ਰੱਖਿਆ ਮੰਤਰਾਲਾ

ਅੰਤਰਰਾਸ਼ਟਰੀ ਸਮੁੰਦਰੀ ਸੰਮੇਲਨ

Posted On: 22 FEB 2024 5:07PM by PIB Chandigarh

ਭਾਰਤ ਦੇ ਮਾਣਯੋਗ ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅਭਿਆਸ ਮਿਲਨ 2024 ਦੇ ਹਿੱਸੇ ਵਜੋਂ ਅੱਜ ਕਰਵਾਏ ਗਏ ਅੰਤਰਰਾਸ਼ਟਰੀ ਸਮੁੰਦਰੀ ਸੰਮੇਲਨ ਦਾ ਉਦਘਾਟਨ ਕੀਤਾ।

ਅੰਤਰਰਾਸ਼ਟਰੀ ਸਮੁੰਦਰੀ ਸੰਮੇਲਨ ਅਭਿਆਸ ਮਿਲਨ 2024 ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਇਹ ਸੰਮੇਲਨ ਵਿਸ਼ਵ ਵਿਆਪੀ ਸਮੁੰਦਰੀ ਉੱਤਮਤਾ ਦਾ ਮੁੱਖ ਕੇਂਦਰ ਬਿੰਦੂ ਸਾਬਤ ਹੋਇਆ ਹੈ। ਸੰਮੇਲਨ ਨੇ ਸਮੁੰਦਰਾਂ ਦੇ ਪਾਰ ਦੇਸ਼ਾਂ ਦਰਮਿਆਨ ਸਹਿਯੋਗ, ਤਾਲਮੇਲ ਅਤੇ ਵਿਕਾਸ ਲਈ ਇੱਕ ਪਲੇਟਫਾਰਮ ਵਜੋਂ ਕੰਮ ਕੀਤਾ ਹੈ।

ਅੰਤਰਰਾਸ਼ਟਰੀ ਸਮੁੰਦਰੀ ਸੰਮੇਲਨ ਵਿੱਚ ਭਾਰਤੀ ਜਲ ਸੈਨਾ ਦੇ ਮੁਖੀ, ਮਿੱਤਰ ਵਿਦੇਸ਼ੀ ਮੁਲਕਾਂ ਦੇ ਜਲ ਸੈਨਾ ਮੁਖੀਆਂ, ਸੀਨੀਅਰ ਸਨਮਾਨਤ ਵਿਅਕਤੀਆਂ, ਰਾਜਦੂਤਾਂ, ਹਾਈ ਕਮਿਸ਼ਨਰਾਂ ਅਤੇ ਭਾਰਤ ਅਤੇ ਮਿੱਤਰ ਦੇਸ਼ਾਂ ਦੇ ਸੀਨੀਅਰ ਜਲ ਸੈਨਾ ਅਧਿਕਾਰੀਆਂ ਸਮੇਤ ਡੈਲੀਗੇਟਾਂ ਨੇ ਸੰਮੇਲਨ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਮੌਜੂਦਗੀ ਨੇ ਸਮੁੰਦਰੀ ਖੇਤਰ ਵਿੱਚ ਅੰਤਰਰਾਸ਼ਟਰੀ ਸੰਵਾਦ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਦਰਸਾਇਆ। 

ਇਸ ਸੰਮੇਲਨ ਦੇ ਥੀਮ  "ਮਹਾਸਾਗਰਾਂ ਵਿੱਚ ਭਾਈਵਾਲ, ਸਹਿਯੋਗ, ਤਾਲਮੇਲ, ਵਿਕਾਸ" ’ਤੇ  ਵੱਖ-ਵੱਖ  ਪੇਸ਼ਕਾਰੀਆਂ ਅਤੇ ਸੰਵਾਦਾਂ ਦੀ ਇੱਕ ਸ਼ਾਨਦਾਰ ਲੜੀ ਪੇਸ਼ ਕੀਤੀ ਗਈ। ਬਾਰ੍ਹਾਂ ਦੇਸ਼ਾਂ ਦੇ ਉੱਘੇ ਅਤੇ ਸਨਮਾਨਿਤ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਪੇਪਰ ਆਰਥਿਕ ਵਿਕਾਸ, ਸਮੁੰਦਰੀ ਸੁਰੱਖਿਆ, ਸਮਰੱਥਾ ਨਿਰਮਾਣ, ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ, ਨੀਲੀ ਅਰਥ ਵਿਵਸਥਾ ਪਹਿਲਕਦਮੀ ਅਤੇ ਸਮੁੰਦਰ ਅਧਾਰਤ ਬੁਨਿਆਦੀ ਢਾਂਚੇ ਦੇ ਤੇਜ਼ ਵਿਕਾਸ ਵਰਗੇ ਮਹੱਤਵ ਪੂਰਨ ਖੇਤਰਾਂ ਤੇ ਕੇਂਦਰਤ ਸਨ। 

ਮਿਲਨ 2024 ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਸਮੁੰਦਰੀ ਸੰਮੇਲਨ ਵਿਸ਼ਵ ਵਿਆਪੀ ਸਮੁੰਦਰੀ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਕਿਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਸਥਾਈ ਮਹੱਤਤਾ ਦੇ ਪ੍ਰਮਾਣ ਵਜੋਂ ਸਾਹਮਣੇ ਆਇਆ ਹੈ। ਸਾਰਥਕ ਸੰਵਾਦ ਅਤੇ ਭਾਈਵਾਲੀ ਦੇ ਮਾਧਿਅਮ ਰਾਹੀਂ ਭਾਗੀਦਾਰਾਂ ਨੇ ਵਧੇਰੇ ਸੁਰੱਖਿਅਤ, ਟਿਕਾਊ ਅਤੇ ਖੁਸ਼ਹਾਲ ਸਮੁੰਦਰੀ ਖੇਤਰ ਲਈ ਰਾਹ ਪੱਧਰਾ ਕਰਨ ਦਾ ਕੰਮ ਕੀਤਾ ਹੈ। 

 

***************


ਵੀਐੱਮ/ਪੀਐੱਸ  



(Release ID: 2009366) Visitor Counter : 47


Read this release in: English , Urdu , Hindi