ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਰਾਇਣ ਰਾਣੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਬਦਲਾਅ ਪੂਰਨ ਅਗਵਾਈ ਵਿੱਚ ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਮਹਿਲਾ ਉੱਦਮੀਆਂ ਦੀ ਗਿਣਤੀ ਵਿੱਚ ਬੇਮਿਸਾਲ ਵਾਧਾ ਹੋਇਆ


ਮਹਿਲਾ ਉੱਦਮਤਾ ਨੂੰ ਹੁਲਾਰਾ ਦੇਣ ਲਈ ਤਿੰਨ ਨਵੀਆਂ ਪਹਿਲਕਦਮੀਆਂ ਪੰਜੀਕਰਨ ਸੇ ਪ੍ਰਗਤੀ, ਡਬਲਿਊਈਪੀ- ਉਨਤੀ-ਉਦਯਮਿਤਾ ਸੇ ਪ੍ਰਗਤੀ ਅਤੇ ਮੈਂਟਰਸ਼ਿਪ ਪਲੇਟਫਾਰਮ ਲਾਂਚ ਕੀਤੇ

Posted On: 01 MAR 2024 8:09PM by PIB Chandigarh

ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਬਦਲਾਅ ਪੂਰਨ ਅਗਵਾਈ ਵਿੱਚ ਮਹਿਲਾਵਾਂ ਦੀ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਬਿਹਤਰ ਨੀਤੀਆਂ ਦੇ ਨਾਲ-ਨਾਲ ਇੱਕ ਬਿਹਤਰ ਮਾਹੌਲ ਸਿਰਜਿਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਵਿੱਚ ਮਹਿਲਾ ਉੱਦਮੀਆਂ ਦੀ ਗਿਣਤੀ ਵਿੱਚ ਬੇਮਿਸਾਲ ਵਾਧਾ ਹੋਇਆ ਹੈ।

ਅੱਜ ਨਵੀਂ ਦਿੱਲੀ ਵਿੱਚ ਆਯੋਜਿਤ 9ਵੇਂ ਸਲਾਨਾ ਸ਼ਕਤੀ ਅੰਤਰਰਾਸ਼ਟਰੀ ਮਹਿਲਾ ਉੱਦਮੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਐੱਮਐੱਸਐੱਮਈ ਸੈਕਟਰ ਵਿੱਚ ਵੀ ਮਹਿਲਾ ਉੱਦਮੀਆਂ ਦੀ ਗਿਣਤੀ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਸ਼੍ਰੀ ਰਾਣੇ ਨੇ ਕਿਹਾ ਕਿ ਅੱਜ 1.40 ਕਰੋੜ ਤੋਂ ਵੱਧ ਐੱਮਐੱਸਐੱਮਈ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਮਲਕੀਅਤ ਵਾਲੇ ਐੱਮਐੱਸਐੱਮਈ ਦਾ ਜ਼ੈੱਡ ਸਰਟੀਫਿਕੇਸ਼ਨ ਹੁਣ ਪੂਰੀ ਤਰ੍ਹਾਂ ਮੁਫਤ ਹੈ।

ਮਹਿਲਾ ਉੱਦਮਤਾ 'ਤੇ ਕੇਂਦਰਿਤ ਇਸ ਪ੍ਰੋਗਰਾਮ ਦੌਰਾਨ, ਸੀਜੀਟੀਐੱਮਐੱਸਈ ਸਕੀਮ ਦੇ ਲਾਭਪਾਤਰੀਆਂ ਦੇ ਨਾਲ-ਨਾਲ ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।

ਸੰਮੇਲਨ ਵਿੱਚ ਤਿੰਨ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ 

1) ਐੱਮਐੱਸਐੱਮਈ ਮੰਤਰਾਲੇ ਅਤੇ ਮਹਿਲਾ ਉੱਦਮਤਾ ਪਲੇਟਫਾਰਮ (ਡਬਲਿਊਈਪੀ) ਦੁਆਰਾ ਇੱਕ ਸੰਯੁਕਤ ਏਕੀਕ੍ਰਿਤ ਰਾਸ਼ਟਰੀ ਮੁਹਿੰਮ 'ਪੰਜੀਕਰਨ ਸੇ ਪ੍ਰਗਤੀ' ਦੀ ਸ਼ੁਰੂਆਤ ਕੀਤੀ।' ਇਹ ਰਾਸ਼ਟਰੀ ਮੁਹਿੰਮ ਦੇਸ਼ ਭਰ ਦੀਆਂ ਮਹਿਲਾ ਉੱਦਮੀਆਂ ਨੂੰ ਉਦਯਮ ਨੂੰ ਰਜਿਸਟਰਡ ਕਰਵਾਉਣ ਅਤੇ ਮੌਕਿਆਂ ਦੀ ਦੁਨੀਆ ਨੂੰ ਅਨਲੌਕ ਕਰਨ ਲਈ ਇੱਕ ਸੱਦਾ ਹੈ।

