਆਈਐੱਮਐੱਸ), ਰੋਹਤਕ ਵਿੱਚ ਵੈਕਸੀਨ ਲਗਾਈ ਗਈ।
ਇਸ ਉਪਲਬਧੀ ‘ਤੇ ਟਿੱਪਣੀ ਕਰਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਭਾਰਤ ਦੀ ਪਹਿਲੇ ਸਵਦੇਸ਼ੀ ਡੇਂਗੂ ਵੈਕਸੀਨ ਲਈ ਇਸ ਫੇਜ਼-3 ਦੇ ਕਲੀਨਿਕਲ ਟ੍ਰਾਇਲ ਦੀ ਸ਼ੁਰੂਆਤ ਡੇਂਗੂ ਦੇ ਵਿਰੁੱਧ ਸਾਡੀ ਲੜਾਈ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ। ਇਹ ਨਾਗਰਿਕਾਂ ਨੂੰ ਇਸ ਬਿਮਾਰੀ ਤੋਂ ਬਚਣ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਅਤੇ ਵੈਕਸੀਨ ਖੋਜ ਅਤੇ ਵਿਕਾਸ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਰੇਖਾਂਕਿਤ ਕਰਦਾ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਪੈਨੇਸੀਆ ਬਾਇਓਟੈਕ ਦੇ ਦਰਮਿਆਨ ਇਸ ਸਹਿਯੋਗ ਰਾਹੀਂ, ਅਸੀਂ ਨਾ ਸਿਰਫ਼ ਆਪਣੇ ਲੋਕਾਂ ਦੀ ਸਿਹਤ ਅਤੇ ਭਲਾਈ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਚੁੱਕ ਰਹੇ ਹਾਂ, ਬਲਕਿ ਸਿਹਤ ਸੇਵਾ ਖੇਤਰ ਵਿੱਚ ਆਤਮਨਿਰਭਰ ਭਾਰਤ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਵੀ ਮਜ਼ਬੂਤ ਕਰ ਰਹੇ ਹਾਂ।
ਵਰਤਮਾਨ ਵਿੱਚ, ਭਾਰਤ ਵਿੱਚ ਡੇਂਗੂ ਦੇ ਵਿਰੁੱਧ ਕੋਈ ਐਂਟੀਵਾਇਰਲ ਇਲਾਜ਼ ਜਾਂ ਲਾਇਸੰਸ ਪ੍ਰਾਪਤ ਵੈਕਸੀਨ ਨਹੀਂ ਹੈ। ਸਾਰੇ ਚਾਰ ਸੀਰੋਟਾਈਪਾਂ ਲਈ ਇੱਕ ਪ੍ਰਭਾਵੀ ਵੈਕਸੀਨ ਦਾ ਵਿਕਾਸ ਗੁੰਝਲਦਾਰ ਹੈ। ਭਾਰਤ ਵਿੱਚ, ਡੇਂਗੂ ਵਾਇਰਸ ਦੇ ਸਾਰੇ ਚਾਰ ਸੀਰੋਟਾਈਪ ਕਈ ਖੇਤਰਾਂ ਵਿੱਚ ਸੰਕ੍ਰਮਣ ਫੈਲਾ ਸਕਦੇ ਹਨ।
ਟੈਟਰਾਵੈਲੈਂਟ ਡੇਂਗੂ ਵੈਕਸੀਨ ਸਟ੍ਰੇਨ (ਟੀਵੀ003/ਟੀਵੀ005) ਨੂੰ ਮੂਲ ਰੂਪ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਹੈਲਥ (ਐੱਨਆਈਐੱਚ), ਅਮਰੀਕਾ ਦੁਆਰਾ ਵਿਕਸਿਤ ਕੀਤਾ ਗਿਆ ਸੀ। ਇਸ ਨੇ ਵਿਸ਼ਵ ਵਿੱਚ ਪ੍ਰੀਕਲੀਨਿਕਲ ਅਤੇ ਕਲੀਨਿਕਲ ਟ੍ਰਾਇਲਾਂ ਵਿੱਚ ਆਸ਼ਾਜਨਕ ਨਤੀਜੇ ਪ੍ਰਦਰਸ਼ਿਤ ਕੀਤੇ ਹਨ। ਪੈਨੇਸੀਆ ਬਾਇਓਟੈਕ, ਸਟ੍ਰੇਨ ਪ੍ਰਾਪਤ ਕਰਨ ਵਾਲੀਆਂ ਤਿੰਨ ਭਾਰਤੀ ਕੰਪਨੀਆਂ ਵਿੱਚੋਂ ਇੱਕ ਹੈ, ਜੋ ਵਿਕਾਸ ਦੇ ਸਭ ਤੋਂ ਉੱਨਤ ਪੜਾਅ ਵਿੱਚ ਹੈ।
