ਬਿਜਲੀ ਮੰਤਰਾਲਾ

ਪਾਵਰ ਫਾਈਨਾਂਸ ਕਾਰਪੋਰੇਸ਼ਨ ਨੇ 2023-24 ਦੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ, ਉੱਚਤਮ ਸਲਾਨਾ ਲਾਭ ਦਰਜ ਕੀਤਾ

Posted On: 15 MAY 2024 5:23PM by PIB Chandigarh

ਪਾਵਰ ਫਾਈਨਾਂਸ ਕਾਰਪੋਰੇਸ਼ਨ ਨੇ ਅੱਜ, 15 ਮਈ, 2024 ਨੂੰ ਮੁੰਬਈ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵਿੱਤੀ ਵਰ੍ਹੇ 2023-24 ਦੇ ਲਈ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ।

ਮੁੱਖ ਅੰਸ਼ ਹੇਠਾਂ ਦਿੱਤੇ ਗਏ ਹਨ,

ਏਕੀਕ੍ਰਿਤ ਵਿੱਤੀ ਵੇਰਵੇ

  • ਪੀਐੱਫਸੀ ਗਰੁੱਪ (PFC Group) ਨੇ 25 ਪ੍ਰਤੀਸ਼ਤ ਵਾਧੇ ਦੇ ਨਾਲ ਉੱਚਤਮ ਸਲਾਨਾ ਟੈਕਸ ਦੇ ਬਾਅਦ ਲਾਭ (Profit After Tax)  ਦਰਜ ਕੀਤਾ- ਵਿੱਤੀ ਵਰ੍ਹੇ ’23 ਵਿੱਚ 21,179 ਕਰੋੜ ਰੁਪਏ ਤੋਂ ਵਿੱਤੀ ਵਰ੍ਹੇ ’24 ਵਿੱਚ 26,461 ਕਰੋੜ ਰੁਪਏ। 

  • ਪੀਐੱਫਸੀ ਗਰੁੱਪ (PFC Group) ਭਾਰਤ ਵਿੱਚ ਸਭ ਤੋਂ ਵੱਡਾ ਐੱਨਬੀਐੱਫਸੀ ਗਰੁੱਪ (NBFC Group) ਬਣਿਆ ਹੋਇਆ ਹੈ, ਜਿਸ ਦਾ ‘ਟੋਟਲ ਬੈਲੇਂਸ ਸ਼ੀਟ ਵਿੱਤੀ ਵਰ੍ਹੇ ’24 ਵਿੱਚ 10 ਲੱਖ ਕਰੋੜ ਰੁਪਏ ਤੋਂ ਵੱਧ ਹੈ-ਵਰਤਮਾਨ ਵਿੱਚ ਇਸ ਦੀ ਬੈਲੇਂਸ ਸ਼ੀਟ 10.39 ਲੱਖ ਕਰੋੜ ਰੁਪਏ ਹੈ। 

  • 31 ਮਾਰਚ 2023 ਨੂੰ 8,57,500 ਕਰੋੜ ਰੁਪਏ ਏਕੀਕ੍ਰਿਤ ਲੋਨ ਏਸੈੱਟ ਬੁੱਕ (loan asset book) ਵਿੱਚ ਦਰਜ ਸੀ, ਜੋ ਕਿ 16 ਪ੍ਰਤੀਸ਼ਤ ਦੇ ਵਾਧੇ ਦੇ ਨਾਲ 31 ਮਾਰਚ 2024 ਨੂੰ 9,90,824 ਕਰੋੜ ਰੁਪਏ ਹੋ ਗਈ। 

