ਬਿਜਲੀ ਮੰਤਰਾਲਾ
ਆਰਈਸੀਪੀਡੀਸੀਐੱਲ (RECPDCL) ਨੇ ਕੱਲਮ ਖੇਤਰ, ਓਸਮਾਨਾਬਾਦ, ਮਹਾਰਾਸ਼ਟਰ ਵਿੱਚ ਅੰਤਰ ਰਾਜੀ ਪਾਵਰ ਟ੍ਰਾਂਸਮਿਸ਼ਨ ਪ੍ਰੋਜੈਕਟ ਅਤੇ ਉੱਤਰ ਪ੍ਰਦੇਸ਼ ਵਿੱਚ ਅੰਤਰ ਰਾਜੀ ਪਾਵਰ ਟ੍ਰਾਂਸਮਿਸ਼ਨ ਪ੍ਰੋਜੈਕਟ ਲਈ ਐੱਸਪੀਵੀ ਸੌਂਪੇ
Posted On:
06 APR 2024 2:20PM by PIB Chandigarh
ਬਿਜਲੀ ਮੰਤਰਾਲੇ ਦੇ ਅਧੀਨ ਮਹਾਰਤਨ ਕੇਂਦਰੀ ਜਨਤਕ ਖੇਤਰ ਦੀ ਉੱਦਮ ਅਤੇ ਮੋਹਰੀ (ਪ੍ਰਮੁੱਖ) ਗੈਰ-ਬੈਂਕਿੰਗ ਵਿੱਤ ਕੰਪਨੀ (ਐੱਨਬੀਐੱਫਸੀ)-ਆਰਈਸੀ ਲਿਮਿਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ-ਆਰਈਸੀ ਪਾਵਰ ਡਿਵੈਲਪਮੈਂਟ ਐਂਡ ਕੰਸਲਟੈਂਸੀ ਲਿਮਿਟਿਡ (ਆਰਈਸੀਪੀਡੀਸੀਐੱਲ) ਨੇ ਦੋ ਪਾਵਰ ਟ੍ਰਾਂਸਮਿਸ਼ਨ ਪ੍ਰੋਜੈਕਟਾਂ ਦੇ ਲਾਗੂਕਰਨ ਲਈ ਗਠਿਤ ਦੋ ਪ੍ਰੋਜੈਕਟ-ਵਿਸ਼ਿਸ਼ਟ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਵੀ ਸੌਂਪ ਦਿੱਤੇ ਹਨ।
ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਇੱਕ ਅੰਤਰਰਾਜੀ ਟ੍ਰਾਂਸਮਿਸ਼ਨ ਪ੍ਰੋਜੈਕਟ “ਮਹਾਰਾਸ਼ਟਰ ਦੇ ਕਲੱਮ ਖੇਤਰ ਵਿੱਚ ਪੱਛਮੀ ਖੇਤਰੀ ਨੈੱਟਵਰਕ ਵਿਸਤਾਰ ਯੋਜਨਾ” ਲਈ ਐੱਸਪੀਵੀ ਕਲੱਮ ਟ੍ਰਾਂਸਕੋ ਲਿਮਿਟਿਡ ਦਾ ਗਠਨ ਕੀਤਾ ਗਿਆ ਹੈ। ਇਹ ਐੱਸਪੀਵੀ ਸਫ਼ਲ ਬੀਡਰ (bidder) ਮੈਸਰਜ਼ ਇੰਡੀਗ੍ਰਿਡ 2 ਲਿਮਿਟਿਡ ਅਤੇ ਇੰਡੀਗ੍ਰਿਡ 1 ਲਿਮਿਟਿਡ (ਕੰਸੋਰਟੀਅਮ) ਨੂੰ ਸੌਂਪ ਦਿੱਤਾ ਗਿਆ ਹੈ।
ਇੱਕ ਹੋਰ ਐੱਸਪੀਵੀ ਜਲਪੁਰਾ ਖੁਰਜਾ ਪਾਵਰ ਟ੍ਰਾਂਸਮਿਸ਼ਨ ਲਿਮਿਟਿਡ ਦਾ ਗਠਨ ਉੱਤਰ ਪ੍ਰਦੇਸ਼ ਸਰਕਾਰ ਦੇ ਅੰਤਰਰਾਜੀ ਪ੍ਰੋਜੈਕਟ “400/220 ਕੇਵੀ, 2×500 ਐੱਮਵੀਏ ਜੀਆਈਐੱਸ ਸਬਸਟੇਸ਼ਨ ਮੈਟਰੋ ਡਿਪੋ (ਗ੍ਰੇਟਰ ਨੋਇਡਾ) ਸਬੰਧਿਤ ਲਾਈਨਾਂ ਦੇ ਨਾਲ ਅਤੇ 400/220 ਕੇਵੀ, 2×500 ਐੱਮਵੀਏ ਜੀਆਈਐੱਸ ਸਬਸਟੇਸ਼ਨਾਂ ਜਲਪੁਰਾ ਦੇ ਨਿਰਮਾਣ” ਲਈ ਕੀਤਾ ਗਿਆ ਹੈ। ਇਹ ਐੱਸਪੀਵੀ ਸਫ਼ਲ ਬੀਡਰ (bidder) ਮੈਸਰਜ਼ ਦ ਟਾਟਾ ਪਾਵਰ ਕੰਪਨੀ ਲਿਮਿਟਿਡ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਦੋਨੋਂ ਐੱਸਪੀਵੀ 5 ਅਪ੍ਰੈਲ, 2024 ਨੂੰ ਸੀਈਓ, ਆਰਈਸੀਪੀਡੀਸੀਐੱਲ,ਸ਼੍ਰੀ ਰਾਜੇਸ਼ ਕੁਮਾਰ ਅਤੇ ਆਰਈਸੀਪੀਡੀਸੀਐੱਲ, ਆਰਈਸੀ ਲਿਮਿਟਿਡ, ਸੈਂਟਰਲ ਟ੍ਰਾਂਸਮਿਸ਼ਨ ਯੂਟੀਲਿਟੀ ਆਵ੍ ਇੰਡੀਆ ਲਿਮਿਟਿਡ ਅਤੇ ਉੱਤਰ ਪ੍ਰਦੇਸ਼ ਪਾਵਰ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਫ਼ਲ ਬੋਲੀਕਾਰਾਂ ਨੂੰ ਸੌਂਪ ਦਿੱਤਾ ਗਿਆ।
ਆਰਈਸੀਪੀਡੀਸੀਐੱਲ ਟੈਰਿਫ-ਅਧਾਰਿਤ ਬੋਲੀ ਪ੍ਰਕਿਰਿਆ ਰਾਹੀਂ ਲਾਗੂਕਰਣ ਕੀਤੇ ਜਾ ਰਹੇ ਇਨ੍ਹਾਂ ਦੋਨਾਂ ਪ੍ਰੋਜੈਕਟਾਂ ਦੇ ਲਈ ਬੋਲੀ ਪ੍ਰਕਿਰਿਆ ਕੋਆਰਡੀਨੇਟਰ ਸੀ।
ਆਰਈਸੀਪੀਡੀਸੀਐੱਲ ਬਾਰੇ
ਆਰਈਸੀ ਲਿਮਿਟਿਡ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਆਰਈਸੀ ਪਾਵਰ ਡਿਵੈਲਪਮੈਂਟ ਐਡ ਕੰਸਲਟੈਂਸੀ ਲਿਮਿਟਿਡ, ਆਰਈਸੀਪੀਡੀਸੀਐੱਲ, 50 ਤੋਂ ਵੱਧ ਰਾਜ ਬਿਜਲੀ ਵੰਡ ਕੰਪਨੀਆਂ ਅਤੇ ਰਾਜਾਂ ਦੇ ਬਿਜਲੀ ਵਿਭਾਗਾਂ ਨੂੰ ਗਿਆਨ-ਅਧਾਰਿਤ ਸਲਾਹ-ਮਸ਼ਵਰਾ ਅਤੇ ਮਾਹਿਰ ਪ੍ਰੋਜੈਕਟ ਲਾਗੂਕਰਣ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਆਰਈਸੀਪੀਡੀਸੀਐੱਲ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟਾਂ ਅਤੇ ਆਰਈ-ਬੰਡਲਿੰਗ ਪ੍ਰੋਜੈਕਟਾਂ ਵਿੱਚ ਟੈਰਿਫ ਅਧਾਰਿਤ ਪ੍ਰਤੀਯੋਗੀ ਬੋਲੀ (ਟੀਬੀਸੀਬੀ) ਲਈ ਬੋਲੀ ਪ੍ਰਕਿਰਿਆ ਕੋਆਰਡੀਨੇਟਰ (ਬੀਪੀਸੀ) ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਪੀਐੱਮਡੀਪੀ ਪ੍ਰੋਜੈਕਟਾਂ ਦੇ ਤਹਿਤ, ਆਰਈਸੀਪੀਡੀਸੀਐੱਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡ ਅਤੇ ਟ੍ਰਾਂਸਮਿਸ਼ਨ ਸੈਕਟਰਾਂ ਵਿੱਚ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਅੱਪਗ੍ਰੇਡੇਸ਼ਨ ਪ੍ਰੋਜੈਕਟਾਂ ਨੂੰ ਲਾਗੂ ਕਰ ਰਹੀ ਹੈ। ਆਪਣੇ ਮਾਹਿਰ ਸਲਾਹ-ਮਸ਼ਵਰੇ, ਪ੍ਰੋਜੈਕਟ ਲਾਗੂਕਰਣ ਅਤੇ ਲੈਣ-ਦੇਣ ਸਲਾਹਕਾਰ ਸੇਵਾਵਾਂ ਦੇ ਨਾਲ ਆਰਈਸੀਪੀਡੀਸੀਐੱਲ ਦੇਸ਼ ਦੇ ਬਿਜਲੀ ਖੇਤਰ ਦੀ ਮੁੱਲ ਲੜੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਆਰਈਸੀ ਲਿਮਿਟਿਡ ਬਾਰੇ
ਆਰਈਸੀ ਬਿਜਲੀ ਮੰਤਰਾਲੇ ਦੇ ਤਹਿਤ ਇੱਕ ‘ਮਹਾਰਤਨ’ ਕੇਂਦਰੀ ਜਨਤਕ ਖੇਤਰ ਦੀ ਉੱਦਮ ਹੈ ਅਤੇ ਇਹ ਆਰਬੀਆਈ ਦੇ ਨਾਲ ਗੈਰ-ਬੈਂਕਿੰਗ ਵਿੱਤ ਕੰਪਨੀ (ਐੱਨਬੀਐੱਫਸੀ), ਅਤੇ ਇਨਫ੍ਰਾਸਟ੍ਰਕਚਰ ਫਾਇਨੈਂਸਿੰਗ ਕੰਪਨੀ (ਆਈਐੱਫਸੀ) ਦੇ ਰੂਪ ਵਿੱਚ ਰਜਿਸਟਰਡ ਹੈ। ਆਰਈਸੀ ਪੂਰੇ ਪਾਵਰ-ਇਨਫ੍ਰਾਸਟ੍ਰਕਚਰ ਸੈਕਟਰ ਦਾ ਵਿੱਤਪੋਸ਼ਣ ਕਰਦੀ ਹੈ ਜਿਸ ਵਿੱਚ ਉਤਪਾਦਨ, ਟ੍ਰਾਂਸਮਿਸ਼ਨ,ਡਿਸਟ੍ਰੀਬਿਊਸ਼ਨ, ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨ, ਬੈਟਰੀ ਸਟੋਰੇਜ, ਪੰਪ ਸਟੋਰੇਜ ਪ੍ਰੋਜੈਕਟਾਂ, ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਅਮੋਨੀਆ ਪ੍ਰੋਜੈਕਟਾਂ ਜਿਹੀਆਂ ਨਵੀਆਂ ਟੈਕਨੋਲੋਜੀਆਂ ਸ਼ਾਮਲ ਹਨ।
ਹਾਲ ਹੀ ਵਿੱਚ, ਆਰਈਸੀ ਨੇ ਨੌਨ-ਪਾਵਰ ਇਨਫ੍ਰਾਸਟ੍ਰਕਚਰ ਸੈਕਟਰ ਵਿੱਚ ਵੀ ਵਿਸਤਾਰ ਕੀਤਾ ਹੈ, ਜਿਸ ਵਿੱਚ ਰੋਡ ਅਤੇ ਐਕਸਪ੍ਰੈੱਸਵੇਅ, ਮੈਟਰੋ ਰੇਲ, ਹਵਾਈ ਅੱਡੇ, ਆਈਟੀ ਸੰਚਾਰ, ਸਮਾਜਿਕ ਅਤੇ ਵਪਾਰਕ ਇਨਫ੍ਰਾਸਟ੍ਰਕਚਰ (ਵਿਦਿਅਕ ਸੰਸਥਾਨ, ਹਸਪਤਾਲ), ਸਟੀਲ ਅਤੇ ਰਿਫਾਇਨਰੀ ਜਿਹੇ ਹੋਰ ਖੇਤਰਾਂ ਦੇ ਸੰਦਰਭ ਵਿੱਚ ਪੋਰਟ ਅਤੇ ਇਲੈਕ੍ਰਟੋ-ਮੈਕੇਨੀਕਲ (ਈ ਐਂਡ ਐੱਮ) ਕਾਰਜ ਸ਼ਾਮਲ ਹਨ।
