ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਚਾਰਧਾਮ ਤੀਰਥਯਾਤਰੀ ਹੁਣ ਈ-ਸਵਾਸਥਯ ਧਾਮ ਪੋਰਟਲ (e-Swasthya Dham portal) ‘ਤੇ ਆਪਣਾ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ (ABHA) ਬਣਾ ਸਕਦੇ ਹਨ

Posted On: 11 JUL 2024 6:22PM by PIB Chandigarh

ਈ-ਸਵਾਸਥਯ ਧਾਮ ਪੋਰਟਲ (e-Swasthya Dham portal) ‘ਤੇ ਹੁਣ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਦੇ ਨਾਲ ਜੁੜ ਗਿਆ ਹੈ। ਸਤੰਬਰ 2021 ਵਿੱਚ ਸ਼ੁਰੂ ਕੀਤੀ ਗਈ ‘ਕੇਂਦਰੀ ਖੇਤਰ ਦੀ ਯੋਜਨਾ’ ਏਬੀਡੀਐੱਮ ਦਾ ਉਦੇਸ਼ ਦੇਸ਼ ਵਿੱਚ ਏਕੀਕ੍ਰਿਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਤਿਆਰ ਕਰਨਾ ਹੈ। ਉੱਤਰਾਖੰਡ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਈ-ਸਵਾਸਥਯ ਧਾਮ ਨਾਮ ਦੇ ਇੱਕ ਪੋਰਟਲ ਦੀ ਸ਼ੁਰੂਆਤ ਕੀਤੀ ਹੈ। https://eswasthyadham.uk.gov.in/ ‘ਤੇ ਉਪਲਬਧ ਈ-ਸਵਾਸਥਯ ਧਾਮ ਪੋਰਟਲ ਇੱਕ ਅਜਿਹਾ ਪੋਰਟਲ ਹੈ ਜੋ ਚਾਰਧਾਮ ਤੀਰਥ ਯਾਤਰੀਆਂ ਦੇ ਹੈਲਥ ਪੈਰਾਮੀਟਰਾਂ ਦੀ ਨਿਗਰਾਨੀ ਵਿੱਚ ਮਦਦ ਕਰਦਾ ਹੈ। ਸਿੱਟੇ ਵਜੋਂ, ਇਹ ਯਮੁਨੋਤਰੀ, ਗੰਗੋਤ੍ਰੀ, ਕੇਦਾਰਨਾਥ ਅਤੇ ਬਦ੍ਰੀਨਾਥ ਜਾਣ ਵਾਲੇ ਤੀਰਥਯਾਤਰੀਆਂ ਦੀ ਯਾਤਰਾ ਸਰਲ ਹੋਣਾ ਸੁਨਿਸ਼ਚਿਤ ਕਰਦਾ ਹੈ – ਜਿਸ ਨੂੰ ਇਕੱਠਿਆਂ ਚਾਰਧਾਮ ਯਾਤਰਾ ਕਿਹਾ ਜਾਂਦਾ ਹੈ। 

ਈ-ਸਵਾਸਥਯ ਧਾਮ ਪੋਰਟਲ (eSwasthya Dham portal) ਤੀਰਥਯਾਤਰੀਆਂ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਹੈ ਏਬੀਐੱਚਏ (ਆਯੁਸ਼ਮਾਨ ਭਾਰਤ ਹੈਲਥ ਅਕਾਉਂਟ) ਬਣਾਉਣਾ। ਤੀਰਥਯਾਤਰੀ ਅਸਾਨੀ ਨਾਲ ਈ-ਸਵਾਸਥਯ ਧਾਮ ਪੋਰਟਲ ‘ਤੇ ਸਿਰਫ਼ 1-2 ਮਿੰਟ ਵਿੱਚ 14 ਅੰਕਾਂ ਨਾਲ ਆਪਣਾ ਏਬੀਐੱਚਏ ਬਣਾ ਸਕਦੇ ਹਨ।