  • 31 ਮਾਰਚ, 2023 ਨੂੰ ਏਕੀਕ੍ਰਿਤ ਨੈੱਟ ਮੁੱਲ (ਗ਼ੈਰ-ਨਿਯੰਤਰਿਤ ਵਿਆਜ ਸਮੇਤ) 1,11,981 ਕਰੋੜ ਰੁਪਏ ਸੀ, ਜੋ ਕਿ 20% ਵਧਿਆ ਦੇ ਵਾਧੇ ਨਾਲ 31 ਮਾਰਚ, 2024 ਨੂੰ 1,34,289 ਕਰੋੜ ਰੁਪਏ ਹੋ ਗਈ। 

  • ਏਕੀਕ੍ਰਿਤ ਸਕਲ ਐੱਨਪੀਏ (Gross NPA) ਲਗਭਗ 3 ਪ੍ਰਤੀਸ਼ਤ ਤੱਕ ਚਲਾ ਗਿਆ ਹੈ ਅਤੇ ਵਿੱਤੀ ਵਰ੍ਹੇ ’24 ਵਿੱਚ 3.02 ਪ੍ਰਤੀਸ਼ਤ ਹੈ, ਜੋ ਕਿ ਵਿੱਤੀ ਵਰ੍ਹੇ ’23 ਵਿੱਚ 3.66 ਪ੍ਰਤੀਸ਼ਤ ਸੀ। 

  • ਸਰਗਰਮ ਸਮਾਧਾਨ ਪ੍ਰਯਾਸਾਂ ਦੇ ਕਾਰਨ, ਏਕੀਕ੍ਰਿਤ ਸ਼ੁੱਧ ਐੱਨਪੀਏ ਵਿੱਤੀ ਵਰ੍ਹੇ ’23 ਵਿੱਚ 1.03 ਪ੍ਰਤੀਸ਼ਤ ਤੋਂ ਵਿੱਤੀ ਵਰ੍ਹੇ ’24 ਵਿੱਚ ਆਪਣੇ ਨਿਊਨਤਮ ਪੱਧਰ 0.85 ਪ੍ਰਤੀਸ਼ਤ ‘ਤੇ ਪਹੁੰਚ ਗਿਆ ਹੈ। 

ਸਟੈਂਡਅਲੋਨ ਵਿੱਤੀ ਵੇਰਵਾ 

  • ਪੀਐੱਫਸੀ ਹੁਣ ਭਾਰਤ ਵਿੱਚ ਸਭ ਤੋਂ ਵੱਧ ਲਾਭ ਕਮਾਉਣ ਵਾਲੀ ਐੱਨਬੀਐੱਫਸੀ ਹੈ, ਜਿਸ ਦੇ ਸਟੈਂਡਅਲੋਨ ਟੈਕਸ ਦੇ ਬਾਅਦ ਲਾਭ ਵਿੱਚ 24 ਪ੍ਰਤੀਸ਼ਤ ਦਾ ਜ਼ਿਕਰਯੋਗ ਵਾਧਾ ਦਰਜ ਕਰਨ ਦੇ ਬਾਅਦ ਵਿੱਤੀ ਵਰ੍ਹੇ ’23 ਵਿੱਚ 11,605 ਕਰੋੜ ਰੁਪਏ ਤੋਂ ਵਿੱਤੀ ਵਰ੍ਹੇ ’24 ਵਿੱਚ 14,367 ਕਰੋੜ ਰੁਪਏ ਹੋ ਗਈ ਹੈ। 

  • ਵਿੱਤੀ ਵਰ੍ਹੇ ’24 ਦੀ ਚੌਥੀ ਤਿਮਾਹੀ ਟੈਕਸ ਦੇ ਬਾਅਦ ਲਾਭ ਵਿੱਤੀ ਵਰ੍ਹੇ ’23 ਦੀ ਚੌਥੀ ਤਿਮਾਹੀ ਦੀ ਤੁਲਨਾ ਵਿੱਚ 18 ਪ੍ਰਤੀਸ਼ਤ ਦੇ ਵਾਧੇ ਦੇ ਬਾਅਦ 3,492 ਕਰੋੜ ਰੁਪਏ ਤੋਂ 4,135 ਕਰੋੜ ਰੁਪਏ ਹੋ ਗਿਆ। 

