ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮਿੰਦਰ ਪ੍ਰਧਾਨ ਭਲਕੇ ਓਡੀਸ਼ਾ ਦੇ ਸੰਬਲਪੁਰ ਵਿੱਚ ਸਿੱਖਿਆ ਅਤੇ ਹੁਨਰ ਵਿਕਾਸ ਨਾਲ ਸਬੰਧਤ ਮਹੱਤਵਪੂਰਨ ਸਮਾਗਮਾਂ ਵਿੱਚ ਸ਼ਾਮਲ ਹੋਣਗੇ

Posted On: 19 FEB 2024 9:52PM by PIB Chandigarh

ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਭਲਕੇ (20 ਫ਼ਰਵਰੀ, 2024)  ਸੰਬਲਪੁਰ, ਓਡੀਸ਼ਾ  ਦੇ ਆਪਣੇ  ਦੌਰੇ ਦੌਰਾਨ ਸਿੱਖਿਆ ਅਤੇ ਹੁਨਰ ਵਿਕਾਸ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਸ਼੍ਰੀ ਧਰਮਿੰਦਰ ਪ੍ਰਧਾਨ  ਸੰਬਲਪੁਰ, ਓਡੀਸ਼ਾ  ਦੇ  ਪੱਬਪਲੀ ਸਾਸੋਨ ਵਿੱਚ ਵੈਦਿਕ ਇੰਟਰਨੈਸ਼ਨਲ ਸਕੂਲ ਵਿਖੇ ਰੋਬੋਟਿਕਸ ਕੇਂਦਰ ਦਾ ਉਦਘਾਟਨ ਕਰਨਗੇ ਅਤੇ ਸੰਬਲਪੁਰ ਦੇ ਹੀ ਮਝੀਪੱਲੀ ਵਿਖੇ ਸਕਿੱਲ ਇੰਡੀਆ ਸੈਂਟਰ ਦੇ ਉਦਘਾਟਨ ਵਿੱਚ ਸ਼ਾਮਲ ਹੋਣਗੇ।

ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਜੰਮੂ ਵਿੱਚ ਭਲਕੇ ਸ਼ੁਰੂ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਵਿੱਚ ਵੀ ਵਰਚੂਅਲ ਤੌਰ ’ਤੇ ਸ਼ਾਮਲ ਹੋਣਗੇ।

ਸ਼੍ਰੀ ਪ੍ਰਧਾਨ ਪੀਐੱਮ-ਸ਼੍ਰੀ ਜੇਐਨਵੀ, ਗੌਸ਼ਾਲਾ, ਸੰਬਲਪੁਰ ਵਿਖੇ ਮਲਟੀਪਰਪਜ਼ ਹਾਲ ਦਾ ਨੀਂਹ ਪੱਥਰ ਰੱਖਣ ਅਤੇ ਉੱਥੇ ਸਕੂਲ ਲਈ ਫੁੱਟਬਾਲ (ਐੱਫ 4 ਐੱਸ ) ਦੇ ਤਹਿਤ ਫੁੱਟਬਾਲ ਦੀ ਵੰਡ ਲਈ ਮੌਜੂਦ ਰਹਿਣਗੇ।

ਬਾਅਦ ਵਿੱਚ ਸ਼੍ਰੀ ਪ੍ਰਧਾਨ ਸੰਬਲਪੁਰ ਵਿਖੇ ਤਪਸਵਿਨੀ ਹਾਲ ਵਿੱਚ ਰਾਸ਼ਟਰੀ ਉਦਯਮਿਤਾ ਵਿਕਾਸ ਪਰਿਯੋਜਨਾ ਦੀ ਲਾਂਚਿੰਗ ਵਿੱਚ ਸ਼ਾਮਲ ਹੋਣਗੇ।

**************

ਐੱਸਐੱਸ/ਏਕੇ 


(Release ID: 2007378) Visitor Counter : 52


Read this release in: English , Urdu , Hindi