ਵਿੱਤ ਮੰਤਰਾਲਾ
ਵਿਕਰੀ (ਜਾਰੀ ਕਰਨਾ/ਮੁੜ-ਜਾਰੀ ਕਰਨਾ) ਦਾ ਐਲਾਨ (i) “ਨਵੀਂ ਸਰਕਾਰੀ ਪ੍ਰਤੀਭੂਤੀ” (ii) “ਨਵਾਂ ਜੀਓਆਈ ਸੌਵਰੇਨ ਗ੍ਰੀਨ ਬੌਂਡ 2034” (iii) “7.34% ਸਰਕਾਰੀ ਪ੍ਰਤੀਭੂਤੀ 2064”
प्रविष्टि तिथि:
27 MAY 2024 8:35PM by PIB Chandigarh
ਭਾਰਤ ਸਰਕਾਰ ਨੇ (i) ਲਾਭ ਅਧਾਰਿਤ ਨੀਲਾਮੀ, ਵਿਵਿਧ ਮੁੱਲ ਵਿਧੀ ਦੇ ਮਾਧਿਅਮ ਨਾਲ 12,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਕਮ ਦੇ ਲਈ “ਨਵੀਂ ਸਰਕਾਰੀ ਪ੍ਰਤੀਭੂਤੀ 2029”, (ii) ਲਾਭ ਅਧਾਰਿਤ ਨੀਲਾਮੀ, ਵਿਵਿਧ ਮੁੱਲ ਦੇ ਮਾਧਿਅਮ ਨਾਲ 6,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ “ਨਵੀਂ ਜੀਓਆਈ ਸੌਵਰੇਨ ਗ੍ਰੀਨ ਬੌਂਡ 2034” ਅਤੇ (iii) ਮੁੱਲ ਅਧਾਰਿਤ ਨੀਲਾਮੀ, ਵਿਵਿਧ ਮੁੱਲ ਵਿਧੀ ਦੇ ਮਾਧਿਅਮ ਨਾਲ 11,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ “7.34% ਸਰਕਾਰੀ ਪ੍ਰਤੀਭੂਤੀ 2064” ਦੀ ਵਿਕਰੀ (ਜਾਰੀ ਕੀਤੀ/ਮੁੜ-ਜਾਰੀ ਕੀਤੀ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਕੋਲ ਉਪਰੋਕਤ ਹਰੇਕ ਪ੍ਰਤੀਭੂਤੀ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਧੇਰੇ ਸਬਸਕ੍ਰਿਪਸ਼ਨ ਰੱਖਣ ਦਾ ਵਿਕਲਪ ਹੋਵੇਗਾ। ਇਹ ਨੀਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਫੋਰਟ, ਮੁੰਬਈ ਦੁਆਰਾ 31 ਮਈ, 2024 (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀ ਜਾਵੇਗੀ।
ਪ੍ਰਤੀਭੂਤੀਆਂ ਦੀ ਵਿਕਰੀ ਦੀ ਅਧਿਸੂਚਿਤ ਰਕਮ ਦੇ 5 ਪ੍ਰਤੀਸ਼ਤ ਤੱਕ ਦੀ ਰਕਮ ਸਰਕਾਰੀ ਪ੍ਰਤੀਭੂਤੀਆਂ ਦੀ ਨੀਲਾਮੀ ਵਿੱਚ ਗੈਰ-ਮੁਕਾਬਲਾਤਮਕ ਬੋਲੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤੀ ਜਾਵੇਗੀ।
ਨੀਲਮੀ ਲਈ ਮੁਕਾਬਲਾਤਮਕ ਅਤੇ ਗੈਰ-ਮੁਕਾਬਲਾਤਮਕ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਂਕਿੰਗ ਸੋਲਿਊਸ਼ਨ (ਈ-ਕੁਬੇਰ) ਪ੍ਰਣਾਲੀ ‘ਤੇ ਇਲੈਕਟ੍ਰੌਨਿਕ ਫਾਰਮੈਟ ਵਿੱਚ 31 ਮਈ, 2024 ਨੂੰ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਗੈਰ-ਮੁਕਾਬਲਾਤਮਕ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:00 ਦੇ ਦਰਮਿਆਨ ਅਤੇ ਮੁਕਾਬਲਾਤਮਕ ਬੋਲੀਆਂ ਸਵੇਰੇ ਸਵੇਰੇ 10:30 ਵਜੇ ਤੋਂ ਸਵੇਰੇ 11:00 ਵਜੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਨੀਲਾਮੀਆਂ ਦੇ ਨਤੀਜਿਆਂ ਦੇ ਐਲਾਨ 31 ਮਈ, 2024 (ਸ਼ੁੱਕਰਵਾਰ) ਨੂੰ ਕੀਤੀ ਜਾਵੇਗੀ ਅਤੇ ਸਫ਼ਲ ਬੋਲੀਦਾਤਾਵਾਂ ਦੁਆਰਾ ਭੁਗਤਾਨ 03 ਜੂਨ, 2024 (ਸੋਮਵਾਰ) ਨੂੰ ਕੀਤਾ ਜਾਵੇਗਾ।
ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਸਮੇਂ-ਸਮੇਂ 'ਤੇ ਸੰਸ਼ੋਧਿਤ ਮਿਤੀ 24 ਜੁਲਾਈ, 2018 ਦੇ ਸਰਕੁਲਰ ਨੰਬਰ RBI/2018-19/25, ਤਹਿਤ ਜਾਰੀ ‘ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਜਦੋਂ ਜਾਰੀ ਕੀਤੇ ਲੈਣ-ਦੇਣ’ ਸਬੰਧੀ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਜਦੋਂ ਜਾਰੀ ਕੀਤੇ ਜਾਂਦੇ ਹਨ” ਕਾਰੋਬਾਰ ਲਈ ਯੋਗ ਹੋਣਗੀਆਂ।
****
ਐੱਨਬੀ/ਕੇਐੱਮਐੱਨ
(रिलीज़ आईडी: 2021949)
आगंतुक पटल : 81