  • ਵਿੱਤੀ ਵਰ੍ਹੇ ’24 ਦੀ ਚੌਥੀ ਤਿਮਾਹੀ ਵਿੱਚ ਬੋਰਡ ਦੁਆਰਾ 2.50 ਰੁਪਏ ਪ੍ਰਤੀ ਸ਼ੇਅਰ ਅੰਤਿਮ ਲਾਭ ਅੰਸ਼ ਪ੍ਰਸਤਾਵਿਤ ਕੀਤਾ ਗਿਆ। ਇਸ ਦੇ ਨਾਲ ਹੀ, ਪੀਐੱਫਸੀ ਨੇ ਵਿੱਤੀ ਵਰ੍ਹੇ ’24 ਲਈ 13.50 ਰੁਪਏ ਪ੍ਰਤੀ ਸ਼ੇਅਰ ਲਾਭ ਅੰਸ਼ ਦਿੱਤਾ ਹੈ। 

  • ਲੋਨ ਏਸੈੱਟ ਬੁੱਕ (loan asset book) ਵਿੱਚ 14 ਪ੍ਰਤੀਸ਼ਤ ਦੀ ਦੋਹਰੇ ਅੰਕ ਦਾ ਵਾਧਾ ਦੇਖਿਆ ਗਿਆ-31 ਮਾਰਚ 2023 ਨੂੰ 4,22,498 ਕਰੋੜ ਰੁਪਏ ਸੀ, ਜੋ ਕਿ 31 ਮਾਰਚ 2024 ਨੂੰ 4,81,462 ਕਰੋੜ ਰੁਪਏ ਹੋ ਗਈ। 

  • ਰਿਨਿਊਏਬਲ ਲੋਨ ਬੁੱਕ ਵਿੱਚ ਵਰ੍ਹੇ ਦਰ ਵਰ੍ਹੇ 25 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ, ਰਿਨਿਊਏਬਲ ਲੋਨ ਪੋਰਟਫੋਲੀਓ 60K ਨੂੰ ਪਾਰ ਕਰ ਗਿਆ ਹੈ ਅਤੇ ਹੁਣ 60,208 ਕਰੋੜ ਰੁਪਏ ‘ਤੇ ਹੈ। ਪੀਐੱਫਸੀ ਭਾਰਤ ਵਿੱਚ ਸਭ ਤੋਂ ਵੱਡਾ ਰਿਨਿਊਏਬਲ ਲੈਂਡਰ (renewable lender) ਬਣਿਆ ਹੋਇਆ ਹੈ। 

  • ਪੀਐੱਫਸੀ ਨੇ ਉਚਿਤ ਪੂੰਜੀ ਪੂਰਤੀ ਪੱਧਰ ਬਣਾਏ ਰੱਖਣਾ ਜਾਰੀ ਰੱਖਿਆ ਹੈ। 31 ਮਾਰਚ, 2024 ਨੂੰ ਪੂੰਜੀ ਤੋਂ ਜੋਖਮ (Weighted) ਸੰਪਤੀ ਅਨੁਪਾਤ (Assets Ratio (CRAR) 25.41 ਪ੍ਰਤੀਸ਼ਤ ਹੈ, ਟੀਯਰ-1 ਕੈਪੀਟਲ 23.18 ਪ੍ਰਤੀਸ਼ਤ ਹੈ, ਜੋ ਰੈਗੂਲੇਟਰੀ ਲਿਮਟ ਤੋਂ ਕਾਫੀ ਵੱਧ ਹੈ। 

  • 31 ਮਾਰਚ 2023 ਨੂੰ ਨੈੱਟ ਮੁੱਲ 68,202 ਕਰੋੜ ਰੁਪਏ ਸੀ, ਜੋ ਕਿ 16 ਪ੍ਰਤੀਸ਼ਤ ਦੇ ਵਾਧੇ ਦੇ ਬਾਅਦ 31 ਮਾਰਚ 2024 ਨੂੰ 79,203 ਕਰੋੜ ਰੁਪਏ  ਹੋ ਗਿਆ। 

