ਰੇਲ ਮੰਤਰਾਲਾ
ਜਗਜੀਵਨ ਰਾਮ ਰੇਲਵੇ ਸੁਰੱਖਿਆ ਬਲ ਅਕਾਦਮੀ, ਲਖਨਊ ਨੂੰ ਸਮਰੱਥਾ ਨਿਰਮਾਣ ਕਮਿਸ਼ਨ ਦੀ ਉਤਕ੍ਰਿਸ਼ਟ ਰੇਟਿੰਗ ਨਾਲ ਸਨਮਾਨਿਤ ਕੀਤਾ ਗਿਆ ਹੈ
Posted On:
13 AUG 2024 6:36PM by PIB Chandigarh
ਜਗਜੀਵਨ ਰਾਮ ਰੇਲਵੇ ਸੁਰੱਖਿਆ ਬਲ ਅਕਾਦਮੀ, ਲਖਨਊ ਨੂੰ ਨੈਸ਼ਨਲ ਸਟੈਂਡਰਡਸ ਫਾਰ ਸਿਵਿਲ ਸਰਵਿਸ ਟ੍ਰੇਨਿੰਗ ਇੰਸਟੀਟਿਊਸ਼ਨਜ਼ (NSCSTI) ਦੇ ਅਸਧਾਰਣ ਪਾਲਨ ਦੀ ਮਾਨਤਾ ਵਿੱਚ ਸਮਰੱਥਾ ਨਿਰਮਾਣ ਕਮਿਸ਼ਨ (CBC) ਦੁਆਰਾ ਪ੍ਰਤਿਸ਼ਠਿਤ ਉਤਕ੍ਰਿਸ਼ਟ/ਅਤਿ-ਉਤਕ੍ਰਿਸ਼ਟ (“Excellent/अति उत्कृष्ट”) ਰੇਟਿੰਗ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇਤਿਹਾਸਿਕ ਉਪਲਬਧੀ ਸਿਵਿਲ ਸਰਵਿਸ ਟ੍ਰੇਨਿੰਗ ਵਿੱਚ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਅਕਾਦਮੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।
ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ 12 ਅਗਸਤ, 2024 ਨੂੰ ਆਯੋਜਿਤ ਸਿਵਿਲ ਸਰਵਿਸ ਟ੍ਰੇਨਿੰਗ ਇੰਸਟੀਟਿਊਸ਼ਨਜ਼ ਕਨਵੈਨਸ਼ਨ ਦੌਰਾਨ ਭਾਰਤ ਦੇ ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ ਰਸਮੀ ਤੌਰ ‘ਤੇ ਮਾਨਤਾ ਸਰਟੀਫਿਕੇਟ (ਪ੍ਰਮਾਣ ਪੱਤਰ) ਪ੍ਰਦਾਨ ਕੀਤੇ ਗਏ।
ਰੇਲਵੇ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸ਼੍ਰੀ ਮਨੋਜ ਯਾਦਵ ਨੇ ਜਗਜੀਵਨ ਰਾਮ ਰੇਲਵੇ ਸੁਰੱਖਿਆ ਬਲ (ਜੇਆਰਆਰਪੀਐੱਫ) ਅਕਾਦਮੀ ਦੇ ਡਾਇਰੈਕਟਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਕਾਦਮੀ ਨੂੰ ਪ੍ਰਦਾਨ ਕੀਤਾ ਗਿਆ ਇਹ ਸਨਮਾਨ ਅਕਾਦਮੀ ਦੇ ਕਰਮਚਾਰੀਆਂ ਦੇ ਅਣਥੱਕ ਸਮਰਪਣ ਅਤੇ ਮਿਸਾਲੀ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਨੋਖੀ ਉਪਲਬਧੀ ਸਿਵਿਲ ਸਰਵਿਸ ਟ੍ਰੇਨਿੰਗ ਦੇ ਮਾਪਦੰਡਾਂ ਨੂੰ ਹੋਰ ਉੱਚਾ ਕਰਨ ਦੇ ਪ੍ਰਤੀ ਉਨ੍ਹਾਂ ਦੀ ਗਹਿਰੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਹ ਸਨਮਾਨ ਸਿਰਫ਼ ਅਕਾਦਮੀ ਦੇ ਨਿਰੰਤਰ ਵਿਕਾਸ ਦਾ ਪ੍ਰਤੀਕ ਹੈ ਸਗੋਂ ਇਸ ਨੂੰ ਦੇਸ਼ ਦੇ ਛੇ ਸਰਬਸ਼੍ਰੇਸ਼ਠ ਅਪੈਕਸ ਟ੍ਰੇਨਿੰਗ ਇੰਸਟੀਟਿਊਸ਼ਨਜ਼ (Apex training institutions) ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।
