ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ, ਬੰਬੇ ਵਿੱਚ ਚੌਥੀ ਸਾਈਬਰ-ਫਿਜੀਕਲ ਸਿਸਟਮ ਵਿੱਚ ਟੈਕਨੋਲੋਜੀ ਇਨੋਵੇਸ਼ਨ (ਟੀਆਈਪੀਐੱਸ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

Posted On: 14 MAY 2024 2:43PM by PIB Chandigarh

ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ, ਬੰਬੇ ਵਿੱਚ 13 ਮਈ ਨੂੰ ਚੌਥੀ ਸਾਈਬਰ-ਫਿਜੀਕਲ ਸਿਸਟਮ ਵਿੱਚ ਟੈਕਨੋਲੋਜੀ ਇਨੋਵੇਸ਼ਨ (ਟੀਆਈਪੀਐੱਸ) ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਦੋ –ਸਾਲਾਨਾ ਵਰਕਸ਼ਾਪ ਹੈ ਜਿਸ ਵਿੱਚ 25 ਟੈਕਨੋਲੋਜੀ ਇਨੋਵੇਸ਼ਨ ਸੈਂਟਰ (ਟੀਆਈਐੱਚ) ਵਿੱਚੋਂ ਹਰੇਕ ਆਪਣੀ ਤਰੱਕੀ ਅਤੇ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਸਰਕਾਰ, ਸਟਾਰਟਅੱਪਸ, ਨਿਵੇਸ਼ਕਾਂ, ਅਕਾਦਮਿਕਾਂ ਅਤੇ ਇੰਡਸਟਰੀ ਸਮੇਤ ਸਾਰੇ ਸਟੇਕਹੋਲਡਰਸ ਲਈ ਗੱਲਬਾਤ ਕਰਨ, ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਸਾਈਬਰ-ਫਿਜੀਕਲ ਸਿਸਟਮ ਡੋਮੇਨ ਵਿੱਚ ਅਤਿਆਧੁਨਿਕ ਟੈਕਨੋਲੋਜੀ ਵਿਕਾਸ ਨੂੰ ਦੇਖਣ ਦਾ ਇੱਕ ਮੰਚ (ਪਲੈਟਫਾਰਮ) ਹੈ।

ਸਾਇੰਸ ਅਤੇ ਟੈਕਨੋਲੋਜੀ ਡਿਪਾਰਟਮੈਂਟ ਦੇ ਸਕੱਤਰ ਪ੍ਰੋਫੈਸਰ ਅਭੈ ਕਰੰਦੀਕਰ (Prof. Abhay Karandikar) ਨੇ ਇਸ ਵਰਕਸ਼ਾਪ ਦੇ ਉਦਘਾਟਨ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਈਬਰ-ਫਿਜ਼ੀਕਲ ਸਿਸਟਮਸ ਇੱਕ ਅਜਿਹੇ ਖੇਤਰ ਦਾ ਫਲਸਫਾ ਦਰਸਾਉਂਦੀਆਂ ਹਨ ਜੋ ਤੇਜ਼ੀ ਨਾਲ ਵਿਆਪਕ ਹੁੰਦੀ ਜਾ ਰਹੀ ਡਿਜੀਟਲ ਦੁਨੀਆ ਵਿੱਚ ਹੋਰ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ  ਹਨ ਅਤੇ ਨੇੜਲੇ ਭਵਿੱਖ ਵਿੱਚ ਸਾਡੀ ਅਰਥਵਿਵਸਥਾ ਦੇ ਸਾਰੇ ਖੇਤਰਾਂ ਨੂੰ ਅੱਗੇ ਵਧਾਉਣਗੀਆਂ। ਉਨ੍ਹਾਂ ਨੇ ਅੱਗੇ ਇਹ ਵੀ ਦੱਸਿਆ ਕਿ 25 ਟੈਕਨੋਲੋਜੀ ਇਨੋਵੇਸ਼ਨ ਸੈਂਟਰ ਅਨੋਖੀ ਪਹਿਲ ਦੇ ਜ਼ਰੀਏ ਵਿਸ਼ੇਸ਼ ਟੈਕਨੋਲੋਜੀਆਂ ਦਾ ਨਿਰਮਾਣ ਕਰ ਰਹੇ ਹਨ।

