ਇਸਪਾਤ ਮੰਤਰਾਲਾ
ਰਾਜ ਮੰਤਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ‘ਏਕ ਪੇੜ ਮਾਂ ਕੇ ਨਾਮ’ (Ek Ped Maa Ke Naam) ਅਭਿਆਨ ਦੇ ਸਮਰਥਨ ਵਿੱਚ ਪੌਦੇ ਲਗਾਏ
प्रविष्टि तिथि:
03 JUL 2024 1:45PM by PIB Chandigarh
ਸਟੀਲ ਅਤੇ ਹੈਵੀ ਇੰਡਸਟਰੀ ਰਾਜ ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ‘ਏਕ ਪੇੜ ਮਾਂ ਕੇ ਨਾਮ’ ਵਿਸ਼ੇਸ਼ ਅਭਿਆਨ ਦੇ ਤਹਿਤ ਅੱਜ ਇੱਕ ਪੌਦਾ ਲਗਾਇਆ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ “ਏਕ ਪੇੜ ਮਾਂ ਕੇ ਨਾਮ” ਅਭਿਆਨ ਸਾਡੇ ਸਾਰਿਆਂ ਲਈ, ਵਾਤਾਵਰਣ ਸੰਭਾਲ਼ ਦਾ ਸੱਦਾ ਦਿੰਦਾ ਹੈ। ਇਹ ਛੋਟਾ ਜਿਹਾ ਕੰਮ ਜਲਵਾਯੂ ਪਰਿਵਰਤਨ ਨਾਲ ਨਜਿੱਠਣ, ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਵਿੱਚ ਸਹਾਇਕ ਹੋ ਸਕਦਾ ਹੈ।

ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ਪੇੜ ਲਗਾਓ ਅਭਿਆਨ ਵਿੱਚ ਸ਼ਾਮਲ ਹੋਣ ਅਤੇ ਸੋਸ਼ਲ ਮੀਡੀਆ ‘ਤੇ ਪੇੜ ਲਗਾਉਣ ਦੀਆਂ ਕਹਾਣੀਆਂ ਨੂੰ ਸਾਂਝਾ ਕਰਕੇ ਇਸ ਨੂੰ ਇੱਕ ਵਿਆਪਕ ਅੰਦੋਲਨ ਦੇ ਰੂਪ ਵਿੱਚ ਪਰਿਵਰਤਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਅਤੇ ਇਸ ਪ੍ਰੋਗਰਾਮ ਦੇ ਆਯੋਜਨ ਦੇ ਲਈ ਸਟੀਲ ਅਤੇ ਹੈਵੀ ਇੰਡਸਟਰੀ ਮੰਤਰਾਲੇ ਦਾ ਧੰਨਵਾਦ ਕੀਤਾ।

*******
ਬੀਨਾ ਯਾਦਵ/ਸ਼ੀਤਲ ਅੰਗਰਾਲ
(रिलीज़ आईडी: 2031535)
आगंतुक पटल : 97