  • ਸੰਪਤੀ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਹੋਇਆ ਹੈ, ਸ਼ੁੱਧ ਐੱਨਪੀਏ ਅਨੁਪਾਤ ਪਿਛਲੇ 6 ਵਰ੍ਹਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ, ਜੋ ਵਿੱਤੀ ਵਰ੍ਹੇ ’23 ਵਿੱਚ 1.07 ਪ੍ਰਤੀਸ਼ਤ ਸੀ, ਜੋ ਕਿ ਵਿੱਤੀ ਵਰ੍ਹੇ ’24 ਵਿੱਚ ਘਟ ਕੇ 0.85 ਪ੍ਰਤੀਸ਼ਤ ਹੋ ਗਿਆ ਹੈ। ਇੱਕ ਸਾਲ ਤੋਂ ਵੱਧ ਸਮੇਂ ਵਿੱਚ ਕੋਈ ਨਵਾਂ ਐੱਨਪੀਏ ਨਹੀਂ ਜੋੜਿਆ ਗਿਆ। ਵਿੱਤੀ ਵਰ੍ਹੇ ’24 ਲਈ ਸਕਲ ਐੱਨਪੀਏ (Gross NPA) 3.34 ਪ੍ਰਤੀਸ਼ਤ ਹੈ, ਜੋ ਵਿੱਤੀ ਵਰ੍ਹੇ ’23 ਦੇ 3.91 ਪ੍ਰਤੀਸ਼ਤ ਤੋਂ 57 ਬੇਸਿਸ ਪੁਆਇੰਟਸ ਘੱਟ ਹੈ।

ਪ੍ਰਬੰਧਨ ਟਿੱਪਣੀਆਂ

ਪੀਐੱਫਸੀ ਦੇ ਪ੍ਰਦਰਸ਼ਨ ‘ਤੇ, ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀਮਤੀ ਪਰਮਿੰਦਰ ਚੋਪੜਾ ਨੇ ਸਾਂਝਾ ਕੀਤਾ ਕਿ ਪੀਐੱਫਸੀ ਗਰੁੱਪ ਭਾਰਤ ਵਿੱਚ ਸਭ ਤੋਂ ਵੱਡਾ ਐੱਨਬੀਐੱਫਸੀ ਗਰੁੱਪ ਬਣਿਆ ਹੋਇਆ ਹੈ ਅਤੇ ਏਕੀਕ੍ਰਿਤ ਅਤੇ ਸਟੈਂਡਅਲੋਨ ਬੇਸਿਸ ‘ਤੇ ਭਾਰਤ ਦਾ ਸਭ ਤੋਂ ਵੱਧ ਲਾਭ ਕਮਾਉਣ ਵਾਲਾ ਐੱਨਬੀਐੱਫਸੀ ਵੀ ਹੈ।

ਪੀਐੱਫਸੀ ਨੇ ਵਿੱਤੀ ਵਰ੍ਹੇ ’24 ਵਿੱਚ ਰਿਕਾਰਡ ਪ੍ਰੋਫਿਟ ਹਾਸਲ ਕੀਤਾ। ਲਾਭ 24 ਪ੍ਰਤੀਸ਼ਤ ਵਧ ਕੇ 14,367 ਕਰੋੜ ਰੁਪਏ ਹੋ ਗਿਆ। ਇਸ ਮਜ਼ਬੂਤ ਪ੍ਰਦਰਸ਼ਨ ਨੂੰ ਮਜ਼ਬੂਤ ਸੰਪਤੀ ਗੁਣਵੱਤਾ ਨੂੰ ਕਾਇਮ ਰੱਖਦੇ ਹੋਏ ਲੋਨ ਪੋਰਟਫੋਲੀਓ ਵਿੱਚ 14 ਪ੍ਰਤੀਸ਼ਤ ਦੇ ਵਾਧਾ ਦਾ ਸਮਰਥਨ ਪ੍ਰਾਪਤ ਹੋਇਆ ਹੈ। ਸ਼ੁੱਧ ਐੱਨਪੀਏ ਦਾ ਪੱਧਰ ਪਿਛਲੇ ਵਿੱਤੀ ਵਰ੍ਹੇ ਵਿੱਚ 1.07 ਪ੍ਰਤੀਸ਼ਤ ਤੋਂ ਘਟ ਕੇ ਵਰਤਮਾਨ ਵਿੱਚ 0.85 ਪ੍ਰਤੀਸ਼ਤ ਹੋ ਗਿਆ ਹੈ। 