A group of people holding signsDescription automatically generated

 ਖੱਬੇ ਤੋਂ: 1 ਡਾ. ਏਕਤਾ ਕਪੂਰ 2. ਡਾ. ਕ੍ਰਿਸ ਗੋਪਾਲਕ੍ਰਿਸ਼ਣਨ 3. ਪ੍ਰੋਫੈਸਰ ਅਭੈ ਕਰੰਦੀਕਰ 4. ਪ੍ਰੋਫੈਸਰ ਸ਼ਿਰੀਸ਼ ਕੇਦਾਰੇ 5. ਪ੍ਰੋਫੈਸਰ ਰਾਮਗੋਪਾਲ ਰਾਓ

ਟੈਕਨੋਲੋਜੀ ਇਨੋਵੇਸ਼ਨ ਸੈਂਟਰ ਪ੍ਰਮੁੱਖ ਵਿਦਿਅਕ ਸੰਸਥਾਵਾਂ ਵਿੱਚ ਸਥਿਤ ਹਨ। ਖੋਜ ਅਤੇ ਵਿਕਾਸ ਲਈ ਇੱਕ ਲਚਕਦਾਰ ਵਾਤਾਵਰਣ ਪ੍ਰਦਾਨ ਕਰਦੇ ਹੋਏ, ਇਹ ਟੀਆਈਐੱਚ (TIHs) ਟੈਕਨੋਲੋਜੀ ਵਿਕਾਸ ਅਤੇ ਬਦਲਾਅ ਨੂੰ ਅੱਗੇ ਵਧਾਉਣ, ਮਾਨਵ ਸੰਸਾਥਨ ਅਤੇ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣ, ਉੱਦਮਤਾ ਅਤੇ ਸਟਾਰਟ-ਅੱਪਸ ਨੂੰ ਹੁਲਾਰਾ ਦੇਣ ਅਤੇ ਸਾਈਬਰ ਫਿਜ਼ੀਕਲ ਸਿਸਟਮਸ (CPS) ਵਿੱਚ ਅੰਤਰਰਾਸ਼ਟਰੀ ਸਹਿਯੋਗੀ ਖੋਜ ਪ੍ਰਯਾਸਾਂ ਨੂੰ ਸੁਵਿਧਾਜਨਕ ਬਣਾਉਣ ਲਈ ਸਮਰਪਿਤ ਹਨ। ਇਸ  ਮੌਕੇ ਕੁਝ ਕੇਂਦਰਾਂ ਦੀਆਂ ਬਿਹਤਰੀਨ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ ਗਿਆ। 

 

