ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਦੁਖਦਾਈ ਅਤੇ ਚਿੰਤਾਜਨਕ ਹੈ ਕਿ ਲੋਕਤੰਤਰ ਦੇ ਮੰਦਿਰਾਂ ਨੂੰ ਦੇਸ਼ ਵਿਰੋਧੀ ਬਿਰਤਾਂਤਾਂ ਨਾਲ ਅਪਮਾਨਿਤ ਕੀਤਾ ਗਿਆ ਹੈ


ਅੱਜ ਨੌਜਵਾਨਾਂ ਕੋਲ ਸਰਪ੍ਰਸਤੀ, ਪੱਖਪਾਤ ਅਤੇ ਭਾਈ-ਭਤੀਜਾਵਾਦ ਦੇ ਡਰਾਉਣੇ ਸੁਪਨੇ ਤੋਂ ਦੂਰ, ਬਰਾਬਰ ਦੇ ਮੌਕੇ ਹਨ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ 'ਵਿਸ਼ੇਸ਼ ਅਧਿਕਾਰ ਪ੍ਰਾਪਤ ਵੰਸ਼’ ਦੇ ਅੰਤ ਨੂੰ ਉਜਾਗਰ ਕੀਤਾ, ਕਾਨੂੰਨ ਦੇ ਸਾਹਮਣੇ ਬਰਾਬਰੀ ਦੀ ਨਿਰਪੱਖਤਾ ਨੂੰ ਲਾਗੂ ਕਰਨ 'ਤੇ ਜ਼ੋਰ ਦਿੱਤਾ

ਆਰਥਿਕ ਰਾਸ਼ਟਰਵਾਦ ਨਾਲ ਸਮਝੌਤਾ ਕਰਨ ਲਈ ਵਿੱਤੀ ਲਾਭ ਕਦੇ ਵੀ ਜਾਇਜ਼ ਆਧਾਰ ਨਹੀਂ ਹੋ ਸਕਦਾ - ਉਪ ਰਾਸ਼ਟਰਪਤੀ ਧਨਖੜ

ਉਪ ਰਾਸ਼ਟਰਪਤੀ ਨੇ ਕਾਰਪੋਰੇਟਸ, ਉਦਯੋਗ ਅਤੇ ਵਪਾਰਕ ਸੰਗਠਨਾਂ ਨੂੰ ਮਿਸ਼ਨ ਮੋਡ ਵਿੱਚ ਆਰਥਿਕ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ

ਇੱਕ ਯੂਨੀਵਰਸਿਟੀ ਦੀ ਅਸਲ ਤਾਕਤ ਇਸ ਦੇ ਫੈਕਲਟੀ ਮੈਂਬਰਾਂ ਅਤੇ ਸਾਬਕਾ ਵਿਦਿਆਰਥੀਆਂ ਵਿੱਚ ਹੈ; ਉਪ ਰਾਸ਼ਟਰਪਤੀ ਨੇ ਜ਼ੋਰ ਦਿੱਤਾ ਕਿ ਸਾਬਕਾ ਵਿਦਿਆਰਥੀਆਂ ਨੂੰ ਅਲਮਾ-ਮਾਟੇਰ (Alma Mater) ਦੇ ਵਿਕਾਸ ਲਈ ਠੋਸ ਤਰੀਕੇ ਨਾਲ ਅੱਗੇ ਆਉਣਾ ਚਾਹੀਦਾ ਹੈ

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨੋਵੇਸ਼ਨ, ਰਿਸਰਚ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਕਾਰਪੋਰੇਟਸ ਨੂੰ ਭਾਰਤ ਵਿਚ ਸਿੱਖਿਆ ਸੰਸਥਾਨਾਂ ਨੂੰ ਤਾਕਤ ਦੇਣੀ ਚਾਹੀਦੀ ਹੈ

140 ਸਾਲਾਂ ਤੋਂ ਅਧਿਕ ਦੇ ਇਤਿਹਾਸ ਵਿੱਚ ਆਪਣੀ ਪਹਿਲੀ ਮਹਿਲਾ ਵਾਈਸ-ਚਾਂਸਲਰ ਦੀ ਅਗਵਾਈ ਵਿੱਚ ਪੰਜਾਬ ਯੂਨੀਵਰਸਿਟੀ ਪ੍ਰਗਤੀ ਦੇ ਰਾਹ 'ਤੇ ਹੈ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਦੀ 71ਵੀਂ ਕਨਵੋਕੇਸ਼ਨ ਨ

Posted On: 07 MAR 2024 8:52PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਵਿਧਾਨ ਸਭਾਵਾਂ, 'ਲੋਕਤੰਤਰ ਦੇ ਮੰਦਿਰਾਂ' 'ਤੇ 'ਰਾਸ਼ਟਰ ਵਿਰੋਧੀ ਬਿਰਤਾਂਤਾਂ ਦੁਆਰਾ ਕਲੰਕਿਤ ਕੀਤੇ ਜਾਣ' 'ਤੇ ਚਿੰਤਾ ਜ਼ਾਹਿਰ ਕੀਤੀ। ਇਸ ਨੂੰ 'ਸਾਡੇ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਪਰੇਸ਼ਾਨ ਕਰਨ ਵਾਲਾ' ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਲੋਕਤੰਤਰ ਅਤੇ ਸ਼ਾਸਨ ਦੇ ਮੁੱਖ ਹਿਤਧਾਰਕਾਂ ਵਜੋਂ 'ਅਜਿਹੀਆਂ ਨਾਪਾਕ ਪ੍ਰਵਿਰਤੀਆਂ ਨੂੰ ਬੇਅਸਰ ਕਰਨ' ਦਾ ਸੱਦਾ ਦਿੱਤਾ।

ਅੱਜ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੀ 71ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ, ਉਪ ਰਾਸ਼ਟਰਪਤੀ, ਜੋ ਯੂਨੀਵਰਸਿਟੀ ਦੇ ਐਕਸ-ਓਫੀਸ਼ੀਓ ਚਾਂਸਲਰ (Ex. Officio Chancellor) ਹਨ, ਨੇ ਨੋਟ ਕੀਤਾ ਕਿ '140 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਆਪਣੀ ਪਹਿਲੀ ਮਹਿਲਾ ਵਾਈਸ-ਚਾਂਸਲਰ ਦੇ ਅਧੀਨ, ਪੰਜਾਬ ਯੂਨੀਵਰਸਿਟੀ ਤਰੱਕੀ ਦੀ ਰਾਹ 'ਤੇ ਹੈ।' 

ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ 'ਕਾਨੂੰਨ ਦੇ ਸਾਹਮਣੇ ਬਰਾਬਰੀ ਦੀ ਨਿਰਪੱਖਤਾ ਨੂੰ ਲਾਗੂ ਕਰਨ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਵੰਸ਼ ਦਾ ਅੰਤ ਹੋ ਗਿਆ ਹੈ', ਉਪ ਰਾਸ਼ਟਰਪਤੀ ਨੇ  'ਸਰਪ੍ਰਸਤੀ, ਪੱਖਪਾਤ ਅਤੇ ਭਾਈ-ਭਤੀਜਾਵਾਦ ਦੇ ਭੈੜੇ ਸੁਪਨੇ ਤੋਂ ਮੁਕਤ’ ਅੱਜ ਨੌਜਵਾਨਾਂ ਲਈ ਉਪਲਬਧ ਬਰਾਬਰ ਦੇ ਅਵਸਰਾਂ ਦੀ ਸ਼ਲਾਘਾ ਕੀਤੀ।


ਵਿਦਿਆਰਥੀਆਂ ਦਾ ਧਿਆਨ ਵਿਘਨਕਾਰੀ ਟੈਕਨੋਲੋਜੀ ਦੇ ਖੇਤਰ ਸਮੇਤ ਉੱਭਰਦੇ ਦ੍ਰਿਸ਼ਾਂ ਵੱਲ ਆਕਰਸ਼ਿਤ ਕਰਦੇ ਹੋਏ, ਉਪ ਰਾਸ਼ਟਰਪਤੀ ਨੇ 'ਸਰਕਾਰੀ ਨੌਕਰੀਆਂ ਲਈ ਮੁਕਾਬਲੇਬਾਜ਼ੀ 'ਤੇ ਜ਼ਿਆਦਾ ਜ਼ੋਰ ਦੇਣ ਵਾਲੇ ਸਿਲੋਜ਼ ਨੂੰ ਖ਼ਤਮ ਕਰਨ ਵਿੱਚ ਯੂਨੀਵਰਸਿਟੀਆਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਸ਼੍ਰੀ ਧਨਖੜ ਨੇ ਕਿਹਾ, “ਮੁਕਾਬਲੇ ਦੀ ਸ਼ਕਤੀ ਅਤੇ ਖਤਰੇ ਨੂੰ ਜਾਣਨਾ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ।”

