ਨੀਤੀ ਆਯੋਗ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਨੀਤੀ ਆਯੋਗ ਦਾ - 'ਰਾਜਾਂ ਲਈ ਨੀਤੀ' ਪਲੇਟਫਾਰਮ ਲਾਂਚ ਕੀਤਾ
ਇਹ ਪਲੇਟਫਾਰਮ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨ ਅਤੇ ਡਾਟਾ-ਸੰਚਾਲਿਤ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ
ਨੀਤੀ ਆਯੋਗ ਵਿਖੇ 'ਵਿਕਸਿਤ ਭਾਰਤ ਰਣਨੀਤੀ ਰੂਮ' ਦਾ ਉਦਘਾਟਨ ਕੀਤਾ ਗਿਆ
Posted On:
07 MAR 2024 6:50PM by PIB Chandigarh
ਕੇਂਦਰੀ ਸੰਚਾਰ, ਰੇਲਵੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਅੱਜ 'ਰਾਜਾਂ ਲਈ ਨੀਤੀ' ਪਲੇਟਫਾਰਮ ਲਾਂਚ ਕੀਤਾ, ਜੋ ਕਿ ਰਾਸ਼ਟਰੀ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਨੂੰ ਸਸ਼ਕਤ ਕਰਨ ਲਈ ਤਿਆਰ ਕੀਤੀ ਗਈ ਇੱਕ ਵਿਆਪਕ ਡਿਜੀਟਲ ਪਹਿਲਕਦਮੀ ਹੈ। ਸ਼੍ਰੀ ਵੈਸ਼ਨਵ ਨੇ ਨੀਤੀ ਆਯੋਗ ਦੇ ਪ੍ਰੋ. ਰਮੇਸ਼ ਚੰਦ, ਡਾ. ਵੀ. ਕੇ. ਸਾਰਸਵਤ ਅਤੇ ਡਾ. ਅਰਵਿੰਦ ਵਿਰਮਾਨੀ, ਨੀਤੀ ਆਯੋਗ ਦੇ ਮੈਂਬਰ ਅਤੇ ਸ਼੍ਰੀ ਬੀ.ਵੀ.ਆਰ. ਸੁਬਰਾਮਣੀਅਮ, ਸੀਈਓ, ਨੀਤੀ ਆਯੋਗ ਦੀ ਮੌਜੂਦਗੀ ਵਿੱਚ ਨੀਤੀ ਆਯੋਗ ਵਿੱਚ ‘ਰਾਜਾਂ ਲਈ ਨੀਤੀ-ਵਿਕਸਤ ਭਾਰਤ ਰਣਨੀਤੀ ਰੂਮ’ ਦਾ ਉਦਘਾਟਨ ਵੀ ਕੀਤਾ। ਇਸ ਸਮਾਗਮ ਵਿੱਚ ਭਾਰਤ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਏਬੀਪੀ ਫੈਲੋ, ਵਿਕਾਸ ਭਾਈਵਾਲ ਅਤੇ ਪੱਤਰਕਾਰ ਮੌਜੂਦ ਸਨ।
ਇਸ ਤੋਂ ਇਲਾਵਾ, ਸ਼੍ਰੀ ਵੈਸ਼ਨਵ ਨੇ ਰੰਗ ਭਵਨ, ਆਕਾਸ਼ਵਾਣੀ, ਨਵੀਂ ਦਿੱਲੀ ਵਿਖੇ 'ਰਾਜਾਂ ਲਈ ਨੀਤੀ' ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਵੱਖ-ਵੱਖ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਦਾ ਨਤੀਜਾ ਸੀ, ਜਿਸ ਨੇ ਦਰਸ਼ਕਾਂ ਨੂੰ ਆਪਣੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਜਿਵੇਂ ਕਿ ਆਸਾਨ ਪਹੁੰਚਯੋਗਤਾ ਲਈ ਮੋਬਾਈਲ ਏਕੀਕਰਣ, ਮਾਹਰ ਹੈਲਪਡੈਸਕ, ਬਿਲਟ-ਇਨ ਏਆਈ ਅਤੇ ਭਾਸ਼ਿਨੀ ਦੁਆਰਾ ਬਹੁ-ਭਾਸ਼ਾਈ ਸਹਾਇਤਾ ਨਾਲ ਦਰਸ਼ਕਾਂ ਨੂੰ ਅਪਣੇ ਵੱਲ ਖਿੱਚਿਆ। ਡੀਪੀਆਈਆਈਟੀ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਗਤੀਸ਼ਕਤੀ ਬੀਆਈਐੱਸਏਜੀ-ਐੱਨ ਟੀਮ ਨੂੰ ਖੇਤਰ-ਅਧਾਰਤ ਯੋਜਨਾਬੰਦੀ ਲਈ ਭੂ-ਸਥਾਨਕ ਸਾਧਨ ਪ੍ਰਦਾਨ ਕਰਨ ਲਈ ਵੀ ਏਕੀਕ੍ਰਿਤ ਕੀਤਾ ਗਿਆ ਸੀ।
ਰਾਜਾਂ ਲਈ ਨੀਤੀ ਪਲੇਟਫਾਰਮ ਕੀਮਤੀ ਸੰਸਾਧਨਾਂ ਦੇ ਇੱਕ ਕੇਂਦਰੀਕ੍ਰਿਤ ਭੰਡਾਰ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ ਸਰਬ ਉੱਤਮ ਅਭਿਆਸਾਂ, ਨੀਤੀਗਤ ਦਸਤਾਵੇਜ਼ਾਂ, ਡੇਟਾਸੈਟਾਂ, ਅਤੇ ਨੀਤੀ ਆਯੋਗ ਦੇ ਪ੍ਰਕਾਸ਼ਨ ਸ਼ਾਮਲ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਫੈਲੇ ਹੋਏ ਹਨ ਅਤੇ ਜਿਸ ਵਿੱਚ ਲਿੰਗ ਤੇ ਵਾਤਾਵਰਣ ਬਦਲ ਵਰਗੇ ਕ੍ਰਾਸ-ਕਟਿੰਗ ਥੀਮ ਸ਼ਾਮਲ ਹਨ। ਇਸਦਾ ਉਪਭੋਗਤਾ-ਅਨੁਕੂਲ ਇੰਟਰਫੇਸ ਪਲੇਟਫਾਰਮ ਦੇ ਵਿਆਪਕ ਗਿਆਨ ਅਧਾਰ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਲਈ ਵੱਖੋ ਵੱਖ ਖੇਤਰਾਂ ਵਿੱਚ ਸ਼ਮੂਲੀਅਤ ਅਤੇ ਅਧਿਕਾਰੀਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।
ਆਪਣੇ ਸੰਬੋਧਨ ਵਿੱਚ, ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, “ਭਵਿੱਖ ਦੇ ਵਿਕਾਸ ਲਈ ਭਾਰਤ ਦਾ ਦ੍ਰਿਸ਼ਟੀਕੋਣ ਚਾਰ ਮਹੱਤਵਪੂਰਨ ਥੰਮ੍ਹਾਂ, (i) ਭੌਤਿਕ, ਡਿਜੀਟਲ ਅਤੇ ਸਮਾਜਿਕ ਬੁਨਿਆਦੀ ਢਾਂਚਾ, (ii) ਸਮਾਵੇਸ਼ੀ ਵਿਕਾਸ, (iii) ਨਿਰਮਾਣ, ਅਤੇ (iv) ਕਾਨੂੰਨਾਂ ਅਤੇ ਪ੍ਰਕਿਰਿਆਵਾਂ ਦੀ ਸੌਖ 'ਤੇ ਕੇਂਦਰਿਤ ਹੈ।"
