ਸੰਸਦੀ ਮਾਮਲੇ
azadi ka amrit mahotsav

ਦੂਸਰੇ ਦੇਸ਼ਾਂ ਦੇ ਨਾਲ ਸਦਭਾਵਨਾ ਨੂੰ ਪ੍ਰੋਤਸਾਹਨ

Posted On: 07 AUG 2024 3:51PM by PIB Chandigarh

ਲਗਾਤਾਰ ਅਤੇ ਤੇਜ਼ੀ ਨਾਲ ਬਦਲਦੇ ਅੰਤਰਰਾਸ਼ਟਰੀ ਦ੍ਰਿਸ਼ ਵਿੱਚ, ਸਾਡੀ ਰਾਸ਼ਟਰੀ ਨੀਤੀਆਂ, ਪ੍ਰੋਗਰਾਮਾਂ ਅਤੇ ਉਪਲਬਧੀਆਂ, ਸਮੱਸਿਆਵਾਂ ਨੂੰ ਵਿਭਿੰਨ ਦੇਸ਼ਾਂ ਦਰਮਿਆਨ ਉਚਿਤ ਦ੍ਰਿਸ਼ਟੀਕੋਣ ਵਿੱਚ ਪੇਸ਼ ਕਰਨ ਅਤੇ ਪ੍ਰਚਾਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਜ਼ਰੂਰਤ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਕਿਸੇ ਦੇਸ਼ ਦੇ ਸਾਂਸਦ ਆਪਣੇ ਦੇਸ਼ ਦੀਆਂ ਨੀਤੀਆਂ ਨੂੰ ਨਿਰਧਾਰਿਤ ਕਰਨ ਅਤੇ ਦੂਸਰੇ ਦੇਸ਼ਾਂ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਸ਼ੇਸ਼ ਤੌਰ ‘ਤੇ, ਭਾਰਤ ਜਿਹੇ ਲੋਕਤੰਤਰੀ ਅਤੇ ਵਿਕਾਸਸ਼ੀਲ ਦੇਸ਼ ਦੇ ਲਈ ਇਹ ਅਸਲ ਵਿੱਚ ਉਪਯੋਗੀ ਅਤੇ ਜ਼ਰੂਰੀ ਹੈ ਕਿ ਕੁਝ ਸਾਂਸਦਾਂ ਅਤੇ ਪ੍ਰਸਿੱਧ ਹਸਤੀਆਂ ਦੀ ਚੋਣ ਕੀਤੀ ਜਾਵੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਉਪਯੋਗ ਵੱਖ-ਵੱਖ ਖੇਤਰਾਂ ਵਿੱਚ ਸਾਡੀਆਂ ਨੀਤੀਆਂ, ਪ੍ਰੋਗਰਾਮਾਂ, ਸਮੱਸਿਆਵਾਂ ਅਤੇ ਉਪਲਬਧੀਆਂ ਨੂੰ ਹੋਰ ਦੇਸ਼ਾਂ ਵਿੱਚ ਉਨ੍ਹਾਂ ਦੇ ਹਮਰੁਤਬਿਆਂ ਅਤੇ ਹੋਰ ਰਾਏ ਬਣਾਉਣ ਵਾਲਿਆਂ ਦੇ ਸਾਹਮਣੇ ਪੇਸ਼ ਕਰਨ ਵਿੱਚ ਕੀਤਾ ਜਾਵੇ ਅਤੇ ਭਾਰਤ ਦੇ ਪੱਖ ਵਿੱਚ ਉਨ੍ਹਾਂ ਦਾ ਸਮਰਥਨ ਹਾਸਲ ਕੀਤਾ ਜਾਵੇ। ਇਨ੍ਹਾਂ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਸਦੀ ਮਾਮਲੇ ਮੰਤਰਾਲੇ ਹੋਰ ਦੇਸ਼ਾਂ ਵਿੱਚ ਸਾਂਸਦਾਂ ਦੇ ਸਰਕਾਰੀ ਸਦਭਾਵਨਾ ਵਫਦਾਂ ਦੇ ਦੌਰੇ ਸਪਾਂਸਰ ਕਰਦਾ ਹੈ ਅਤੇ ਵਿਦੇਸ਼ ਮੰਤਰਾਲੇ ਦੇ ਜ਼ਰੀਏ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ ਹੋਰ ਦੇਸ਼ਾਂ ਦੇ ਸਰਕਾਰ ਦੁਆਰਾ ਸਪਾਂਸਰ ਸਾਂਸਦਾਂ ਦੀ ਇਸੇ ਤਰ੍ਹਾਂ ਦੇ ਵਫਦਾਂ ਦੀ ਮੇਜ਼ਬਾਨੀ ਕਰਦਾ ਹੈ। 

ਇਹ ਜਾਣਕਾਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

************

ਐੱਸਐੱਸ/ਕੇਸੀ 


(Release ID: 2043216) Visitor Counter : 36


Read this release in: English , Urdu , Hindi , Tamil