ਬਿਜਲੀ ਮੰਤਰਾਲਾ
ਪ੍ਰਧਾਨ ਮੰਤਰੀ ਐੱਨਟੀਪੀਸੀ ਦੇ 30,000 ਕਰੋੜ ਰੁਪਏ ਤੋਂ ਅਧਿਕ ਦੇ ਪਾਵਰ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
Posted On:
03 MAR 2024 6:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 4 ਮਾਰਚ 2024 ਨੂੰ ਐੱਨਟੀਪੀਸੀ ਪ੍ਰੋਜੈਕਟਾਂ ਦੀ ਇੱਕ ਲੜੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ, ਜੋ ਟਿਕਾਊ ਵਿਕਾਸ ਅਤੇ ਆਰਥਿਕ ਵਾਧੇ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦਾ ਸੰਕੇਤ ਹੈ।
ਐੱਨਟੀਪੀਸੀ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੀ 800 ਮੈਗਾਵਾਟ ਯੂਨਿਟ#2 (ਸਟੇਜ-I)
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਤੇਲੰਗਾਨਾ ਦੇ ਪੇਡਾਪੱਲੀ (Peddapalli) ਜ਼ਿਲ੍ਹੇ ਵਿੱਚ ਸਥਿਤ ਐੱਨਟੀਪੀਸੀ ਦਾ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਸਟੇਜ-I) ਦੀ ਯੂਨਿਟ #2 (800 ਮੈਗਾਵਾਟ) ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਲਗਭਗ 8,007 ਕਰੋੜ ਰੁਪਏ ਦੇ ਨਿਵੇਸ਼ ਨਾਲ ਅਲਟਰਾ-ਸੁਪਰਕ੍ਰਿਟੀਕਲ ਤਕਨੀਕ ਦਾ ਉਪਯੋਗ ਕਰਦਾ ਹੈ, ਜੋ ਕਾਰਬਨ ਡਾਈਆਕਸਾਈਡ ਨਿਕਾਸੀ ਨੂੰ ਕਾਫ਼ੀ ਘੱਟ ਕਰਦੇ ਹੋਏ ਵਧੇਰੇ ਬਿਜਲੀ ਦੀ ਉਤਪਾਦਨ ਕੁਸ਼ਲਤਾ ਨੂੰ ਸੁਨਿਸ਼ਚਿਤ ਕਰਦਾ ਹੈ। ਇਹ ਪ੍ਰੋਜੈਕਟ ਤੇਲੰਗਾਨਾ ਨੂੰ 85 ਪ੍ਰਤੀਸ਼ਤ ਪਾਵਰ ਸਪਲਾਈ ਕਰੇਗਾ। ਭਾਰਤ ਵਿੱਚ ਐੱਨਟੀਪੀਸੀ ਦੇ ਸਾਰੇ ਊਰਜਾ ਕੇਂਦਰਾਂ ਦੇ ਦਰਮਿਆਨ ਇਸ ਦੀ ਬਿਜਲੀ ਉਤਪਾਦਨ ਕੁਸ਼ਲਤਾ ਲਗਭਗ 42 ਪ੍ਰਤੀਸ਼ਤ ਹੋਵੇਗੀ। ਤੇਲੰਗਾਨਾ ਵਿੱਚ ਪਾਵਰ ਸਪਲਾਈ ਵਧਾਉਣ ਦੇ ਇਲਾਵਾ, ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਦੇਸ਼ ਭਰ ਵਿੱਚ ਸਸਤੀ ਅਤੇ ਉੱਚ ਗੁਣਵੱਤਾ ਵਾਲੀ ਬਿਜਲੀ ਦੀ 24x7 ਉਪਲਬਧਤਾ ਦੇ ਲਕਸ਼ ਵਿੱਚ ਵੀ ਸਹਾਇਤਾ ਮਿਲੇਗੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ। ਇਸ ਪ੍ਰੋਜੈਕਟ ਦੀ ਪਹਿਲੀ ਯੂਨਿਟ 3 ਅਕਤੂਬਰ, 2023 ਨੂੰ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਸੀ।
