ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਉਦਯਮ ਅਸਿਸਟ ਪਲੇਟਫਾਰਮ 'ਤੇ ਗੈਰ-ਰਸਮੀ ਮਾਈਕਰੋ ਐਂਟਰਪ੍ਰਾਈਜ਼ਜ਼ ਦੀ ਰਜਿਸਟ੍ਰੇਸ਼ਨ 1.50 ਕਰੋੜ ਤੋਂ ਪਾਰ

Posted On: 04 MAR 2024 4:45PM by PIB Chandigarh

ਉਦਯਮ ਅਸਿਸਟ ਪਲੇਟਫਾਰਮ ਨੂੰ 11 ਜਨਵਰੀ 2023 ਨੂੰ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੁਆਰਾ ਉਦਯਮ ਅਸਿਸਟ ਸਰਟੀਫਿਕੇਟ ਬਣਾਉਣ ਨਾਲ ਗੈਰ-ਰਸਮੀ ਮਾਈਕ੍ਰੋ ਐਂਟਰਪ੍ਰਾਈਜਿਜ਼ (ਆਈਐੱਮਈਜ਼) ਦੀ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਲਾਂਚ ਕੀਤਾ ਗਿਆ ਸੀ। ਸਿਡਬੀ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ। ਜੀਐੱਸਟੀਐੱਨ ਦੀ ਅਣਹੋਂਦ ਵਾਲੇ ਆਈਐੱਮਈਜ਼ ਨੂੰ ਉਦਯਮ ਅਸਿਸਟ ਪਲੇਟਫਾਰਮ 'ਤੇ ਰਜਿਸਟਰ ਕਰਨ ਦੀ ਇਜਾਜ਼ਤ ਹੈ। ਪਿਛਲੇ 14 ਮਹੀਨਿਆਂ ਦੌਰਾਨ, ਉਦਯਮ ਅਸਿਸਟ ਪਲੇਟਫਾਰਮ 'ਤੇ ਆਈਐੱਮਈਜ਼ ਦੀ ਕੁੱਲ ਰਜਿਸਟ੍ਰੇਸ਼ਨ 1.50 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਭਾਰਤ ਸਰਕਾਰ, ਗਜ਼ਟ ਨੋਟੀਫਿਕੇਸ਼ਨ ਦੁਆਰਾ ਐੱਸ ਓ 1296(ਈ) ਮਿਤੀ 20 ਮਾਰਚ, 2023, ਨੇ ਸਾਫ਼  ਕੀਤਾ ਹੈ ਕਿ ਆਈਐੱਮਈਜ਼ ਨੂੰ ਯੂਏਪੀ 'ਤੇ ਜਾਰੀ ਕੀਤੇ ਗਏ ਸਰਟੀਫਿਕੇਟ ਨੂੰ ਤਰਜੀਹੀ ਖੇਤਰ ਉਧਾਰ (ਪੀਐੱਸਐੱਲ) ਲਾਭ ਪ੍ਰਾਪਤ ਕਰਨ ਦੇ ਉਦੇਸ਼ ਲਈ ਉਦਯਮ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਬਰਾਬਰ ਮੰਨਿਆ ਜਾਵੇਗਾ। ਇਸ ਅਨੁਸਾਰ, ਆਰਬੀਆਈ ਨੇ 09.05.2023 ਦੇ ਆਪਣੇ ਸਰਕੂਲਰ ਰਾਹੀਂ ਇਹ ਵੀ ਸ਼੍ਰੇਣੀਬੱਧ ਕੀਤਾ ਹੈ ਕਿ ਪੀਐੱਸਐੱਲ ਵਰਗੀਕਰਣ ਦੇ ਉਦੇਸ਼ਾਂ ਲਈ ਐੱਮਐੱਸਐੱਮਈ ਅਧੀਨ ਉਦਯਮ ਅਸਿਸਟ ਸਰਟੀਫਿਕੇਟ ਵਾਲੇ ਆਈਐੱਮਈਜ਼ ਨੂੰ ਮਾਈਕਰੋ ਐਂਟਰਪ੍ਰਾਈਜਿਜ਼ ਮੰਨਿਆ ਜਾਵੇਗਾ।

*****

ਐੱਮਜੇਪੀਐੱਸ/ਐੱਨਐੱਸਕੇ 



(Release ID: 2013473) Visitor Counter : 35


Read this release in: English , Urdu , Hindi , Tamil