ਵਿੱਤ ਮੰਤਰਾਲਾ

ਵਿਕਰੀ (ਰੀ-ਇਸ਼ੂ) ਦਾ ਐਲਾਨ (i) "7.10% ਸਰਕਾਰੀ ਸੁਰੱਖਿਆ 2034" ਅਤੇ (ii) "7.34% ਸਰਕਾਰੀ ਸੁਰੱਖਿਆ 2064"

Posted On: 25 JUN 2024 8:55PM by PIB Chandigarh

ਭਾਰਤ ਸਰਕਾਰ ਨੇ (i) ਕੀਮਤ ਅਧਾਰਿਤ ਨੀਲਾਮੀ, ਵਿਵਿਧ ਮੁੱਲ ਵਿਧੀ ਦੇ ਜ਼ਰੀਏ 20,000 ਕਰੋੜ ਰੁਪਏ (ਅੰਕਿਤ) ਦੀ ਨੋਟੀਫਾਇਡ  ਰਕਮ ਲਈ “7.10%  ਸਰਕਾਰੀ ਸੁਰੱਖਿਆ 2034” ਅਤੇ (ii)  ਕੀਮਤ ਅਧਾਰਿਤ ਨੀਲਾਮੀ, ਵਿਵਿਧ ਮੁੱਲ ਵਿਧੀ ਦੇ ਜ਼ਰੀਏ 11,000 ਕਰੋੜ ਰੁਪਏ (ਅੰਕਿਤ) ਦੀ ਨੋਟੀਫਾਇਡ ਰਕਮ ਲਈ “7.34%  ਸਰਕਾਰੀ ਸੁਰੱਖਿਆ 2064” ਦੀ ਵਿਕਰੀ (ਰੀ-ਇਸ਼ੂ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਪਾਸ ਉਪਰੋਕਤ ਹਰੇਕ ਸੁਰੱਖਿਆ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਾਧੂ ਗਾਹਕੀ ਬਰਕਰਾਰ ਰੱਖਣ ਦਾ ਵਿਕਲਪ ਹੋਵੇਗਾ। ਇਹ ਨੀਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁਬੰਈ ਦੁਆਰਾ 28 ਜੂਨ, 2024, (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀ ਜਾਵੇਗੀ।

ਪ੍ਰਤੀਭੂਤੀਆਂ ਦੀ ਵਿਕਰੀ ਦੀ ਨੋਟੀਫਾਇਡ ਰਕਮ ਦੇ 5 ਪ੍ਰਤੀਸ਼ਤ ਤੱਕ ਦੀ ਰਕਮ ਸਰਕਾਰੀ ਪ੍ਰਤੀਭੂਤੀਆਂ ਦੀ ਨੀਲਾਮੀ ਵਿੱਚ ਨੌਨ ਕੰਪੀਟਿਟਿਵ ਬੋਲੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤਾ ਜਾਵੇਗੀ।

ਨੀਲਾਮੀ ਲਈ ਪ੍ਰਤੀਯੋਗੀ ਅਤੇ ਨੌਨ ਕੰਪੀਟਿਟਿਵ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਕਿੰਗ ਸੌਲਿਊਸ਼ਨ (ਈ-ਕੁਬੇਰ) ਸਿਸਟਮ ’ਤੇ ਇਲੈਕਟ੍ਰੌਨਿਕ ਫਾਰਮੈਟ ਵਿੱਚ 28 ਜੂਨ, 2024 ਨੂੰ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਨੌਨ-ਕੰਪੀਟਿਟਿਵ ਬੋਲੀਆਂ ਸਵੇਰੇ 10:30  ਵਜੇ ਤੋਂ ਸਵੇਰੇ 11:00  ਵਜੇ ਦੇ ਦਰਮਿਆਨ ਅਤੇ ਕੰਪੀਟਿਟਿਵ ਬੋਲੀਆਂ ਸਵੇਰੇ 10:30 ਵਜੇ ਤੋਂ 11:30 ਵਜੇ ਦੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਨੀਲਾਮੀਆਂ ਦੇ ਨਤੀਜੇ ਦਾ ਐਲਾਨ 28 ਜੂਨ, 2024 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 01 ਜੁਲਾਈ, 2024 (ਸੋਮਵਾਰ) ਨੂੰ ਕੀਤਾ ਜਾਵੇਗਾ।

ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਵੱਲੋਂ ਉਨ੍ਹਾਂ ਦੇ ਸਮੇਂ-ਸਮੇਂ ’ਤੇ ਸੰਸ਼ੋਧਿਤ ਸਰਕੁਲਰ ਮਿਤੀ 24 ਜੁਲਾਈ, 2018 ਦੇ ਨੰਬਰ. ਆਰਬੀਆਈ/2018-19/25, ਦੇ ਤਹਿਤ ਜਾਰੀ “ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਜਦੋਂ ਜਾਰੀ ਕੀਤੇ ਲੈਣ-ਦੇਣ” ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ “ਜਦੋਂ ਜਾਰੀ ਕੀਤੇ” ਕਾਰੋਬਾਰ ਲਈ ਯੋਗ ਹੋਣਗੀਆਂ।

*************

ਐੱਨਬੀ/ਕੇਐੱਮਐੱਨ



(Release ID: 2028756) Visitor Counter : 8


Read this release in: Urdu , English , Hindi , Hindi_MP