ਉੱਤਰੀ ਕਰਨਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੀ 660 ਮੈਗਾਵਾਟ ਯੂਨਿਟ #2 (3x660 ਮੈਗਾਵਾਟ)
ਪ੍ਰਧਾਨ ਮੰਤਰੀ ਮੋਦੀ ਝਾਰਖੰਡ ਵਿਖੇ ਸਥਿਤ ਉੱਤਰੀ ਕਰਨਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ ((3x660 ਮੈਗਾਵਾਟ) ਦੀ ਯੂਨਿਟ-2( 660 ਮੈਗਾਵਾਟ) ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਲਗਭਗ 4,609 ਕਰੋੜ ਰੁਪਏ ਦੇ ਨਿਵੇਸ਼ ਨਾਲ ਏਅਰ ਕੂਲਡ ਕੰਡੈਂਸਰ ਟੈਕਨੋਲੋਜੀ ਨਾਲ ਲੈਸ ਹੈ ਅਤੇ ਇਹ ਭਾਰਤ ਦੇ ਪਹਿਲੇ ਸੁਪਰਕ੍ਰਿਟੀਕਲ ਥਰਮਲ ਪਾਵਰ ਪ੍ਰੋਜੈਕਟ ਦੇ ਰੂਪ ਵਿੱਚ ਸਥਾਪਿਤ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਪਰੰਪਰਾਗਤ ਵਾਟਰ-ਕੂਲਡ ਕੰਡੈਂਸਰ (ਡਬਲਿਊਸੀਸੀ) ਦੀ ਤੁਲਨਾ ਵਿੱਚ ਇੱਕ ਤਿਹਾਈ ਵਾਟਰ ਫੁੱਟਪ੍ਰਿੰਟ ਹੁੰਦਾ ਹੈ। ਐੱਨਟੀਪੀਸੀ ਨੇ 1 ਮਾਰਚ, 2023 ਨੂੰ ਉੱਤਰੀ ਕਰਨਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੀ ਯੂਨਿਟ-1 ਦਾ ਵਪਾਰਕ ਸੰਚਾਲਨ ਸ਼ੁਰੂ ਕੀਤਾ ਸੀ।
ਫਲਾਈ ਐਸ਼ ਬੇਸਡ ਲਾਈਟ ਵੇਟ ਐਗਰੀਗੇਟ ਪਲਾਂਟ
ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਸਿਪਤ ਸੁਪਰ ਥਰਮਲ ਪਾਵਰ ਸਟੇਸ਼ਨ ਵਿੱਚ 51 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਫਲਾਈ ਐਸ਼ ਬੇਸਡ ਲਾਈਟ ਵੇਟ ਐਗਰੀਗੇਟ ਪਲਾਂਟ ਨੂੰ ਸਮਰਪਿਤ ਕਰਨਗੇ। ਇਹ ਪਲਾਂਟ ਪੈਲੇਟਾਈਜ਼ਿੰਗ ਅਤੇ ਸਿੰਟਰਿੰਗ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਫਲਾਈ ਐਸ਼ ਨੂੰ ਕੋਲਾ ਅਤੇ ਹੋਰ ਮਿਸ਼ਰਣ ਨਾਲ ਮਿਲਾ ਕੇ ਊਰਜਾ ਦਾ ਉਤਪਾਦਨ ਕਰਦਾ ਹੈ, ਤਾਕਿ ਥੋਕ ਫਲਾਈ ਐਸ਼ ਉਪਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਇਸ ਪ੍ਰਕਾਰ ਕੁਦਰਤੀ ਸੰਸਾਧਨਾਂ ਦੀ ਸੰਭਾਲ਼ ਅਤੇ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕਦੀ ਹੈ।
