ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਵਰਚੁਅਲੀ ਰਾਸ਼ਟਰਪਤੀ ਨਿਲਯਮ (Rashtrapati Nilayam) ਵਿਖੇ ਵਿਜ਼ਿਟਰ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਕੀਤਾ

Posted On: 06 MAR 2024 1:00PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਵਰਚੁਅਲੀ ਰਾਸ਼ਟਰਪਤੀ ਨਿਲਯਮ (Rashtrapati Nilayam) ਵਿੱਚ ਵਿਜ਼ਿਟਰ ਫੈਸਿਲਿਟੇਸ਼ਨ ਸੈਂਟਰ (VFC)) ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰਪਤੀ ਨਿਲਯਮ (Rashtrapati Nilayam) ਵਿਖੇ ਇਤਿਹਾਸਕ ਲੱਕੜੀ ਦੇ ਝੰਡੇ ਦੀ 120 ਫੁੱਟ ਦੀ ਪ੍ਰਤੀਕ੍ਰਿਤੀ, ਜੈ ਹਿੰਦ ਸਟੈਪਵੈੱਲ, ਮੇਜ਼ ਗਾਰਡਨ, ਚਿਲਡਰਨ ਪਾਰਕ ਅਤੇ ਰੌਕ ਗਾਰਡਨ ਵਿੱਚ ਦਿੱਬ ਸ਼ਿਵ ਅਤੇ ਉਨ੍ਹਾਂ ਦੇ ਨੰਦੀ ਬੈਲ ਦੀਆਂ ਮੂਰਤੀਆਂ ਸਹਿਤ ਵਿਭਿੰਨ ਇਤਿਹਾਸਕ ਆਕਰਸ਼ਣ ਵਿਜ਼ਿਟਰਾਂ ਨੂੰ ਦੇਸ਼ ਦੀ ਸੱਭਿਆਚਾਰਕ ਸਮ੍ਰਿੱਧੀ ਨੂੰ ਪੂਰਨ ਰੂਪ ਨਾਲ ਜਾਣਕਾਰੀ ਉਪਲਬਧ ਕਰਵਾ ਰਹੇ ਹਨ। ਵਿਜ਼ਿਟਰ ਫੈਸਿਲਿਟੇਸ਼ਨ ਸੈਂਟਰ (VFC)) ਸਾਡੇ ਦੇਸ਼ ਦੀ ਸਮ੍ਰਿੱਧ ਵਿਰਾਸਤ ਨਾਲ ਲੋਕਾਂ ਨੂੰ ਜੋੜਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰਪਤੀ ਨਿਲਯਮ ਵਿਖੇ ਵਿਜ਼ਿਟਰ ਫੈਸਿਲਿਟੇਸ਼ਨ ਸੈਂਟਰ ਦੇ ਸਾਰੇ ਵਿਜ਼ਿਟਰਾਂ ਦੇ ਲਈ ਵੰਨ ਸਟੌਪ ਸੁਵਿਧਾ ਦੇ ਰੂਪ ਵਿੱਚ ਸੇਵਾ ਕਰਕੇ ਆਉਣ ਵਾਲਿਆਂ ਨੂੰ ਵਿਸ਼ਿਸ਼ਟ ਅਨੁਭਵ ਉਪਲਬਧ ਕਰਵਾਏਗਾ।

ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਆਕਰਸ਼ਣਾਂ ਨੂੰ ਵਿਕਸਿਤ ਕਰਨ ਦਾ ਉਦੇਸ਼ ਯੁਵਾ, ਉਤਸ਼ਾਹੀ ਪਰਿਵਰਤਨਸ਼ੀਲ ਸਮੁਦਾਇ ਦਾ ਪੋਸ਼ਣ ਕਰਨਾ ਹੈ ਜੋ ਸਾਡੇ ਰਾਸ਼ਟਰ ਦੀ ਸਮ੍ਰਿੱਧ ਵਿਰਾਸਤ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਸਾਡੇ ਰਾਸ਼ਟਰ ਦੇ ਇਤਿਹਾਸ ਨੂੰ ਜਾਣਨ ਅਤੇ ਸਮਝਣ ਦੇ ਸੁਅਵਸਰ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਸਮ੍ਰਿੱਧ ਵਿਰਾਸਤ ਦੀ ਸੰਭਾਲ਼ ਅਤੇ ਦੇਸ਼ ਦੀ ਏਕਤਾ ਤੇ ਵਿਕਾਸ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਣ ਦੀ ਭੀ ਤਾਕੀਦ ਕੀਤੀ।

ਇਸ ਅਵਸਰ ‘ਤੇ ਮੌਜੂਦ ਪਤਵੰਤਿਆਂ ਵਿੱਚ ਤੇਲੰਗਾਨਾ ਦੇ ਰਾਜਪਾਲ ਡਾ. ਤਮਿਲਿਸਾਈ ਸੌਂਦਰਾਰਾਜਨ; ਅਤੇ ਤੇਲੰਗਾਨਾ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਪੋਨਮ ਪ੍ਰਭਾਕਰ ਮੌਜੂਦ ਸਨ। ਇਸ ਤੋਂ ਇਲਾਵਾ ਰਾਸ਼ਟਰਪਤੀ ਸਕੱਤਰੇਤ ਅਤੇ ਐੱਨਆਈਸੀ ਅਧਿਕਾਰੀਆਂ ਨੇ ਭੀ ਵਰਚੁਅਲ ਉਦਘਾਟਨ ਵਿੱਚ ਹਿੱਸਾ ਲਿਆ।

ਰਾਸ਼ਟਰਪਤੀ ਨਿਲਯਮ (Rashtrapati Nilayam) ਰਾਸ਼ਟਰਪਤੀ ਦੇ ਦੱਖਣੀ ਭਾਰਤ ਪ੍ਰਵਾਸ ਨੂੰ ਛੱਡ ਕੇ ਪੂਰੇ ਸਾਲ ਆਮ ਜਨਤਾ ਦੇ ਲਈ ਖੁੱਲ੍ਹਾ ਰਹਿੰਦਾ ਹੈ। ਵਿਜ਼ਿਟਰ http://visit.rashtrapati bhavan.gov.in ਦੇ ਜ਼ਰੀਏ ਆਪਣਾ ਸਲਾਟ ਔਨਲਾਇਨ ਬੁੱਕ ਕਰ ਸਕਦੇ ਹਨ।

 

***************

 

ਡੀਐੱਸ/ਏਕੇ



(Release ID: 2012105) Visitor Counter : 46