ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਡੀਏਐੱਚਡੀ ਅਤੇ ਯੂਐੱਨਡੀਪੀ ਨੇ ਵੈਕਸੀਨ ਕੋਲਡ ਚੇਨ ਪ੍ਰਬੰਧਨ, ਸਮਰੱਥਾ ਨਿਰਮਾਣ ਅਤੇ ਸੰਚਾਰ ਯੋਜਨਾ ਦੇ ਡਿਜੀਟਲੀਕਰਣ ਦੇ ਲਈ ਐੱਮਓਯੂ (ਸਹਿਮਤੀ ਪੱਤਰ) ‘ਤੇ ਹਸਤਾਖਰ ਕੀਤੇ
प्रविष्टि तिथि:
20 MAY 2024 8:18PM by PIB Chandigarh
ਮੱਛੀ ਪਾਲਨ, ਪਸ਼ੂ ਪਾਲਨ ਅਤੇ ਡੇਅਰੀ ਮੰਤਰਾਲੇ ਦੇ ਪਸ਼ੂ ਪਾਲਨ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਨੇ ਵੈਕਸੀਨ ਕੋਲਡ ਚੇਨ ਪ੍ਰਬੰਧਨ, ਸਮਰੱਥਾ ਨਿਰਮਾਣ ਅਤੇ ਸੰਚਾਰ ਯੋਜਨਾ ਦੇ ਡਿਜੀਟਲੀਕਰਣ ‘ਤੇ ਅੱਜ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ), ਭਾਰਤ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।
ਐੱਮਓਯੂ ‘ਤੇ ਅੱਜ ਨਵੀਂ ਦਿੱਲੀ, ਲੋਧੀ ਇਸਟੇਟ ਸਥਿਤ ਯੂਐੱਨਡੀਪੀ, ਭਾਰਤ ਦਫ਼ਤਰ ਦੇ “ਵੀ ਦ ਪੀਪਲਸ ਹੌਲ” ਵਿੱਚ ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਵਿੱਚ ਸਕੱਤਰ ਸ਼੍ਰੀਮਤੀ ਅਲਕਾ ਉਪਾਧਿਆਏ ਅਤੇ ਭਾਰਤ ਵਿੱਚ ਯੂਐੱਨਡੀਪੀ ਦੀ ਨਿਵਾਸੀ ਪ੍ਰਤੀਨਿਧੀ ਸੁਸ਼੍ਰੀ ਕੈਟਲੀਨ ਵੀਸੇਨ ਦਰਮਿਆਨ ਹਸਤਾਖਰ ਕੀਤੇ ਗਏ। ਇਸ ਰਣਨੀਤਕ ਭਾਗੀਦਾਰੀ ਦਾ ਉਦੇਸ਼ ਭਾਰਤ ਵਿੱਚ ਵੈਕਸੀਨ ਕੋਲਡ ਚੇਨ ਪ੍ਰਬੰਧਨ, ਸਮਰੱਥਾ ਨਿਰਮਾਣ ਅਤੇ ਸੰਚਾਰ ਯੋਜਨਾ ਦੇ ਡਿਜੀਟਲੀਕਰਣ ਨੂੰ ਵਧਾਉਣਾ ਹੈ।
