ਵਿੱਤ ਮੰਤਰਾਲਾ
(i) “7.37% ਸਰਕਾਰੀ ਪ੍ਰਤੀਭੂਤੀਆਂ 2028”, ਅਤੇ (ii) “ਨਵੀਆਂ ਸਰਕਾਰੀ ਪ੍ਰਤੀਭੂਤੀਆਂ 2064” ਦੀ ਕੀਮਤ ਅਧਾਰਿਤ ਨੀਲਾਮੀ (ਮੁੜ ਜਾਰੀ)
Posted On:
15 APR 2024 6:34PM by PIB Chandigarh
ਭਾਰਤ ਸਰਕਾਰ ਨੇ (i) ਕੀਮਤ ਅਧਾਰਿਤ ਨੀਲਾਮੀ, ਮਲਟੀਪਲ ਕੀਮਤ ਵਿਧੀ ਅਤੇ ਦੇ ਜ਼ਰੀਏ 12,000 ਕਰੋੜ ਰੁਪਏ (nominal) ਦੀ ਨੋਟੀਫਾਈਡ ਰਾਸ਼ੀ ਲਈ 7.37% ਸਰਕਾਰੀ ਪ੍ਰਤੀਭੂਤੀਆਂ 2028”, ਅਤੇ (ii) ਉਪਜ ਅਧਾਰਿਤ ਨੀਲਾਮੀ, ਮਲਟੀਪਲ ਕੀਮਤ ਵਿਧੀ ਦੁਆਰਾ 12,000 ਕਰੋੜ ਰੁਪਏ (nominal) ਦੀ ਨੋਟੀਫਾਇਡ ਰਾਸ਼ੀ ਲਈ “ਨਵੀਂ ਸਰਕਾਰੀ ਪ੍ਰਤੀਭੂਤੀ 2064” ਦੀ ਵਿਕਰੀ (ਜਾਰੀ/ਮੁੜ-ਜਾਰੀ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਕੋਲ ਉਪਰੋਕਤ ਹਰੇਕ ਪ੍ਰਤੀਭੂਤੀ ਵਿੱਚ 2,000 ਕਰੋੜ ਰੁਪਏ ਦੀ ਹੱਦ ਤੱਕ, ਵਾਧੂ ਗਾਹਕੀ ਕਾਇਮ ਰੱਖਣ ਦਾ ਵਿਕਲਪ ਹੋਵੇਗਾ। ਇਹ ਨੀਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁੰਬਈ ਦੁਆਰਾ 19 ਅਪ੍ਰੈਲ, 2024 (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀਆਂ ਜਾਣਗੀਆਂ।
ਪ੍ਰਤੀਭੂਤੀਆਂ ਦੀ ਵਿਕਰੀ ਦੀ ਨੋਟੀਫਾਇਡ ਰਾਸ਼ੀ ਦੇ 5 ਪ੍ਰਤੀਸ਼ਤ ਤੱਕ ਦੀ ਰਾਸ਼ੀ ਸਰਕਾਰੀ ਪ੍ਰਤੀਭੂਤੀਆਂ ਦੀ ਨੀਲਾਮੀ ਵਿੱਚ ਗ਼ੈਰ-ਮੁਕਾਬਲੇ ਵਾਲੀ ਬੋਲੀ ਦੀ ਸਹੂਲਤ ਲਈ ਯੋਜਨਾ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤੀ ਜਾਵੇਗੀ।
ਨੀਲਾਮੀ ਲਈ ਮੁਕਾਬਲੇ ਵਾਲੀਆਂ ਅਤੇ ਗ਼ੈਰ-ਮੁਕਾਬਲੇ ਦੋਵੇਂ ਤਰ੍ਹਾਂ ਦੀਆਂ ਬੋਲੀਆਂ ਰਿਜ਼ਰਵ ਬੈਂਕ ਕੋਰ ਬੈਂਕਿੰਗ ਸੌਲਿਯੂਸ਼ਨ (ਈ-ਕੁਬੇਰ) ਪ੍ਰਣਾਲੀ ‘ਤੇ ਇਲੈਕਟ੍ਰੌਨਿਕ ਫਾਰਮੈੱਟ ਵਿੱਚ 19 ਅਪ੍ਰੈਲ, 2024 ਨੂੰ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਗ਼ੈਰ-ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:00 ਵਜੇ ਦੇ ਦਰਮਿਆਨ ਅਤੇ ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਤੋਂ ਸਵੇਰੇ 11:30 ਵਜੇ ਦੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਨੀਲਾਮੀਆਂ ਦੇ ਨਤੀਜਿਆਂ ਦਾ ਐਲਾਨ 19 ਅਪ੍ਰੈਲ, 2024 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 22 ਅਪ੍ਰੈਲ, 2024 (ਸੋਮਵਾਰ) ਨੂੰ ਕੀਤਾ ਜਾਵੇਗਾ।
ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਸਮੇਂ-ਸਮੇਂ 'ਤੇ ਸੋਧੇ ਗਏ ਜਾਰੀ ਸਰਕੂਲਰ ਨੰਬਰ ਆਰਬੀਆਈ/2018-19/25, ਮਿਤੀ 24 ਜੁਲਾਈ, 2018 ਦੁਆਰਾ ਜਾਰੀ 'ਕਦੋਂ ਜਾਰੀ ਕੀਤੀਆਂ ਗਈਆਂ’ ਕੇਂਦਰੀ ਸਰਕਾਰੀ ਪ੍ਰਤੀਭੂਤੀਆਂ' ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ "ਜਦੋਂ ਜਾਰੀ ਕੀਤੀਆਂ ਜਾਂਦੀਆਂ ਹਨ" ਵਪਾਰ ਦੇ ਯੋਗ ਹੋਣਗੀਆਂ।
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 2018266)