ਕਿਰਤ ਤੇ ਰੋਜ਼ਗਾਰ ਮੰਤਰਾਲਾ
ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ਨੇ 2 ਮਿਲੀਅਨ ਤੋਂ ਵੱਧ ਸਰਗਰਮ ਖਾਲੀ ਅਸਾਮੀਆਂ ਦਾ ਮੀਲ ਪੱਥਰ ਹਾਸਲ ਕੀਤਾ
ਵਿੱਤ ਅਤੇ ਬੀਮਾ ਖੇਤਰ ਵਿੱਚ ਸਭ ਤੋਂ ਵੱਧ ਅਸਾਮੀਆਂ
Posted On:
30 JUL 2024 9:50PM by PIB Chandigarh
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦਾ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ 30 ਜੁਲਾਈ 2024 ਨੂੰ 2 ਮਿਲੀਅਨ ਸਰਗਰਮ ਅਸਾਮੀਆਂ ਨੂੰ ਪਾਰ ਕਰਦੇ ਹੋਏ ਇੱਕ ਮਹੱਤਵਪੂਰਨ ਮੀਲ ਪੱਥਰ 'ਤੇ ਪਹੁੰਚ ਗਿਆ ਹੈ। ਇਹ ਪ੍ਰਾਪਤੀ ਵੱਖੋ ਵੱਖ ਸੈਕਟਰਾਂ ਵਿੱਚ ਨੌਕਰੀ ਲੱਭਣ ਵਾਲਿਆਂ ਅਤੇ ਰੁਜ਼ਗਾਰ ਦੇ ਮੌਕਿਆਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਪਲੇਟਫਾਰਮ ਦੀ ਵਿਸਥਾਰਤ ਭੂਮਿਕਾ ਅਤੇ ਪ੍ਰਭਾਵ ਨੂੰ ਰੇਖਾਂਕਿਤ ਕਰਦੀ ਹੈ।
ਇਹ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਲਗਾਤਾਰ ਯਤਨਾਂ ਅਤੇ ਰੋਜ਼ਗਾਰਦਾਤਾਵਾਂ, ਉਦਯੋਗਿਕ ਸੰਸਥਾਵਾਂ ਅਤੇ ਸਟਾਫਿੰਗ ਏਜੰਸੀਆਂ ਨਾਲ ਨਿਯਮਤ ਗੱਲਬਾਤ ਹੈ ਕਿ ਭਰਤੀ ਕਰਨ ਵਾਲਿਆਂ ਵਿੱਚ ਐੱਨਸੀਐੱਸ ਪੋਰਟਲ ਦੀ ਪ੍ਰਵਾਨਗੀ ਅਤੇ ਖਿੱਚ ਵਧ ਰਹੀ ਹੈ।
