ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੌਂਸਲ ਆਫ਼ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ)-ਐਡਵਾਂਸਡ ਮੈਟੀਰੀਅਲਜ਼ ਐਂਡ ਪ੍ਰੋਸੈਸਜ਼ ਰਿਸਰਚ ਇੰਸਟੀਟਿਊਟ (ਏਐੱਮਪੀਆਰਆਈ), ਗਿਆਨ ਅਤੇ ਜਾਗਰੂਕਤਾ ਮੈਪਿੰਗ ਪਲੈਟਫਾਰਮ (ਕੇਏਐੱਮਪੀ) ਦੇ ਸਹਿਯੋਗ ਨਾਲ 250 ਤੋਂ ਵੱਧ ਵਿਦਿਆਰਥੀਆਂ ਲਈ ਵਿਗਿਆਨਿਕ ਦੌਰਾ ਆਯੋਜਿਤ ਕੀਤਾ

Posted On: 02 MAY 2024 4:58PM by PIB Chandigarh

ਕੌਂਸਲ ਆਫ਼ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ)-ਐਡਵਾਂਸਡ ਮੈਟੀਰੀਅਲਜ਼ ਐਂਡ ਪ੍ਰੋਸੈਸਜ਼ ਰਿਸਰਚ ਇੰਸਟੀਟਿਊਟ (ਏਐੱਮਪੀਆਰਆਈ), ਗਿਆਨ ਅਤੇ ਜਾਗਰੂਕਤਾ ਮੈਪਿੰਗ ਪਲੈਟਫਾਰਮ (ਕੇਏਐੱਮਪੀ) ਦੇ ਸਹਿਯੋਗ ਨਾਲ 250 ਤੋਂ ਵੱਧ ਵਿਦਿਆਰਥੀਆਂ ਲਈ 29 ਅਪ੍ਰੈਲ, 2024 ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਵਿਗਿਆਨਿਕ ਦੌਰਾ ਆਯੋਜਿਤ ਕੀਤਾ।

ਕੌਂਸਲ ਆਫ਼ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ- ਜਿਗਿਆਸਾ ਅਤੇ ਵਿਕਸਿਤ ਭਾਰਤ ਪ੍ਰੋਗਰਾਮ ਦੇ ਤਹਿਤ ਗਿਆਨ ਅਤੇ ਜਾਗਰੂਕਤਾ ਮੈਪਿੰਗ ਪਲੈਟਫਾਰਮ (ਕੇਏਐੱਮਪੀ) ਦੁਆਰਾ ਵਿਗਿਆਨਿਕ ਦੌਰੇ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਡੀਪੀਐੱਸ ਕੋਲਾਰ ਰੋਡ ਭੋਪਾਲ, ਆਈਈਐੱਸ ਪਬਲਿਕ ਸਕੂਲ ਸਿਹੋਰ ਅਤੇ ਆਈਈਐੱਸ ਪਬਲਿਕ ਸਕੂਲ, ਰਤੀਬਾਦ (Ratibad), ਭੋਪਾਲ ਦੇ 250 ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਵਿਗਿਆਨਿਕ, ਅਲੌਇਸ, ਕੰਪੋਜ਼ਿਟਸ ਅਤੇ ਸੈਲੂਲਰ ਮਟੀਰੀਅਲ ਡਿਵੀਜ਼ਨ (Alloys, Composites and Cellular Materials Division) ਦੇ ਪ੍ਰਮੁੱਖ ਡਾ. ਡੀਪੀ ਮੰਡਲ ਅਤੇ ਸੀਐੱਸਆਈਆਰ-ਏਐੱਮਪੀਆਰਆਈ, ਭੋਪਾਲ ਦੇ ਪ੍ਰਿੰਸੀਪਲ ਸਾਇੰਟਿਸਟ ਅਤੇ ਜਿਗਿਆਸਾ ਕੋਆਰਡੀਨੇਟਰ ਡਾ. ਸਤਾਨੰਦ ਮਿਸ਼ਰਾ ਨੇ ਕੀਤਾ।

ਇਸ ਦੌਰੇ ਨੇ ਵਿਦਿਆਰਥੀਆਂ ਨੂੰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੀ ਦੁਨੀਆ ਨੂੰ ਗਹਿਣਤਾ (ਡੂੰਘਾਈ) ਨਾਲ ਜਾਣਨ ਦਾ ਵਿਲੱਖਣ ਮੌਕਾ ਪ੍ਰਦਾਨ ਕੀਤਾ। ਇਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਿਕ ਪੜਚੋਲ ਅਤੇ ਖੋਜ ਦੇ ਪ੍ਰਤੀ ਜਨੂੰਨ ਜਾਗਰਿਤ ਕਰਨਾ ਸੀ। ਡਾ. ਮਿਸ਼ਰਾ ਅਤੇ ਉਨ੍ਹਾਂ ਦੀ ਜਿਗਿਆਸਾ ਟੀਮ ਨੇ ਆਪਸੀ ਵਿਚਾਰ-ਵਟਾਂਦਰੇ ਅਤੇ ਲੈਬ ਦੌਰੇ ਰਾਹੀਂ ਵਿਦਿਆਰਥੀਆਂ ਨੂੰ ਵਿਗਿਆਨਿਕ ਗਤੀਵਿਧੀਆਂ ਲਈ ਪ੍ਰੇਰਿਤ ਕੀਤਾ। ਲੈਂਬਸ ਦੇ ਅੰਦਰ, ਵਿਦਿਆਰਥੀਆਂ ਨੇ 3ਡੀ, ਪ੍ਰਿੰਟਿੰਗ ਲੈਬ, ਰਮਨ ਸਪੈਕਟਰੋਮੀਟਰ ਲੈਬ, ਹਾਈਬ੍ਰਿਡ ਕੰਪੋਜ਼ਿਟ, ਸੈਂਟਰ ਫਾਰ ਐਡਵਾਂਸਡ ਰੇਡੀਏਸ਼ਨ ਸ਼ੀਲਡਿੰਗ ਅਤੇ ਜੀਓ-ਪੋਲੀਮੇਰਿਕ ਮਟੀਰੀਅਲਜ਼ ਦੇ ਸਬੰਧ ਵਿੱਚ ਵਿਵਹਾਰਿਕ ਤਰੀਕੇ ਨਾਲ ਕਈ ਨਵੀਆਂ ਚੀਜ਼ਾਂ ਸਿੱਖੀਆਂ। 

ਐਡਵਾਂਸਡ ਮੈਟੀਰੀਅਲਜ਼ ਐਂਡ ਪ੍ਰੋਸੈਸਜ਼ ਰਿਸਰਚ ਇੰਸਟੀਟਿਊਟ (ਏਐੱਮਪੀਆਰਆਈ), ਭੋਪਾਲ ਦੀ ਸਥਾਪਨਾ ਮਈ 1981 ਵਿੱਚ “ਰਿਜ਼ਨਲ ਰਿਸਰਚ ਲੈਬੋਰਟਰੀ (Regional Research Laboratory)” (ਆਰਆਰਐੱਲ) ਦੇ ਰੂਪ ਵਿੱਚ ਕੀਤੀ ਗਈ ਸੀ।

ਨਾਲੇਜ ਅਤੇ ਅਵੇਅਰਨੈਸ ਮੈਪਿੰਗ ਪਲੈਟਫਾਰਮ (ਕੇਏਐੱਮਪੀ), ਕੌਂਸਲ ਆਫ਼ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ)-ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ) ਅਤੇ ਉਦਯੋਗਿਕ ਭਾਗੀਦਾਰ ਮੈਸਰਜ਼ ਨਾਯਸਾ ਕਮਿਊਨਿਕੇਸ਼ਨਸ ਪ੍ਰਾਈਵੇਟ ਲਿਮਿਟਿਡ (ਐੱਨਸੀਪੀਐੱਲ) ਦੇ ਦਰਮਿਆਨ ਇੱਕ ਪਹਿਲ ਅਤੇ ਗਿਆਨ ਗਠਜੋੜ ਹੈ। ਇਹ ਵਿਦਿਆਰਥੀਆਂ ਨੂੰ ਵਿਗਿਆਨਿਕ ਸੰਕਲਪਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਜੁੜਨ, ਸਮੁੱਚੀ ਸਮਝ ਵਿਕਸਿਤ ਕਰਨ ਅਤੇ ਉਨ੍ਹਾਂ ਦੀ ਵਿਗਿਆਨਿਕ ਜਿਗਿਆਸਾ ਨੂੰ ਜਾਗ੍ਰਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।

***************

ਪੀਕੇ/ਪੀਐੱਸਐੱਮ



(Release ID: 2019605) Visitor Counter : 46