ਆਰਥਿਕ ਰਾਸ਼ਟਰਵਾਦ ਨੂੰ 'ਵਿਕਾਸ ਲਈ ਬੁਨਿਆਦੀ ਤੌਰ' ਤੇ ਮੌਲਿਕ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਵਦੇਸ਼ੀ ਉਤਪਾਦਾਂ ਦੀ ਕੀਮਤ 'ਤੇ ਟਾਲਣਯੋਗ ਆਯਾਤ ਵਿੱਚ ਸ਼ਾਮਲ ਹੋਣ ਦਾ ਕੋਈ ਤਰਕ ਨਹੀਂ ਹੋ ਸਕਦਾ ਹੈ। ਇਹ ਨੋਟ ਕਰਦੇ ਹੋਏ ਕਿ 'ਆਰਥਿਕ ਰਾਸ਼ਟਰਵਾਦ ਨਾਲ ਸਮਝੌਤਾ ਕਰਨ ਲਈ ਵਿੱਤੀ ਲਾਭ ਕਦੇ ਵੀ ਢੁਕਵਾਂ ਅਧਾਰ ਨਹੀਂ ਹੋ ਸਕਦਾ', ਉਨ੍ਹਾਂ ਕਾਰਪੋਰੇਟਸ, ਉਦਯੋਗਾਂ ਅਤੇ ਵਪਾਰਕ ਐਸੋਸੀਏਸ਼ਨਾਂ ਨੂੰ 'ਮਿਸ਼ਨ ਮੋਡ ਵਿੱਚ ਆਰਥਿਕ ਰਾਸ਼ਟਰਵਾਦ ਦਾ ਪੋਸ਼ਣ' ਕਰਨ ਦੀ ਤਾਕੀਦ ਕੀਤੀ। 

ਇਹ ਮੰਨਦੇ ਹੋਏ ਕਿ ‘ਯੂਨੀਵਰਸਿਟੀ ਦੀ ਅਸਲ ਤਾਕਤ ਇਸ ਦੇ ਫੈਕਲਟੀ ਅਤੇ ਸਾਬਕਾ ਵਿਦਿਆਰਥੀਆਂ (alumni) ਵਿੱਚ ਹੁੰਦੀ ਹੈ’, ਉਪ ਰਾਸ਼ਟਰਪਤੀ ਨੇ ਸਾਬਕਾ ਵਿਦਿਆਰਥੀਆਂ ਨੂੰ ਅੱਗੇ ਆਉਣ ਅਤੇ ਆਪਣੇ ਅਲਮਾ ਮਟੇਰ (Alma Mater) ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਤਾਕੀਦ ਕੀਤੀ। ਇਹ ਨੋਟ ਕਰਦੇ ਹੋਏ ਕਿ 'ਵਿਕਸਿਤ ਦੇਸ਼ਾਂ ਵਿੱਚ ਸੰਸਥਾਵਾਂ ਦਾ ਉਭਾਰ ਸਾਬਕਾ ਵਿਦਿਆਰਥੀਆਂ ਅਤੇ ਕਾਰਪੋਰੇਟਸ ਦੁਆਰਾ ਚਲਾਇਆ ਜਾਂਦਾ ਹੈ', ਉਨ੍ਹਾਂ ਕਾਰਪੋਰੇਟਸ ਨੂੰ ਭਾਰਤ ਵਿੱਚ ਨਵੀਨਤਾ, ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਿਦਿਅਕ ਸੰਸਥਾਵਾਂ ਦਾ ਸਮਰਥਨ ਕਰਨ ਦੀ ਵੀ ਤਾਕੀਦ ਕੀਤੀ। ਉਨ੍ਹਾਂ ਕਿਹਾ “ਯੂਨੀਵਰਸਿਟੀਆਂ ਨੂੰ ਸਿਰਫ਼ ਆਰਾਮ ਲਈ ਪਨਾਹਗਾਹਾਂ ਬਣਨ ਦੀ ਬਜਾਏ ਵਿਚਾਰਾਂ ਦਾ ਟਾਕਰਾ ਕਰਨ ਲਈ ਇੱਕ ਅਹਿਮ ਸੂਤਰ ਵਜੋਂ ਕੰਮ ਕਰਨਾ ਚਾਹੀਦਾ ਹੈ।"

ਇਸ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ; ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ; ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਕੁਲਤਾਰ ਸਿੰਘ ਸੰਧਵਾਂ; ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ; ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਰੇਣੂ ਵਿਗ (Prof. Renu Vig) ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

 

*******

 

ਐੱਮਐੱਸ/ਆਰਸੀ/ਜੇਕੇ

 


(Release ID: 2012668) Visitor Counter : 108


Read this release in: English , Urdu , Hindi