ਸ਼੍ਰੀਮਤੀ ਅਲਕਾ ਉਪਾਧਿਆਏ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਟੀਕਾਕਰਣ ਦਾ ਦਾਇਰਾ ਅਤੇ ਪਹੁੰਚ ਵਧਾਉਣ ਦੇ ਲਈ ਭਰੋਸੇਯੋਗ ਕੋਲਡ ਚੇਨ ਉਪਕਰਣਾਂ ਨਾਲ ਲੈਸ ਮਜ਼ਬੂਤ ਅਤੇ ਸਮਰੱਥ ਸਪਲਾਈ ਚੇਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, 142.86 ਕਰੋੜ ਲੋਕਾਂ, 53.57 ਕਰੋੜ ਖੇਤੀ ਪਸ਼ੂਆਂ ਅਤੇ 85.18 ਕਰੋੜ ਪੋਲਟਰੀ ਆਬਾਦੀ ਦੇ ਨਾਲ ਭਾਰਤ ਵਿੱਚ ਵੱਡੀ ਜਨਸੰਖਿਆ ਅਤੇ ਪਸ਼ੂਆਂ ਦੀ ਸੰਖਿਆ ਨੂੰ ਦੇਖਦੇ ਹੋਏ ਸਾਰੀ ਤਰ੍ਹਾਂ ਦੀਆਂ ਪਸ਼ੂ ਚਿਕਿਤਸਾ ਸੇਵਾਵਾਂ ਨੂੰ ਕਿਸਾਨਾਂ ਦੇ ਦਰਵਾਜ਼ੇ ਤੱਕ ਪਹੁੰਚਾਉਣਾ ਅਤੇ ਇਸ ਵੱਡੀ ਸੰਖਿਆ ਦੀ ਪੋਸ਼ਣ ਸੁਰੱਖਿਆ ਸੁਨਿਸ਼ਚਿਤ ਕਰਨਾ ਇੱਕ ਚੁਣੌਤੀ ਹੈ।

ਉਨ੍ਹਾਂ ਨੇ ਅੱਗੇ ਦੱਸਿਆ, “ਸਮੁੱਚੀ ਵੈਕਸੀਨ ਸਟੌਕ ਪ੍ਰਬੰਧਨ ਪ੍ਰਣਾਲੀ ਦੇ ਡਿਜੀਟਲੀਕਰਣ ਅਤੇ ਵੈਕਸੀਨ ਸਟੌਕ ਅਤੇ ਉਸ ਦੇ ਪ੍ਰਵਾਹ ਤੇ ਭੰਡਾਰਣ ਤਾਪਮਾਨ ਬਾਰੇ ਵਾਸਤਵਿਕ ਸਮੇਂ ਦੀ ਜਾਣਕਾਰੀ ਉਪਲਬਧ ਹੋਣ ਦੇ ਨਾਲ ਹੀ ਬੁਨਿਆਦੀ ਸੁਵਿਧਾਵਾਂ, ਪ੍ਰਬੰਧਨ ਸੂਚਨਾ ਪ੍ਰਣਾਲੀ ਅਤੇ ਮਾਨਵ ਸੰਸਾਧਨਾਂ ਦੀਆਂ ਸਮੱਸਿਆਵਾਂ ਦਾ ਪ੍ਰਬੰਧਨ ਕਰਨ ਨਾਲ ਵੈਕਸੀਨ ਸਪਲਾਈ ਵਿੱਚ ਆਉਣ ਵਾਲੀਆਂ ਅਸਮਾਨਤਾਵਾਂ ਨੂੰ ਦੂਰ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਕੋਲਡ ਚੇਨ ਪ੍ਰਬੰਧਨ ਪ੍ਰਕਿਰਿਆ ਦੀ ਯੂਐੱਨਡੀਪੀ ਦੁਆਰਾ ਵਿਕਸਿਤ ‘ਪਸ਼ੂ ਵੈਕਸੀਨ ਆਸੂਚਨਾ ਨੈਟਵਰਕ (ਏਵੀਆਈਐੱਨ) ਦੇ ਮਾਧਿਅਮ ਨਾਲ ਆਧੁਨਿਕ ਟੈਕਨੋਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਨਿਗਰਾਨੀ ਕੀਤੀ ਜਾਵੇਗੀ।’”