2) ਐੱਮਐੱਸਐੱਮਈ ਮੰਤਰਾਲੇ ਅਤੇ ਮਹਿਲਾ ਉੱਦਮਤਾ ਪਲੇਟਫਾਰਮ (ਡਬਲਿਊਈਪੀ) ਦਾ ਸੰਯੁਕਤ ਪ੍ਰੋਗਰਾਮ 'ਡਬਲਿਊਈਪੀ ਉੱਨਤੀ _ ਉਦਯਮਿਤਾ ਸੇ ਪ੍ਰਗਤੀ' ਇਹ ਐੱਮਐੱਸਐੱਮਈ- ਡਬਲਿਊਈਪੀ ਅਵਾਰਡ-ਟੂ-ਰਿਵਾਰਡ (ਏਟੀਆਰ) ਪ੍ਰੋਗਰਾਮ ਡਬਲਿਊਈਪੀ ਦੁਆਰਾ ਵਿਆਪਕ ਸਮਰੱਥਾ ਨਿਰਮਾਣ ਸਹਾਇਤਾ ਪ੍ਰਦਾਨ ਕਰਕੇ ਵਿਕਾਸ ਦੇ ਅਗਲੇ ਪੱਧਰ ਤੱਕ ਮਹਿਲਾ ਐੱਮਐੱਸਐੱਮਈ ਨੂੰ ਲੈ ਕੇ ਜਾਣ ਲਈ ਇੱਕ ਮਹੱਤਵਪੂਰਨ ਪਹਿਲ ਹੈ।

3) ਮਹਿਲਾ ਉੱਦਮਤਾ ਪਲੇਟਫਾਰਮ (ਡਬਲਿਊਈਪੀ) ਦਾ 'ਮੈਂਟਰਸ਼ਿਪ ਪਲੇਟਫਾਰਮ'

ਇਸ ਮੌਕੇ ਸ਼੍ਰੀ ਐੱਸ ਸੀ ਐੱਲ ਦਾਸ, ਸਕੱਤਰ; ਮਿਸ ਐਨਾ ਰਾਏ, ਸੀਨੀਅਰ ਸਲਾਹਕਾਰ ਨੀਤੀ ਆਯੋਗ; ਮਿਸ ਮਰਸੀ ਈਪਾਓ, ਜੇਐੱਸ – ਐੱਸਐੱਮਈ ਅਤੇ ਡਾ. ਇਸ਼ਿਤਾ ਗਾਂਗੁਲੀ ਤ੍ਰਿਪਾਠੀ, ਵਧੀਕ ਵਿਕਾਸ ਕਮਿਸ਼ਨਰ, ਡੀਸੀ-ਐੱਮਐੱਸਐੱਮਈ ਦਫ਼ਤਰ, ਮਹਿਲਾ ਉੱਦਮੀ, ਉਦਯੋਗ ਮਾਹਰ ਅਤੇ ਦੇਸ਼ ਭਰ ਤੋਂ ਸਰਕਾਰੀ ਅਧਿਕਾਰੀ ਹਾਜ਼ਰ ਸਨ।

ਸਲਾਨਾ ਸ਼ਕਤੀ ਅੰਤਰਰਾਸ਼ਟਰੀ ਮਹਿਲਾ ਉੱਦਮੀਆਂ ਦਾ ਸੰਮੇਲਨ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਆਯੋਜਿਤ ਕੀਤਾ ਜਾਂਦਾ ਹੈ, ਜਿਸਦਾ ਉਦੇਸ਼ ਚਾਹਵਾਨ ਅਤੇ ਸਥਾਪਿਤ ਮਹਿਲਾ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ ਅਤੇ ਨਾਲ ਹੀ ਵਿਭਿੰਨ ਉਦਯੋਗ ਖੇਤਰਾਂ ਦੀਆਂ ਉੱਭਰਦੀਆਂ ਮਹਿਲਾ ਉੱਦਮੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਵੀ ਮਨਾਉਣਾ ਹੈ।

ਭਾਰਤ ਐੱਸਐੱਮਈ ਫੋਰਮ ਅਤੇ ਐੱਮਐੱਸਐੱਮਈ ਮੰਤਰਾਲੇ ਦੁਆਰਾ ਮਹਿਲਾ ਉੱਦਮੀ ਫੋਰਮ ਦੇ ਸਹਿਯੋਗ ਨਾਲ ਮੇਜ਼ਬਾਨੀ ਕੀਤੀ ਗਈ, ਇਸ ਇਵੈਂਟ ਨੇ ਭਾਗੀਦਾਰਾਂ ਨੂੰ ਦੇਸ਼ ਦੀਆਂ ਸਭ ਤੋਂ ਸਫਲ ਮਹਿਲਾ ਉੱਦਮੀਆਂ ਅਤੇ ਅੰਤਰਰਾਸ਼ਟਰੀ ਮਾਹਰਾਂ ਨਾਲ ਜੋੜਿਆ। ਪ੍ਰੇਰਨਾਦਾਇਕ ਵਿਚਾਰ-ਵਟਾਂਦਰੇ ਅਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ, ਹਾਜ਼ਰੀਨ ਨੇ ਕਾਰੋਬਾਰੀ ਨਵੀਨਤਾ, ਲੀਡਰਸ਼ਿਪ ਅਤੇ ਮਹਿਲਾ ਉੱਦਮੀ ਵਜੋਂ ਉੱਤਮਤਾ ਪ੍ਰਾਪਤ ਕਰਨ ਬਾਰੇ ਵਿਹਾਰਕ ਸਲਾਹ ਪ੍ਰਾਪਤ ਕੀਤੀ।

*****

ਐੱਮਜੇਪੀਐੱਸ/ਐੱਨਐੱਸਕੇ



(Release ID: 2012458) Visitor Counter : 42


Read this release in: Hindi , English , Urdu