A screenshot of a computerDescription automatically generated

ਤੀਰਥਯਾਤਰੀਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ, ਇਹ ਪਲੈਟਫਾਰਮ ਸੁਨਿਸ਼ਚਿਤ ਕਰਦਾ ਹੈ ਕਿ ਸੁਰੱਖਿਅਤ ਅਤੇ ਸੁਗਮ ਯਾਤਰਾ ਦੇ ਲਈ ਉਨ੍ਹਾਂ ਦੀ ਸਿਹਤ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾਵੇ, ਖਾਸ ਕਰਕੇ ਸੀਨੀਅਰ ਨਾਗਰਿਕਾਂ ਦੇ ਲਈ। ਚਾਰ ਧਾਮ ਤੀਰਥਸਥਾਨ ਵਧੇਰੇ ਉੱਚਾਈ ‘ਤੇ ਸਥਿਤ ਹਨ, ਇਸ ਲਈ ਠੰਡ ਦੇ ਮੌਸਮ ਵਿੱਚ ਅਤੇ ਘੱਟ ਆਕਸੀਜਨ ਦੇ ਪੱਧਰ ਦੇ ਕਾਰਨ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਅਤੇ ਸਾਹ ਦੇ ਰੋਗ, ਸ਼ੂਗਰ ਆਦਿ ਵਰਗੇ ਉੱਚਾਈ ਨਾਲ ਸਬੰਧਿਤ ਸਿਹਤ ਸਬੰਧੀ ਬਿਮਾਰੀਆਂ ‘ਤੇ ਨਜ਼ਰ ਰੱਖਣਾ ਮਹੱਤਵਪੂਰਨ ਹੈ। ਏਬੀਡੀਐੱਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਏਬੀਐੱਚਏ ਦਾ ਨਿਰਮਾਣ ਭਗਤਾਂ ਲਈ ਇੱਕ ਮਜ਼ਬੂਤ ਅਤੇ ਭਰੋਸੇਯੋਗ ਪਹਿਚਾਣ ਸਥਾਪਿਤ ਕਰੇਗਾ ਜੋ ਕੇ ਉਨ੍ਹਾਂ ਦੇ ਹੈਲਥ ਰਿਕਾਰਡ ਨੂੰ ਡਿਜੀਟਲ ਤੌਰ ‘ਤੇ ਪ੍ਰਬੰਧਿਤ ਕਰਨ ਵਿੱਚ ਮਦਦ ਕਹੇਗਾ। ਇਹ ਐਮਰਜੈਂਸੀ ਦੇ ਸਮੇਂ ਨਾਗਰਿਕਾਂ ਲਈ ਤੁਰੰਤ ਉਪਲਬਧਤਾ ਵੀ ਸੁਨਿਸ਼ਚਿਤ ਕਰੇਗਾ। 

ਹੁਣ ਤੱਕ 65 ਕਰੋੜ ਤੋਂ ਜ਼ਿਆਦਾ ਏਬੀਐੱਚਏ (ABHA) ਬਣਾਏ ਜਾ ਚੁੱਕੇ ਹਨ। ਏਬੀਐੱਚਏ ਨਾਗਰਿਕਾਂ ਲਈ ਕਈ ਤਰ੍ਹਾਂ ਦੇ ਫਾਇਦੇ ਲੈ ਕੇ ਆਉਂਦਾ ਹੈ, ਜਿਸ ਵਿੱਚ ਉਨ੍ਹਾਂ ਦੇ ਹੈਲਥ ਰਿਕਾਰਡ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨਾ ਅਤੇ ਪ੍ਰਬੰਧਿਤ ਕਰਨਾ ਸ਼ਾਮਲ ਹੈ। ਇਹ ਉਨ੍ਹਾਂ ਨੂੰ ਡਾਕਟਰ ਦੀ ਸਹਿਮਤੀ ਨਾਲ ਕਿਤੇ ਵੀ, ਕਦੇ ਵੀ ਆਪਣੇ ਹੈਲਥ ਰਿਕਾਰਡ ਨੂੰ ਸੁਰੱਖਿਅਤ ਢੰਗ ਨਾਲ ਸਾਂਝਾ ਕਰਨ ਦੀ ਸੁਵਿਧਾ ਵੀ ਦਿੰਦਾ ਹੈ।  ਏਬੀਐੱਚਏ ਦੇ ਜ਼ਰੀਏ ਨਾਗਰਿਕ ਕਈ ਤਰ੍ਹਾਂ ਦੇ ਡਿਜੀਟਲ ਹੈਲਥ ਲਾਭ ਲੈ ਸਕਦੇ ਹਨ, ਜਿਵੇਂ ਕਿ ਰਜਿਸਟ੍ਰੇਸ਼ਨ ਲਈ ਸਿਹਤ ਸੁਵਿਧਾਵਾਂ ‘ਤੇ ਲੰਬੀਆਂ ਲਾਇਨਾਂ ਤੋਂ ਬਚਣਾ ਅਤੇ ਡਾਕਟਰ ਨਾਲ ਮਿਲਣ ਦਾ ਸਮਾਂ ਲੈਣਾ।

ਨਾਗਰਿਕ https://eswasthyadham.uk.gov.in/login  ‘ਤੇ ਲੌਗ ਇਨ ਕਰਕੇ ਆਪਣਾ ਏਬੀਐੱਚਏ ਬਣਾ ਕੇ ਇਸ ਪੋਰਟਲ ਦਾ ਲਾਭ ਉਠਾ ਸਕਦੇ ਹਨ ਅਤੇ ਯਾਤਰਾ ਦੇ ਨਿਯਮਾਂ ਦੇ ਬਾਰੇ ਵਿੱਚ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਤੀਰਥ ਯਾਤਰੀਆਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 104 ਵੀ ਸਥਾਪਿਤ ਕੀਤਾ ਗਿਆ ਹੈ। 

 

*****

ਐੱਮਵੀ/ਏਕੇਐੱਸ


(Release ID: 2033545) Visitor Counter : 50