ਯੂਐੱਨਡੀਪੀ ਦੀ ਭਾਰਤ ਪ੍ਰਤੀਨਿਧੀ ਸੁਸ਼੍ਰੀ ਕੈਟਲੀਨ ਵੀਸੇਨ ਨੇ ਐੱਮਓਯੂ ‘ਤੇ ਹਸਤਾਖਰ ਦੇ ਦੌਰਾਨ ਕਿਹਾ, “ਨਵੀਆਂ ਜ਼ੂਨੌਟਿਕ ਬਿਮਾਰੀਆਂ ਦੇ ਪ੍ਰਕੋਪ ਅਤੇ ਜਲਵਾਯੂ ਪਰਿਵਰਤਨ ਦਰਮਿਆਨ ਪਸ਼ੂਆਂ ਅਤੇ ਉਨ੍ਹਾਂ ਦੇ ਪਾਲਨ ਪੋਸ਼ਣ ਵਿੱਚ ਲਗੇ ਭਾਈਚਾਰਿਆਂ ਵਿੱਚ ਖਤਰਾ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਨ ਅਤੇ ਡੇਅਰੀ ਵਿਭਾਗ ਦੇ ਨਾਲ ਇਸ ਭਾਗੀਦਾਰੀ ਦੇ ਮਾਧਿਅਮ ਨਾਲ ਯੂਐੱਨਡੀਪੀ ਭਾਰਤ ਦੀ ਪਹਿਲੀ ਪਸ਼ੂ ਵੈਕਸੀਨ ਸਪਲਾਈ ਚੇਨ ਪ੍ਰਬੰਧਨ ਪ੍ਰਣਾਲੀ ਨੂੰ ਸਮਰਥਨ ਅਤੇ ਮਜ਼ਬੂਤੀ ਦੇਵੇਗਾ। ਇਸ ਨਾਲ ਭਾਈਚਾਰਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਸੁਨਿਸ਼ਚਿਤ ਹੋ ਸਕੇਗੀ ਅਤੇ ਮਾਨਵ-ਪਸ਼ੂ-ਵਾਤਾਵਰਣ ਦੇ ਦਰਮਿਆਨ ਜੁੜਾਅ ਵਿੱਚ ਆਉਣ ਵਾਲੇ ਖਤਰੇ ਨੂੰ ਘੱਟ ਕੀਤਾ ਜਾ ਸਕੇਗਾ।”
ਡੀਏਐੱਚਡੀ ਵਿੱਚ ਸੰਯੁਕਤ ਸਕੱਤਰ (ਐੱਲਐੱਚ), ਸ਼੍ਰੀਮਤੀ ਸਰਿਤਾ ਚੌਹਾਨ ਨੇ ਇਸ ਸਹਿਯੋਗ ਦੇ ਉਦੇਸ਼ਾਂ ਬਾਰੇ ਕਿਹਾ ਦੇਸ਼ਭਰ ਵਿੱਚ ਉਪਲਬਧ ਵਿਸਤ੍ਰਿਤ ਕੋਲਡ ਚੇਨ ਸੁਵਿਧਾਵਾਂ ਦੀ ਵਾਸਤਵਿਕ ਸਮੇਂ ਵਿੱਚ ਨਿਗਰਾਨੀ ਦਾ ਜ਼ਰੂਰੀ ਲੇਕਿਨ ਕਠਿਨ ਕਾਰਜ ਯੂਐੱਨਡੀਪੀ ਦੁਆਰਾ ਵਿਕਸਿਤ ਕੋਲਡ ਚੇਨ ਨਿਗਰਾਨੀ ਪ੍ਰਣਾਲੀ ਦੇ ਮਾਧਿਅਮ ਨਾਲ ਆਧੁਨਿਕ ਟੈਕਨੋਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹੀ ਸੰਭਵ ਹੋ ਸਕੇਗਾ। ਇਸ ਨਾਲ ਵਿਭਾਗ ਨੂੰ ਦੇਸ਼ਭਰ ਵਿੱਚ ਸਹੀ ਮਾਤਰਾ, ਸਹੀ ਗੁਣਵੱਤਾ, ਸਹੀ ਸਮੇਂ ਅਤੇ ਸਹੀ ਤਾਪਮਾਨ ‘ਤੇ ਸਹਾਇਕ ਨਿਰੀਖਣ ਦੇ ਨਾਲ ਵੈਕਸੀਨ ਪ੍ਰਬੰਧਨ ਅਤੇ ਵੰਡ ਵਿੱਚ ਮਦਦ ਮਿਲੇਗੀ।
ਵਿਸ਼ੇਸ਼ ਗੱਲ ਇਹ ਹੈ ਕਿ ਯੂਐੱਨਡੀਪੀ ਅਤੇ ਡੀਏਐੱਚਡੀ ਇਸ ਦੇ ਕੇਂਦਰ ਵਿੱਚ ਇਕਮੁਸ਼ਤ ਸਿਹਤ ਦ੍ਰਿਸ਼ਟੀਕੋਣ ਦੇ ਨਾਲ ਪਸ਼ੂਆਂ ਦੀ ਸਿਹਤ ਮਜ਼ਬੂਤੀ ਦੇ ਲਈ ਮਿਲ ਕੇ ਕੰਮ ਕਰਨਗੇ। ਇਹ ਕਦਮ ਯੂਐੱਨਡੀਪੀ ਭਾਰਤ ਦੁਆਰਾ ਕੋਲਡ ਚੇਨ ਡਿਜੀਟਲੀਕਰਣ ਅਤੇ ਦੂਰਸਥ ਤਾਪਮਾਨ ਨਿਗਰਾਨੀ ਦੇ ਲਈ ਡਿਜੀਟਲਲ ਭਵਿੱਖ ਦੇ ਨਿਰਮਾਣ ਵਿੱਚ ਯੋਗਦਾਨ ਕਰੇਗਾ। ਇਸ ਨਾਲ ਇਹ ਸੁਨਿਸ਼ਚਿਤ ਹੋ ਸਕੇਗਾ ਕਿ ਵੈਕਸੀਨ ਨੂੰ 2 ਤੋਂ 8 ਡਿਗਰੀ ਸੈਲਸੀਅਸ ਦੀ ਨਿਰਧਾਰਤ ਸੀਮਾ ਦੇ ਅੰਦਰ ਉਪਯੁਕਤ ਤਾਪਮਾਨ ਵਿੱਚ ਰੱਖਿਆ ਜਾ ਸਕੇਗਾ ਜੋ ਕਿ ਟੀਕਾਕਰਣ ਕਵਰੇਜ ਅਤੇ ਪਹੁੰਚ ਵਧਾਉਣ ਦੇ ਲਈ ਮਹੱਤਵਪੂਰਨ ਹੈ। ਵਰਤਮਾਨ ਵਿੱਚ ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਪਸ਼ੂਆਂ ਵਿੱਚ ਖੁਰ ਅਤੇ ਮੂੰਹਪਕਾ ਬਿਮਾਰੀ (ਐੱਫਐੱਮਡੀ) ਰੋਕਥਾਮ ਦੇ ਲਈ ਇਸ ਵਰ੍ਹੇ ਕਰੀਬ 900 ਕਰੋੜ ਰੁਪਏ ਦੀ ਵੈਕਸੀਨ ਸਪਲਾਈ ਕਰ ਰਿਹਾ ਹੈ ਅਤੇ ਇਸ ਦੇ ਪਿੱਛੇ ਉਸ ਦਾ ਉਦੇਸ਼ 50 ਕਰੋੜ ਵੱਡੇ ਪਸ਼ੂਆਂ ਅਤੇ 20 ਕਰੋੜ ਛੋਟੇ ਪਸ਼ੂਆਂ ਨੂੰ ਐੱਫਐੱਮਡੀ ਟੀਕਾਕਰਣ ਪ੍ਰੋਗਰਾਮ ਦੇ ਦਾਇਰੇ ਵਿੱਚ ਲਿਆਉਣਾ ਹੈ।