ਉਨ੍ਹਾਂ ਅੱਗੇ ਕਿਹਾ, "ਰਾਜਾਂ ਦੇ ਪਲੇਟਫਾਰਮ ਲਈ ਨੀਤੀ ਦੀ ਸ਼ੁਰੂਆਤ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨ ਅਤੇ ਡੇਟਾ-ਸੰਚਾਲਿਤ ਸ਼ਾਸਨ ਨੂੰ ਸਮਰੱਥ ਬਣਾਉਣ ਵਿੱਚ ਮਦਦ ਕਰੇਗੀ।"
ਸ਼੍ਰੀ ਬੀ.ਵੀ.ਆਰ. ਸੁਬਰਾਮਣੀਅਮ, ਸੀਈਓ, ਨੀਤੀ ਆਯੋਗ ਨੇ ਉਜਾਗਰ ਕੀਤਾ ਕਿ ਰਾਜਾਂ ਲਈ ਨੀਤੀ ਦੇ ਗਿਆਨ ਪਲੇਟਫਾਰਮ ਨੇ ਵੱਖ-ਵੱਖ ਖੇਤਰਾਂ ਦੇ ਡੇਟਾ ਨੂੰ ਇੱਕ ਸਥਾਨ 'ਤੇ ਅੰਤਰ-ਕਾਰਜਸ਼ੀਲ ਅਤੇ ਅਨੁਕੂਲ ਤਰੀਕੇ ਨਾਲ ਲਿਆਂਦਾ ਹੈ। ਇਹ ਇਸ ਨੂੰ ਪ੍ਰਬੰਧਕਾਂ ਲਈ ਬਹੁਤ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਬਣਾਉਂਦਾ ਹੈ
'ਰਾਜਾਂ ਲਈ ਨੀਤੀ' ਪਲੇਟਫਾਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ:
-
ਵਿਆਪਕ ਗਿਆਨ ਅਧਾਰ: 7,500 ਕਿਉਰੇਟਿਡ ਸਰਬ ਉੱਤਮ ਅਭਿਆਸ, 5,000 ਨੀਤੀ ਦਸਤਾਵੇਜ਼, 900+ ਡਾਟਾਸੈੱਟ, 1,400 ਡਾਟਾ ਪ੍ਰੋਫਾਈਲਾਂ, ਅਤੇ 350 ਨੀਤੀ ਆਯੋਗ ਪ੍ਰਕਾਸ਼ਨ।
-
ਬਹੁ-ਭਾਸ਼ਾਈ ਪਹੁੰਚਯੋਗਤਾ: ਆਉਣ ਵਾਲੇ ਸਮੇਂ ਵਿੱਚ ਪਲੇਟਫਾਰਮ 22 ਪ੍ਰਮੁੱਖ ਭਾਰਤੀ ਭਾਸ਼ਾਵਾਂ ਅਤੇ 7 ਵਿਦੇਸ਼ੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ, ਜੋ ਕਿ ਵਿਭਿੰਨ ਉਪਭੋਗਤਾ ਸਮੂਹਾਂ ਲਈ ਸ਼ਮੂਲੀਅਤ ਨੂੰ ਯਕੀਨੀ ਬਣਾਉਂਦਾ ਹੈ।
-
ਸਮਰੱਥਾ ਨਿਰਮਾਣ ਪਹਿਲਕਦਮੀਆਂ: ਸਬੰਧਤ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਪੱਧਰਾਂ (ਬਲਾਕ, ਜ਼ਿਲ੍ਹਾ ਅਤੇ ਰਾਜ) ਦੇ ਅਧਿਕਾਰੀਆਂ ਲਈ ਤਿਆਰ ਕੀਤੇ ਡਿਜੀਟਲ ਸਿਖਲਾਈ ਮਾਡਿਊਲ।
-
ਮਾਹਰ ਹੈਲਪ ਡੈਸਕ: ਪ੍ਰਮੁੱਖ ਸੰਸਥਾਵਾਂ ਨਾਲ ਸਾਂਝੇਦਾਰੀ ਦੁਆਰਾ ਵਿਸ਼ੇਸ਼ ਮਾਰਗਦਰਸ਼ਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਖਾਸ ਚੁਣੌਤੀਆਂ ਦਾ ਹੱਲ ਕਰਨ ਦੀ ਆਗਿਆ ਦਿੰਦਾ ਹੈ।
-
