ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਗਲੇਸ਼ੀਅਰ ਲੇਕ ਆਉਟਬਰਸਟ ਫਲੱਡਸ ਦਾ ਅਸਰ

Posted On: 05 AUG 2024 4:26PM by PIB Chandigarh

ਸੈਂਟਰਲ ਵਾਟਰ ਕਮਿਸ਼ਨ (CWC) ਨੇ ਅਕਤੂਬਰ, 2023 ਵਿੱਚ ਤੀਸਤਾ-।।। (Teesta-III) ਹਾਈਡ੍ਰੋਇਲੈਕਟ੍ਰਿਕ ਡੈਮ ਦੇ ਢਹਿਣ ਦੇ ਬਾਅਦ, ਗਲੇਸ਼ੀਅਰ ਲੇਕ ਆਉਟਬਰਸਟ ਫਲੱਡ (GLOFs) ਦੇ ਪ੍ਰਤੀ ਸੰਵੇਦਨਸ਼ੀਲ ਸਾਰੇ ਮੌਜੂਦਾ ਅਤੇ ਨਿਰਮਾਣ ਅਧੀਨ ਡੈਮਾਂ ਦੀ ਡਿਜ਼ਾਈਨ ਫਲੱਡ ਦੀ ਸਮੀਖਿਆ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਸੰਭਾਵਿਤ ਮੈਕਸੀਮਮ ਫਲੱਡ/ ਸਟੈਂਡਰਡ ਪ੍ਰੋਬੇਬਲ ਫਲੱਡ ਅਤੇ ਜੀਐੱਲਓਐੱਫ ਦੇ ਸੰਯੋਜਨ ਲਈ ਉਨ੍ਹਾਂ ਦੀ ਉਚਿਤ ਸਪਿਲਵੇ ਕੈਪੇਸਿਟੀ ਸੁਨਿਸ਼ਚਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਜਲਗਾਹਾਂ ਖੇਤਰ ਵਿੱਚ ਗਲੇਸ਼ੀਅਰ ਝੀਲਾਂ ਵਾਲੇ ਸਾਰੇ ਨਵੇਂ ਡੈਮਾਂ ਲਈ ਜੀਐੱਲਓਐੱਫ ਸਟਡੀਜ਼ ਨੂੰ ਜ਼ਰੂਰੀ ਕੀਤਾ ਗਿਆ ਹੈ।

 

ਸੀਡਬਲਿਊਸੀ ਹਰ ਸਾਲ ਜੂਨ ਤੋਂ ਲੈ ਕੇ ਅਕਤੂਬਰ ਤੱਕ 902 ਗਲੇਸ਼ੀਅਰ ਝੀਲਾਂ ਅਤੇ ਵਾਟਰ ਬਾਡੀਜ਼ (477 ਗਲੇਸ਼ੀਅਰ ਝੀਲਾਂ ਅਤੇ ਵਾਟਰ ਬਾਡੀਜ਼ ਸਹਿਤ, ਜਿਨ੍ਹਾਂ ਦਾ ਜਲ ਫੈਲਾਅ ਖੇਤਰ 50 ਹੈਕਟੇਅਰ ਤੋਂ ਵੱਧ ਹੈ ਅਤੇ 425 ਗਲੇਸ਼ੀਅਰ ਝੀਲਾਂ ਜਿਨ੍ਹਾਂ ਦਾ ਅਕਾਰ 10 ਹੈਕਟੇਅਰ ਤੋਂ 50 ਹੈਕਟੇਅਰ ਹੈ) ਦੀ ਨਿਗਰਾਨੀ ਕਰਦਾ ਹੈ। ਇਹ ਗਲੇਸ਼ੀਅਰ ਝੀਲਾਂ ਅਤੇ ਵਾਟਰ ਬਾਡੀਜ਼ ਦੇ ਜਲ ਪ੍ਰਸਾਰ ਖੇਤਰ ਵਿੱਚ ਸਬੰਧਿਤ ਪਰਿਵਰਤਨ ਦਾ ਪਤਾ ਲਗਾਉਣ ਵਿੱਚ ਸਮਰੱਥ ਬਣਾਉਂਦਾ ਹੈ, ਨਾਲ ਹੀ ਉਨ੍ਹਾਂ ਖੇਤਰਾਂ ਦੀ ਪਹਿਚਾਣ ਵੀ ਕਰਦਾ ਹੈ ਜਿਨ੍ਹਾਂ ਵਿੱਚ ਨਿਗਰਾਨੀ ਮਹੀਨੇ ਦੇ ਦੌਰਾਨ ਆਪਦਾ ਦੇ ਨਜ਼ਰੀਏ ਨਾਲ ਬਹੁਤ ਵਿਸਤਾਰ ਹੋਇਆ ਹੈ। ਮਾਸਿਕ ਨਿਗਰਾਨੀ ਰਿਪੋਰਟਾਂ ਨੂੰ https://cwc.gov.in/glacial-lakeswater-bodies-himalayan-region ‘ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

 