ਐੱਨਟੀਪੀਸੀ ਨੇਤਰਾ ਕੈਂਪਸ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਤੋਂ ਗ੍ਰੀਨ ਹਾਈਡ੍ਰੋਜਨ ਪਲਾਂਟ ਤੱਕ ਜਲ ਦੀ ਉਪਲਬਧਤਾ
ਪ੍ਰਧਾਨ ਮੰਤਰੀ 10 ਕਰੋੜ ਰੁਪਏ ਦੇ ਨਿਵੇਸ਼ ਨਾਲ ਗ੍ਰੇਟਰ ਨੋਇਡਾ ਦੇ ਐੱਨਟੀਪੀਸੀ ਨੇਤਰਾ ਕੈਂਪਸ ਵਿੱਚ ਸਥਾਪਿਤ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਵਾਟਰ ਟੂ ਗ੍ਰੀਨ ਹਾਈਡ੍ਰੋਜਨ ਪਲਾਂਟ ਨੂੰ ਸਮਰਪਿਤ ਕਰਨਗੇ। ਐੱਸਟੀਪੀ ਜਲ ਤੋਂ ਉਤਪਾਦਿਤ ਗ੍ਰੀਨ ਹਾਈਡ੍ਰੋਜਨ ਤੋਂ ਬਿਜਲੀ ਦੀ ਖਪਤ ਘੱਟ ਕਰਨ ਵਿੱਚ ਮਦਦ ਮਿਲੇਗੀ।
ਸਿੰਗਰੌਲੀ ਸੁਪਰ ਥਰਮਲ ਪਾਵਰ ਪ੍ਰੋਜੈਕਟ, ਪੜਾਅ- III (2X800 ਮੈਗਾਵਾਟ)
ਇਸ ਅਵਸਰ ‘ਤੇ ਪ੍ਰਧਾਨ ਮੰਤਰੀ 2X800 ਮੈਗਾਵਾਟ ਦੇ ਸਿੰਗਰੌਲੀ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਸਟੇਜ -III ਦੀ ਸ਼ੁਰੂਆਤ ਕਰਨਗੇ। ਉੱਤਰ ਪ੍ਰਦੇਸ਼ ਦੇ ਸੋਨਭਦਰ ਵਿੱਚ 17,000 ਕਰੋੜ ਰੁਪਏ ਦੇ ਕੁੱਲ ਨਿਵੇਸ਼ ਦੇ ਨਾਲ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਵਾਤਾਵਰਣ ਸਥਿਰਤਾ ਅਤੇ ਤਕਨੀਕੀ ਇਨੋਵੇਸ਼ਨ ਦੀ ਦਿਸ਼ਾ ਵਿੱਚ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕਰਦਾ ਹੈ।
ਫਲੂ ਗੈਸ ਕਾਰਬਨ ਡਾਈ ਆਕਸਾਈਡ ਤੋਂ 4ਜੀ ਈਥੈਨੌਲ ਪਲਾਂਟ
ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ ਵਿੱਚ ਸਥਿਤ ਫਲੂ ਗੈਸ ਕਾਰਬਨ ਡਾਈ ਆਕਸਾਈਡ ਤੋਂ 4 ਜੀ ਈਥੈਨੌਲ ਪਲਾਂਟ ਦਾ ਨੀਂਹ ਪੱਥਰ ਰੱਖਣਗੇ। 294 ਕਰੋੜ ਰੁਪਏ ਦੇ ਨਿਵੇਸ਼ ਨਾਲ ਇਹ ਇਨੋਵੇਟਿਵ ਪਲਾਂਟ (innovative plant ) 4ਜੀ-ਈਥੈਨੌਲ ਨੂੰ ਸੰਸਲੇਸ਼ਣ ਕਰਨ ਲਈ ਵੇਸਟ ਗ੍ਰਿਪ ਗੈਸ ਤੋਂ ਕਾਰਬਨ ਡਾਈਆਕਸਾਈਡ ਖਿੱਚੇਗਾ। ਇਹ ਗ੍ਰੀਨਹਾਊਸ ਗੈਸ ਨਿਕਾਸੀ ਨੂੰ ਘੱਟ ਕਰੇਗਾ ਅਤੇ ਸਸਟੇਨੇਬਲ ਏਵੀਏਸ਼ਨ ਫਿਊਲ ਦੀ ਦਿਸ਼ਾ ਵਿੱਚ ਅੱਗੇ ਵਧੇਗਾ।
ਵਿਸ਼ਾਖਾਪਟਨਮ ਦੇ ਸਿਮਹਾਦਰੀ ਵਿਖੇ ਸਮੁੰਦਰੀ ਜਲ ਤੋਂ ਗ੍ਰੀਨ ਹਾਈਡਡ੍ਰੋਜਨ ਪਲਾਂਟ
ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਦੇ ਐੱਨਟੀਪੀਸੀ ਸਿਮਹਾਦਰੀ ਵਿੱਚ ਸਥਿਤ ਸੁਮੁੰਦਰੀ ਜਲ ਤੋਂ ਗ੍ਰੀਨ ਹਾਈਡ੍ਰੋਜਨ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦਾ ਲਕਸ਼ 30 ਕਰੋੜ ਰੁਪਏ ਦੇ ਨਿਵੇਸ਼ ਨਾਲ ਸਮੁੰਦਰੀ ਜਲ ਤੋਂ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨਾ ਹੈ, ਜਿਸ ਨਾਲ ਇਸ ਪ੍ਰਕਿਰਿਆ ਵਿੱਚ ਊਰਜਾ ਦੀ ਬੱਚਤ ਹੋਵੇਗੀ।
ਛੱਤੀਸਗੜ੍ਹ ਦੇ ਕੋਰਬਾ ਸੁਪਰ ਥਰਮਲ ਪਾਵਰ ਸਟੇਸ਼ਨ ਵਿੱਚ ਫਲਾਈ ਐਸ਼ ਅਧਾਰਿਤ ਐੱਫਏਐੱਲਜੀ ਸਮੂਹਿਕ ਪਲਾਂਟ ਸਥਾਪਿਤ ਕੀਤਾ ਗਿਆ
ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਕੋਰਬਾ ਸੁਪਰ ਥਰਮਲ ਪਾਵਰ ਸਟੇਸ਼ਨ ਵਿੱਚ ਫਲਾਈ ਐਸ਼ ਅਧਾਰਿਤ ਐੱਫਏਐੱਲਜੀ ਸਮੂਹਿਕ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ 22 ਕਰੋੜ ਰੁਪਏ ਦੇ ਨਿਵੇਸ਼ ਨਾਲ ਫਲਾਈ ਐਸ਼ ਨੂੰ ਵੈਲਿਊ-ਐਡਿਡ ਬਿਲਡਿੰਗ ਮਟੀਰੀਅਲ-ਮੋਟੇ ਐਗਰੀਗੇਟਸ ਵਿੱਚ ਪਰਵਰਤਿਤ ਕਰੇਗਾ, ਜਿਸ ਨਾਲ ਵਾਤਾਵਰਣ ਸੰਭਾਲ਼ ਦੇ ਪ੍ਰਤੀ ਵਚਨਬੱਧਤਾ ਵਧੇਗੀ।
ਐੱਨਟੀਪੀਸੀ ਦੇ ਉਪਰੋਕਤ ਪ੍ਰੋਜੈਕਟਸ ਨਾ ਕੇਵਲ ਭਾਰਤ ਦੇ ਬਿਜਲੀ ਬੁਨਿਆਦੀ ਢਾਂਚੇ ਦਾ ਉਪਯੋਗ ਕਨਰਗੇ ਬਲਕਿ ਰੋਜ਼ਗਾਰ, ਸਿਰਜਣ, ਕਮਿਊਨਿਟੀ ਵਿਕਾਸ ਅਤੇ ਵਾਤਾਵਰਣ ਸੰਭਾਲ਼ ਵਿੱਚ ਵੀ ਮਹੱਤਵਪੂਰਨ ਯੋਗਦਾਨ ਦੇਣਗੇ। ਇਹ ਪ੍ਰੋਜੈਕਟਸ 30,023 ਕਰੋੜ ਰੁਪਏ ਦੇ ਕੁੱਲ ਨਿਵੇਸ਼ ਦੇ ਨਾਲ ਭਾਰਤ ਦੇ ਗ੍ਰੀਨ ਅਤੇ ਵਧੇਰੇ ਟਿਕਾਊ ਭਵਿੱਖ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਨ ਦੇ ਪ੍ਰਤੀਕ ਹਨ।
ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ 4-6 ਮਾਰਚ ਨੂੰ ਤੇਲੰਗਾਨਾ, ਤਮਿਲ ਨਾਡੂ, ਓਡੀਸ਼ਾ, ਪੱਛਮੀ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ-
***************
ਪੀਆਈਬੀ ਦਿੱਲੀ/ਦੀਪ ਜੋਇ ਮਮਪਿਲੀ
(Release ID: 2011503)
Visitor Counter : 55