ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟਰਾਈ ਨੇ 'ਮਸ਼ੀਨ-ਟੂ-ਮਸ਼ੀਨ ਸੰਚਾਰ ਲਈ ਏਮਬੈਡਡ ਸਿਮ ਦੀ ਵਰਤੋਂ' 'ਤੇ ਆਪਣੀਆਂ ਸਿਫ਼ਾਰਸ਼ਾਂ ਜਾਰੀ ਕੀਤੀਆਂ
Posted On:
26 MAR 2024 1:54PM by PIB Chandigarh
ਟੈਲੀਕੋਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਅੱਜ 'ਮਸ਼ੀਨ-ਟੂ-ਮਸ਼ੀਨ (ਐੱਮ-ਟੂ-ਐੱਮ) ਸੰਚਾਰ ਲਈ ਏਮਬੈਡਡ ਸਿਮ ਦੀ ਵਰਤੋਂ' 'ਤੇ ਆਪਣੀਆਂ ਸਿਫ਼ਾਰਸ਼ਾਂ ਜਾਰੀ ਕੀਤੀਆਂ ਹਨ।
ਦੂਰਸੰਚਾਰ ਵਿਭਾਗ (ਡੀਓਟੀ) ਨੇ 09.11.2021 ਦੇ ਆਪਣੇ ਪੱਤਰ ਰਾਹੀਂ ਟਰਾਈ ਐਕਟ, 1997 ਦੇ ਤਹਿਤ 'ਮਸ਼ੀਨ-ਟੂ-ਮਸ਼ੀਨ (ਐੱਮ-ਟੂ-ਐੱਮ) ਸੰਚਾਰਾਂ ਲਈ ਏਮਬੈਡਡ ਸਿਮ ਦੀ ਵਰਤੋਂ 'ਤੇ ਟਰਾਈ ਤੋਂ ਸਿਫ਼ਾਰਸ਼ਾਂ ਮੰਗੀਆਂ ਸਨ। ਇਸ ਸਬੰਧ ਵਿੱਚ ਟਰਾਈ ਨੇ 25.07.2022 ਨੂੰ "ਮਸ਼ੀਨ-ਟੂ-ਮਸ਼ੀਨ ਸੰਚਾਰ ਲਈ ਏਮਬੈਡਡ ਸਿਮ" ਉੱਤੇ ਸਾਰੇ ਹਿਤਧਾਰਕਾਂ ਤੋਂ ਟਿੱਪਣੀਆਂ/ਵਿਰੋਧੀ ਟਿੱਪਣੀਆਂ ਲੈਣ ਲਈ ਇੱਕ ਪਰਾਮਰਸ਼ (ਸਲਾਹ-ਮਸ਼ਵਰਾ) ਜਾਰੀ ਕੀਤਾ ਸੀ। ਜਵਾਬ ਵਿੱਚ 15 ਹਿਤਧਾਰਕਾਂ ਨੇ ਆਪਣੀਆਂ ਟਿੱਪਣੀਆਂ ਭੇਜੀਆਂ।
14.12.2022 ਨੂੰ ਵਰਚੂਅਲ ਮੋਡ ਰਾਹੀਂ ਪਰਾਮਰਸ਼ (ਸਲਾਹ-ਮਸ਼ਵਰਾ) ਪੇਪਰ 'ਤੇ ਇੱਕ ਓਪਨ ਹਾਊਸ ਚਰਚਾ ਦਾ ਆਯੋਜਨ ਕੀਤਾ ਗਿਆ ਸੀ। ਸਟੇਕਹੋਲਡਰਾਂ ਤੋਂ ਪ੍ਰਾਪਤ ਟਿੱਪਣੀਆਂ/ਇਨਪੁੱਟਸ, ਵਿਸ਼ੇ 'ਤੇ ਵਿਆਪਕ ਵਿਚਾਰ-ਵਟਾਂਦਰੇ ਅਤੇ ਆਪਣੇ ਖੁਦ ਦੇ ਵਿਸ਼ਲੇਸ਼ਣ ਦੇ ਅਧਾਰ 'ਤੇ ਟਰਾਈ ਨੇ ਆਪਣੀਆਂ ਸਿਫ਼ਾਰਸ਼ਾਂ ਨੂੰ ਅੰਤਿਮ ਰੂਪ ਦਿੱਤਾ ਹੈ।