ਆਰਈਸੀ ਲਿਮਿਟਿਡ ਦੇਸ਼ ਵਿੱਚ ਬੁਨਿਆਦੀ ਢਾਂਚਾ ਸੰਪੱਤੀਆਂ ਦੇ ਨਿਰਮਾਣ ਲਈ ਰਾਜ, ਕੇਂਦਰ ਅਤੇ ਨਿੱਜੀ ਕੰਪਨੀਆਂ ਨੂੰ ਵਿਭਿੰਨ ਮਿਆਦ ਪੂਰ ਹੋਣ ਦੇ ਕਰਜ਼ੇ ਪ੍ਰਦਾਨ ਕਰਦੀ ਹੈ। ਆਰਈਸੀ ਲਿਮਿਟਿਡ ਪਾਵਰ ਸੈਕਟਰ ਦੇ ਲਈ ਸਰਕਾਰ ਦੀਆਂ ਪ੍ਰਮੱਖ ਯੋਜਨਾਵਾਂ ਵਿੱਚ ਮਹੱਤਵਪੂਰਨ ਰਣਨੀਤਕ ਭੂਮਿਕਾ ਨਿਭਾਉਣਾ ਜਾਰੀ ਰੱਖੇ ਹੋਏ ਹੈ ਅਤੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਯ), ਦੀਨ ਦਿਆਲ ਉਪਾਧਿਆ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ), ਨੈਸ਼ਨਲ ਇਲੈਕਟ੍ਰੀਸਿਟੀ ਫੰਡ (ਐੱਨਈਐੱਫ) ਯੋਜਨਾ ਲਈ ਨੋਡਲ ਏਜੰਸੀ ਰਹੀ ਹੈ, ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਅੰਤਿਮ-ਮੀਲ ਤੱਕ ਵੰਡ ਪ੍ਰਣਾਲੀ, 100 ਪ੍ਰਤੀਸ਼ਤ ਪਿੰਡਾਂ ਦੇ ਬਿਜਲੀਕਰਣ ਅਤੇ ਘਰੇਲੂ ਬਿਜਲੀਕਰਣ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੀ ਹੈ। ਆਰਈਸੀ ਨੂੰ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰਡੀਐੱਸਐੱਸ) ਲਈ ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨੋਡਲ ਏਜੰਸੀ ਵੀ ਬਣਾਇਆ ਗਿਆ ਹੈ। 31 ਦਸੰਬਰ, 2023 ਦੀ ਸਥਿਤੀ ਅਨੁਸਾਰ, ਆਰਈਸੀ ਦੀ ਲੋਨ ਬੁੱਕ 4.97 ਲੱਖ ਕਰੋੜ ਰੁਪਏ ਅਤੇ ਉਸ ਦੀ ਕੁੱਲ ਸੰਪੱਤੀ 64,787 ਕਰੋੜ ਰੁਪਏ ਸੀ।
***********
ਪੀਆਈਬੀ ਦਿੱਲੀ/ਧੀਪ ਜੋਇ ਮੈਮਪਿਲੀ
(Release ID: 2017489)
Visitor Counter : 52