ਐੱਨਸੀਐੱਸ ਪੋਰਟਲ ਵੱਖ-ਵੱਖ ਹਿੱਸੇਦਾਰਾਂ ਜਿਵੇਂ ਕਿ ਨੌਕਰੀ ਲੱਭਣ ਵਾਲੇ, ਰੁਜ਼ਗਾਰਦਾਤਾ, ਰੋਜ਼ਗਾਰ ਐਕਸਚੇਂਜ (ਕੈਰੀਅਰ ਸੈਂਟਰ), ਸਲਾਹਕਾਰ, ਸਿਖਲਾਈ ਪ੍ਰਦਾਤਾ, ਵਿਦਿਅਕ ਸੰਸਥਾਵਾਂ ਅਤੇ ਪਲੇਸਮੈਂਟ ਸੰਸਥਾਵਾਂ ਨੂੰ ਆਪਣਾ ਸਮਰਥਨ ਦੇਣ ਲਈ ਨੌਕਰੀ ਦੀ ਖੋਜ ਅਤੇ ਮੈਚਿੰਗ, ਕੈਰੀਅਰ ਕਾਉਂਸਲਿੰਗ, ਵੋਕੇਸ਼ਨਲ ਮਾਰਗਦਰਸ਼ਨ, ਹੁਨਰ ਵਿਕਾਸ ਕੋਰਸਾਂ ਬਾਰੇ ਜਾਣਕਾਰੀ, ਇੰਟਰਨਸ਼ਿਪ ਆਦਿ ਵਰਗੀਆਂ ਰੁਜ਼ਗਾਰ ਸੰਬੰਧੀ ਸੇਵਾਵਾਂ ਪ੍ਰਦਾਨ ਕਰਦਾ ਹੈ।
ਐੱਨਸੀਐੱਸ ਪੋਰਟਲ ਨੌਕਰੀ ਭਾਲਣ ਵਾਲਿਆਂ ਲਈ ਇੱਕ ਪ੍ਰਮੁੱਖ ਸਰੋਤ ਬਣ ਗਿਆ ਹੈ, ਜਿਸ ਵਿੱਚ ਵੱਖ-ਵੱਖ ਚੈਨਲਾਂ ਰਾਹੀਂ ਖਾਲੀ ਅਸਾਮੀਆਂ ਨੂੰ ਜੁਟਾਇਆ ਗਿਆ ਹੈ ਜਿਸ ਵਿੱਚ ਰੁਜ਼ਗਾਰਦਾਤਾਵਾਂ ਦੁਆਰਾ ਸਿੱਧੀ ਰਿਪੋਰਟਿੰਗ, ਨੌਕਰੀ ਮੇਲੇ, ਅਤੇ ਕਈ ਪ੍ਰਾਈਵੇਟ ਜੌਬ ਪੋਰਟਲਾਂ ਨਾਲ ਏਪੀਆਈ ਏਕੀਕਰਣ ਸ਼ਾਮਲ ਹਨ। ਐੱਨਸੀਐੱਸ ਪੋਰਟਲ 'ਤੇ ਉਪਲਬਧ ਨੌਕਰੀ ਦੇ ਮੌਕਿਆਂ ਦੀ ਵਿਭਿੰਨਤਾ ਵਿੱਤ ਅਤੇ ਬੀਮਾ (14.7 ਲੱਖ), ਸੰਚਾਲਨ ਅਤੇ ਸਹਾਇਤਾ (1.08 ਲੱਖ), ਹੋਰ ਸੇਵਾ ਗਤੀਵਿਧੀਆਂ (0.75 ਲੱਖ), ਨਿਰਮਾਣ (0.71 ਲੱਖ), ਟਰਾਂਸਪੋਰਟ ਅਤੇ ਸਟੋਰੇਜ (0.59ਲੱਖ), ਆਈਟੀ ਅਤੇ ਸੰਚਾਰ (0.58 ਲੱਖ), ਸਿੱਖਿਆ (0.43 ਲੱਖ), ਥੋਕ ਅਤੇ ਪ੍ਰਚੂਨ (0.25 ਲੱਖ), ਸਿਹਤ (0.2 ਲੱਖ) ਆਦਿ ਸਮੇਤ ਕਈ ਉਦਯੋਗ ਖੇਤਰਾਂ ਵਿੱਚ ਫੈਲੀ ਹੋਈ ਹੈ। ਖਾਲੀ ਅਸਾਮੀਆਂ ਦੀ ਇਹ ਵੱਖੋ ਵੱਖ ਸ਼੍ਰੇਣੀਆਂ ਦੇਸ਼ ਭਰ ਵਿੱਚ ਰੁਜ਼ਗਾਰ ਦੀਆਂ ਲੋੜਾਂ ਅਤੇ ਉਦਯੋਗ ਦੀਆਂ ਮੰਗਾਂ ਦੇ ਵਿਆਪਕ ਸਪੈਕਟ੍ਰਮ ਨੂੰ ਦਰਸਾਉਂਦੀ ਹੈ।