ਦੇਸ਼ ਵਿੱਚ 5ਜੀ ਸੇਵਾਵਾਂ ਦੇ ਰੋਲਆਊਟ ਦੇ ਨਾਲ ਮਸ਼ੀਨ-ਟੂ-ਮਸ਼ੀਨ ਈਕੋਸਿਸਟਮ ਲਈ ਮੌਕਿਆਂ ਦਾ ਵਿਸਤਾਰ ਹੋਇਆ ਹੈ, ਜਿਸ ਨਾਲ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀਬਾੜੀ, ਆਵਾਜਾਈ, ਸਿਹਤ ਸੰਭਾਲ ਅਤੇ ਉਦਯੋਗਿਕ ਆਟੋਮੇਸ਼ਨ ਵਿੱਚ ਐਪਲੀਕੇਸ਼ਨਾਂ ਦਾ ਦਾਇਰਾ ਵਧਿਆ ਹੈ। ਇਨ੍ਹਾਂ ਸਿਫ਼ਾਰਸ਼ਾਂ ਦਾ ਉਦੇਸ਼ ਭਾਰਤ ਵਿੱਚ ਮਸ਼ੀਨ-ਟੂ-ਮਸ਼ੀਨ ਏਮਬੈਡਡ ਸਿਮ (ਈ-ਸਿਮ) ਦੇ ਰੈਗੂਲੇਟਰੀ ਲੈਂਡਸਕੇਪ ਨੂੰ ਸੁਚਾਰੂ ਬਣਾਉਣਾ ਹੈ। ਇਨ੍ਹਾਂ ਸਿਫ਼ਾਰਸ਼ਾਂ ਰਾਹੀਂ ਅਥਾਰਟੀ ਨੇ ਆਪਣੇ ਗਾਹਕ ਨੂੰ ਜਾਣੋ (ਕੇਵਾਈਸੀ) ਰਾਹੀਂ ਸੁਰੱਖਿਆ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਹੈ ਜੋ ਨੈੱਟਵਰਕ ਸੁਰੱਖਿਆ ਨੂੰ ਯਕੀਨੀ ਬਣਾਉਣ, ਧੋਖਾਧੜੀ ਦੇ ਜੋਖਮਾਂ ਨੂੰ ਘਟਾਉਣ ਅਤੇ ਮਸ਼ੀਨ-ਟੂ-ਮਸ਼ੀਨ ਈ-ਸਿਮ ਈਕੋਸਿਸਟਮ ਦੀ ਸਮੁੱਚੀ ਅਖੰਡਤਾ ਨੂੰ ਵਧਾਉਣ ਲਈ ਜ਼ਰੂਰੀ ਹੈ। ਅਥਾਰਟੀ ਨੇ ਈ-ਸਿਮ ਪ੍ਰੋਫਾਈਲ ਸਵਿਚਿੰਗ ਅਤੇ ਐੱਸਐੱਮ-ਐੱਸਆਰ ਦੀ ਸਵੈਪਿੰਗ ਲਈ ਇੱਕ ਢਾਂਚੇ ਦੀ ਵੀ ਸਿਫ਼ਾਰਿਸ਼ ਕੀਤੀ ਹੈ। ਇਹ ਮਸ਼ੀਨ-ਟੂ-ਮਸ਼ੀਨ ਈ-ਸਿਮ ਉਪਭੋਗਤਾਵਾਂ ਨੂੰ ਮਹੱਤਵਪੂਰਨ ਲਚਕੀਲਾਪਣ ਪ੍ਰਦਾਨ ਕਰੇਗਾ ਅਤੇ ਸੈਕਟਰ ਵਿੱਚ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰੇਗਾ।
ਸਰਕਾਰ ਵੱਲੋਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ ਭਾਰਤ ਵਿੱਚ ਦੂਰਸੰਚਾਰ ਖੇਤਰ ਦੇ ਮਸ਼ੀਨ-ਟੂ-ਮਸ਼ੀਨ ਈ-ਸਿਮ ਹਿੱਸੇ ਵਿੱਚ ਯੋਜਨਾਬੱਧ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਦੇਸ਼ ਵਿੱਚ ਘਰੇਲੂ ਮਸ਼ੀਨ-ਟੂ-ਮਸ਼ੀਨ ਈ-ਸਿਮ ਈਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ, ਇਸ ਤਰ੍ਹਾਂ ਆਧੁਨਿਕ ਐੱਮ-ਟੂ-ਐੱਮ ਸੰਚਾਰ ਦੇ ਵਿਕਾਸ ਨੂੰ ਸਮਰੱਥ ਬਣਾਏਗਾ।