 

ਸ਼ੇਅਰਹੋਲਡਰ ਵੈਲਿਊ ਨੂੰ ਅਧਿਕਤਮ (ਵੱਧ ਤੋਂ ਵੱਧ) ਕਰਨਾ ਕੰਪਨੀ ਲਈ ਪ੍ਰਾਥਮਿਕਤਾ ਬਣੀ ਹੋਈ ਹੈ। ਅੱਜ ਬੋਰਡ ਦੁਆਰਾ ਪ੍ਰਸਤਾਵਿਤ ਅੰਤਿਮ ਲਾਭ ਅੰਸ਼ 2.50 ਰੁਪਏ ਪ੍ਰਤੀ ਸ਼ੇਅਰ ਦੇ ਨਾਲ, ਵਿੱਤੀ ਵਰ੍ਹੇ ’24 ਲਈ ਕੁੱਲ਼ ਲਾਭ ਅੰਸ਼ 13.50 ਰੁਪਏ ਪ੍ਰਤੀ ਸ਼ੇਅਰ ਹੋਵੇਗਾ। 

ਵਿੱਤੀ ਖੇਤਰ ਤੋਂ ਪਰ੍ਹੇ, ਪੀਐੱਫਸੀ ਭਾਰਤ ਵਿੱਚ ਸਵੱਛ ਊਰਜਾ ਨੂੰ ਹੁਲਰਾ ਦੇਣ ਵਿੱਚ ਮੋਹਰੀ ਹੈ। ਭਾਰਤ ਵਿੱਚ ਰਿਨਿਊਏਬਲ ਲੋਨ ਪੋਰਟਫੋਲੀਓ ਲੈਂਡਰ ਦੇ ਰੂਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਦੇ ਹੋਏ, ਇਸ ਦਾ ਰਿਨਿਊਏਬਲ ਲੋਨ ਪੋਰਟਫੋਲੀਓ ਵਰ੍ਹੇ ਦਰ ਵਰ੍ਹੇ 25 ਪ੍ਰਤੀਸ਼ਤ ਵਧ ਕੇ 60,000 ਕਰੋੜ ਰੁਪਏ ਤੋਂ ਵੱਧ ਹੋ ਗਿਆ।

ਭਵਿੱਖ ਨੂੰ ਦੇਖਦੇ ਹੋਏ, ਪੀਐੱਫਸੀ ਪਾਵਰ ਅਤੇ ਇਨਫ੍ਰਾਸਟ੍ਰਕਚਰ ਵਿੱਚ ਬਹੁਤ ਚੰਗਾ ਵਾਧਾ ਦੇਖ ਰਿਹਾ ਹੈ ਅਤੇ ਇਹ ਭਾਰਤ ਦੇ ਭਵਿੱਖ ਦੇ ਵਿਕਾਸ ਵਿੱਚ ਇੱਕ ਸਰਗਰਮ ਹਿੱਸੇਦਾਰ ਬਣਨ ਦੀ ਸਥਿਤੀ ਵਿੱਚ ਹੈ।

 

***************

ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ 



(Release ID: 2020801) Visitor Counter : 30


Read this release in: Telugu , English , Urdu , Hindi , Tamil