ਕੋਲਾ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ "ਕੋਲੇ ਦੀ ਦਰਾਮਦ ਦੇ ਵਿਕਲਪ 'ਤੇ ਰਣਨੀਤੀ ਪੱਤਰ" ਜਾਰੀ ਕੀਤੀ
ਅੰਤਰ-ਮੰਤਰਾਲਾ ਕਮੇਟੀ ਦੀ ਰਿਪੋਰਟ ਦਰਾਮਦ ਨਿਰਭਰਤਾ ਨੂੰ ਘਟਾਉਣ ਅਤੇ ਕੋਲੇ ਦੇ ਘਰੇਲੂ ਉਤਪਾਦਨ ਨੂੰ ਵਧਾਉਣ 'ਤੇ ਕੇਂਦਰਿਤ ਹੈ
प्रविष्टि तिथि:
07 MAR 2024 6:26PM by PIB Chandigarh
ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕੋਲਾ ਮੰਤਰਾਲਾ ਵਿੱਚ ਇੱਕ ਸਮਾਗਮ ਦੌਰਾਨ "ਕੋਲੇ ਦੀ ਦਰਾਮਦ ਦੇ ਵਿਕਲਪ ਉੱਪਰ ਰਣਨੀਤੀ ਪੱਤਰ” ਜਾਰੀ ਕੀਤੀ। ਸ਼੍ਰੀ ਅੰਮ੍ਰਿਤ ਲਾਲ ਮੀਨਾ, ਸਕੱਤਰ (ਕੋਲਾ) (ਵੀਡੀਓ ਕਾਨਫਰੰਸ ਰਾਹੀਂ), ਸ਼੍ਰੀਮਤੀ ਵਿਸਮਿਤਾ ਤੇਜ, ਵਧੀਕ ਸਕੱਤਰ, ਕੋਲਾ ਮੰਤਰਾਲਾ, ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਸੀਆਈਐੱਲ, ਐੱਨਐੱਲਸੀਆਈਐੱਲ, ਐੱਸਸੀਸੀਐੱਲ ਦੇ ਅਧਿਕਾਰੀ (ਵੀਡੀਓ ਕਾਨਫਰੰਸ ਰਾਹੀਂ) ਇਸ ਮੌਕੇ ਹਾਜ਼ਰ ਸਨ।

ਕੋਲਾ ਮੰਤਰਾਲੇ ਨੇ ਦੇਸ਼ ਵਿੱਚ ਊਰਜਾ ਸੁਰੱਖਿਆ ਨੂੰ ਪ੍ਰਾਪਤ ਕਰਨ ਅਤੇ ਕੋਲੇ ਵਿੱਚ ਆਤਮਨਿਰਭਰਤਾ ਨੂੰ ਯਕੀਨੀ ਬਣਾ ਕੇ ਸਵੈ-ਨਿਰਭਰ ਬਣਨ ਦੀ ਦਿਸ਼ਾ ਵਿੱਚ ਇੱਕ ਕਦਮ ਚੁੱਕਦੇ ਹੋਏ ਕੋਲੇ ਦੀ ਦਰਾਮਦ ਨੂੰ ਰੋਕਣ ਲਈ ਇੱਕ ਵਿਜ਼ਨ ਨਿਰਧਾਰਤ ਕੀਤਾ ਹੈ। ਇਸ ਉਦੇਸ਼ ਨਾਲ ਕੋਲਾ ਮੰਤਰਾਲੇ ਨੇ ਇੱਕ ਅੰਤਰ-ਮੰਤਰਾਲਾ ਕਮੇਟੀ (ਆਈਐੱਮਸੀ) ਦਾ ਗਠਨ ਕੀਤਾ ਸੀ। ਇਸ ਆਈਐੱਮਸੀ ਦੀ ਪ੍ਰਧਾਨਗੀ ਕੋਲਾ ਮੰਤਰਾਲੇ ਦੇ ਵਧੀਕ ਸਕੱਤਰ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਵਣਜ ਮੰਤਰਾਲਾ, ਬਿਜਲੀ ਮੰਤਰਾਲਾ, ਰੇਲ ਮੰਤਰਾਲਾ, ਜਹਾਜ਼ਰਾਨੀ ਮੰਤਰਾਲਾ, ਖਾਣ ਮੰਤਰਾਲਾ, ਸਟੀਲ ਮੰਤਰਾਲਾ, ਡੀਪੀਆਈਆਈਟੀ, ਐੱਮਐੱਸਐੱਮਈ, ਨੀਤੀ ਆਯੋਗ, ਸੀਸੀਓ ਅਤੇ ਸੀਆਈਐੱਲ ਤੇ ਐੱਸਸੀਸੀਐੱਲ ਆਦਿ ਵਰਗੀਆਂ ਕੋਲ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਹਿਤਧਾਰਕਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਸੀ।

“ਕੋਲੇ ਦੀ ਦਰਾਮਦ ਦੇ ਵਿਕਲਪ 'ਤੇ ਰਣਨੀਤੀ ਪੱਤਰ” ਆਈਐੱਮਸੀ ਦੀ ਇੱਕ ਰਿਪੋਰਟ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ। ਇਹ ਰਿਪੋਰਟ ਸਰਕਾਰ ਵੱਲੋਂ ਪਹਿਲਾਂ ਹੀ ਦੇਸ਼ ਦੇ ਮੌਜੂਦਾ ਊਰਜਾ ਮਿਸ਼ਰਨ, ਘਰੇਲੂ ਕੋਲਾ ਉਤਪਾਦਨ, ਰੁਝਾਨਾਂ ਤੇ ਅਨੁਮਾਨਾਂ, ਦਰਾਮਦ ਰੁਝਾਨਾਂ (ਸੈਕਟਰ ਵਾਰ) ਸੰਬੰਧੀ ਚੁੱਕੇ ਗਏ ਕੋਲੇ ਦੀ ਦਰਾਮਦ ਨੂੰ ਲੈ ਕੇ ਉਪਰਾਲਿਆਂ ਅਤੇ ਵਧੇਰੇ ਮਹੱਤਵਪੂਰਨ ਭਵਿੱਖ ਦੇ ਰੋਡ ਮੈਪ ਅਤੇ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਕੇਂਦਰਿਤ ਹੈ। ਇਹ ਰਿਪੋਰਟ ਕੋਲੇ ਤੇ ਦਰਾਮਦ ਨਿਰਭਰਤਾ ਨੂੰ ਘੱਟ ਕਰਨ ਅਤੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਗੁੰਝਲਦਾਰ ਮੁੱਦਿਆਂ 'ਤੇ ਚਰਚਾ ਕਰਦੀ ਹੈ ਅਤੇ ਅੰਦਰੂਨੀ ਸੂਝ, ਰਣਨੀਤੀਆਂ ਅਤੇ ਜ਼ਰੂਰੀ ਕਾਰਵਾਈਆਂ ਦੀ ਪੇਸ਼ਕਸ਼ ਕਰਦੀ ਹੈ।
ਇਹ ਪੱਤਰ ਕੋਲਾ ਮੰਤਰਾਲੇ ਦੀ ਵੈੱਬਸਾਈਟ https://coal.gov.in 'ਤੇ ਉਪਲਬਧ ਹੈ।
***********
ਬੀਨਾ ਯਾਦਵ
(रिलीज़ आईडी: 2013462)
आगंतुक पटल : 94