ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਇੰਡੀਅਨ ਨੇਵਲ ਮੈਟੀਰੀਅਲ ਮੈਨੇਜਮੈਂਟ ਸਰਵਿਸ ਅਤੇ ਇੰਡੀਅਨ ਨੇਵਲ ਆਰਮਾਮੈਂਟ ਸਰਵਿਸ ਦੇ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 07 MAR 2024 6:28PM by PIB Chandigarh

ਇੰਡੀਅਨ ਨੇਵਲ ਮੈਟੀਰੀਅਲ ਮੈਨੇਜਮੈਂਟ ਸਰਵਿਸ (2019, 2020 ਅਤੇ 2021 ਬੈਚ) ਅਤੇ ਇੰਡੀਅਨ ਨੇਵਲ ਆਰਮਾਮੈਂਟ ਸਰਵਿਸ (2023 ਬੈਚ) ਦੇ ਅਧਿਕਾਰੀਆਂ ਨੇ ਅੱਜ (7 ਮਾਰਚ, 2024) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਤੁਹਾਨੂੰ ਭਾਰਤੀ ਜਲ ਸੈਨਾ ਨੂੰ ਹਰ ਸਮੇਂ ਹਥਿਆਰਾਂ ਅਤੇ ਹੋਰ ਜ਼ਰੂਰੀ ਸੰਸਾਧਨਾਂ ਨਾਲ ਲੈਸ ਕਰਕੇ ਰਾਸ਼ਟਰ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਇਸ ਲਈ, ਦੇਸ਼ ਦੇ ਸਮੁੰਦਰੀ ਹਿਤਾਂ ਦੇ ਰੱਖਿਅਕਾਂ ਦੇ ਲਈ ਲੌਜਿਸਟਿਕਸ ਸਹਾਇਤਾ ਅਤੇ ਹਥਿਆਰ ਸਪਲਾਈ ਦੇ ਪ੍ਰਬੰਧਕ ਦੇ ਰੂਪ ਵਿੱਚ ਚੁਣੇ ਜਾਣ ‘ਤੇ ਆਪ ਸਭ ਜ਼ਰੂਰ ਹੀ ਮਾਣ ਮਹਿਸੂਸ ਕਰ ਰਹੇ ਹੋਵੋਗੇ।

ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਦਿਨਾਂ, ਦੁਨੀਆ ਭਰ ਦੇ ਦੇਸ਼ ਆਪਣੇ ਸਮੁੰਦਰੀ ਲਕਸ਼ਾਂ ‘ਤੇ ਪਹਿਲਾਂ ਤੋਂ ਕਿਤੇ ਵੱਧ ਧਿਆਨ ਦੇ ਰਹੇ ਹਨ ਅਤੇ ਸਮੁੰਦਰੀ ਸਹਿਯੋਗ ਦਾ ਵਿਸਤਾਰ ਕਰ ਰਹੇ ਹਨ ਅਤੇ ਸੰਯੁਕਤ ਅਭਿਆਸ ਕਰ ਰਹੇ ਹਨ। ਭਾਰਤ ਦੇ ਇੱਕ ਆਲਮੀ ਸ਼ਕਤੀ ਦੇ ਰੂਪ ਵਿੱਚ ਉਭਰਣ ਦੇ ਨਾਲ, ਸਭ ਤੋਂ ਐਡਵਾਂਸਡ ਟੈਕਨੋਲੋਜੀ ਦਾ ਉਪਯੋਗ ਕਰਕੇ ਕੁਸ਼ਲ ਲੌਜਿਸਟਿਕਸ ਪ੍ਰਬੰਧਨ ਦੇ ਮਾਧਿਅਮ ਨਾਲ ਭਾਰਤੀ ਜਲ ਸੈਨਾ ਦਾ ਸਮਰਥਨ ਕਰਨ ਦੀ ਜ਼ਰੂਰਤ ਦੀ ਅਨਦੇਕੀ ਨਹੀਂ ਕੀਤੀ ਜਾ ਸਕਦੀ ਹੈ। ਇਹ ਦੋਨੋਂ ਸੇਵਾਵਾਂ ਭਾਰਤੀ ਜਲ ਸੈਨਾ ਦੇ ਸੁਚਾਰੂ ਕੰਮਕਾਜ ਦੇ ਲਈ ਮਹੱਤਪੂਰਨ ਹਨ, ਖ਼ਾਸ ਤੌਰ ‘ਤੇ ਭੂ-ਰਾਜਨੈਤਿਕ ਮੰਥਨ ਦੇ ਇਸ ਸਮੇਂ ਵਿੱਚ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੀ ਸੰਚਾਲਨ ਸਬੰਧੀ ਤਤਪਰਤਾ ਨੂੰ ਸੁਵਿਧਾਜਨਕ ਬਣਾਉਣ ਲਈ ਸਮੇਂ-ਸਮੇਂ ‘ਤੇ ਸਮੱਗਰੀ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਵਿੱਚ ਭਾਰਤੀ ਜਲ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਦੇ ਅਧਿਕਾਰੀਆਂ ਦੀ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਨੂੰ ਸੇਵਾਵਾਂ ਦੀ ਸਪਲਾਈ ਪ੍ਰਣਾਲੀ ਵਿੱਚ ਸੁਧਾਰ ਦੇ ਲਈ ਨਵੀਨਤਮ ਟੈਕਨੋਲੋਜੀ ਦਾ ਪ੍ਰਭਾਵੀ ਉਪਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਤੋਂ ਇਨਵੈਂਟ੍ਰੀ ਪ੍ਰਬੰਧਨ ਅਤੇ ਸੇਵਾਵਾਂ ਦੀ ਸਪਲਾਈ ਨੂੰ ਅਤਿਅਧਿਕ ਕੁਸ਼ਲ ਅਤੇ ਨਿਰਵਿਘਣ ਬਣਾਉਣ ਲਈ ਰਚਨਾਤਮਕ ਦ੍ਰਿਸ਼ਟੀਕੋਣ ਅਪਣਾਉਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਿੰਨ ਪ੍ਰੋਜੈਕਟਾਂ ਨੂੰ ਸ਼ੁਰੂ ਕਰਦੇ ਸਮੇਂ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪ੍ਰੋਜੈਕਟ ਊਰਜਾ ਦੀ ਦ੍ਰਿਸ਼ਟੀ ਨਾਲ ਕਿਫਾਇਤੀ, ਵਾਤਾਵਰਣ ਦੇ ਅਨੁਕੂਲ ਅਤੇ ਟਿਕਾਊ ਹੋਣ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਆਪਣੀ ਭਾਵੀ ਪੀੜ੍ਹੀਆਂ ਨੂੰ ਇੱਕ ਸਵਸਥ, ਸੁਰੱਖਿਅਤ ਅਤੇ ਖੁਸ਼ਹਾਲ ਧਰਤੀ ਪ੍ਰਦਾਨ ਕਰਨ ਦੇ ਲਈ ਪਾਬੰਦ ਹਾਂ। ਇੰਜੀਨੀਅਰ ਦੇ ਰੂਪ ਵਿੱਚ, ਤੁਸੀਂ ਹੀ ਹੋ ਜੋ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਬਿਹਤਰ ਪਹਿਲ ਦੀ ਪਰਿਕਲਪਨਾ ਅਤੇ ਲਾਗੂਕਰਨ ਕਰਕੇ ਇਸ ਨੂੰ ਸੁਨਿਸ਼ਚਿਤ ਕਰਨ ਦੀ ਦਿਸਾ ਵਿੱਚ ਵਾਸਤਵ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹੋ।

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ - 

 

***************

ਡੀਐੱਸ/ਏਕੇ


(Release ID: 2015413)
Read this release in: English , Urdu , Hindi