ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਗਾਂਧੀਨਗਰ ਪ੍ਰੀਮੀਅਰ ਲੀਗ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪੂਰੇ ਦੇਸ਼ ਦੇ ਸਾਂਸਦਾਂ ਨੂੰ ਸਾਂਸਦ ਖੇਲਕੂਦ ਮਹੋਤਸਵ (Sansad Khelkood Mahotsav) ਦਾ ਆਯੋਜਨ ਕਰਨ ਅਤੇ ਖੇਡਾਂ ਨੂੰ ਬੱਚਿਆਂ ਨੂੰ ਸੰਸਕਾਰ ਦੇ ਰੂਪ ਵਿੱਚ ਦੇ ਕੇ ਲੋਕਪ੍ਰਿਯ ਬਣਾਉਣ ਦੀ ਅਪੀਲ ਕੀਤੀ ਸੀ
ਸਾਡੇ ਦੇਸ਼ ਵਿੱਚ ਅਜਿਹੇ ਕਈ ਖੇਡ ਹਨ ਜਿਨ੍ਹਾਂ ਰਾਹੀਂ ਖੇਲਕੂਦ ਦੇ ਸੰਸਕਾਰ ਬੱਚਿਆਂ ਨੂੰ ਦਿੱਤੇ ਜਾ ਸਕਦੇ ਹਨ
ਸਾਰਿਆਂ ਨੂੰ ਹਾਰ-ਜਿੱਤ ਨੂੰ ਇੱਕ ਸਾਧਾਰਣ ਸੁਭਾਅ ਬਣਾਉਣਾ ਚਾਹੀਦਾ ਹੈ, ਨਾ ਤਾਂ ਜਿੱਤ ਦਾ ਹੰਕਾਰ ਹੋਣਾ ਚਾਹੀਦਾ ਹੈ ਅਤੇ ਨਾ ਹਾਰ ਤੋਂ ਨਿਰਾਸ਼ਾ
ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਸਹਿਤ ਪੂਰੇ ਦੇਸ਼ ਵਿੱਚ ਖੇਡਾਂ ਨੂੰ ਮਹੱਤਵ ਦੇਣ ਲਈ ਕਈ ਕਦਮ ਚੁੱਕੇ ਹਨ
ਮੋਦੀ ਜੀ ਦੇ ਦਸ ਸਾਲ ਦੇ ਕਾਰਜਕਾਲ ਵਿੱਚ 2014 ਤੋਂ 2024 ਤੱਕ ਖੇਡਾਂ ਦੇ ਖੇਤਰ ਵਿੱਚ ਕਈ ਨਵੀਆਂ ਪਹਿਲਾਂ ਕੀਤੀਆਂ ਗਈਆਂ
ਮੋਦੀ ਸਰਕਾਰ ਨੇ ਹਰ ਐਥਲੀਟ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ, ਉਸ ਦੀ ਟ੍ਰੇਨਿੰਗ ਅਤੇ ਚੰਗੇ ਸਟੇਡੀਅਮ ਦੇ ਨਾਲ ਸੰਸਾਧਨਾਂ ਦੀ ਵਿਵਸਥਾ ਕਰਨ ਦਾ ਕੰਮ ਕੀਤਾ ਹੈ
ਪ੍ਰਧਾਨ ਮੰਤਰੀ ਮੋਦੀ ਦੁਆਰਾ ਖੇਡਾਂ ਦੇ ਖੇਤਰ ਵਿੱਚ ਰੱਖੀ ਗਈ ਮਜ਼ਬੂਤ ਨੀਂਹ ‘ਤੇ ਅਗਲੇ 25 ਵਰ੍ਹਿਆਂ ਵਿੱਚ ਇੱਕ ਸ਼ਾਨਦਾਰ ਇਮਾਰਤ ਖੜ੍ਹੀ ਕਰਨ ਦਾ ਕੰਮ ਦੇਸ਼ ਦੇ ਨੌਜਵਾਨਾਂ ਦਾ ਹੈ
Posted On:
12 FEB 2024 9:36PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਗਾਂਧੀਨਗਰ ਪ੍ਰੀਮੀਅਰ ਲੀਗ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੁਝ ਦਿਨ ਪਹਿਲੇ ਸਾਂਸਦ ਖੇਲਕੂਦ ਮਹੋਤਸਵ ਦੀ ਸ਼ੁਰੂਆਤ ਗਾਂਧੀਨਗਰ ਖੇਤਰ ਤੋਂ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਅੱਜ 1,37,000 ਤੋਂ ਅਧਿਕ ਖਿਡਾਰੀਆਂ ਨੇ 42 ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਅਤੇ ਕਈ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਦੇਸ਼ ਦੇ ਸਾਂਸਦਾਂ ਨੂੰ ਸਾਂਸਦ ਖੇਲਕੂਦ ਮੁਕਾਬਲਿਆਂ ਦਾ ਆਯੋਜਨ ਕਰਨ ਅਤੇ ਖੇਡਾਂ ਨੂੰ ਬੱਚਿਆਂ ਨੂੰ ਸੰਸਕਾਰ ਦੇ ਰੂਪ ਵਿੱਚ ਦੇ ਕੇ ਲੋਕਪ੍ਰਿਯ ਬਣਾਉਣ ਦਾ ਪ੍ਰਯਾਸ ਕਰਨ ਦੀ ਅਪੀਲ ਕੀਤੀ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਅਜਿਹੀਆਂ ਕਈ ਖੇਡਾਂ ਹਨ ਜਿਨ੍ਹਾਂ ਰਾਹੀਂ ਖੇਲਕੂਦ ਦੇ ਸੰਸਕਾਰ ਬੱਚਿਆਂ ਨੂੰ ਦਿੱਤੇ ਜਾ ਸਕਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕ੍ਰਿਕਟ ਨੂੰ ਸਾਂਸਦ ਖੇਲਕੂਦ ਮਹੋਤਸਵ ਤੋਂ ਬਾਹਰ ਰੱਖਿਆ ਗਿਆ ਸੀ ਜਿਸ ਨਾਲ ਇਸ ਦੇ ਪਿੱਛੇ ਬਾਕੀ ਖੇਡਾਂ ਨਾ ਲੁਕ ਜਾਣ ਅਤੇ ਅੱਜ ਇਹ ਮਹੋਤਸਵ ਖ਼ਤਮ ਹੋਣ ‘ਤੇ ਗਾਂਧੀਨਗਰ ਪ੍ਰੀਮੀਅਮ ਲੀਗ (GPL) ਦੀ ਸ਼ੁਰੂਆਤ ਹੋ ਰਹੀ ਹੈ। ਇਸ ਵਿੱਚ ਗਾਂਧੀਨਗਰ ਖੇਤਰ ਦੀ 1,078 ਕ੍ਰਿਕਟ ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਆਯੋਜਨ ਵਿੱਚ 1078 ਟੀਮਾਂ ਦੇ 16,170 ਖਿਡਾਰੀ 1071 ਮੈਚ ਖੇਡਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਹਾਰਨ ਨਾਲ ਹੀ ਜਿੱਤਣ ਦਾ ਜਨੂੰਨ ਪੈਦਾ ਹੁੰਦਾ ਹੈ ਅਤੇ ਜਿੱਤ ਦੇ ਬਾਅਦ ਮਿਲੀ ਹਾਰ ਤੋਂ ਜਿੱਤ ਦਾ ਹੰਕਾਰ ਖ਼ਤਮ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੇ ਮਨ ਵਿੱਚ ਹਾਰ-ਜਿੱਤ ਇੱਕ ਸਾਧਾਰਣ ਸੁਭਾਅ ਬਣਨਾ ਚਾਹੀਦਾ ਹੈ ਅਤੇ ਨਾ ਤਾਂ ਜਿੱਤ ਦਾ ਹੰਕਾਰ ਹੋਣਾ ਚਾਹੀਦਾ ਹੈ ਅਤੇ ਨਾ ਹਾਰ ਤੋਂ ਨਿਰਾਸ਼ਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਪਹਿਲੇ ਗੁਜਰਾਤ ਅਤੇ ਫਿਰ ਪੂਰੇ ਦੇਸ਼ ਵਿੱਚ ਖੇਡਾਂ ਨੂੰ ਮਹੱਤਵ ਦੇਣ ਦੇ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ 66 ਲੱਖ ਲੋਕ ਇਸ ਖੇਲਕੂਦ ਮਹੋਤਸਵ ਵਿੱਚ ਹਿੱਸਾ ਲੈ ਰਹੇ ਹਨ, ਅਜਿਹਾ ਪਹਿਲੇ ਕਦੇ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੇ ਦਸ ਸਾਲ ਦੇ ਕਾਰਜਕਾਲ ਵਿੱਚ 2014 ਤੋਂ 2024 ਤੱਕ ਖੇਡਾਂ ਦੇ ਖੇਤਰ ਵਿੱਚ ਕਈ ਨਵੀਆਂ ਪਹਿਲਾਂ ਕੀਤੀਆਂ ਗਈਆਂ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਰ ਐਥਲੀਟ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ, ਉਸ ਦੀ ਟ੍ਰੇਨਿੰਗ ਅਤੇ ਚੰਗੇ ਸਟੇਡੀਅਮ ਦੇ ਨਾਲ ਸੰਸਾਧਨਾਂ ਦੀ ਵਿਵਸਥਾ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਕਈ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਹਰ ਰਾਜ ਵਿੱਚ ਖੇਲਕੂਦ ਮਹੋਤਸਵ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਦਾ ਪ੍ਰਸਾਰਣ ਲਾਈਵ ਕਰ ਕੇ ਖਿਡਾਰੀਆਂ ਨੂੰ ਪ੍ਰੋਤਸਾਹਨ ਦੇਣ ਅਤੇ ਯੋਗਤਾ ਦੇ ਅਧਾਰ ‘ਤੇ ਉਨ੍ਹਾਂ ਦੇ ਸਲੈਕਸ਼ਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਪ੍ਰਯਾਸਾਂ ਦਾ ਨਤੀਜਾ ਰਿਹਾ ਹੈ ਕਿ 2014 ਏਸ਼ੀਅਨ ਗੇਮਸ ਵਿੱਚ ਭਾਰਤ ਨੂੰ 57 ਮੈਡਲ ਮਿਲੇ ਸਨ, ਜੋ 2023 ਵਿੱਚ ਵਧ ਕੇ 107 ਹੋ ਗਏ। ਇਸੇ ਤਰ੍ਹਾਂ, ਪੈਰਾ ਏਸ਼ਿਆਈ ਖੇਡਾਂ ਵਿੱਚ 2014 ਵਿੱਚ ਭਾਰਤ ਨੂੰ 33 ਮੈਡਲ ਮਿਲੇ ਅਤੇ 2022 ਵਿੱਚ ਭਾਰਤੀ ਖਿਡਾਰੀਆਂ ਨੇ 111 ਮੈਡਲ ਜਿੱਤੇ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਨੇ 2016 ਓਲੰਪਿਕ ਵਿੱਚ 2 ਮੈਡਲ ਜਿੱਤੇ ਸਨ, ਜਦਕਿ 2020 ਓਲੰਪਿਕ ਵਿੱਚ ਸਾਨੂੰ 7 ਮੈਡਲ ਮਿਲੇ। ਇਸੇ ਤਰ੍ਹਾਂ, 2014 ਦੇ ਕਾਮਨਵੈਲਥ ਗੇਮਸ ਵਿੱਚ ਭਾਰਤ ਨੂੰ 15 ਗੋਲਡ ਮੈਡਲ ਮਿਲੇ ਸਨ, ਜੋ 2018 ਵਿੱਚ ਵਧ ਕੇ 26 ਗੋਲਡ ਮੈਡਲ ਹੋ ਗਏ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ ਜੋ ਆਜ਼ਾਦੀ ਦੀ ਸ਼ਤਾਬਦੀ ਦੇ ਸਮੇਂ ਓਲੰਪਿਕ ਦੀ ਤਮਗਾ ਸੂਚੀ ਵਿੱਚ ਗੋਲਡ ਮੈਡਲਾਂ ਦੇ ਮਾਮਲੇ ਵਿੱਚ ਟੌਪ ‘ਤੇ ਹੋਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਖੇਡਾਂ ਦੇ ਖੇਤਰ ਵਿੱਚ ਰੱਖੀ ਮਜ਼ਬੂਤ ਨੀਂਹ ‘ਤੇ ਅਗਲੇ 25 ਵਰ੍ਹਿਆਂ ਵਿੱਚ ਇੱਕ ਸ਼ਾਨਦਾਰ ਇਮਾਰਤ ਖੜ੍ਹੀ ਕਰਨ ਦਾ ਕੰਮ ਦੇਸ਼ ਦੇ ਨੌਜਵਾਨਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ, ਖਿਡਾਰੀਆਂ ਦੀ ਟ੍ਰੇਨਿੰਗ, ਪਾਰਦਰਸ਼ੀ ਸਿਲੈਕਸ਼ਨ ਅਤੇ ਖਿਡਾਰੀਆਂ ਦੀ ਸਿਹਤ ਦਾ ਧਿਆਨ ਰੱਖਣ ਦੀ ਪੂਰੀ ਵਿਗਿਆਨਿਕ ਵਿਵਸਥਾ ਦੇਸ਼ ਵਿੱਚ ਬਣੇਗੀ।
***************
ਆਰਕੇ/ਆਰਆਰ/ਪੀਆਰ/ਏਕੇ
(Release ID: 2005766)
Visitor Counter : 75