ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਐੱਮਐੱਸਐੱਮਈਜ਼ ਲਈ ਕ੍ਰੈਡਿਟ ਪ੍ਰਵਾਹ ਨੂੰ ਵਧਾਉਣ ਅਤੇ ਸਰਲ ਬਣਾਉਣ ਲਈ ਚੁੱਕੇ ਗਏ ਕਦਮ

Posted On: 29 JUL 2024 5:00PM by PIB Chandigarh

ਉਦਯਮ ਰਜਿਸਟ੍ਰੇਸ਼ਨ ਪੋਰਟਲ ਅਤੇ ਉਦਯਮ ਅਸਿਸਟ ਪਲੇਟਫਾਰਮ 'ਤੇ 24.07.2024 ਤੱਕ ਦੇਸ਼ ਵਿੱਚ ਰਜਿਸਟਰਡ ਐੱਮਐੱਸਐੱਮਈਜ਼ ਦੀ ਕੁੱਲ ਗਿਣਤੀ 4.76 ਕਰੋੜ ਉੱਦਮ ਹੈ।

ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 2022-23 ਦੌਰਾਨ ਸਾਰੇ ਭਾਰਤ ਦੇ ਨਿਰਮਾਣ ਆਉਟਪੁੱਟ ਵਿੱਚ ਐੱਮਐੱਸਐੱਮਈਜ਼ ਨਿਰਮਾਣ ਉਤਪਾਦਨ ਦਾ ਹਿੱਸਾ 35.4% ਸੀ ਅਤੇ ਸਾਰੇ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਐੱਮਐੱਸਐੱਮਈਜ਼ ਕੁੱਲ ਮੁੱਲ ਜੋੜ (ਜੀਵੀਏ) ਦਾ 2022-23 ਦੌਰਾਨ 30.1% ਹਿੱਸਾ ਸੀ। 

ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ (ਡੀਜੀਸੀਆਈਐੱਸ) ਦੇ ਡੇਟਾ ਪ੍ਰਸਾਰਣ ਪੋਰਟਲ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 2023-24 ਦੌਰਾਨ ਸਾਰੇ ਭਾਰਤ ਦੇ ਨਿਰਯਾਤ ਵਿੱਚ ਐੱਮਐੱਸਐੱਮਈਜ਼ ਨਿਰਧਾਰਿਤ ਉਤਪਾਦਾਂ ਦੇ ਨਿਰਯਾਤ ਦਾ ਹਿੱਸਾ 45.73% ਸੀ।

24.07.2024 ਤੱਕ, ਉਦਯਮ ਰਜਿਸਟ੍ਰੇਸ਼ਨ ਪੋਰਟਲ ਅਤੇ ਉਦਯਮ ਅਸਿਸਟ ਪਲੇਟਫਾਰਮ 'ਤੇ ਐੱਮਐੱਸਐੱਮਈਜ਼ ਦੁਆਰਾ ਰਿਪੋਰਟ ਕੀਤਾ ਕੁੱਲ ਰੁਜ਼ਗਾਰ 20.55 ਕਰੋੜ ਹੈ।

ਭਾਰਤੀ ਰਿਜ਼ਰਵ ਬੈਂਕ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 2022-23 ਦੌਰਾਨ ਅਨੁਸੂਚਿਤ ਵਪਾਰਕ ਬੈਂਕਾਂ ਦੁਆਰਾ ਐੱਮਐੱਸਐੱਮਈਜ਼ ਸੈਕਟਰ ਲਈ ਖਾਤਿਆਂ ਦੀ ਸੰਖਿਆ ਅਤੇ ਬਕਾਇਆ ਰਕਮ ਲੜੀਵਾਰ 213.32 ਲੱਖ ਰੁਪਏ ਅਤੇ 22,60,135.3 ਕਰੋੜ ਰੁਪਏ ਹੈ। ਇਸ ਤੋਂ ਇਲਾਵਾ, 2019 ਵਿੱਚ ਭਾਰਤੀ ਰਿਜ਼ਰਵ ਬੈਂਕ ਦੁਆਰਾ ਗਠਿਤ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਬਾਰੇ ਮਾਹਿਰ ਕਮੇਟੀ ਨੇ ਐੱਮਐੱਸਐੱਮਈਜ਼ ਸੈਕਟਰ ਵਿੱਚ ਕ੍ਰੈਡਿਟ ਗੈਪ 20 ਤੋਂ 25 ਲੱਖ ਕਰੋੜ ਰੁਪਏ ਦੀ ਹੱਦ ਵਿੱਚ ਹੋਣ ਦਾ ਅਨੁਮਾਨ ਲਗਾਇਆ ਹੈ।

