ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਸਕੱਤਰ ਨੇ ਵਿਸ਼ਵ ਸਿਹਤ ਸਭਾ ਦੀ ਕਮੇਟੀ ਏ ਨੂੰ ਸੰਬੋਧਨ ਕੀਤਾ


ਕਮੇਟੀ ਏ ਦੀ ਪ੍ਰਧਾਨਗੀ ਭਾਰਤ ਕਰੇਗਾ ਅਤੇ ਇਸ ਵਿੱਚ ਯੂਨੀਵਰਸਲ ਹੈਲਥ ਕਵਰੇਜ, ਜਨਤਕ ਸਿਹਤ ਐਮਰਜੈਂਸੀ ਤਿਆਰੀ ਅਤੇ ਪ੍ਰਤੀਕਿਰਿਆ, ਰੋਗਾਣੂਰੋਧੀ ਪ੍ਰਤੀਰੋਧ,, ਜਲਵਾਯੂ ਪਰਿਵਰਤਨ ਅਤੇ ਡਬਲਿਊਐੱਚਓ ਦੇ ਲਈ ਟਿਕਾਊ ਵਿੱਤਪੋਸ਼ਣ ਜਿਹੇ ਵਿਭਿੰਨ ਪ੍ਰੋਗਰਾਮ ਸਬੰਧੀ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ

ਕੋਵਿਡ-19 ਮਹਾਮਾਰੀ ਦੇ ਦੌਰਾਨ, ਭਾਰਤ ਨੇ ਨਾ ਸਿਰਫ਼ ਦੇਸ਼ ਦੇ ਅੰਦਰ ਮੁਸ਼ਕਿਲ ਹਾਲਤਾਂ ਦਾ ਪ੍ਰਬੰਧਨ ਕੀਤਾ, ਬਲਕਿ “ਵੰਨ ਵਰਲਡ, ਵੰਨ ਫੈਮਿਲੀ” ਦੀ ਭਾਵਨਾ ਨੂੰ ਮੂਰਤ ਰੂਪ ਦਿੰਦੇ ਹੋਏ ਦੁਨੀਆ ਭਰ ਵਿੱਚ ਦਵਾਈਆਂ ਅਤੇ ਸਿਹਤ ਸਬੰਧੀ ਉਤਪਾਦਾਂ ਦੀ ਸਪਲਾਈ ਵੀ ਕੀਤੀ: ਕੇਂਦਰੀ ਸਿਹਤ ਸਕੱਤਰ

“ਸੂਚਨਾ ਅਤੇ ਜਾਗਰੂਕਤਾ ਦੇ ਨਾਲ-ਨਾਲ ਰੋਕਥਾਮ ਸਬੰਧੀ ਉਪਾਵਾਂ ਜਿਹੇ ਭਾਈਚਾਰਕ ਦਖਲਅੰਦਾਜ਼ੀ ‘ਤੇ ਧਿਆਨ ਕੇਂਦ੍ਰਿਤ ਕਰਨਾ ਦਾ ਪਰੰਪਰਾਗਤ ਜਨਤਕ ਸਿਹਤ ਦ੍ਰਿਸ਼ਟੀਕੋਣ ਬਿਹਤਰ ਸਿਹਤ ਪਰਿਣਾਮਾਂ ਦੀ ਕੁੰਜੀ ਹੈ”

Posted On: 27 MAY 2024 9:50PM by PIB Chandigarh

ਕੇਂਦਰੀ ਸਿਹਤ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਨੇ ਅੱਜ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ/ਵਿਸ਼ਵ ਸਿਹਤ ਸਭਾ (ਡਬਲਿਊਐੱਚਏ) ਦੀ ਕਮੇਟੀ ਏ ਨੂੰ ਸੰਬੋਧਨ ਕੀਤਾ। ਡਬਲਿਊਐੱਚਏ ਵਿੱਚ ਤਿੰਨ ਮੁੱਖ ਕਮੇਟੀਆਂ ਦੇ ਸੈਸ਼ਨ ਸ਼ਾਮਲ ਹਨ, ਜੋ ਪਲੇਨਰੀ, ਕਮੇਟੀ ਏ ਅਤੇ ਕਮੇਟੀ ਬੀ ਹਨ। ਕਮੇਟੀ ਏ ਦੀ ਪ੍ਰਧਾਨਗੀ ਭਾਰਤ ਕਰੇਗਾ ਅਤੇ ਇਹ ਯੂਨੀਵਰਸਲ ਹੈਲਥ ਕਵਰੇਜ਼, ਜਨਤਕ ਸਿਹਤ ਐਮਰਜੈਂਸੀ ਤਿਆਰੀ ਅਤੇ ਪ੍ਰਤੀਕਿਰਿਆ, ਰੋਗਾਣੂਰੋਧੀ ਪ੍ਰਤੀਰੋਧ, ਜਲਵਾਯੂ ਪਰਿਵਰਤਨ, ਡਬਲਿਊਐੱਚਓ ਦੇ ਲਈ ਟਿਕਾਊ ਵਿੱਤਪੋਸ਼ਣ ਆਦਿ ਨੂੰ ਕਵਰ ਕਰਨ ਵਾਲੇ ਵਿਭਿੰਨ ਪ੍ਰੋਗਰਾਮ ਸਬੰਧੀ ਵਿਸ਼ਿਆਂ ‘ਤੇ ਚਰਚਾ ਦੀ ਸਹੂਲੀਅਤ ਪ੍ਰਦਾਨ ਕਰੇਗੀ।

 