ਇਨ੍ਹਾਂ ਸਿਫ਼ਾਰਸ਼ਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ:
-
ਭਾਰਤ ਵਿੱਚ ਅੰਤਰਰਾਸ਼ਟਰੀ ਰੋਮਿੰਗ 'ਤੇ ਕਿਸੇ ਆਯਾਤ ਕੀਤੇ ਡਿਵਾਈਸ ਵਿੱਚ ਸਥਾਪਿਤ ਕਿਸੇ ਵੀ ਮਸ਼ੀਨ-ਟੂ-ਮਸ਼ੀਨ ਈ-ਸਿਮ 'ਤੇ ਸਾਰੇ ਸੰਚਾਰ ਪ੍ਰੋਫਾਈਲਾਂ ਨੂੰ ਅਜਿਹੇ ਮਸ਼ੀਨ-ਟੂ-ਮਸ਼ੀਨ ਈ-ਸਿਮ (eSIM) 'ਤੇ ਅੰਤਰਰਾਸ਼ਟਰੀ ਰੋਮਿੰਗ ਦੇ ਸਰਗਰਮ ਹੋਣ ਦੀ ਮਿਤੀ ਤੋਂ ਜਾਂ ਡਿਵਾਈਸ ਦੀ ਮਾਲਕੀ ਵਿੱਚ ਤਬਦੀਲੀ, ਜੋ ਵੀ ਪਹਿਲਾਂ ਹੋਵੇ, ਭਾਰਤੀ ਦੂਰਸੰਚਾਰ ਸੇਵਾ ਪ੍ਰਦਾਤਾ (ਟੀਐੱਸਪੀ) ਦੇ ਦੂਰਸੰਚਾਰ ਪ੍ਰੋਫਾਈਲਾਂ ਨੂੰ ਛੇ ਮਹੀਨਿਆਂ ਦੀ ਮਿਆਦ ਵਿੱਚ ਲਾਜ਼ਮੀ ਤੌਰ 'ਤੇ ਬਦਲਿਆ/ਮੁੜ ਸੰਰਚਿਤ ਕੀਤਾ ਜਾਣਾ ਚਾਹੀਦਾ ਹੈ।
-
ਯੂਨੀਫਾਈਡ ਐਕਸੈੱਸ ਸਰਵਿਸ ਲਾਈਸੈਂਸ ਧਾਰਕ, ਯੂਨੀਫਾਈਡ ਲਾਇਸੈਂਸ (ਐਕਸੈਸ ਸਰਵਿਸ ਅਥਾਰਾਈਜ਼ੇਸ਼ਨ) ਧਾਰਕ, ਯੂਨੀਫਾਈਡ ਲਾਇਸੈਂਸ (ਮਸ਼ੀਨ-ਟੂ-ਮਸ਼ੀਨ ਅਥਾਰਾਈਜ਼ੇਸ਼ਨ) ਧਾਰਕ, ਵੀਐੱਨਓ (ਐਕਸੈੱਸ ਸਰਵਿਸ ਅਥਾਰਾਈਜ਼ੇਸ਼ਨ) ਧਾਰਕ ਲਈ ਯੂਨੀਫਾਈਡ ਲਾਇਸੈਂਸ, ਵੀਐੱਨਓ (ਮਸ਼ੀਨ-ਟੂ-ਮਸ਼ੀਨ ਅਥਾਰਾਈਜ਼ੇਸ਼ਨ) ਧਾਰਕ ਲਈ ਯੂਨੀਫਾਈਡ ਲਾਇਸੈਂਸ ਅਤੇ ਭਾਰਤ ਵਿੱਚ ਗਾਹਕੀ ਪ੍ਰਬੰਧਕ-ਸੁਰੱਖਿਅਤ ਰੂਟਿੰਗ (ਐੱਸਐੱਮ-ਐੱਸਆਰ) ਦੀ ਮਾਲਕੀ ਅਤੇ ਪ੍ਰਬੰਧਨ ਲਈ ਇੱਕ ਖਾਸ ਅਨੁਮਤੀ ਨਾਲ ਐੱਮ-ਟੂ-ਐੱਮ ਸੇਵਾ ਪ੍ਰਦਾਤਾ (ਐੱਮ-ਟੂ-ਐੱਮ ਐੱਸਪੀ) ਰਜਿਸਟ੍ਰੇਸ਼ਨ ਰੱਖਣ ਵਾਲੀਆਂ ਕੰਪਨੀਆਂ ਨੂੰ ਦੇਸ਼ ਵਿੱਚ ਐੱਸਐੱਮ-ਐੱਸਆਰ ਦੀ ਮਾਲਕੀ ਅਤੇ ਪ੍ਰਬੰਧਨ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
-
