ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਮੈਡੀਕਲ ਸਟੂਡੈਂਟਸ ਅਤੇ ਮੈਡੀਕਲ/ਨੌਨ-ਮੈਡੀਕਲ ਕੰਸਲਟੈਂਟਸ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 04 MAR 2024 6:29PM by PIB Chandigarh

ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਵਿਭਿੰਨ ਮੈਡੀਕਲ ਕਾਲਜਾਂ ਦੇ ਮੈਡੀਕਲ ਸਟੂਡੈਂਟਸ ਅਤੇ ਮੈਡੀਕਲ/ਨੌਨ ਮੈਡੀਕਲ ਕੰਸਲਟੈਂਟਸ ਦੇ ਇੱਕ ਸਮੂਹ ਨੇ ਅੱਜ (4 ਮਾਰਚ, 2024) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਹ ਸਮੂਹ ਡਾ. ਬਾਬਾਸਾਹੇਬ ਅੰਬੇਡਕਰ ਵੈਦਯਕੀਯ ਪ੍ਰਤਿਸ਼ਠਾਨ (Dr. Babasaheb Ambedkar Vaidyakiya Pratishthan) ਦੇ ‘ਸੇਵਾਂਕੁਰ ਭਾਰਤ ਪ੍ਰੋਗਰਾਮ’ (Sevankur Bharat Programme) ਦੇ ਤਹਿਤ ਦਿੱਲੀ ਵਿੱਚ ਹੈ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਡਾ. ਬਾਬਾਸਾਹੇਬ ਅੰਬੇਡਕਰ ਵੈਦਯਕੀਯ ਪ੍ਰਤਿਸ਼ਠਾਨ (Dr. Babasaheb Ambedkar Vaidyakiya Pratishthan) ਪਿਛਲੇ ਤਿੰਨ ਦਹਾਕਿਆਂ ਤੋਂ ਜਨ ਕਲਿਆਣ ਦੀ ਭਾਵਨਾ ਤੋਂ ਜ਼ਰੂਰਤਮੰਦਾਂ ਨੂੰ ਘੱਟ ਦਰਾਂ ‘ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਇਹ ਪ੍ਰਤਿਸ਼ਠਾਨ ਕੌਸ਼ਲ ਵਿਕਾਸ, ਰੋਜ਼ਗਾਰ ਸਿਰਜਣਾ ਅਤੇ ਸਵੈ ਸਹਾਇਤਾ ਸਮੂਹਾਂ (SHGs) ਦੇ ਸਸ਼ਕਤੀਕਰਣ ਦੇ ਲਈ ਭੀ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇ ਲਈ ਇਸ ਐੱਨਜੀਓ (NGO) ਦੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ 1997 ਵਿੱਚ ਸ਼ੁਰੂ ਹੋਇਆ ‘ਸੇਵਾਂਕੁਰ ਭਾਰਤ ਪ੍ਰੋਗਰਾਮ’ (Sevankur Bharat programme) ਰਾਸ਼ਟਰੀ ਅਖੰਡਤਾ ਅਤੇ ਏਕਤਾ ਨੂੰ ਹੁਲਾਰਾ ਦੇ ਰਿਹਾ ਹੈ। ਇਹ ਨੌਜਵਾਨਾਂ ਨੂੰ ਜਨਸੇਵਾ ਦਾ ਮਾਰਗ ਭੀ ਦਿਖਾ ਰਿਹਾ ਹੈ ਅਤੇ ਉਨ੍ਹਾਂ ਵਿੱਚ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਛੁੱਟੀਆਂ ਦੌਰਾਨ –ਰਾਸ਼ਟਰ ਦੇ ਲਈ ਇੱਕ ਸਪਤਾਹ’ (During Vacation – One Week for Nation’) ਪ੍ਰੋਗਰਾਮ ਦੀ ਸ਼ਲਾਘਾ ਕੀਤੀ, ਜਿਸ ਦੇ ਤਹਿਤ ਵਿਦਿਆਰਥੀ ਕਬਾਇਲੀ ਖੇਤਰਾਂ ਵਿੱਚ ਜਾਂਦੇ ਹਨ ਅਤੇ ਰਹਿੰਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਸੇਵਾ ਇੱਕ ਅਜਿਹਾ ਪੇਸ਼ਾ ਹੈ, ਜਿੱਥੇ ਪੈਸਾ ਕਮਾਉਣਾ ਹੀ ਜੇਕਰ ਮੁੱਖ ਲਕਸ਼ ਹੋਵੇ ਤਾਂ ਸਮਾਜ ਦਾ ਕਲਿਆਣ ਸੰਭਵ ਨਹੀਂ ਹੈ। ਇਸ ਲਈ ਸਿਹਤ ਸੇਵਾ ਨਾਲ ਜੁੜੇ ਪੇਸ਼ੇਵਰਾਂ ਨੂੰ ਆਪਣੇ ਕਰਤੱਵ ਨੂੰ ਕਰਦੇ ਸਮੇਂ ਕਰੁਣਾ, ਦਿਆਲਤਾ ਅਤੇ ਪਰੋਪਕਾਰ ਦੀਆਂ ਕਦਰਾਂ ਕੀਮਤਾਂ ਨੂੰ ਆਪਣਾ ਚਰਿੱਤਰ ਗੁਣ ਬਣਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਬਾਬਾਸਾਹੇਬ ਅੰਬੇਡਕਰ ਦੇ ਜੀਵਨ ਤੋਂ ਇਹ ਸਿੱਖ ਸਕਦੇ ਹਾਂ ਕਿ ਆਪਣੀ ਵਿਅਕਤੀਗਤ ਸਫ਼ਲਤਾ ਦਾ ਉਪਯੋਗ ਸਮਾਜ ਦੇ ਕਲਿਆਣ ਦੇ ਲਈ ਕਿਵੇਂ ਕੀਤਾ ਜਾਵੇ। ਸਾਨੂੰ ਬਾਬਾਸਾਹੇਬ ਦੇ ਆਦਰਸ਼ਾਂ ‘ਤੇ ਚਲ ਕੇ ਸਮਾਜਿਕ ਨਿਆਂ, ਸਮਾਨਤਾ ਅਤੇ ਭਾਈਚਾਰੇ ਦੇ ਲਈ ਕੰਮ ਕਰਨਾ ਚਾਹੀਦਾ ਹੈ।

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

 

***

ਡੀਐੱਸ/ਏਕੇ


(Release ID: 2012098) ਵਿਜ਼ੀਟਰ ਕਾਊਂਟਰ : 90