ਖਾਣ ਮੰਤਰਾਲਾ
azadi ka amrit mahotsav

ਕੇਏਬੀਆਈਐੱਲ ਅਤੇ ਸੀਐੱਸਆਈਆਰ-ਆਈਐੱਮਐੱਮਟੀ ਨੇ ਅਹਿਮ ਖਣਿਜਾਂ ਲਈ ਤਕਨੀਕੀ ਅਤੇ ਗਿਆਨ ਸਹਿਯੋਗ ਲਈ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ

Posted On: 10 APR 2024 8:33PM by PIB Chandigarh

ਖਣਿਜ ਵਿਦੇਸ਼ ਇੰਡੀਆ ਲਿਮਟਿਡ (ਕੇਏਬੀਆਈਐੱਲ) ਨੇ ਅਹਿਮ ਖਣਿਜਾਂ ਲਈ ਤਕਨੀਕੀ ਅਤੇ ਗਿਆਨ ਸਹਿਯੋਗ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ - ਖਣਿਜ ਅਤੇ ਸਮੱਗਰੀ ਤਕਨਾਲੋਜੀ ਸੰਸਥਾ (ਸੀਐੱਸਆਈਆਰ-ਆਈਐੱਮਐੱਮਟੀ) ਨਾਲ ਇੱਕ ਸਮਝੌਤਾ ਪੱਤਰ (ਐੱਓਓਯੂ) 'ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ 'ਤੇ ਸ਼੍ਰੀ ਸਦਾਸ਼ਿਵ ਸਮੰਤਰਾਏ, ਡਾਇਰੈਕਟਰ (ਵਪਾਰਕ), ਨਾਲਕੋ ਅਤੇ ਸੀਈਓ, ਕੇਏਬੀਆਈਐੱਲ ਅਤੇ ਡਾ. ਰਾਮਾਨੁਜ ਨਰਾਇਣ, ਡਾਇਰੈਕਟਰ, ਸੀਐੱਸਆਈਆਰ-ਆਈਐੱਮਐੱਮਟੀ ਨੇ ਅੱਜ ਭੁਵਨੇਸ਼ਵਰ ਵਿੱਚ ਨਾਲਕੋ ਕਾਰਪੋਰੇਟ ਦਫਤਰ ਵਿਖੇ ਸ਼੍ਰੀਧਰ ਪਾਤਰਾ, ਸੀਐੱਮਡੀ, ਨਾਲਕੋ ਅਤੇ ਕੇਏਬੀਆਈਐੱਲ ਦੇ ਚੇਅਰਮੈਨ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ।

ਇਸ ਸਹਿਮਤੀ ਪੱਤਰ ਦੇ ਤਹਿਤ, ਕੇਏਬੀਆਈਐੱਲ ਵੱਖ-ਵੱਖ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਸੀਐੱਸਆਈਆਰ-ਆਈਐੱਮਐੱਮਟੀ ਦੀਆਂ ਤਕਨੀਕੀ ਮੁਹਾਰਤ ਅਤੇ ਸੇਵਾਵਾਂ, ਜਿਸ ਵਿੱਚ ਧਾਤੂ ਵਿਗਿਆਨ ਜਾਂਚ ਕਾਰਜ-ਯੋਜਨਾ ਦੇ ਡਿਜ਼ਾਈਨ ਅਤੇ ਵਿਸ਼ਲੇਸ਼ਣ, ਪ੍ਰਕਿਰਿਆ ਫਲੋਸ਼ੀਟਾਂ ਦਾ ਵਿਕਾਸ ਅਤੇ ਸਮੀਖਿਆ, ਅਤੇ ਖਣਿਜ ਪ੍ਰੋਸੈਸਿੰਗ ਲਈ ਪ੍ਰਕਿਰਿਆ ਤਕਨਾਲੋਜੀਆਂ ਦੀ ਚੋਣ ਅਤੇ ਧਾਤੂ ਕੱਢਣ ਦਾ ਲਾਭ ਉਠਾਏਗਾ। ਇਸ ਤੋਂ ਇਲਾਵਾ, ਇਹ ਸਮਝੌਤਾ ਸੰਯੁਕਤ ਖੋਜ 'ਤੇ ਵੀ ਕੰਮ ਕਰੇਗਾ ਅਤੇ ਦੋਵਾਂ ਸੰਸਥਾਵਾਂ ਦਰਮਿਆਨ ਵਿਗਿਆਨਕ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਸਹੂਲਤ ਦੇਵੇਗਾ।

