ਰਾਸ਼ਟਰਪਤੀ ਸਕੱਤਰੇਤ
‘ਰਾਮ ਨੌਮੀ’ ਦੀ ਪੂਰਵ ਸੰਧਿਆ ‘ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ
Posted On:
16 APR 2024 8:16PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ‘ਰਾਮ ਨੌਮੀ’ ਦੀ ਪੂਰਵ ਸੰਧਿਆ ‘ਤੇ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਰਾਮ ਨੌਮੀ ਦੇ ਸ਼ੁਭ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਭਗਵਾਨ ਸ਼੍ਰੀ ਰਾਮ ਦੇ ਅਵਤਾਰ ਧਾਰਨ ਦੇ ਸ਼ੁਭ ਅਵਸਰ ਦੇ ਸਨਮਾਨ ਵਿੱਚ ਮਨਾਇਆ ਜਾਣ ਵਾਲਾ ਰਾਮ ਨੌਮੀ ਦਾ ਇਹ ਤਿਉਹਾਰ ਸਾਨੂੰ ਸੱਚ ਅਤੇ ਧਰਮ ਦੇ ਮਾਰਗ ‘ਤੇ ਚਲਣ ਦਾ ਸੰਦੇਸ਼ ਦਿੰਦਾ ਹੈ। ਮਰਯਾਦਾ ਪੁਰਸ਼ੋਤਮ ਪ੍ਰਭੁ ਸ਼੍ਰੀ ਰਾਮ (Maryada Purushottam Prabhu Shri Ram) ਨਿਮਰਤਾ, ਧੀਰਜ ਅਤੇ ਪਰਾਕ੍ਰਮ (ਬਹਾਦਰੀ) ਦਾ ਸਰਬਉੱਚ ਆਦਰਸ਼ ਹਨ। ਪ੍ਰਭੁ ਸ਼੍ਰੀ ਰਾਮ ਨੇ ਨਿਰਸੁਆਰਥ ਸੇਵਾ, ਬਚਨ ਦੇ ਪ੍ਰਤੀ ਅਡਿੱਗ ਪ੍ਰਤੀਬੱਧਤਾ ਅਤੇ ਮਿੱਤਰਤਾ ਦੇ ਉੱਚਤਮ ਮਿਆਰ ਸਥਾਪਿਤ ਕੀਤੇ ਹਨ। ਰਾਮ ਨੌਮੀ ਦਾ ਪੁਰਬ ਸਾਡੀਆਂ ਸਦੀਵੀ ਕਦਰਾਂ-ਕੀਮਤਾਂ ‘ਤੇ ਮਨਨ ਕਰਨ ਦਾ ਅਵਸਰ ਭੀ ਹੈ।
ਆਓ, ਅਸੀਂ ਭਗਵਾਨ ਸ਼੍ਰੀ ਰਾਮ ਦੀਆਂ ਜੀਵਨ ਕਦਰਾਂ-ਕੀਮਤਾਂ ਨੂੰ ਆਤਮਸਾਤ ਕਰੀਏ ਅਤੇ ਇੱਕ ਅਜਿਹੇ ਰਾਸ਼ਟਰ ਦੇ ਨਿਰਮਾਣ ਦਾ ਸੰਕਲਪ ਲਈਏ ਜਿੱਥੇ ‘ਰਾਮ ਰਾਜਯ’ ਦੀ ਧਾਰਨਾ (concept of Ram Rajya) ਦੇ ਅਨੁਰੂਪ ਹਰੇਕ ਵਿਅਕਤੀ ਦਾ ਜੀਵਨ ਗਰਿਮਾਪੂਰਨ ਹੋਵੇ ਅਤੇ ਵਿਕਾਸ ਦੀ ਧਾਰਾ ਸਾਰਿਆਂ ਦੇ ਜੀਵਨ ਵਿੱਚ ਪ੍ਰਵਾਹਿਤ ਹੁੰਦੀ ਰਹੇ।”
ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਨ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਡੀਐੱਸ/ਐੱਸਟੀ/ਏਕੇ
(Release ID: 2018146)
Visitor Counter : 69