ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਨਵੀਂ ਦਿੱਲੀ ਵਿੱਚ DoF ਦੀ ਇੱਕ ਸੰਖੇਪ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 12 JUN 2024 9:12PM by PIB Chandigarh

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਅੱਜ ਕ੍ਰਿਸ਼ੀ ਭਵਨ ਵਿਖੇ ਮੱਛੀ ਪਾਲਣ ਵਿਭਾਗ ਦੀ ਸੰਖੇਪ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੱਲ੍ਹ ਚਾਰਜ ਸੰਭਾਲਣ ਤੋਂ ਬਾਅਦ ਆਯੋਜਿਤ ਮੀਟਿੰਗ ਵਿੱਚ ਰਾਜ ਮੰਤਰੀ ਪ੍ਰੋਫੈਸਰ, ਐੱਸਪੀ ਸਿੰਘ ਬਘੇਲ ਅਤੇ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਵੈਲਯੂ ਐਡਿਡ ਮੱਛੀ ਪਾਲਣ ਉਤਪਾਦਾਂ ਦੇ ਨਿਰਯਾਤ ਨੂੰ ਵਧਾਉਣ ਲਈ ਰਣਨੀਤੀ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸਾਰੇ ਯੋਗ ਮਛੇਰਿਆਂ ਨੂੰ ਕੇਸੀਸੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਾਰੇ ਬੈਂਕਾਂ ਨੂੰ ਸਲਾਹ ਜਾਰੀ ਕਰਨ ਲਈ ਵਿੱਤ ਮੰਤਰਾਲੇ ਦੇ ਨਾਲ ਗੱਲ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਮੰਤਰੀ ਨੇ ਮੱਛੀ ਪਾਲਣ ਖੇਤਰ ਦੇ ਬਿਹਤਰ ਪ੍ਰਦਰਸ਼ਨ ਲਈ ਜ਼ਮੀਨੀ ਹਕੀਕਤ ਅਤੇ ਚੁਣੌਤੀਆਂ ਨੂੰ ਸਮਝਣ ਲਈ ਪ੍ਰਮੁੱਖ ਮੱਛੀ ਉਤਪਾਦਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਂਸਦਾਂ ਦੇ ਨਾਲ ਮੀਟਿੰਗ ਬੁਲਾਉਣ ਦਾ ਵੀ ਨਿਰਦੇਸ਼ ਦਿੱਤਾ ਹੈ।

ਕੇਂਦਰੀ ਮੱਛੀ ਪਾਲਣ ਅਤੇ ਪਸ਼ੂ ਪਾਲਣ ਰਾਜ ਮੰਤਰੀ ਪ੍ਰੋਫੈਸਰ. ਐੱਸ.ਪੀ.ਸਿੰਘ ਬਘੇਲ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਇੱਕ ਵਿਕਲਪਿਕ ਮੌਕੇ ਦੇ ਰੂਪ ਵਿੱਚ ਗੰਗਾ ਨਦੀ ਵਿੱਚ ਕੇਜ ਕਲਚਰ ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਸੁਝਾਅ ਦਿੱਤਾ ਹੈ। ਕੇਂਦਰੀ ਮੰਤਰੀ ਨੇ ਮਛੇਰਿਆਂ ਦੁਆਰਾ ਭੁਗਤਾਨ ਕੀਤੇ ਜਾ ਰਹੇ ਬਿਜਲੀ ਚਾਰਜ ਦੇ ਬਰਾਬਰ ਲਿਆਂਦਾ ਜਾ ਸਕੇ। ਕੇਂਦਰੀ ਮੰਤਰੀ ਨੇ ਖੇਤੀਬਾੜੀ ਦੇ ਅਨੁਕੂਲ ਐਕੁਆਕਲਚਰ ਦੇ ਪ੍ਰਤੀ ਯੂਨਿਟ ਬਿਜਲੀ ਚਾਰਜ ਘੱਟ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਡਵਾਈਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤਾ ਹੈ।

