ਕਾਨੂੰਨ ਤੇ ਨਿਆਂ ਮੰਤਰਾਲਾ
ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਨਾਗਰਿਕਾਂ ਦੀ ਰਾਖੀ ਕਰਦਾ ਹੈ
ਸ਼੍ਰੀ ਮੇਘਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਐੱਨਏਐੱਲਐੱਸਏ/ਐੱਸਐੱਲਐੱਸਏ/ਡੀਐੱਲਐੱਸਏ/ਟੀਐੱਲਐੱਸਸੀ ਨੇ ਡਾ: ਬੀ.ਆਰ. ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਨੀਂਹ ਰੱਖੀ ਹੈ, ਤਾਂ ਜੋ ਆਰਥਿਕ ਅਤੇ ਸਮਾਜਿਕ ਨਿਆਂ ਸਾਰੇ ਵਾਂਝੇ ਵਰਗਾਂ ਨੂੰ ਉਪਲਬਧ ਕਰਵਾਇਆ ਜਾ ਸਕੇ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ‘ਸਾਡਾ ਸੰਵਿਧਾਨ ਸਾਡਾ ਸਨਮਾਨ’ ਵਿਸ਼ੇ 'ਤੇ ਦੂਜਾ ਖੇਤਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ
ਨਾਗਰਿਕਾਂ ਨੂੰ ਸੰਵਿਧਾਨ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ 'ਸਾਡਾ ਸੰਵਿਧਾਨ ਸਾਡਾ ਸਨਮਾਨ' ਪੋਰਟਲ ਸ਼ੁਰੂ
ਸਾਰਿਆਂ ਨੂੰ ਨਿਆਂ - ਹਰ ਘਰ ਨਿਆਂ, ਨਵ ਭਾਰਤ ਨਵ ਸੰਕਲਪ ਅਤੇ ਵਿਧੀ ਜਾਗ੍ਰਿਤੀ ਸਨਮਾਨ ਨੂੰ ਸ਼ਾਮਲ ਕਰਨ ਲਈ 'ਸਾਡਾ ਸੰਵਿਧਾਨ ਸਾਡਾ ਸਨਮਾਨ' ਮੁਹਿੰਮ ਬਾਰੇ ਜਾਗਰੂਕਤਾ
Posted On:
16 JUL 2024 9:58PM by PIB Chandigarh
ਭਾਰਤੀ ਗਣਰਾਜ ਦੇ 75ਵੇਂ ਸਾਲ ਨੂੰ ਸਮਰਪਿਤ, ਨਿਆਂ ਵਿਭਾਗ ਨੇ ਅੱਜ ਏਐੱਮਏ ਕਨਵੈਨਸ਼ਨ ਸੈਂਟਰ (ਏਐੱਮਏਸੀਸੀ), ਪ੍ਰਯਾਗਰਾਜ, ਉੱਤਰ ਪ੍ਰਦੇਸ਼ ਵਿਖੇ 'ਸਾਡਾ ਸੰਵਿਧਾਨ, ਸਾਡਾ ਸਨਮਾਨ' ਸਿਰਲੇਖ ਵਾਲਾ ਦੂਜਾ ਖੇਤਰੀ ਸਮਾਗਮ ਆਯੋਜਿਤ ਕੀਤਾ ਗਿਆ। ਉਪ ਰਾਸ਼ਟਰਪਤੀ ਨੇ 24 ਜਨਵਰੀ, 2024 ਨੂੰ ਨਵੀਂ ਦਿੱਲੀ ਵਿੱਚ ਸਾਲ ਭਰ ਚੱਲਣ ਵਾਲੀ ਮੁਹਿੰਮ, ‘ਸਾਡਾ ਸੰਵਿਧਾਨ ਸਾਡਾ ਸਨਮਾਨ’ ਦੀ ਸ਼ੁਰੂਆਤ ਕੀਤੀ ਸੀ। ਦੂਜਾ ਖੇਤਰੀ ਪ੍ਰੋਗਰਾਮ ਇਸ ਰਾਸ਼ਟਰੀ ਮੁਹਿੰਮ ਦਾ ਵਿਸਥਾਰ ਹੈ। ਪਹਿਲਾ ਖੇਤਰੀ ਸਮਾਗਮ ਬੀਕਾਨੇਰ, ਰਾਜਸਥਾਨ ਵਿਖੇ 9 ਮਾਰਚ, 2024 ਨੂੰ ਆਯੋਜਿਤ ਕੀਤਾ ਗਿਆ ਸੀ, ਜਿਸਦਾ ਉਦਘਾਟਨ ਜਸਟਿਸ ਡਾ. ਡੀ.