ਜ਼ਿਆਦਾਤਰ ਮੌਜੂਦਾ ਨੌਕਰੀਆਂ 12ਵੀਂ ਜਮਾਤ ਤੱਕ ਵਿਦਿਅਕ ਪਿਛੋਕੜ ਵਾਲੇ ਉਮੀਦਵਾਰਾਂ,ਆਈਟੀਆਈ ਅਤੇ ਡਿਪਲੋਮਾ ਧਾਰਕਾਂ ਲਈ ਚੰਗੀ ਤਰ੍ਹਾਂ ਅਨੁਕੂਲ ਹਨ। ਜਦਕਿ ਉੱਚ ਸਿੱਖਿਆ ਜਾਂ ਹੋਰ ਮਾਹਰ ਯੋਗਤਾਵਾਂ ਵਾਲੇ ਵਿਅਕਤੀਆਂ ਲਈ ਵਿਸ਼ੇਸ਼ ਅਹੁਦਿਆਂ 'ਤੇ ਵੀ ਉਪਲਬਧ ਹਨ। ਖਾਲੀ ਅਸਾਮੀਆਂ ਦੀ ਇਹ ਵਿਆਪਕ ਲੜੀ ਵੱਖ-ਵੱਖ ਹੁਨਰ ਪੱਧਰਾਂ ਅਤੇ ਪੇਸ਼ੇਵਰ ਮੁਹਾਰਤ ਨੂੰ ਪੂਰਾ ਕਰਨ ਲਈ ਐੱਨਸੀਐੱਸ ਪੋਰਟਲ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਇਹ ਇਤਿਹਾਸਕ ਪ੍ਰਾਪਤੀ ਇੱਕ ਗਤੀਸ਼ੀਲ ਅਤੇ ਮਜਬੂਤ ਲੇਬਰ ਮਾਰਕੀਟ ਨੂੰ ਉਤਸ਼ਾਹਿਤ ਕਰਨ ਵਿੱਚ ਐੱਨਸੀਐੱਸ ਪੋਰਟਲ ਦੇ ਵਧ ਰਹੇ ਪ੍ਰਭਾਵ ਨੂੰ ਦਰਸਾਉਂਦੀ ਹੈ, ਰੁਜ਼ਗਾਰ ਦੇ ਮੌਕਿਆਂ ਅਤੇ ਕਰੀਅਰ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰਦੀ ਹੈ।
ਐੱਨਸੀਐੱਸ ਪੋਰਟਲ ਨੂੰ ਬਿਹਤਰ ਬਣਾਉਣ ਦੇ ਆਪਣੇ ਲਗਾਤਾਰ ਯਤਨਾਂ ਵਿੱਚ, ਕਿਰਤ ਅਤੇ ਰੁਜ਼ਗਾਰ ਮੰਤਰਾਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਉੱਨਤ ਤਕਨਾਲੋਜੀ ਦੇ ਨਾਲ ਐੱਨਸੀਐੱਸ 2.0 ਦੇ ਰੂਪ ਵਿੱਚ ਐੱਨਸੀਐੱਸ ਪੋਰਟਲ ਨੂੰ ਅਪਗ੍ਰੇਡ ਕਰਨ ਲਈ ਕੰਮ ਕਰ ਰਿਹਾ ਹੈ। ਇਸ ਨਾਲ, ਪੋਰਟਲ ਸਾਰੇ ਹਿੱਸੇਦਾਰਾਂ, ਖਾਸ ਕਰਕੇ ਨੌਕਰੀ ਲੱਭਣ ਵਾਲਿਆਂ ਅਤੇ ਰੁਜ਼ਗਾਰਦਾਤਾਵਾਂ ਨੂੰ ਵਧੇਰੇ ਲਾਭ ਅਤੇ ਵਿਸ਼ੇਸ਼ਤਾ ਪ੍ਰਦਾਨ ਕਰਨ ਦੇ ਯੋਗ ਹੋਵੇਗਾ।
*****
ਹਿਮਾਂਸ਼ੂ ਪਾਠਕ
(Release ID: 2042215)
Visitor Counter : 24