ਕੰਪਨੀ ਨੇ ਪੂਰੀ ਤਰ੍ਹਾਂ ਵਿਕਸਿਤ ਵੈਕਸੀਨ ਫਾਰਮੂਲੇਸ਼ਨ ਵਿਕਸਿਤ ਕਰਨ ਲਈ ਇਨ੍ਹਾਂ ਸਟ੍ਰੇਨ ‘ਤੇ ਵੱਡੇ ਪੈਮਾਨੇ ‘ਤੇ ਕੰਮ ਕੀਤਾ ਹੈ ਅਤੇ ਇਸ ਕੰਮ ਲਈ ਇੱਕ ਪੇਟੈਂਟ ਪ੍ਰਕਿਰਿਆ ਵੀ ਰੱਖੀ ਹੈ। ਭਾਰਤੀ ਵੈਕਸੀਨ ਫਾਰਮੂਲੇਸ਼ਨ ਦੇ ਫੇਜ਼-1 ਅਤੇ 2 ਦੇ ਕਲੀਨਿਕਲ ਟ੍ਰਾਇਲ 2018-19 ਵਿੱਚ ਪੂਰੇ ਹੋਏ, ਜਿਸ ਨਾਲ ਆਸ਼ਾਜਨਕ ਨਤੀਜੇ ਮਿਲੇ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਸਹਿਯੋਗ ਨਾਲ, ਪੈਨੇਸੀਆ ਬਾਇਓਟੈਕ ਭਾਰਤ ਦੇ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 19 ਸਥਾਨਾਂ ‘ਤੇ ਫੇਜ਼-3 ਦਾ ਕਲੀਨਿਕਲ ਟ੍ਰਾਇਲ ਕਰੇਗਾ, ਜਿਸ ਵਿੱਚ 10,335 ਤੋਂ ਵੱਧ ਸਿਹਤਮੰਦ ਬਾਲਗ ਭਾਗੀਦਾਰ ਸ਼ਾਮਲ ਹੋਣਗੇ।
ਪੈਨੇਸੀਆ ਬਾਇਓਟੈਕ ਦੇ ਅੰਸ਼ਕ ਸਮਰਥਨ ਦੇ ਨਾਲ ਮੁੱਖ ਤੌਰ ‘ਤੇ ਆਈਸੀਐੱਮਆਰ ਦੁਆਰਾ ਵਿੱਤ ਪੋਸ਼ਿਤ ਇਸ ਟ੍ਰਾਇਲ ਵਿੱਚ ਪ੍ਰਤੀਭਾਗੀਆਂ ਦੇ ਨਾਲ ਦੋ ਸਾਲ ਲਈ ਫਾਲੋ-ਅੱਪ ਕੀਤਾ ਜਾਵੇਗਾ। ਇਹ ਪਹਿਲ ਭਾਰਤ ਦੀ ਸਭ ਤੋਂ ਵੱਡੀ ਜਨਤਕ ਸਿਹਤ ਚੁਣੌਤੀਆਂ ਵਿੱਚੋਂ ਇੱਕ ਲਈ ਸਵਦੇਸ਼ੀ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਆਤਮਨਿਰਭਰ ਭਾਰਤ ਦੇ ਪ੍ਰਤੀ ਰਾਸ਼ਟਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਪਿਛੋਕੜ:
ਡੇਂਗੂ, ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਚਿੰਤਾ ਦਾ ਵਿਸ਼ਾ ਹੈ। ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ 30 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅਨੁਸਾਰ, ਪਿਛਲੇ ਦੋ ਦਹਾਕਿਆਂ ਵਿੱਚ ਡੇਂਗੂ ਦੇ ਗਲੋਬਲ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ, 2023 ਦੇ ਅੰਤ ਤੱਕ 129 ਤੋਂ ਵੱਧ ਦੇਸ਼ਾਂ ਵਿੱਚ ਡੇਂਗੂ ਵਾਇਰਲ ਬਿਮਾਰੀ ਦੀ ਰਿਪੋਰਟ ਕੀਤੀ ਗਈ ਹੈ। ਭਾਰਤ ਵਿੱਚ, ਲਗਭਗ 75-80 ਪ੍ਰਤੀਸ਼ਤ ਸੰਕ੍ਰਮਣ ਲੱਛਣ ਰਹਿਤ ਹੁੰਦੇ ਹਨ, ਫਿਰ ਵੀ ਇਹ ਵਿਅਕਤੀ ਏਡੀਜ਼ ਮੱਛਰਾਂ ਦੇ ਕੱਟਣ ਨਾਲ ਸੰਕ੍ਰਮਣ ਫੈਲਾ ਸਕਦੇ ਹਨ। 20-25 ਪ੍ਰਤੀਸ਼ਤ ਮਾਮਲਿਆਂ ਵਿੱਚ ਜਿੱਥੇ ਲੱਛਣ ਡਾਕਟਰੀ ਤੌਰ ‘ਤੇ ਸਪੱਸ਼ਟ ਹੁੰਦੇ ਹਨ, ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਅਤੇ ਮੌਤ ਦਰ ਦਾ ਬਹੁਤ ਵੱਧ ਜੋਖਮ ਹੁੰਦਾ ਹੈ। ਬਾਲਗਾਂ ਵਿੱਚ, ਇਹ ਬਿਮਾਰੀ ਡੇਂਗੂ ਹੈਮੋਰੇਜਿਕ ਬੁਖਾਰ ਅਤੇ ਡੇਂਗੂ ਸ਼ੌਕ ਸਿੰਡ੍ਰੋਮ ਜਿਹੀਆਂ ਗੰਭੀਰ ਸਥਿਤੀਆਂ ਵਿੱਚ ਵਧ ਸਕਦੀ ਹੈ। ਡੇਂਗੂ ਵਾਇਰਸ ਦੇ ਚਾਰ ਸੀਰੋਟਾਇਪ ਹਨ, 1-4, ਜਿਨ੍ਹਾਂ ਵਿੱਚ ਇੱਕ-ਦੂਸਰੇ ਦੇ ਵਿਰੁੱਧ ਘੱਟ ਕ੍ਰਾਸ-ਪ੍ਰੋਟੈਕਸ਼ਨ ਹੁੰਦਾ ਹੈ, ਜਿਸ ਦਾ ਅਰਥ ਹੈ ਕਿ ਵਿਅਕਤੀ ਵਾਰ-ਵਾਰ ਸੰਕ੍ਰਮਣ ਦਾ ਅਨੁਭਵ ਕਰ ਸਕਦੇ ਹਨ।
*****
ਐੱਮਵੀ
(Release ID: 2046811)
Visitor Counter : 39