ਇਸ ਐੱਮਓਯੂ ਦੇ ਮਾਧਿਅਮ ਨਾਲ ਪਸ਼ੂ ਪਾਲਨ ਵਿਵਹਾਰਾਂ ਵਿੱਚ ਸੀਈਏਐੱਚ ਦਾ ਸਮਰੱਥਾ ਵਿਸਤਾਰ ਕਰਨ ਦੇ ਲਈ ਤਕਨੀਕੀ ਸਹਾਇਤਾ ਵੀ ਉਪਲਬਧ ਕਰਵਾਈ ਜਾਵੇਗੀ। ਐੱਮਓਯੂ ਦੇ ਹੋਰ ਪਹਿਲੂਆਂ ਵਿੱਚ ਯੋਜਨਾ ਵਿੱਚ ਸਮਰਥਨ ਅਤੇ ਪ੍ਰਭਾਵੀ ਤੇ ਸਮਾਵੇਸ਼ੀ ਪਸ਼ੂ ਬੀਮਾ ਪ੍ਰੋਗਰਾਮ ਤਿਆਰ ਕਰਨਾ, ਵਿਭਾਗ ਦੇ ਲਈ ਇੱਕ ਪ੍ਰਭਾਵੀ ਸੰਚਾਰ ਯੋਜਨਾ ਬਣਾਉਣਾ ਤੇ ਉਸ ਦਾ ਲਾਗੂਕਰਨ ਸ਼ਾਮਲ ਹੈ ਜੋ ਕਿ ਵਿਭਾਗ ਦੀਆਂ ਗਤੀਵਿਧੀਆਂ ਦੇ ਬਿਹਤਰ ਪ੍ਰਸਾਰ ਅਤੇ ਪਹੁੰਚ ਨੂੰ ਸੁਨਿਸ਼ਚਿਤ ਕਰੇਗਾ। ਇਹ ਭਾਗੀਦਾਰੀ ਪਸ਼ੂਪਾਲਨ ਖੇਤਰ ਦੇ ਹਿਤਧਾਰਕਾਂ ਦੀ ਤਕਨੀਕੀ ਜਾਣਕਾਰੀ ਅਤੇ ਸਮਰੱਥਾਵਾਂ ਵਿੱਚ ਸੁਧਾਰ ਦੇ ਲਈ ਕੌਸ਼ਲ ਵਿਕਾਸ ਪ੍ਰਯਾਸਾਂ ਅਤੇ ਵਿਸਾਤਰ ਸੇਵਾਵਾਂ ‘ਤੇ ਵੀ ਕੰਮ ਕਰੇਗੀ।
ਇਹ ਸਹਿਯੋਗ ਯੂਐੱਨਡੀਪੀ ਦੀ ਗਲੋਬਲ ਮਾਹਿਰਤਾ ਅਤੇ ਡੀਏਐੱਚਡੀ ਦੇ ਆਦੇਸ਼ ਦਾ ਲਾਭ ਉਠਾਉਂਦੇ ਹੋਏ ਪਸ਼ੂਆਂ ਦੀ ਸਿਹਤ, ਉਨ੍ਹਾਂ ਦੇ ਪਾਲਨ ਦੇ ਬਿਹਤਰ ਵਿਵਹਾਰਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਡੀਏਐੱਚਡੀ ਅਤੇ ਯੂਐੱਨਡੀਪੀ ਦੋਨਾਂ ਦਾ ਲਕਸ਼ ਮਿਲ ਕੇ ਦੇਸ਼ ਵਿੱਚ ਪਸ਼ੂ ਸਿਹਤ ਅਤੇ ਕਲਿਆਣ ਪ੍ਰਬੰਧਨ ਦੇ ਲਈ ਇੱਕ ਮਜ਼ਬੂਤ, ਸਮਰੱਥ ਅਤੇ ਸਮਾਵੇਸ਼ੀ ਢਾਂਚਾ ਤਿਆਰ ਕਰਨਾ ਹੈ।
************
ਐੱਸਕੇ/ਐੱਸਐੱਸ/ਐੱਸਐੱਮ
(रिलीज़ आईडी: 2021247)
आगंतुक पटल : 109