ਵਾਈ. ਚੰਦਰਚੂੜ, ਮਾਣਯੋਗ ਚੀਫ਼ ਜਸਟਿਸ ਆਫ਼ ਇੰਡੀਆ (ਸੀਜੇਆਈ) ਨੇ ਮੁੱਖ ਮਹਿਮਾਨ ਵਜੋਂ ਕੀਤਾ। ਦੂਜੇ ਖੇਤਰੀ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਕੀਤਾ। ਇਸ ਮੌਕੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਮਾਨਯੋਗ ਜਸਟਿਸ ਸ੍ਰੀ ਅਰੁਣ ਭੰਸਾਲੀ ਮੁੱਖ ਮਹਿਮਾਨ ਵਜੋਂ ਅਤੇ ਉੱਤਰ ਪ੍ਰਦੇਸ਼ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਸ੍ਰੀ ਮਨੋਜ ਕੁਮਾਰ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਸਮਾਗਮ ਵਿੱਚ ਲਗਭਗ 800 ਪ੍ਰਤੀਭਾਗੀਆਂ ਨੇ ਭਾਗ ਲਿਆ ਜਿਸ ਵਿੱਚ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦੇ, ਨਿਆਂਇਕ ਅਧਿਕਾਰੀ, ਵਕੀਲ, ਦਿਸ਼ਾ ਸਕੀਮ ਅਧੀਨ ਟੈਲੀ-ਲਾਅ ਪ੍ਰੋਗਰਾਮ ਦੇ ਖੇਤਰੀ ਪੱਧਰ ਦੇ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਧਿਕਾਰੀ, ਕਾਨੂੰਨ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਸਨ।
'ਸਾਡਾ ਸੰਵਿਧਾਨ ਸਾਡਾ ਸਨਮਾਨ' ਪੋਰਟਲ ਲਾਂਚ ਕੀਤਾ ਗਿਆ ਹੈ, ਜੋ ਕਿ ਗਿਆਨ ਦੇ ਭੰਡਾਰ ਵਜੋਂ ਕੰਮ ਕਰੇਗਾ ਅਤੇ ਨਾਗਰਿਕਾਂ ਨੂੰ ਸੰਵਿਧਾਨ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਾਣਕਾਰੀ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ। ਇਸ ਵਿੱਚ ਮੁਹਿੰਮ ਦੀਆਂ ਗਤੀਵਿਧੀਆਂ ਦੀ ਝਲਕ ਵੀ ਦਿਖਾਈ ਜਾਵੇਗੀ। ਇਸ ਤੋਂ ਇਲਾਵਾ, ਇਸ ਵਿੱਚ ਇੱਕ ਕਮਿਊਨਿਟੀ-ਆਧਾਰਿਤ ਸਹਿਯੋਗੀ ਪਹੁੰਚ ਨਾਲ ਸੰਵਿਧਾਨਕ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਇਵੈਂਟ ਕੈਲੰਡਰ ਅਤੇ ਸੰਵਾਦ ਅਤੇ ਭਾਗੀਦਾਰੀ ਮਾਧਿਅਮ ਵੀ ਸ਼ਾਮਲ ਹੋਣਗੇ।
ਮੰਚ 'ਤੇ ਮੌਜੂਦ ਪਤਵੰਤਿਆਂ ਅਤੇ ਹਾਜ਼ਰੀਨ ਦਾ ਸੁਆਗਤ ਕਰਦੇ ਹੋਏ, ਨਿਆਂ ਵਿਭਾਗ ਦੇ ਸਕੱਤਰ ਨੇ ਸਾਡਾ ਸੰਵਿਧਾਨ ਸਾਡਾ ਸਨਮਾਨ ਅਭਿਆਨ ਦੇ ਵੱਖ-ਵੱਖ ਹਿੱਸਿਆਂ ਬਾਰੇ ਦੱਸਿਆ, ਜਿਸ ਵਿੱਚ ਸਾਰਿਆਂ ਲਈ ਨਿਆਂ - ਹਰ ਘਰ ਨਿਆਂ ; ਨਵ ਭਾਰਤ ਨਵ ਸੰਕਲਪ ਅਤੇ ਵਿਧੀ ਜਾਗ੍ਰਿਤੀ ਸਨਮਾਨ ਸ਼ਾਮਲ ਹਨ। ਨਿਆਂ ਵਿਭਾਗ, ਕਾਨੂੰਨ ਅਤੇ ਨਿਆਂ ਮੰਤਰਾਲੇ ਦੀਆਂ ਪਹਿਲਕਦਮੀਆਂ ਪਹਿਲਾਂ ਹੀ ਸਾਰਿਆਂ ਲਈ ਨਿਆਂ ਦੇ ਕਾਰਜ ਆਦੇਸ਼ ਦੇ ਅਨੁਸਾਰ ਹਨ। ਹੁਣ ਸਾਡਾ ਸੰਵਿਧਾਨ ਸਾਡਾ ਸਨਮਾਨ ਦੀ ਦੇਸ਼ ਵਿਆਪੀ ਮੁਹਿੰਮ ਇਸ ਨੂੰ ਵਧੇਰੇ ਭਾਗੀਦਾਰ ਅਤੇ ਸੰਮਲਿਤ ਬਣਾਉਂਦੀ ਹੈ।
