ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਈਸਟਰ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
30 MAR 2024 7:23PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਈਸਟਰ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਆਪਣੇ ਸ਼ੁਭਕਾਮਨਾ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਈਸਟਰ ਦੇ ਸ਼ੁਭ ਅਵਸਰ ‘ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ, ਵਿਸ਼ੇਸ਼ਕਰ ਈਸਾਈ ਭਾਈਆਂ ਅਤੇ ਭੈਣਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਇਹ ਤਿਉਹਾਰ ਯੀਸ਼ੂ ਮਸੀਹ ਦੇ ਪੁਨਰ ਜੀਵਨ ਦੀ ਖੁਸ਼ੀ ਮਨਾਉਣ, ਪ੍ਰੇਮ ਅਤੇ ਕਰੁਣਾ ਦਾ ਪ੍ਰਤੀਕ ਹੈ। ਈਸਟਰ ਸੰਦੇਸ਼ ਦਿੰਦਾ ਹੈ ਕਿ ਸੱਚ ਸ਼ਾਸ਼ਵਤ ਹੈ ਅਤੇ ਇਹ ਸਾਨੂੰ ਤਿਆਗ ਅਤੇ ਮਾਫੀ ਦਾ ਮਾਰਗ ਦਿਖਾਉਂਦਾ ਹੈ। ਈਸਾ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਸ਼ਾਂਤੀ ਅਤੇ ਸਦਭਾਵਨਾ ਦੇ ਮਾਰਗ ‘ਤੇ ਲੈ ਜਾਂਦੀਆਂ ਹਨ।
ਇਸ ਅਵਸਰ ‘ਤੇ, ਆਓ ਅਸੀਂ ਈਸਾ ਮਸੀਹ ਦੀਆਂ ਕਦਰਾਂ ਕੀਮਤਾਂ ਨੂੰ ਅਪਣਾ ਕੇ ਆਪਣੇ ਸਮਾਜ ਵਿੱਚ ਪ੍ਰੇਮ ਅਤੇ ਸਦਭਾਵਨਾ ਫੈਲਾਈਏ ਅਤੇ ਆਪਣੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇਈਏ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
********
ਡੀਐੱਸ/ਏਕੇ
(रिलीज़ आईडी: 2016756)
आगंतुक पटल : 89