ਇਨ੍ਹਾਂ ਵਿੱਚ ਆਈਆਈਟੀ ਬੰਬੇ ਦੇ ਟੀਆਈਐੱਚ (TIH) ਤੋਂ ਫਸਲਾਂ ਅਤੇ ਮਿੱਟੀ ਦੀ ਸਿਹਤ ਦੀ ਨਿਗਰਾਨੀ ਲਈ ਸਮਾਰਟ ਆਈਓਟੀ (IoT) ਸਮਾਧਾਨ ਅਤੇ ਸ਼ੂਗਰ ਦੀ ਸ਼ੁਰੂਆਤੀ ਚੇਤਾਵਨੀ ਅਤੇ ਪ੍ਰਬੰਧਨ ਲਈ ਸਮਾਰਟ ਪੈਚ ਸ਼ਾਮਲ ਹਨ; ਆਈਆਈਟੀ ਕਾਨਪੁਰ ਦੇ ਸੀ3ਆਈ (C3I) ਕੇਂਦਰ ਤੋਂ ਸਾਈਬਰ ਖਤਰਿਆਂ ਦੀ 24X7 ਨਿਗਰਾਨੀ ਲਈ ਆਈਟੀ-ਓਟੀ (IT-OT) ਸੁਰੱਖਿਆ ਸੰਚਾਲਨ ਕੇਂਦਰ ਅਤੇ ਸ਼ਹਿਰਾਂ ਵਿੱਚ ਵਿਕਾਸ ਅਧਿਕਾਰ ਸਰਟੀਫਿਕੇਟ (ਡਿਵੈਲਪਮੈਂਟ ਰਾਈਟ ਸਰਟੀਫਿਕੇਟਸ) ਦੇ ਸੁਰੱਖਿਅਤ, ਪਾਰਦਰਸ਼ੀ ਅਤੇ ਛੇੜਛਾੜ-ਪਰੂਫ ਸਟੋਰੇਜ਼ ਅਤੇ ਪ੍ਰਬੰਧਨ ਲਈ ਬਲਾਕਚੇਨ ਟੈਕਨੋਲੋਜੀ-ਅਧਾਰਿਤ ਪ੍ਰਣਾਲੀ; ਆਈਆਈਟੀ ਮਦਰਾਸ ਦੇ ਇਨੋਵੇਟਿਵ ਟੈਕਨੋਲੋਜੀਜ਼ ਫਾਊਂਡੇਸ਼ਨ ਤੋਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਮੋਤੀਆਬਿੰਦ ਸਰਜਰੀਆਂ ਲਈ 5ਜੀ ਲੈਬ ਅਤੇ ਸਟੈਂਡਰਡਾਈਜ਼ੇਸ਼ਨ ਇਮਪੈਕਟ ਲੈਬ ਅਤੇ ਅਨੁਕੂਲਿਤ ਮੋਬਾਈਲ ਸਰਜੀਕਲ ਯੂਨਿਟ; ਆਈਆਈਟੀ ਹੈਦਰਾਬਾਦ ਦੇ ਤਿਹਾਨ ਫਾਊਂਡੇਸ਼ਨ ਤੋਂ ਨਕਸਾ-ਅਧਾਰਿਤ ਸੰਚਾਲਨ ਵਾਲੇ ਆਟੋਨੋਮਸ ਵ੍ਹੀਕਲ; ਆਈਆਈਟੀ ਰੋਪੜ ਦੇ ਅਵਧ ਫਾਊਂਡੇਸ਼ਨ ਵਿੱਚ ਪਸ਼ੂਧਨ ਦੇ ਵਿਵਹਾਰ ਦੀ ਨਿਗਰਾਨੀ ਕਰਨ ਲਈ ਜੈਵ ਵਿਭਿੰਨਤਾ ਸੈਂਸਰ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ-ਸੰਚਾਲਿਤ ਪਸ਼ੂਧਨ ਪ੍ਰਬੰਧਨ ਸੀਪੀਸੀ ਸ਼ਾਮਲ ਹਨ।

 

ਇਸ ਦੋ ਦਿਨੀਂ ਵਰਕਸ਼ਾਪ ਦੇ ਜ਼ਰੀਏ ਇਨ੍ਹਾਂ ਕੇਂਦਰਾਂ ਨੇ ਇੱਕ-ਦੂਸਰੇ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦੀਆਂ ਕਹਾਣੀਆਂ ਤੋਂ ਬਹੁਤ ਕੁਝ ਸਿੱਖਿਆ। ਇਸ ਵਰਕਸ਼ਾਪ ਵਿੱਚ ਨਿਵੇਸ਼ਕਾਂ ਦੀ ਇੱਕ ਪਿਚ ਅਤੇ ਤਕਨੀਕੀ ਪ੍ਰਦਰਸ਼ਨੀ ਵੀ ਸ਼ਾਮਲ ਸੀ ਜਿਸ ਦੇ ਜ਼ਰੀਏ ਫੰਡਿਗ ਲਈ ਉਦਮੀ ਪੂੰਜੀਪਤੀਆਂ ਅਤੇ ਨਵੇਂ ਨਿਵੇਸ਼ਕਾਂ ਦੇ ਸਾਹਮਣੇ ਉਤਪਾਦਾਂ ਅਤੇ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਵਿੱਚ ਇਨੋਵੇਸ਼ਨ ਸੈਂਟਰਾਂ ਦੁਆਰਾ ਵਿਕਸਿਤ ਅਤਿਆਧੁਨਿਕ ਵਿਸ਼ੇਸ਼ ਟੈਕਨੋਲੋਜੀਆਂ ਨੂੰ ਵੀ ਪ੍ਰਦਰਸ਼ਨ ਕੀਤਾ ਗਿਆ।

A person standing at a podium with a microphone and flowersDescription automatically generated