ਸਮਾਗਮ ਦੌਰਾਨ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਕਾਨੂੰਨ ਅਤੇ ਨਿਆਂ, ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਮੁੱਖ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਭਾਰਤੀ ਸੰਵਿਧਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ 1950 ਵਿੱਚ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਰਾਜਨੀਤਿਕ ਸਮਾਨਤਾ ਦੀ ਗਰੰਟੀ ਦੇ ਬਾਵਜੂਦ, ਆਰਥਿਕ ਅਤੇ ਸਮਾਜਿਕ ਅਸਮਾਨਤਾਵਾਂ ਨੇ ਸਾਡੇ ਸਮਾਜ ਲਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਸ਼੍ਰੀ ਮੇਘਵਾਲ ਨੇ ਸਾਰੇ ਵਾਂਝੇ ਵਰਗਾਂ ਲਈ ਆਰਥਿਕ ਅਤੇ ਸਮਾਜਿਕ ਨਿਆਂ ਲਈ ਡਾ.ਬੀ.ਆਰ. ਅੰਬੇਡਕਰ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਐੱਨਏਐੱਲਐੱਸਏ/ਐੱਸਐੱਲਐੱਸਏ/ਡੀਐੱਲਐੱਸਏ/ਟੀਐੱਲਐੱਸਸੀ ਵਰਗੀਆਂ ਪਹਿਲਕਦਮੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨਿਆ ਬੰਧੂ ਪ੍ਰੋਗਰਾਮ, ਜੋ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈ, ਵਰਗੀਆਂ ਪਹਿਲਕਦਮੀਆਂ ਰਾਹੀਂ ਇਸ ਦ੍ਰਿਸ਼ਟੀਕੋਣ ਪ੍ਰਤੀ ਨਿਆਂ ਵਿਭਾਗ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੇਘਵਾਲ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ 'ਸਾਡਾ ਸੰਵਿਧਾਨ ਸਾਡਾ ਸਨਮਾਨ' ਮੁਹਿੰਮ ਤਹਿਤ ਇੱਕ ਰਾਸ਼ਟਰੀ ਪ੍ਰੋਗਰਾਮ ਅਤੇ ਦੋ ਖੇਤਰੀ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਪੂਰੇ ਭਾਰਤ ਵਿੱਚ ਸੰਵਿਧਾਨਕ ਜਾਗਰੂਕਤਾ ਨੂੰ ਵਧਾਉਣ ਦੇ ਉਦੇਸ਼ ਨਾਲ ਕੋਚੀ, ਸ਼੍ਰੀਨਗਰ ਅਤੇ ਈਟਾਨਗਰ ਵਿੱਚ ਇਸ ਸਾਲ ਤਿੰਨ ਵਾਧੂ ਖੇਤਰੀ ਸਮਾਗਮਾਂ ਦਾ ਆਯੋਜਨ ਕਰਕੇ ਪਹਿਲਕਦਮੀ ਨੂੰ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ।
ਇਸ ਸਮਾਗਮ ਵਿੱਚ, ਅਲਾਹਾਬਾਦ ਹਾਈ ਕੋਰਟ ਵੱਲੋਂ ਗਰੀਬ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਦੇ ਸ਼ਲਾਘਾਯੋਗ ਯਤਨਾਂ ਲਈ ਤਰੀਫ ਕੀਤੀ ਗਈ। ਹਾਈ ਕੋਰਟ ਦੇ ਪ੍ਰੋ-ਬੋਨੋ ਪੈਨਲ ਦੀ ਨੁਮਾਇੰਦਗੀ ਕਰਦੇ ਹੋਏ ਰਜਿਸਟਰਾਰ ਜਨਰਲ ਸ਼੍ਰੀ ਰਾਜੀਵ ਭਾਰਤੀ ਨੇ ਪ੍ਰੋਗਰਾਮ ਦੇ ਤਹਿਤ ਪ੍ਰਭਾਵਸ਼ਾਲੀ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ "ਨਿਆਏ ਬੰਧੂ" ਪ੍ਰੋਗਰਾਮ ਨੂੰ ਨਿਆਂ ਤੱਕ ਸਰਵਵਿਆਪੀ ਪਹੁੰਚ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਇਹ ਪ੍ਰੋਗਰਾਮ ਦੇਸ਼ ਭਰ ਦੇ ਵਕੀਲਾਂ ਨੂੰ ਪ੍ਰੋ ਬੋਨੋ ਸੇਵਾਵਾਂ ਲਈ ਰਜਿਸਟਰ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ, ਜਿਸ ਨੂੰ ਐਂਡਰਾਇਡ, ਆਈਓਐੱਸ ਅਤੇ ਉਮੰਗ ਸਮੇਤ ਵੈੱਬ ਅਤੇ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ।
ਸ਼੍ਰੀ ਭਾਰਤੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਸੌ ਤੋਂ ਵੱਧ ਵਕੀਲਾਂ ਨੇ ਸਵੈ-ਇੱਛਾ ਨਾਲ ਪ੍ਰੋ ਬੋਨੋ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ, ਜੋ ਕਿ ਕਾਨੂੰਨੀ ਸਹਾਇਤਾ ਪਹਿਲਕਦਮੀਆਂ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਇੱਕ ਮਹੱਤਵਪੂਰਨ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਹਾਈਕੋਰਟ ਦੇ ਚੀਫ਼ ਜਸਟਿਸ ਸ਼੍ਰੀ ਅਰੁਣ ਭੰਸਾਲੀ ਨੇ ਸਾਡਾ ਸੰਵਿਧਾਨ ਸਾਡਾ ਸਨਮਾਨ ਮੁਹਿੰਮ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਮੁਹਿੰਮ ਸੰਵਿਧਾਨਕ ਸਿੱਖਿਆ ਨੂੰ ਫੈਲਾਉਣ ਦਾ ਸਮੂਹਿਕ ਸੱਦਾ ਹੈ। ਉਨ੍ਹਾਂ ਨੇ ਹਰ ਇੱਕ ਨਾਗਰਿਕ ਦੇ ਜੀਵਨ ਵਿੱਚ ਨਿਆਂ, ਬਰਾਬਰੀ, ਆਜ਼ਾਦੀ ਅਤੇ ਭਾਈਚਾਰਾ ਪੈਦਾ ਕਰਨ ਵਿੱਚ ਨਿਆਂਇਕ ਭਾਈਚਾਰੇ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਸਥਾਨਕ ਪੱਧਰ 'ਤੇ ਲਾਗੂ ਕਰਨ ਦੀ ਲੋੜ ਹੈ ਅਤੇ ਇਸ ਵਿਚ ਸਮਾਜਿਕ ਅਸਮਾਨਤਾ ਅਤੇ ਗਰੀਬੀ ਨੂੰ ਦੂਰ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨਿਆਂ ਵਿਭਾਗ ਦੇ ਨਿਆਏ ਬੰਧੂ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਨੂੰਨੀ ਖੇਤਰ ਵਿੱਚ ਮਾਨਵਤਾਵਾਦੀ ਪਹੁੰਚ ਪ੍ਰਦਾਨ ਕਰਨ ਦਾ ਵਡਮੁੱਲਾ ਉਪਰਾਲਾ ਹੈ।
ਮਾਣਯੋਗ ਜਸਟਿਸ ਮਨੋਜ ਕੁਮਾਰ ਗੁਪਤਾ, ਕਾਰਜਕਾਰੀ ਪ੍ਰਧਾਨ, ਯੂਪੀਐੱਸਐੱਲਐੱਸਏ ਨੇ ਸਾਡੇ ਲੋਕਤੰਤਰ ਵਿੱਚ ਭਾਰਤੀ ਸੰਵਿਧਾਨ ਦੀ ਬੁਨਿਆਦੀ ਭੂਮਿਕਾ 'ਤੇ ਜ਼ੋਰ ਦਿੱਤਾ, ਸਾਰੇ ਨਾਗਰਿਕਾਂ ਲਈ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀਆਂ ਨੂੰ ਯਕੀਨੀ ਬਣਾਇਆ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਇਹ ਅਧਿਕਾਰ ਅਕਸਰ ਸਾਡੇ ਸਮਾਜ ਵਿੱਚ ਬਹੁਤ ਸਾਰੇ ਲੋਕਾਂ ਲਈ ਅਣਜਾਣ ਜਾਂ ਅਸਪਸ਼ਟ ਰਹਿੰਦੇ ਹਨ। ਜਸਟਿਸ ਗੁਪਤਾ ਨੇ 'ਸਾਡਾ ਸੰਵਿਧਾਨ ਸਾਡਾ ਸਨਮਾਨ' ਵਰਗੇ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਇੱਕ ਭਾਰਤੀ, ਭਾਵੇਂ ਉਨ੍ਹਾਂ ਦਾ ਪਿਛੋਕੜ ਜਾਂ ਹਾਲਾਤ ਕੁਝ ਵੀ ਹੋਣ, ਪਰ ਆਪਣੇ ਅਧਿਕਾਰਾਂ ਅਤੇ ਸੁਰੱਖਿਆ ਬਾਰੇ ਪੂਰੀ ਤਰ੍ਹਾਂ ਜਾਣੂ ਹੋਣ। ਉਨ੍ਹਾਂ ਨੇ ਰਾਜ ਦੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਆਪਣੇ ਤਜ਼ਰਬੇ ਦੇ ਆਧਾਰ 'ਤੇ ਭਾਈਚਾਰਿਆਂ ਵਿੱਚ ਕਾਨੂੰਨੀ ਜਾਗਰੂਕਤਾ ਪਹਿਲਕਦਮੀਆਂ ਦੇ ਬਦਲਾਅ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਜਸਟਿਸ ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਮੁਹਿੰਮ ਦਾ ਵਿਸ਼ਾ ਉਨ੍ਹਾਂ ਦੇ ਯਤਨਾਂ ਨੂੰ ਸੰਖੇਪ ਕਰਦਾ ਹੈ। ਉਨ੍ਹਾਂ ਨੇ ਸੰਵਿਧਾਨਕ ਜਾਗਰੂਕਤਾ ਫੈਲਾਉਣ ਲਈ ਸਮੂਹਿਕ ਸਮਰਪਣ ਦਾ ਸੱਦਾ ਦਿੱਤਾ। ਉਨ੍ਹਾਂ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਸਮਾਜ ਦੀ ਸਿਰਜਣਾ ਦੇ ਟੀਚੇ 'ਤੇ ਜ਼ੋਰ ਦਿੱਤਾ, ਜਿੱਥੇ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਕਤਾ ਦੇ ਆਦਰਸ਼ ਕੇਵਲ ਸਿਧਾਂਤਕ ਸੰਕਲਪ ਨਹੀਂ ਹਨ, ਸਗੋਂ ਠੋਸ ਹਕੀਕਤ ਹਨ।
ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਸਾਡਾ ਸੰਵਿਧਾਨ ਸਾਡਾ ਅਭਿਆਨ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ, ਮੁਹਿੰਮ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਪ੍ਰਯਾਗਰਾਜ ਦੇ ਪਿਛੋਕੜ ਵਿੱਚ ਇਸ ਸਮਾਗਮ ਦੀ ਸਾਰਥਕਤਾ ਨੂੰ ਰੇਖਾਂਕਿਤ ਕੀਤਾ, ਇੱਕ ਸਥਾਨ ਜੋ ਤ੍ਰਿਵੇਣੀ ਸੰਗਮ ਵਜੋਂ ਸਤਿਕਾਰਿਆ ਜਾਂਦਾ ਹੈ, ਜਿੱਥੇ ਤਿੰਨ ਨਦੀਆਂ ਆਪਸ ਵਿੱਚ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਤੀਕ ਰਾਜ ਦੇ ਤਿੰਨ ਅੰਗਾਂ-ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੇ ਇਕਸੁਰ ਤਾਲਮੇਲ ਨੂੰ ਦਰਸਾਉਂਦਾ ਹੈ।
*** *** *** ***
ਪੀਕੇ/ਐੱਸਬੀ/ਪੀਕੇ/ਡੀਪੀ
(Release ID: 2034621)
Visitor Counter : 57