ਬਿਜਲੀ ਮੰਤਰਾਲਾ

ਆਊਟਲੁੱਕ ਪਲੈਨੇਟ ਸਸਟੇਨੇਬਿਲਿਟੀ ਸਮਿਟ ਐਂਡ ਅਵਾਰਡਸ 2024 ਵਿੱਚ ਪੀਐੱਫਸੀ ਨੂੰ “ਸੀਐੱਸਆਰ ਚੈਂਪੀਅਨ ਅਵਾਰਡ” ਮਿਲਿਆ

Posted On: 29 MAY 2024 4:00PM by PIB Chandigarh

 ਪਾਵਰ ਫਾਇਨੈਂਸ ਕਾਰਪੋਰੇਸਨ ਲਿਮਿਟੇਡ (ਪੀਐੱਫਸੀ) ਨੂੰ ਗੋਆ ਵਿੱਚ ਆਯੋਜਿਤ ਆਊਟਲੁੱਕ ਪਲੈਨੇਟ ਸਸਟੇਨੇਬਿਲਿਟੀ ਸਮਿਟ ਐਂਡ ਅਵਾਰਡਸ 2024 ਵਿੱਚ ਐੱਨਐੱਫ (Non-Fossil Fuel) ਬਿਜ਼ਨਿਸ ਕੈਟੇਗਰੀ ਵਿੱਚ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲੀਟੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਿਪਾਰਟਮੈਂਟ ਆਵ੍ ਪਬਲਿਕ ਐਂਟਰਪ੍ਰਾਈਜ਼ਿਜ਼, ਆਈਆਈਟੀ ਗੋਆ ਅਤੇ ਆਊਟਲੁੱਕ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹ ਅਵਾਰਡ ਪੀਐੱਫਸੀ ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਚੋਪੜਾ ਨੇ ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਤੋਂ ਪ੍ਰਾਪਤ ਕੀਤਾ।

ਸੀਨੀਅਰ ਸਰਕਾਰੀ ਨੀਤੀ ਨਿਰਮਾਤਾ ਅਤੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੇ ਟੌਪ ਮੈਨੇਜਮੈਂਟ, ਸਥਿਰਤਾ ਵਿੱਚ ਮਿਸਾਲੀ ਪਹਿਲਾਂ ‘ਤੇ ਚਰਚਾ ਅਤੇ ਉਸ ਦਾ ਪ੍ਰਦਰਸ਼ਨ ਕਰਨ ਲਈ ਆਊਟਲੁੱਕ ਪਲੈਨੇਟ ਸਸਟੇਨੇਬਿਲਿਟੀ ਸਮਿਟ ਐਂਡ ਅਵਾਰਡਸ 2024 ਵਿੱਚ ਇਕੱਠੇ ਆਏ। ਸੀਐੱਸਆਰ ਐੱਨਐੱਫ ਕੈਟੇਗਰੀ ਵਿੱਚ ਪੀਐੱਫਸੀ ਦੀ ਜਿੱਤ ਸਮਾਜਿਕ ਜਿੰਮੇਦਾਰੀ ਅਤੇ ਸਸਟੇਨੇਬਲ ਬਿਜ਼ਨਿਸ ਪ੍ਰੈਕਟਿਸਿਸ ਦੇ ਪ੍ਰਤੀ ਇਸ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਕਾਨਫਰੰਸ ਨੇ ਸਥਿਰਤਾ ਲਈ ਉਨ੍ਹਾਂ ਦੇ ਉੱਤਕ੍ਰਿਸ਼ਟ ਯੋਗਦਾਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਗਜਾਂ ਅਤੇ ਪਾਇਨੀਅਰਾਂ ਨੂੰ ਸਨਮਾਨਿਤ ਕੀਤਾ ਗਿਆ।

 ਪੀਐੱਫਸੀ ਦੀਆਂ ਸੀਐੱਸਆਰ ਪਹਿਲ ਸਿੱਖਿਆ ਅਤੇ ਸਮਰੱਥਾ ਨਿਰਮਾਣ ਦੇ ਮਾਧਿਅਮ ਨਾਲ ਸਮਾਜ ਵਿੱਚ ਸਮਾਵੇਸ਼ੀ ਅਤੇ ਸਮਾਨਤਾਪੂਰਨ ਵਿਕਾਸ ਵਿੱਚ ਯੋਗਦਾਨ ਦੇਣ ਵਾਲੇ ਪ੍ਰਭਾਵਸ਼ਾਲੀ ਪ੍ਰੋਜੈਕਟਾਂ 'ਤੇ ਕੇਂਦ੍ਰਿਤ ਹੈ।  ਭਾਰਤ ਦੇ ਪ੍ਰਮੁੱਖ ਜਨਤਕ ਖੇਤਰ ਦੇ ਉੱਦਮ ਅਤੇ ਇੱਕ ਜ਼ਿੰਮੇਵਾਰ ਕਾਰਪੋਰੇਟ ਦੇ ਰੂਪ ਵਿੱਚ, ਪੀਐੱਫਸੀ ਸਿਹਤ, ਸਵੱਛਤਾ, ਸਿੱਖਿਆ, ਵਾਤਾਵਰਣ ਅਤੇ ਸਥਿਰਤਾ, ਕੌਸ਼ਲ ਵਿਕਾਸ ਅਤੇ ਦਿਵਿਯਾਂਗ ਲੋਕਾਂ ਦੇ ਸਸ਼ਕਤੀਕਰਣ ਵਿੱਚ ਵੱਖ-ਵੱਖ ਟਿਕਾਊ ਅਤੇ ਵਿਕਾਸ ਸਬੰਧੀ ਪਹਿਲਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

*********

ਪੀਆਈਬੀ/ਕ੍ਰਿਪਾ ਸ਼ੰਕਰ ਯਾਦਵ/ਧੀਪ ਜੋਏ ਮਮਪਿਲੀ



(Release ID: 2022207) Visitor Counter : 23


Read this release in: English , Urdu , Hindi , Tamil