ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਸਕੱਤਰ ਨੇ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ ਦੌਰਾਨ ਗਲੋਬਲ ਫੰਡ ਦੇ ਨਾਲ ਦੁੱਵਲੀ ਮੀਟਿੰਗ ਕੀਤੀ


ਭਾਰਤ ਵਿੱਚ ਤਿੰਨ ਬਿਮਾਰੀਆਂ, ਟੀਬੀ, ਐੱਚਆਈਵੀ/ਏਡਸ ਅਤੇ ਮਲੇਰੀਆ ਦੇ ਖਾਤਮੇ ਦੇ ਲਈ ਗਲੋਬਲ ਫੰਡ ਦੇ ਨਿਰੰਤਰ ਸਮਰਥਨ ਦੀ ਸਰਾਹਨਾ ਕੀਤੀ

ਜ਼ਿਆਦਾ ਸਥਿਰਤਾ ਦੇ ਲਈ ਸਮਰੱਥਾ ਨਿਰਮਾਣ, ਤਕਨੀਕੀ ਸਹਿਤਾ ਅਤੇ ਪ੍ਰਯੋਗਸ਼ਾਲਾ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਹੋ ਰਹੇ ਨਿਵੇਸ਼ ‘ਤੇ ਚਾਨਣਾ ਪਾਇਆ

Posted On: 29 MAY 2024 8:35PM by PIB Chandigarh

ਕੇਂਦਰੀ ਸਿਹਤ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਨੇ ਅੱਜ ਜਿਨੇਵਾ ਵਿੱਚ ਡਬਲਿਊਐੱਚਓ ਦੀ 77ਵੀਂ ਵਰਲਡ ਹੈਲਥ ਅਸੈਂਬਲੀ ਦੇ ਅਵਸਰ ‘ਤੇ ਗਲੋਬਲ ਫੰਡ ਦੇ ਨਾਲ ਦੁੱਵਲੀ ਮੀਟਿੰਗ ਕੀਤੀ।

ਕੇਂਦਰੀ ਸਿਹਤ ਸਕੱਤਰ ਨੇ ਭਾਰਤ ਨੇ ਤਿੰਨ ਬਿਮਾਰੀਆਂ, ਟੀਬੀ, ਐੱਚਆਈਵੀ/ਏਡਸ ਅਤੇ ਮਲੇਰੀਆ ਦੇ ਖਾਤਮੇ ਦੇ ਲਈ ਗਲੋਬਲ ਫੰਡ ਦੇ ਨਿਰੰਤਰ ਸਮਰਥਨ ਨੂੰ ਲੈ ਕੇ ਆਭਾਰ ਪ੍ਰਗਟ ਕੀਤਾ ਅਤੇ ਉਸ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਜ਼ਿਆਦਾਤਰ ਨਿਵੇਸ਼ ਪ੍ਰੋਗਰਾਮ ਦੇ ਲਈ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ ਅਤੇ ਪ੍ਰਯੋਗਸ਼ਾਲਾ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਕੀਤਾ ਗਿਆ ਹੈ, ਜਿਸ ਨਾਲ ਬਿਹਤਰ ਸਥਿਰਤਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਗਲੋਬਲ ਫੰਡ ਨੂੰ ਜਨਤਕ ਸਿਹਤ ਪ੍ਰਣਾਲੀਆਂ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਟੀਬੀ ਪ੍ਰੋਗਰਾਮ ਨੂੰ ਆਪਣਾ ਸਮਰਥਨ ਜਾਰੀ ਰੱਖਣ ਦੀ ਵੀ ਤਾਕੀਦ ਕੀਤੀ।

ਗਲੋਬਲ ਫੰਡ ਨੇ ਟੀਬੀ ਨੂੰ ਖਤਮ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਸਰਾਹਨਾ ਕੀਤੀ, ਜਿਸ ਵਿੱਚ ਵਿਆਪਕ ਜਾਗਰੂਕਤਾ ਪੈਦਾ ਕਰਨਾ, ਇੱਕ ਬੁਰਾਈ ਦੇ ਤੌਰ ‘ਤੇ ਇਸ ਨੂੰ ਦੂਰ ਕਰਨਾ ਅਤੇ ਡਿਜੀਟਲ ਤਕਨੀਕਾਂ ਦਾ ਉਪਯੋਗ ਕਰਕੇ ਪ੍ਰੋਗਰਾਮਾਂ ਦੀ ਗਹਿਣ ਨਿਗਰਾਨੀ ਕਰਨਾ ਸ਼ਾਮਲ ਹੈ। ਇਸ ਨੇ ਇਹ ਵੀ ਜ਼ਿਕਰ ਕੀਤਾ ਕਿ ਟੀਬੀ ਪ੍ਰੋਗਰਾਮ ਵਿੱਚ ਟਰਿਊਨੈਟ ਮਸ਼ੀਨਾਂ (Truenat machines), ਹੱਥ ਨਾਲ ਪਕੜੇ ਜਾਣ ਵਾਲੇ ਐੱਕਸ-ਰੇਅ ਉਪਕਰਣਾਂ ਜਿਹੀ ਭਾਰਤ ਦੇ ਨਵੇਂ ਤੌਰ-ਤਰੀਕੇ ਦੁਨੀਆ ਦੇ ਲਈ ਮਿਸਾਲੀ ਹਨ, ਜੋ ਇੱਕ ਚੰਗੇ ਵਾਤਾਵਰਣ ਵਿੱਚ ਕੰਮ ਕਰਨ ਦੇ ਲਿਹਾਜ਼ ਨਾਲ ਆਦਰਸ਼ਨ ਹਨ। 

 

 ਇਸ ਅਵਸਰ ‘ਤੇ ਕੇਂਦਰ ਸਿਹਤ ਮੰਤਰਾਲੇ ਦੀ ਐਡੀਸ਼ਨਲ ਸਕੱਤਰ, ਸੁਸ਼੍ਰੀ ਹੇਕਾਲੀ ਝਿਮੋਮੀ, ਜਿਨੇਵਾ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਅਰਿੰਦਮ ਬਾਗਚੀ ਅਤੇ ਕੇਂਦਰੀ ਸਿਹਤ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਉਪਸਥਿਤ ਸਨ।

****
 

ਐੱਮਵੀ



(Release ID: 2022205) Visitor Counter : 15