ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਨੇ ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਅਤੇ ਭੂਟਾਨ ਦੇ ਦਰਮਿਆਨ ਇੱਕ ਸਮਝੌਤੇ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 13 MAR 2024 3:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਭੂਟਾਨ ਦੀ ਸ਼ਾਹੀ ਸਰਕਾਰ ਦੇ ਸਿਹਤ ਮੰਤਰਾਲੇ ਅਧੀਨ ਭੂਟਾਨ ਫੂਡ ਐਂਡ ਡਰੱਗ ਅਥਾਰਿਟੀ (ਬੀਐੱਫਡੀਏ)ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈਦੇ ਦਰਮਿਆਨ ਖੁਰਾਕ ਸੁਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਦੇ ਸਬੰਧ ਵਿੱਚ ਇੱਕ ਸਮਝੌਤੇ  ਨੂੰ ਪ੍ਰਵਾਨਗੀ ਦਿੱਤੀ

ਭੂਟਾਨ ਦੀ ਸ਼ਾਹੀ ਸਰਕਾਰ ਦੇ ਸਿਹਤ ਮੰਤਰਾਲੇ ਅਧੀਨ ਭੂਟਾਨ ਫੂਡ ਐਂਡ ਡਰੱਗ ਅਥਾਰਿਟੀ (ਬੀਐੱਫਡੀਏਅਤੇ ਭਾਰਤ       ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈਦੇ ਦਰਮਿਆਨ ਇਸ ਸਮਝੌਤੇ 'ਤੇ ਦਸਤਖਤ ਕਰਨ ਨਾਲ ਦੋ ਗੁਆਂਢੀ ਦੇਸ਼ਾਂ ਦੇ ਦਰਮਿਆਨ ਵਪਾਰ  ਦੀ ਸਹੂਲਤ ਮਿਲੇਗੀ ਬੀਐੱਫਡੀਏ (BFDA)  ਭਾਰਤ ਨੂੰ ਉਤਪਾਦਾਂ ਦਾ ਨਿਰਯਾਤ ਕਰਦੇ ਸਮੇਂਐੱਫਐੱਸਐੱਸਏਆਈ (FSSAI) ਦੁਆਰਾ ਨਿਰਧਾਰਿਤ ਮਿਆਰਾਂ ਦੀ ਪਾਲਣਾ ਦੇ ਸਬੂਤ ਵਜੋਂ ਇੱਕ ਸਿਹਤ ਸਰਟੀਫਿਕੇਟ ਜਾਰੀ ਕਰੇਗਾ ਇਹ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਵੇਗਾ ਅਤੇ ਦੋਵੇਂ ਧਿਰਾਂ ਦੀ ਪਾਲਣਾ ਲਾਗਤ ਨੂੰ ਘਟਾਏਗਾ

***********

ਡੀਐੱਸ/ਐੱਸਕੇਐੱਸ



(Release ID: 2014241) Visitor Counter : 38