ਰੱਖਿਆ ਮੰਤਰਾਲਾ
ਭਾਰਤ ਅਤੇ ਮਲੇਸ਼ੀਆ ਦਾ ਦੁਵੱਲਾ ਸਮੁੰਦਰੀ ਅਭਿਆਸ ਸਮੁੰਦਰ ਲਕਸ਼ਮਣ
Posted On:
01 MAR 2024 5:05PM by PIB Chandigarh
ਵਿਸ਼ਾਖਾਪਟਨਮ ਵਿਖੇ 28 ਫ਼ਰਵਰੀ ਤੋਂ 02 ਮਾਰਚ 24 ਤੱਕ ਸਮੁੰਦਰ ਲਕਸ਼ਮਣ ਅਭਿਆਸ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤੀ ਜਲ ਸੈਨਾ ਦਾ ਜਹਾਜ਼ ਕਿਲਟਨ ਅਤੇ ਰਾਇਲ ਮਲੇਸ਼ੀਅਨ ਜਹਾਜ਼ ਕੇਡੀ ਲਕੀਰ ਇਸ ਅਭਿਆਸ ਦੇ ਤੀਜੇ ਸੰਸਕਰਨ ਵਿੱਚ ਹਿੱਸਾ ਲੈ ਰਹੇ ਹਨ, ਜਿਸ ਵਿੱਚ ਸਮੁੰਦਰ ਵਿੱਚ ਸੰਚਾਲਨ ਪ੍ਰਕ੍ਰਿਆ ਨਾਲ ਸਬੰਧਤ ਪੜਾਅ ਤੋਂ ਬਾਅਦ ਪੇਸ਼ਾਵਰ ਪੱਧਰ ’ਤੇ ਵਿਚਾਰ-ਚਰਚਾ ਹੋਵੇਗੀ।
ਇਨ੍ਹਾਂ ਦੋਹਾਂ ਜਹਾਜ਼ਾਂ ਦੇ ਚਾਲਕ ਦਲ ਦੇ ਮੈਂਬਰ ਬੰਦਰਗਾਹ ’ਤੇ ਵੱਖ-ਵੱਖ ਕਾਰਜ ਪ੍ਰਣਾਲੀਆਂ ਨਾਲ ਸੰਬਧਤ ਗੱਲਬਾਤ, ਆਪਸੀ ਹਿਤ ਦੇ ਵਿਸ਼ਿਆਂ ’ਤੇ ਵਿਸ਼ਾ-ਵਸਤੂ ਮਾਹਿਰਾਂ ਦਾ ਆਦਾਨ-ਪ੍ਰਦਾਨ, ਖੇਡ ਪ੍ਰੋਗਰਾਮਾਂ ਅਤੇ ਹੋਰ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਇਸ ਤਰ੍ਹਾਂ ਦੀ ਆਪਸੀ ਗੱਲਬਾਤ ਦਾ ਉਦੇਸ਼ ਗਿਆਨ ਅਧਾਰ ਨੂੰ ਵਧਾਉਣਾ, ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨਾ ਅਤੇ ਸਮੁੰਦਰੀ ਪਹਿਲੂਆਂ 'ਤੇ ਸਹਿਯੋਗ ਨੂੰ ਹੋਰ ਵਧਾਉਣਾ ਹੈ।
ਸਮੁੰਦਰੀ ਪੜਾਅ ਦੇ ਦੌਰਾਨ ਦੋਵੇਂ ਟੁਕੜੀਆਂ ਸਾਂਝੇ ਤੌਰ ’ਤੇ ਸਮੁੰਦਰ 'ਤੇ ਵੱਖ-ਵੱਖ ਜਲ ਸੈਨਾ ਆਪਰੇਸ਼ਨਾਂ ਨੂੰ ਸੰਚਾਲਿਤ ਕਰਦੇ ਹੋਏ ਆਪਣੇ ਹੁਨਰ ਨੂੰ ਨਿਖਾਰਨਗੀਆਂ।
ਇਸ ਅਭਿਆਸ ਦਾ ਉਦੇਸ਼ ਭਾਰਤੀ ਅਤੇ ਰਾਇਲ ਮਲੇਸ਼ੀਅਨ ਨੇਵੀ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣਾ ਹੈ।
*************
ਵੀਐੱਮ/ਪੀਐੱਸ
(Release ID: 2011913)
Visitor Counter : 86