ਐੱਨਡੀਐੱਮਏ ਦੇ ਤਹਿਤ ਇੱਕ ਡਿਜ਼ਾਸਟਰ ਰਿਸਕ ਰਿਡਕਸ਼ਨ ਕਮੇਟੀ (CoDRR) ਜਿਸ ਵਿੱਚ ਛੇ ਹਿਮਾਲਿਅਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਫਦ ਅਤੇ ਹੋਰ ਹਿਤਧਾਰਕਾਂ ਦੇ ਪ੍ਰਤੀਨਿਧੀ ਸ਼ਾਮਲ ਹਨ, ਨੇ ਇਨ੍ਹਾਂ ਝੀਲਾਂ ਦਾ ਸਿੱਧੇ ਆਂਕਲਣ ਕਰਨ ਅਤੇ ਪਹਿਲਾਂ ਤੋਂ ਚੇਤਾਵਨੀ ਪ੍ਰਣਾਲੀ/ਹੋਰ ਸੰਰਚਨਾਤਮਕ ਅਤੇ ਗ਼ੈਰ-ਸੰਰਚਨਾਤਮਕ ਉਪਾਵਾਂ ਦੀ ਸਥਾਪਨਾ ਦੇ ਸੰਦਰਭ ਵਿੱਚ ਵਿਆਪਕ ਘੱਟ ਕਰਨ ਦੀਆਂ ਰਣਨੀਤੀਆਂ ਤਿਆਰ ਕਰਨ ਲਈ ਅਭਿਆਨ ਭੇਜਣ ਲਈ ਹਾਈ-ਰਿਸਕ ਗਲੇਸ਼ੀਅਰ ਲੇਕਸ ਦੇ ਇੱਕ ਸੈੱਟ ਦੀ ਪਹਿਚਾਣ ਕੀਤੀ ਹੈ। 

 

ਕੇਂਦਰੀ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਕਮੇਟੀ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ ਅਤੇ ਅਰੁਣਾਚਲ ਪ੍ਰਦੇਸ਼ ਰਾਜਾਂ ਲਈ 150 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਜੀਐੱਲਓਐੱਫ (GLOF) ਰਿਸਕ ਮਿਟੀਗੇਸ਼ਨ ਪ੍ਰੋਜੈਕਟ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਹੈ, ਜਿਸ ਨਾਲ ਜੀਐੱਲਓਐੱਫ ਨਾਲ ਸਬੰਧਿਤ ਵੱਖ-ਵੱਖ ਉਪਾਵਾਂ ਨੂੰ ਸ਼ੁਰੂ ਕਰਨ ਲਈ ਰਾਜ ਸਰਕਾਰਾਂ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗ ਕੀਤਾ ਜਾ ਸਕੇ।

 

ਐੱਨਡੀਐੱਸਏ ਦੁਆਰਾ ਇਕੱਠੀ ਕੀਤੀ ਗਈ ਸੂਚਨਾ ਦੇ ਅਨੁਸਾਰ, ਬਿਜਲੀ ਮੰਤਰਾਲੇ ਦੇ ਅਧੀਨ ਕੇਂਦਰੀ ਬਿਜਲੀ ਅਥਾਰਿਟੀ ਦੁਆਰਾ 47 ਡੈਮਾਂ (38 ਚਾਲੂ ਅਤੇ 9 ਨਿਰਮਾਣ ਅਧੀਨ) ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾੰ ਦੇ ਭਾਰਤੀ ਖੇਤਰ ਵਿੱਚ ਗਲੇਸ਼ੀਅਰ ਝੀਲਾਂ ਤੋਂ ਗਲੇਸ਼ੀਅਰ ਲੇਕ ਆਉਟਬਰਸਟ ਫਲੱਡ (ਜੀਐੱਲਓਐੱਫ) ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 31 ਪ੍ਰੋਜੈਕਟਾਂ ਲਈ ਜੀਐੱਲਓਐੱਫ ਸਟਡੀਜ਼ ਪੂਰੀ ਕਰ ਲਈ ਗਈ ਹੈ।

ਪ੍ਰਿਥਵੀ ਵਿਗਿਆਨ ਮੰਤਰਾਲਾ ਆਪਣੀ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਸੈਂਟਰ ਆਫ ਪੋਲਰ ਐਂਡ ਓਸ਼ਨ ਰਿਸਰਚ (NCPOR), ਜ਼ਰੀਏ 2013 ਤੋਂ ਚੰਦ੍ਰਾ ਬੇਸਿਨ ਵਿੱਚ ਦੋ ਪ੍ਰੋ-ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਅਤੇ ਵਿਗਿਆਨਿਕ ਖੋਜ ਕਰ ਰਿਹਾ ਹੈ। ਨੈਸ਼ਨਲ ਮਿਸ਼ਨ ਔਨ ਹਿਮਾਲਿਅਨ ਸਟਡੀਜ਼ (NMHS) ਦੁਆਰਾ ਸਪਾਂਸਰਡ ਸਟਡੀ ਜਿਸ ਦਾ ਸਿਰਲੇਖ ‘ਹਿਮ ਅਤੇ ਗਲੇਸ਼ੀਅਰ’ ਦਾ ਯੋਗਦਾਨ ਅਤੇ ਤੀਸਤਾ ਰਿਵਰ ਬੇਸਿਨ (Teesta River Basin), ਈਸਟਰਨ ਹਿਮਾਲਿਆ’, ਵਿੱਚ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਹੈ’, ਉਸ ਵਿੱਚ ਸਿੱਕਿਮ ਹਿਮਾਲਿਆ ਵਿੱਚ ਗਲੇਸ਼ੀਅਰ ਲੇਕਸ ਦੀ ਸਥਿਤੀ ਨੈਸ਼ਨਲ ਇੰਸਟੀਟਿਊਟ ਆਫ਼ ਹਾਈਡ੍ਰੋਲੋਜੀ, ਰੁੜਕੀ ਦੁਆਰਾ ਤਿਆਰ ਕੀਤੀ ਗਈ ਹੈ।  

 

ਇਹ ਜਾਣਕਾਰੀ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਰਾਜ ਭੂਸ਼ਣ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*****

 

ਵੀਐੱਮ


(Release ID: 2043724) Visitor Counter : 51


Read this release in: English , Urdu , Hindi , Hindi_MP