ਸੀਐੱਸਆਈਆਰ-ਆਈਐੱਮਐੱਮਟੀ ਨਾਲ ਜੁੜੇ ਹੋਣ 'ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਨਾਲਕੋ ਦੇ ਸੀਐੱਮਡੀ ਅਤੇ ਕੇਏਬੀਆਈਐੱਲ ਦੇ ਚੇਅਰਮੈਨ ਸ਼੍ਰੀਧਰ ਪਾਤਰਾ ਨੇ ਕਿਹਾ ਕਿ ਇਹ ਸਹਿਯੋਗ ਮਹੱਤਵਪੂਰਨ ਖਣਿਜਾਂ ਦੀ ਖੋਜ ਲਈ ਲੋੜੀਂਦੇ ਸੰਪੰਨ ਵਾਤਾਵਰਣ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਖਣਿਜ ਅਤੇ ਧਾਤੂ ਖੇਤਰਾਂ ਵਿੱਚ ਵਿਗਿਆਨਕ ਖੋਜ ਅਤੇ ਤਕਨਾਲੋਜੀ ਦੇ ਵਿਕਾਸ ਨੂੰ ਅੱਗੇ ਵਧਾਉਣਾ ਭਾਰਤੀ ਖਣਨ ਉਦਯੋਗ ਦੇ ਵਿਕਾਸ ਅਤੇ ਸਥਿਰਤਾ ਲਈ ਜ਼ਰੂਰੀ ਹੈ ਅਤੇ ਅੰਤ ਵਿੱਚ ਦੇਸ਼ ਦੀ ਖਣਿਜ ਸੁਰੱਖਿਆ ਦੇ ਨਾਲ-ਨਾਲ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਕੇਏਬੀਆਈਐੱਲ ਭਾਰਤ ਸਰਕਾਰ ਦੇ ਖਣਨ ਮੰਤਰਾਲੇ ਦੇ ਅਧੀਨ ਤਿੰਨ ਭਾਰਤੀ ਜਨਤਕ ਖੇਤਰ ਦੇ ਉੱਦਮਾਂ - ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਿਟਡ (ਨਾਲਕੋ), ਹਿੰਦੁਸਤਾਨ ਕਾਪਰ ਲਿਮਿਟਡ (ਐੱਚਸੀਐੱਲ) ਅਤੇ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਿਟੇਡ (ਐੱਮਈਸੀਐੱਲ) ਦਾ ਇੱਕ ਸਾਂਝਾ ਉੱਦਮ ਹੈ। ਕੇਏਬੀਆਈਐੱਲ ਦਾ ਮੰਤਵ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਸਪਲਾਈ ਪੱਖ ਦੇ ਭਰੋਸਾ ਅਤੇ ਦੇਸ਼ ਦੀ ਖਣਿਜ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਪਛਾਣ, ਖੋਜ, ਪ੍ਰਾਪਤੀ, ਵਿਕਾਸ, ਖਣਨ, ਪ੍ਰਕਿਰਿਆ ਅਤੇ ਖਰੀਦ ਕਰਨਾ ਹੈ ਅਤੇ ਮੇਕ ਇਨ ਇੰਡੀਆ ਪਹਿਲਕਦਮੀ ਨੂੰ ਵੱਡਾ ਹੁਲਾਰਾ ਦੇਣਾ ਹੈ।

****

ਬੀਵਾਈ


(Release ID: 2018225) Visitor Counter : 62


Read this release in: English , Urdu , Hindi , Kannada