ਰਾਸ਼ਟਰਪਤੀ ਸਕੱਤਰੇਤ
ਸੱਤ ਦੇਸ਼ਾਂ ਦੇ ਏਲਚੀਆਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ ਪੱਤਰ ਪ੍ਰਸਤੁਤ ਕੀਤੇ
प्रविष्टि तिथि:
31 MAY 2024 6:15PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (31 ਮਈ, 2024) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਇਕੁਆਡੋਰ, ਯੂਨਾਇਟਿਡ ਕਿੰਗਡਮ, ਕੁਵੈਤ, ਨਿਊਜ਼ੀਲੈਂਡ, ਗਿਨੀ, ਫਿਜੀ ਅਤੇ ਚੀਨ ਦੇ ਰਾਜਦੂਤਾਂ/ਹਾਈ ਕਮਿਸ਼ਨਰਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਪਰੀਚੈ ਪੱਤਰ ਪੇਸ਼ ਕਰਨ ਵਾਲੇ ਏਲਚੀ ਸਨ:
1. ਮਹਾਮਹਿਮ ਸ਼੍ਰੀ ਫਰਨਾਂਡੋ ਜੇਵੀਅਰ ਬੁਚੇਲੀ ਵਰਗਾਸ, ਇਕੁਆਡੋਰ ਗਣਰਾਜ ਦੇ ਰਾਜਦੂਤ
2. ਮਹਾਮਹਿਮ ਸ਼੍ਰੀਮਤੀ ਲਿੰਡੀ ਐਲਿਜ਼ਾਬੈਥ ਕੈਮਰੂਨ, ਯੂਨਾਇਟਿਡ ਕਿੰਗਡਮ ਦੇ ਹਾਈ ਕਮਿਸ਼ਨਰ
3. ਮਹਾਮਹਿਮ ਸ਼੍ਰੀ ਮੇਸ਼ਲ ਮੁਸਤਫਾ ਜੇ ਅਲਸ਼ੇਮਾਲੀ, ਕੁਵੈਤ ਸਟੇਟ ਦੇ ਰਾਜਦੂਤ
4. ਮਹਾਮਹਿਮ ਸ਼੍ਰੀ ਪੈਟ੍ਰਿਕ ਜੌਨ ਰਾਟਾ, ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ
5. ਮਹਾਮਹਿਮ ਸ਼੍ਰੀ ਅਲਾਸੇਨ ਕੌਂਟੇ, ਗਿਨੀ ਗਣਰਾਜ ਦੇ ਰਾਜਦੂਤ
6. ਮਹਾਮਹਿਮ ਸ਼੍ਰੀ ਜਗਨਨਾਥ ਸਾਮੀ, ਫਿਜੀ ਗਣਰਾਜ ਦੇ ਹਾਈ ਕਮਿਸ਼ਨਰ
7. ਮਾਣਯੋਗ ਸ਼੍ਰੀ ਜੂ ਫੇਇਹੋਂਗ, ਪੀਪਲਸ ਰੀਪਬਲਿਕ ਆਵ੍ ਚਾਇਨਾ ਦੇ ਰਾਜਦੂਤ
***
ਡੀਐੱਸ/ਐੱਸਟੀ/ਏਕੇ
(रिलीज़ आईडी: 2022503)
आगंतुक पटल : 100