 

ਐੱਮਐੱਸਐੱਮਈਜ਼ ਨੂੰ ਕ੍ਰੈਡਿਟ ਪ੍ਰਵਾਹ ਵਧਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ ਹੇਠਾਂ ਦਿੱਤੇ ਗਏ ਹਨ:

  1. 4 ਸਤੰਬਰ, 2020 ਨੂੰ ‘ਪ੍ਰਾਇਰਿਟੀ ਸੈਕਟਰ ਲੈਂਡਿੰਗ (ਪੀ.ਐੱਸ.ਐੱਲ.)- ਟੀਚੇ ਅਤੇ ਵਰਗੀਕਰਨ’ 'ਤੇ ਮਾਸਟਰ ਦਿਸ਼ਾ-ਨਿਰਦੇਸ਼ ਦੇ ਰੂਪ ਵਿੱਚ, ਇਸ ਵਿੱਚ ਨਿਰਧਾਰਤ ਸ਼ਰਤਾਂ ਦੇ ਅਨੁਕੂਲ ਐੱਮਐੱਸਐੱਮਈਜ਼ ਨੂੰ ਸਾਰੇ ਬੈਂਕ ਕਰਜ਼ੇ ਤਰਜੀਹੀ ਸੈਕਟਰ ਉਧਾਰ ਦੇ ਤਹਿਤ ਵਰਗੀਕਰਨ ਲਈ ਯੋਗ ਹਨ।

  2. ਸ਼ਡਿਊਲ ਕਮਰਸ਼ੀਅਲ ਬੈਂਕਾਂ ਨੂੰ ਐੱਮਐੱਸਈ ਸ਼੍ਰੇਣੀ ਦੀਆਂ ਇਕਾਈਆਂ ਨੂੰ ₹10 ਲੱਖ ਤੱਕ ਦੇ ਕਰਜ਼ੇ ਦੇ ਮਾਮਲੇ ਵਿੱਚ ਜਮਾਂਦਰੂ ਸੁਰੱਖਿਆ ਸਵੀਕਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

  3. ਐੱਮਐੱਸਈ ਯੂਨਿਟਾਂ ਦੀ ਕਾਰਜਸ਼ੀਲ ਪੂੰਜੀ ਦੀ ਲੋੜ ਦੀ ਗਣਨਾ ਬੈਂਕਾਂ ਦੁਆਰਾ ₹ 5 ਕਰੋੜ ਤੱਕ ਦੀ ਉਧਾਰ ਸੀਮਾਵਾਂ ਲਈ ਯੂਨਿਟ ਦੇ ਅਨੁਮਾਨਿਤ ਸਾਲਾਨਾ ਟਰਨਓਵਰ ਦੇ ਘੱਟੋ-ਘੱਟ 20% ਦੀ ਸਰਲ ਵਿਧੀ ਦੇ ਆਧਾਰ 'ਤੇ ਕੀਤੀ ਜਾਣੀ ਹੈ।