ਭਾਰਤ ਵਿੱਚ ਆਯਾਤ ਕੀਤੇ ਡਿਵਾਈਸਾਂ ਵਿੱਚ ਫਿੱਟ ਕੀਤੇ ਮਸ਼ੀਨ-ਟੂ-ਮਸ਼ੀਨ ਈ-ਸਿਮ 'ਤੇ ਭਾਰਤੀ ਟੀਐੱਸਪੀ’ਸ ਦੇ ਪ੍ਰੋਫਾਈਲਾਂ ਦੀ ਸਥਾਪਨਾ ਲਈ (i) ਭਾਰਤੀ ਟੀਐੱਸਪੀ ਦੇ ਸਬਸਕ੍ਰਿਪਸ਼ਨ ਮੈਨੇਜਰ-ਡੇਟਾ ਤਿਆਰੀ (ਐੱਸਐੱਮ-ਡੀਪੀ) ਤੋਂ ਮੌਜੂਦਾ (ਵਿਦੇਸ਼ੀ) ਐੱਸਐੱਮ-ਐੱਸਆਰ ਰਾਹੀਂ ਮਸ਼ੀਨ-ਟੂ-ਮਸ਼ੀਨ ਈ-ਸਿਮ ਲਈ ਪ੍ਰੋਫਾਈਲ ਡਾਊਨਲੋਡ ਜਾਂ (ii) ਭਾਰਤੀ ਟੀਐੱਸਪੀ ਦੇ ਐੱਸਐੱਮ-ਡੀਪੀ ਤੋਂ ਪ੍ਰੋਫਾਈਲ ਡਾਊਨਲੋਡ ਨਵੇਂ (ਭਾਰਤੀ) ਐੱਸਐੱਮ-ਐੱਸਆਰ ਰਾਹੀਂ ਮਸ਼ੀਨ-ਟੂ-ਮਸ਼ੀਨ ਈ-ਸਿਮ ਨੂੰ ਐੱਸਐੱਮ-ਐੱਸਆਰ ਦੇ ਵਿਦੇਸ਼ੀ ਤੋਂ ਭਾਰਤੀ ਵਿੱਚ ਬਦਲਣ ਤੋਂ ਬਾਅਦ ਸਬੰਧਿਤ ਮੂਲ ਉਪਕਰਨ ਨਿਰਮਾਤਾ (ਓਈਐੱਮ) ਅਤੇ ਐੱਮ-ਟੂ-ਐੱਮ ਐੱਸਪੀ ਵਿਚਕਾਰ ਚੋਣ ਕਰਨ ਦੀ ਲਚਕਤਾ ਦਿੱਤੀ ਜਾਣੀ ਚਾਹੀਦੀ ਹੈ।
-
ਐੱਮ-ਟੂ-ਐੱਮ ਐੱਸਪੀ ਰਜਿਸਟਰਾਰ/ਟੈਲੀਕਾਮ ਸੇਵਾ ਲਾਇਸੰਸਧਾਰੀ, ਜਿਸਦਾ ਐੱਸਐੱਮ-ਐੱਸਆਰ ਭਾਰਤ ਵਿੱਚ ਐੱਮ-ਟੂ-ਐੱਮ ਈ-ਸਿਮ ਨੂੰ ਕੰਟਰੋਲ ਕਰਦਾ ਹੈ, ਨੂੰ ਸੰਬੰਧਿਤ ਓਈਐੱਮ/ਐੱਮ-ਟੂ-ਐੱਮ ਐੱਸਪੀ ਦੀ ਬੇਨਤੀ 'ਤੇ ਲਾਇਸੰਸਸ਼ੁਦਾ ਟੈਲੀਕਾਮ ਸੇਵਾ ਪ੍ਰਦਾਤਾ ਦੇ ਐੱਸਐੱਮ-ਡੀਪੀ ਨਾਲ ਇਸਦੇ ਐੱਸਐੱਮ-ਐੱਸਆਰ ਦੇ ਏਕੀਕਰਨ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ, ਜਿਸਦਾ ਪ੍ਰੋਫਾਈਲ ਅਜਿਹੇ ਐੱਮ-ਟੂ-ਐੱਮ ਈ-ਸਿਮ ਵਿੱਚ ਜੋੜਿਆ ਜਾਣਾ ਹੈ। ਐੱਸਐੱਮ-ਐੱਸਆਰ ਦਾ ਐੱਸਐੱਮ-ਡੀਪੀ ਨਾਲ ਏਕੀਕਰਨ ਜੀਐੱਸਐੱਮਏ ਵਿਸ਼ੇਸ਼ਤਾਵਾਂ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਬੰਧਤ ਓਈਐੱਮ/ਐੱਮ-ਟੂ-ਐੱਮਐੱਸਪੀ ਤੋਂ ਰਸਮੀ ਬੇਨਤੀ ਪ੍ਰਾਪਤ ਹੋਣ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੀ ਮਿਆਦ ਦੇ ਅੰਦਰ ਪੂਰਾ ਕੀਤਾ ਜਾਣਾ ਚਾਹੀਦਾ ਹੈ।
-