ਪ੍ਰੋਫੈਸਰ ਅਭੈ ਕਰੰਦੀਕਰ, ਸਕੱਤਰ, ਸਾਇੰਸ ਅਤੇ ਟੈਕਨੋਲੋਜੀ ਡਿਪਾਰਟਮੈਂਟ

ਸਾਇੰਸ ਅਤੇ ਟੈਕਨੋਲੋਜੀ ਡਿਪਾਰਟਮੈਂਟ ਦੇ ਸਕੱਤਰ ਨੇ ਸਪੱਸ਼ਟ ਤੌਰ ‘ਤੇ ਜਿਕਰ ਕੀਤਾ ਕਿ ਇਸ ਖੇਤਰ ਵਿੱਚ ਇੰਡਸਟਰੀ, ਫੈਕਲਟੀ, ਸਟੂਡੈਂਟਸ ਅਤੇ ਇਨਵੈਸਟਰਸ ਨੂੰ ਇਕੱਠਿਆਂ ਲਿਆਉਣ ਦਾ ਇਹ ਅਨੋਖਾ ਮਾਡਲ ਡੀਪ-ਟੇਕ ਸਟਾਰਟਅੱਪਸ ਦੇ ਈਕੋਸਿਸਟਮ ਨੂੰ ਉਤਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਨਵੇਂ ਅਤੇ ਉੱਭਰਦੇ ਹੋਏ ਖੇਤਰਾਂ ਵਿੱਚ ਇਨੋਵੇਸ਼ਨਾਂ ਨੂੰ ਸਫਲਤਾਪੂਰਵਕ ਚਲਾਉਣ ਲਈ ਅਜਿਹੇ ਕੇਂਦਰਾਂ ਅਤੇ ਸਪੋਕ ਮਾਡਲ ਲਈ ਖਾਕਾ ਤਿਆਰ ਕਰ ਸਕਦਾ ਹੈ ਅਤੇ ਭਾਰਤ ਨੂੰ ਇਸ ਖੇਤਰ ਵਿੱਚ ਵਰਲਡ ਲੀਡਰ ਬਣਾ ਸਕਦਾ ਹੈ।

ਡਾ. ਕ੍ਰਿਸ ਗੋਪਾਲਕ੍ਰਿਸ਼ਣਨ (Dr. Kris Gopalakrishnan), ਚੇਅਰਮੈਨ, ਮਿਸ਼ਨ ਗਵਰਨਿੰਗ ਬੋਰਡ, ਐੱਨਐੱਮ-ਆਈਸੀਪੀਐੱਸ ਨੇ ਸੰਸਥਾਨਾਂ ਵਿੱਚ ਪ੍ਰੋਡਕਟਸ ਅਤੇ ਟੈਕਨੋਲੋਜੀਜ਼ ਬਣਾਉਣ ਲਈ ਸੱਭਿਆਚਾਰਕ ਪਰਿਵਰਤਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਤਾਂ ਜੋ ਉਦਯੋਗਾਂ ਦੀ ਖੋਜ ਅਤੇ ਵਿਕਾਸ ਨੂੰ ਇਨ੍ਹਾਂ ਸੰਸਥਾਨਾਂ ਵਿੱਚ ਤਬਦੀਲ ਕੀਤਾ ਜਾ ਸਕੇ। ਪ੍ਰੋਫੈਸਰ ਰਾਮਗੋਪਾਲ ਰਾਓ, ਚੇਅਰਮੈਨ, ਵਿਗਿਆਨਿਕ ਸਲਾਹਕਾਰ ਕਮੇਟੀ, ਐੱਨਐੱਮ-ਆਈਸੀਪੀਐੱਸ; ਪ੍ਰੋਫੈਸਰ ਸ਼ਿਰੀਸ਼ ਕੇਦਾਰੇ, ਡਾਇਰੈਕਟਰ ਆਈਆਈਟੀ ਬੰਬੇ; ਸਾਇੰਸ ਅਤੇ ਟੈਕਨੋਲੋਜੀ ਡਿਪਾਰਟਮੈਂਟ ਅਤੇ ਟੈਕਨੋਲੋਜੀ ਇਨੋਵੇਸ਼ਨ ਹੱਬ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਆਈਆਈਟੀ ਬੰਬੇ ਦੇ ਫੈਕਲਟੀ ਤੇ ਸਟੂਡੈਂਟਸ ਅਤੇ ਉੱਦਮ ਪੂੰਜੀਪਤੀਆਂ ਨੇ ਵੀ ਇਸ ਦੋ ਦਿਨੀਂ ਵਰਕਸ਼ਾਪ ਦੇ ਉਦਘਾਟਨ ਸਮਾਗਮ ਦੀ ਸ਼ੋਭਾ ਵਧਾਈ। 

***************

ਪੀਕੇ/ਪੀਐੱਸਐੱਮ



(Release ID: 2020660) Visitor Counter : 20