  4. ਕ੍ਰੈਡਿਟ ਗਾਰੰਟੀ ਸਕੀਮ ਅਧੀਨ ਮਾਈਕਰੋ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਫੰਡ ਟਰੱਸਟ ਵਲੋਂ ਵੱਖ-ਵੱਖ ਸ਼੍ਰੇਣੀਆਂ ਦੇ ਕਰਜ਼ੇ ਲਈ 85% ਤੱਕ ਦੀ ਗਰੰਟੀ ਕਵਰੇਜ ਦੇ ਨਾਲ ਐੱਮਐੱਸਈਜ਼ ਨੂੰ 500 ਲੱਖ ਰੁਪਏ ਦੀ ਸੀਮਾ (01.04.2023 ਤੋਂ) ਤੱਕ ਜਮਾਨਤ ਮੁਕਤ ਕਰਜ਼ਾ।

  5. ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਦੇ ਵਿਸਥਾਰ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਨਿਰਮਾਣ ਅਤੇ ਸੇਵਾ ਖੇਤਰ ਦੇ ਅਧੀਨ ਮਾਰਜਿਨ ਮਨੀ ਸਬਸਿਡੀ ਲਈ ਪ੍ਰਵਾਨਿਤ ਪ੍ਰੋਜੈਕਟ/ਯੂਨਿਟ ਦੀ ਵੱਧ ਤੋਂ ਵੱਧ ਲਾਗਤ ਲੜੀਵਾਰ 50 ਲੱਖ ਰੁਪਏ ਅਤੇ 20 ਲੱਖ ਰੁਪਏ ਵਧੀ ਹੈ।

  6. ਕਾਰੋਬਾਰ ਕਰਨ ਦੀ ਸੌਖ ਲਈ ''ਉਦਯਮ ਰਜਿਸਟ੍ਰੇਸ਼ਨ ਪੋਰਟਲ'' ਰਾਹੀਂ ਐੱਮਐੱਸਐੱਮਈਜ਼ ਦੀ ਮੁਫਤ ਰਜਿਸਟ੍ਰੇਸ਼ਨ।

  7. ਤਰਜੀਹੀ ਖੇਤਰ ਉਧਾਰ (ਪੀਐੱਸਐੱਲ) ਦੇ ਤਹਿਤ ਲਾਭ ਪ੍ਰਾਪਤ ਕਰਨ ਲਈ ਰਸਮੀ ਦਾਇਰੇ ਵਿੱਚ ਗੈਰ-ਰਸਮੀ ਸੂਖਮ ਐਂਟਰਪ੍ਰਾਈਜ਼ਿਜ਼ (ਆਈਐੱਮਈ) ਨੂੰ ਲਿਆਉਣ ਲਈ ਉਦਯਮ ਅਸਿਸਟ ਪਲੇਟਫਾਰਮ ਦੀ ਸ਼ੁਰੂਆਤ।

  8. 17.09.2023 ਨੂੰ ‘ਪੀਐੱਮ ਵਿਸ਼ਵਕਰਮਾ’ ਯੋਜਨਾ ਦੀ ਸ਼ੁਰੂਆਤ 18 ਰਵਾਇਤੀ ਵਪਾਰਾਂ ਵਿੱਚ ਲੱਗੇ ਕਾਰੀਗਰਾਂ ਅਤੇ ਹੁਨਰਮੰਦਾਂ ਨੂੰ ਲਾਭ ਪ੍ਰਦਾਨ ਕਰਨ ਲਈ, ਜਿਸ ਵਿੱਚ ਸਬਸਿਡੀ ਵਾਲੇ ਕਰਜ਼ੇ ਤੱਕ ਪਹੁੰਚ ਵੀ ਸ਼ਾਮਲ ਹੈ।

ਇਹ ਜਾਣਕਾਰੀ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

********

ਐੱਮਜੀ/ਪੀਡੀ/ਵੀਐੱਲ 


(Release ID: 2040172) Visitor Counter : 36


Read this release in: English , Urdu , Hindi , Hindi_MP