ਐੱਮ-ਟੂ-ਐੱਮਐੱਸਪੀ ਰਜਿਸਟਰਾਰ/ਟੈਲੀਕਾਮ ਸੇਵਾ ਲਾਇਸੰਸਧਾਰਕ, ਜਿਸਦਾ ਐੱਸਐੱਮ-ਐੱਸਆਰ ਭਾਰਤ ਵਿੱਚ ਐੱਮ-ਟੂ-ਐੱਮ ਈ-ਸਿਮ ਨੂੰ ਨਿਯੰਤਰਿਤ ਕਰਦਾ ਹੈ, ਨੂੰ ਸਬੰਧਤ ਓਈਐੱਮ/ਐੱਮ-ਟੂ-ਐੱਮਐੱਸਪੀ ਦੀ ਬੇਨਤੀ 'ਤੇ ਭਾਰਤ ਵਿੱਚ ਐੱਸਐੱਮ-ਐੱਸਆਰ ਰੱਖਣ ਲਈ ਯੋਗ ਕਿਸੇ ਹੋਰ ਸੰਸਥਾ ਦੇ ਐੱਸਐੱਮ-ਐੱਸਆਰ ਨਾਲ ਇਸ ਦੇ ਐੱਸਐੱਮ-ਐੱਸਆਰ ਨੂੰ ਲਾਜ਼ਮੀ ਸਵਿਚਿੰਗ ਸਹੂਲਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਐੱਸਐੱਮ-ਐੱਸਆਰ ਸਵਿਚਿੰਗ ਜੀਐੱਸਐੱਮਏ ਵਿਸ਼ੇਸ਼ਤਾਵਾਂ ਦੇ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਸਬੰਧਿਤ ਓਈਐੱਮ/ਐੱਮ-ਟੂ-ਐੱਮਐੱਸਪੀ ਤੋਂ ਰਸਮੀ ਬੇਨਤੀ ਪ੍ਰਾਪਤ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਦੀ ਮਿਆਦ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ।
-
ਇਸ ਦੇ ਲਾਗੂ ਕਰਨ ਵਿੱਚ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ (ਆਈਟੀਯੂ) ਰਾਹੀਂ ਭਾਰਤੀ ਇਕਾਈਆਂ ਨੂੰ ਨਿਰਧਾਰਤ 901.XX IMSI ਸੀਰੀਜ਼ ਦੀ ਵਰਤੋਂ ਨੂੰ ਇਸ ਪੜਾਅ 'ਤੇ ਭਾਰਤ ਵਿੱਚ ਐੱਮ-ਟੂ-ਐੱਮ ਸੇਵਾਵਾਂ ਪ੍ਰਦਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।
ਇਹ ਸਿਫਾਰਸ਼ਾਂ ਟਰਾਈ ਦੀ ਵੈੱਬਸਾਈਟ www.trai.gov.in 'ਤੇ ਪਾ ਦਿੱਤੀਆਂ ਗਈਆਂ ਹਨ। ਸਪਸ਼ਟੀਕਰਨ/ਜਾਣਕਾਰੀ ਲਈ, ਜੇਕਰ ਕੋਈ ਹੋਵੇ, ਸ਼੍ਰੀ ਅਖਿਲੇਸ਼ ਕੁਮਾਰ ਤ੍ਰਿਵੇਦੀ, ਸਲਾਹਕਾਰ (ਨੈੱਟਵਰਕ ਸਪੈਕਟ੍ਰਮ ਅਤੇ ਲਾਇਸੈਂਸਿੰਗ), ਟਰਾਈ (TRAI), ਨੂੰ ਟੈਲੀਫੋਨ ਨੰਬਰ +91-11-23210481 'ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ advmn@trai.gov.in 'ਤੇ ਈਮੇਲ ਕੀਤਾ ਜਾ ਸਕਦਾ ਹੈ।
*****
ਡੀਕੇ/ਡੀਕੇ/ਐੱਸਐੱਮਪੀ
(Release ID: 2016438)
Visitor Counter : 85