ਡੇਟਾ ਏਕੀਕਰਣ: ਵਿਆਪਕ ਅਤੇ ਕਾਰਵਾਈਯੋਗ ਸੂਝ ਲਈ ਰਾਸ਼ਟਰੀ ਡੇਟਾ ਅਤੇ ਵਿਸ਼ਲੇਸ਼ਣ ਪਲੇਟਫਾਰਮ (ਐੱਨਡੀਏਪੀ) ਤੋਂ ਡੇਟਾ ਦਾ ਲਾਭ ਉਠਾਉਂਦਾ ਹੈ, ਡੇਟਾ ਨਾਲ ਸੰਚਾਲਿਤ ਫੈਸਲੇ ਲੈਣ ਨੂੰ ਉਤਸ਼ਾਹਿਤ ਕਰਦਾ ਹੈ।
ਰਾਜਾਂ ਲਈ ਨੀਤੀ ਪਲੇਟਫਾਰਮ ਦਾ ਅਨੁਮਾਨਿਤ ਪ੍ਰਭਾਵ:
-
ਅਧਿਕਾਰੀਆਂ ਨੂੰ ਮਜ਼ਬੂਤ ਗਿਆਨ, ਕਾਰਵਾਈਯੋਗ ਸੂਝ-ਬੂਝ ਅਤੇ ਉਪਭੋਗਤਾ-ਅਨੁਕੂਲ ਡਿਜੀਟਲ ਸਾਧਨਾਂ ਨਾਲ ਲੈਸ ਕਰਕੇ ਸ਼ਾਸਨ ਦੇ ਡਿਜੀਟਲ ਬਦਲ ਨੂੰ ਤੇਜ਼ ਕਰਨਾ।
-
ਸਫਲ ਪਹਿਲਕਦਮੀਆਂ ਨੂੰ ਦੁਹਰਾਉਣ ਅਤੇ ਸਥਾਨਕ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਫਰੰਟਲਾਈਨ ਕਾਰਜਕਰਤਾਵਾਂ ਨੂੰ ਸ਼ਕਤੀ ਪ੍ਰਦਾਨ ਕਰਨਾ।
-
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਗਿਆਨ ਦੀ ਵੰਡ ਅਤੇ ਅੰਤਰ-ਸਿੱਖਿਆ ਦੁਆਰਾ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨਾ ਅਤੇ ਚੰਗੇ ਸ਼ਾਸਨ ਅਭਿਆਸਾਂ ਨੂੰ ਮਜ਼ਬੂਤ ਕਰਨਾ।
'ਰਾਜਾਂ ਲਈ ਨੀਤੀ' ਪਲੇਟਫਾਰਮ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਵਿਕਸਤ ਭਾਰਤ ਦੇ ਸਮੂਹਿਕ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸ਼ਕਤੀ ਪ੍ਰਦਾਨ ਕਰਨ ਵਾਲੀ ਇੱਕ ਅਧਾਰ ਪਹਿਲ ਹੈ। ਇਹ ਪਲੇਟਫਾਰਮ ਸਹਿਯੋਗੀ ਸ਼ਾਸਨ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਭਰ ਵਿੱਚ ਚੰਗੇ ਸ਼ਾਸਨ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਆਯੋਗ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਵਧੇਰੇ ਜਾਣਕਾਰੀ ਅਤੇ ਅੱਪਡੇਟ ਲਈ, ਕਿਰਪਾ ਕਰਕੇ https://www.niti.gov.in/ 'ਤੇ ਅਧਿਕਾਰਤ 'ਰਾਜਾਂ ਲਈ ਨੀਤੀ' ਪਲੇਟਫਾਰਮ 'ਤੇ ਜਾਓ।
***************
ਡੀਐੱਸ/ਐੱਲਪੀ
(Release ID: 2014598)