ਮੱਛੀ ਪਾਲਣ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਨੇ ਮਛੇਰਿਆਂ ਦੀ ਸੁਰੱਖਿਆ ਅਤੇ ਆਧੁਨਿਕ ਮੱਛੀ ਫੜਨ ਵਾਲੇ ਪੋਰਟਸ ਅਤੇ ਗਹਿਰੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ ਦੀ ਜ਼ਰੂਰਤ ‘ਤੇ ਚਾਣਨਾ ਪਾਇਆ। ਕੇਂਦਰੀ ਮੰਤਰੀ ਨੇ ਮੱਛੀ ਪਾਲਣ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਗਹਿਰੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ ਦੀ ਸੰਖਿਆ ਵਧਾਉਣ ਲਈ ਕਾਰਜ ਯੋਜਨਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ।

ਕੇਂਦਰੀ ਮੱਛੀ ਪਾਲਣ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਵਿਭਾਗ ਦੇ ਅਵਲੋਕਨ ‘ਤੇ ਚਰਚਾ ਕੀਤੀ ਅਤੇ ਦੇਸ਼ ਭਰ ਵਿੱਚ ਚੱਲ ਰਹੀ ਮੱਛੀ ਪਾਲਣ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।

ਸੰਯੁਕਤ ਸਕੱਤਰ (ਆਈਐੱਫ) ਸ਼੍ਰੀ ਸਾਗਰ ਮੇਹਰਾ ਨੇ ਪੀਐੱਮਐੱਮਐੱਸਵਾਈ, ਐੱਫਆਈਡੀਐੱਫ, ਕੇਸੀਸੀ ਅਤੇ ਪੀਐੱਮਐੱਮਕੇਐੱਸਐੱਸਵਾਈ ਜਿਹੀਆਂ ਪ੍ਰਮੁੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਅਧਾਰ ਅਤੇ ਲਾਗੂਕਰਨ ‘ਤੇ ਇੱਕ ਪੇਸ਼ਕਾਰੀ ਦਿੱਤੀ ਅਤੇ ਭੌਤਿਕ ਅਤੇ ਵਿੱਤੀ ਪ੍ਰਗਤੀ ਦੇ ਨਾਲ ਅੱਗੇ ਦੇ ਮਾਰਗ ਅਤੇ ਉਸ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। ਸੰਯੁਕਤ ਸਕੱਤਰ (ਐੱਮਐੱਫ) ਸ਼੍ਰੀਮਤੀ ਨੀਤੂ ਕੁਮਾਰੀ ਪ੍ਰਸਾਦ ਨੇ ਸਮੁੰਦਰੀ ਮੱਛੀ ਪਾਲਣ ਸੰਸਾਧਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਭਾਗ ਦੁਆਰਾ ਸ਼ੁਰੂ ਕੀਤੇ ਗਏ ਮਹੱਤਵਪੂਰਨ ਪ੍ਰੋਜੈਕਟਾਂ ਅਤੇ ਪਹਿਲਾਂ ਬਾਰੇ ਜਾਣਕਾਰੀ ਦਿੱਤੀ।

ਮੀਟਿੰਗ ਦੌਰਾਨ ਸ਼੍ਰੀ ਸੰਜੀਵ ਕੁਮਾਰ, ਏਐੱਸ ਐਂਡ ਐੱਫ, ਮੱਛੀ ਪਾਲਣ ਵਿਭਾਗ ਦੇ ਆਰਥਿਕ ਸਲਾਹਕਾਰ ਸ਼੍ਰੀ ਗੌਰਵ ਕੁਮਾਰ, ਅਤੇ ਮੱਛੀ ਪਾਲਣ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

*****

ਐੱਸਕੇ/ਐੱਸਐੱਸ


(Release ID: 2025279) Visitor Counter : 34


Read this release in: English , Urdu , Hindi , Hindi_MP