ਕੇਂਦਰੀ ਸਿਹਤ ਸਕੱਤਰ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਇਸ ਵਰ੍ਹੇ ਵਰਲਡ ਹੈਲਥ ਅਸੈਂਬਲੀ ਦੀ ਵਿਸ਼ਾ ਵਸਤੂ- “ਸਾਰਿਆਂ ਦੇ ਲਈ ਸਿਹਤ, ਸਿਹਤ ਸਾਰਿਆਂ ਦੇ ਲਈ” ਨੂੰ ਭਾਰਤ ਦੇ ਮੂਲ ਕਦਰਾਂ-ਕੀਮਤਾਂ ਅਤੇ ਲੋਕਾਚਾਰ, ਅਰਥਾਤ “ਵਸੁਧੈਵ ਕੁਟੁੰਬਕਮ” ਜਿਸ ਦਾ ਅਰਥ ਹੈ “ਵਿਸ਼ਵ ਇੱਕ ਪਰਿਵਾਰ ਹੈ” ਦੇ ਨਾਲ ਜੋੜਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਭਾਰਤ ਨੇ ਨਾ ਸਿਰਫ਼ ਦੇਸ਼ ਦੇ ਅੰਦਰ ਸੰਕਟ ਦਾ ਪ੍ਰਬੰਧਨ ਕੀਤਾ, ਬਲਕਿ “ਵੰਨ ਵਰਲਡ, ਵੰਨ ਫੈਮਿਲੀ” ਦੀ ਭਾਵਨਾ ਨੂੰ ਮੂਰਤ ਰੂਪ ਦਿੰਦੇ ਹੋਏ ਦੁਨੀਆ ਭਰ ਵਿੱਚ ਦਵਾਈਆਂ ਅਤੇ ਸਿਹਤ ਸਬੰਧੀ ਉਤਪਾਦਾਂ ਦੀ ਸਪਲਾਈ ਵੀ ਕੀਤੀ। ਉਨ੍ਹਾਂ ਨੇ ਕਿਹਾ, “ਇਹ ਦਰਸ਼ਨ ਸਾਰਿਆਂ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣ, ਯੂਨੀਵਰਸਲ ਹੈਲਥ ਕਵਰੇਜ ਦੀ ਸੁਵਿਧਾ ਪ੍ਰਦਾਨ ਕਰਨ ਅਤੇ ਸਿਹਤ ਸਬੰਧੀ ਟਿਕਾਊ ਵਿਕਾਸ ਦੇ ਲਕਸ਼ਾਂ ਨੂੰ ਹਾਸਲ ਕਰਨ ਦੇ ਸਾਡੇ ਪ੍ਰਯਾਸਾਂ ਨੂੰ ਦਿਸ਼ਾ ਦਿੰਦਾ ਹੈ।”

 

ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ ਕਿ ਸੂਚਨਾ ਅਤੇ ਜਾਗਰੂਕਤਾ ਦੇ ਨਾਲ-ਨਾਲ ਰੋਕਥਾਮ ਸਬੰਧੀ ਉਪਾਵਾਂ ਜਿਹੇ ਭਾਈਚਾਰਕ ਦਖਲਅੰਦਾਜੀ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਪਰੰਪਰਾਗਤ ਜਨਤਕ ਸਿਹਤ ਦ੍ਰਿਸ਼ਟੀਕੋਣ ਬਿਹਤਰ ਸਿਹਤ ਪਰਿਣਾਮਾਂ ਦੇ ਲਿਹਾਜ ਨਾਲ ਬੇਹਦ ਅਹਿਮ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਨਾ ਸਿਰਫ਼ ਭਾਈਚਾਰਕ ਪੱਧਰ ‘ਤੇ ਸਿਹਤ ਸਬੰਧੀ ਮੁੱਦਿਆਂ ਦਾ ਸਮਾਧਾਨ ਕਰਨ ਲਈ ਬਲਕਿ ਭਾਈਚਾਰਿਆਂ ਨੂੰ ਬਿਹਤਰ ਸਿਹਤ ਵਿਵਹਾਰ ਦੇ ਲਈ ਸਿੱਖਿਅਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਉਦੇਸ਼ ਨਾਲ ਸਿਹਤ ਅਤੇ ਕਲਿਆਣ ਕੇਂਦਰ (ਹੈਲਥ ਐਂਡ ਵੈਲਨੈੱਸ ਸੈਂਟਰ) ਸਥਾਪਿਤ ਕੀਤੇ ਹਨ।

 

ਉਨ੍ਹਾਂ ਨੇ ਅੱਗੇ ਕਿਹਾ, “ਸਾਰੇ ਦੇਸ਼ ਸਾਡੇ ਸਮੂਹਿਕ ਟਿਕਾਊ ਵਿਕਾਸ ਲਕਸ਼ਾਂ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ ਅਤੇ ਸਾਰਿਆਂ ਦੇ ਲਈ ਸਿਹਤ ਸੇਵਾਵਾਂ ਸੁਨਿਸ਼ਚਿਤ ਕਰ ਰਹੇ ਹਨ ਤਾਕਿ ਕੋਈ ਵੀ ਪਿੱਛੇ ਨਾ ਰਹਿ ਜਾਵੇ। ਇਸ ਮਹੱਤਵਪੂਰਨ ਮੋੜ ‘ਤੇ ਭਾਰਤ ਡਿਜੀਟਲ ਹੈਲਥ ਇਨੋਵੇਸ਼ਨਾਂ ਦੀ ਵਕਾਲਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਜੋ ਸਾਡੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਦੇ ਲਈ ਜ਼ਰੂਰੀ ਮਹੱਤਵਪੂਰਨ ਬਦਲਾਅ ਦੀ ਪ੍ਰਕਿਰਿਆ ਦੀ ਕੁੰਜੀ ਹੈ।”

****

ਐੱਮਵੀ


(Release ID: 2022090) Visitor Counter : 41


Read this release in: English , Urdu , Hindi , Tamil