ਕੇਂਦਰ ਸਰਕਾਰ ਦੀ ਸਿਵਿਲ ਸਰਵਿਸ ਟ੍ਰੇਨਿੰਗ ਇੰਸਟੀਟਿਊਸ਼ਨਜ਼ ਦੀ ਗੁਣਵੱਤਾ ਵਧਾਉਣ ਦੀ ਪਹਿਲ ਦੇ ਅਨੁਰੂਪ, ਸਿਵਿਲ ਸਰਵਿਸ ਟ੍ਰੇਨਿੰਗ ਇੰਸਟੀਟਿਊਸ਼ਨਜ਼ ਲਈ ਨੈਸ਼ਨਲ ਸਟੈਂਡਰਡਸ ਸੰਰਚਨਾ 18 ਜੁਲਾਈ, 2022 ਨੂੰ ਪੇਸ਼ ਕੀਤੀ ਗਈ ਸੀ। ਸਿਵਿਲ ਸਰਵਿਸ ਟ੍ਰੇਨਿੰਗ ਲਈ ਦੁਨੀਆ ਦੇ ਪਹਿਲੇ ਨੈਸ਼ਨਲ-ਲੈਵਲ ਸਟੈਂਡਰਡ ਦੇ ਰੂਪ ਵਿੱਚ ਇਸ ਸੰਰਚਨਾ ਦਾ ਲਕਸ਼ ਭਾਰਤ ਭਰ ਦੇ ਟ੍ਰੇਨਿੰਗ ਇੰਸਟੀਟਿਊਸ਼ਨਜ਼ ਵਿੱਚ ਸਟੈਂਡਰਡਸ ਨੂੰ ਉੱਪਰ ਚੁੱਕਣਾ ਹੈ।
ਮਾਨਤਾ ਪ੍ਰਕਿਰਿਆ ਲਈ ਅੱਠ ਪ੍ਰਮੁੱਖ ਥੰਮ੍ਹਾਂ : ਕੋਰਸ ਡਿਜ਼ਾਈਨ, ਫੈਕਲਟੀ ਡਿਵੈਲਪਮੈਂਟ, ਟ੍ਰੇਨਿੰਗ ਟਾਰਗੈੱਟਸ, ਟ੍ਰੇਨਿੰਗ ਸਪੋਰਟਸ, ਡਿਜ਼ੀਟਲਾਈਜ਼ੇਸ਼ਨ ਐਂਡ ਟ੍ਰੇਨਿੰਗ ਡਿਲੀਵਰੀ, ਕੋਲੈਬੋਰੇਸ਼ਨ (ਸਹਿਯੋਗ), ਟ੍ਰੇਨਿੰਗ ਇਵੈਲਿਊਏਸ਼ਨ ਐਂਡ ਆਪ੍ਰੇਸ਼ਨਜ਼ ਐਂਡ ਗਵਰਨੈਂਸ ਦੇ ਅਧਾਰ ‘ਤੇ ਇੱਕ ਵਿਆਪਕ ਮੁਲਾਂਕਣ ਦੀ ਜ਼ਰੂਰਤ ਹੈ। ਜਗਜੀਵਨ ਰਾਮ ਰੇਲਵੇ ਸੁਰੱਖਿਆ ਬਲ ਅਕਾਦਮੀ (JR RPF Academy) ਨੇ ਉੱਚ ਮਾਪਦੰਡਾਂ ਅਤੇ ਨਿਰੰਤਰ ਸੁਧਾਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਕੜੀ ਮੁਲਾਂਕਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ।
ਮੁਲਾਂਕਣ ਵਿੱਚ ਕਈ ਪੜਾਅ ਸ਼ਾਮਲ ਸਨ, ਜਿਸ ਵਿੱਚ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਅਤੇ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਐਜੂਕੇਸ਼ਨ ਐਂਡ ਟ੍ਰੇਨਿੰਗ (NABET) ਦੀ ਇੱਕ ਟੀਮ ਦੁਆਰਾ ਡੈਸਕਟੌਪ ਮੁਲਾਂਕਣ ਅਤੇ ਔਨ-ਸਾਈਟ ਮੁਲਾਂਕਣ ਸ਼ਾਮਲ ਸੀ। ਇਸ ਪੂਰੀ ਪ੍ਰਕਿਰਿਆ ਵਿੱਚ ਅਕਾਦਮੀ ਦੇ ਅਸਧਾਰਣ ਪ੍ਰਦਰਸ਼ਨ ਦਾ ਨਤੀਜਾ ਇਹ ਹੋਇਆ ਕਿ ਇਸ ਨੂੰ ਲਗਭਗ 149 ਟ੍ਰੇਨਿੰਗ ਇੰਸਟੀਟਿਊਸ਼ਨਜ਼ ਵਿੱਚੋਂ ਭਾਰਤ ਦੇ ਟੌਪ ਛੇ ਇੰਸਟੀਟਿਊਸ਼ਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਮਾਨਤਾ ਮਿਲੀ, ਜਿਨ੍ਹਾਂ ਨੂੰ ਇਹ ਸਨਮਾਨਿਤ ਰੇਟਿੰਗ ਪ੍ਰਾਪਤ ਕਰਨ ਲਈ ਮੁਲਾਂਕਣ ਕੀਤਾ ਗਿਆ ਹੈ।
************
ਪੀਪੀਜੀ/ਐੱਸਕੇ
(Release ID: 2046347)
Visitor Counter : 34