ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਰਾਸ਼ਟਰੀ ਪੌਣ-ਸੌਰ ਹਾਈਬ੍ਰਿਡ ਨੀਤੀ ਦੇ ਤਹਿਤ ਵੱਡੇ ਗਰਿੱਡ ਨਾਲ ਜੁੜੇ ਪੌਣ-ਸੌਰ ਪੀਵੀ ਹਾਈਬ੍ਰਿਡ ਸਿਸਟਮ ਨੂੰ ਉਤਸ਼ਾਹਿਤ ਕਰਨਾ


1.44 ਗੀਗਾਵਾਟ ਪੌਣ-ਸੌਰ ਹਾਈਬ੍ਰਿਡ ਸਮਰੱਥਾ ਨੂੰ ਚਾਲੂ ਕੀਤਾ ਗਿਆ: ਕੇਂਦਰੀ ਊਰਜਾ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ

Posted On: 08 FEB 2024 7:59PM by PIB Chandigarh

ਕੇਂਦਰੀ ਨਵੀਂ ਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਕਿ ਸਰਕਾਰ ਨੇ 14 ਮਈ, 2018 ਨੂੰ ਰਾਸ਼ਟਰੀ ਪੌਣ-ਸੌਰ ਹਾਈਬ੍ਰਿਡ ਨੀਤੀ ਜਾਰੀ ਕੀਤੀ ਹੈ। ਇਸ ਨੀਤੀ ਦਾ ਮੁੱਖ ਉਦੇਸ਼ ਪੌਣ ਅਤੇ ਸੌਰ ਸਰੋਤਾਂ, ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਅਤੇ ਜ਼ਮੀਨ ਦੀ ਸਰਵੋਤਮ ਅਤੇ ਕੁਸ਼ਲ ਵਰਤੋਂ ਲਈ ਵੱਡੇ ਗਰਿੱਡ ਨਾਲ ਜੁੜੇ ਪੌਣ-ਸੌਰ ਪੀਵੀ ਹਾਈਬ੍ਰਿਡ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਪ੍ਰਦਾਨ ਕਰਨਾ ਹੈ। ਨੀਤੀ ਦਾ ਉਦੇਸ਼ ਪੌਣ ਅਤੇ ਸੌਰ ਪੀਵੀ ਪਲਾਂਟਾਂ ਦੇ ਸੰਯੁਕਤ ਸੰਚਾਲਨ ਨੂੰ ਸ਼ਾਮਲ ਕਰਨ ਵਾਲੀਆਂ ਨਵੀਆਂ ਤਕਨੀਕਾਂ ਅਤੇ ਢੰਗ-ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਹੈ।

ਰਾਸ਼ਟਰੀ ਪੌਣ-ਸੌਰ ਹਾਈਬ੍ਰਿਡ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਹੇਠਲਿਖਤ ਸ਼ਾਮਲ ਹਨ;

  •  ਇੰਡਕਸ਼ਨ ਜਨਰੇਟਰ ਦੀ ਵਰਤੋਂ ਕਰਦਿਆਂ ਗਰਿੱਡ ਨਾਲ ਜੁੜੀਆਂ ਸਥਿਰ ਸਪੀਡ ਵਿੰਡ ਟਰਬਾਈਨਾਂ ਦੇ ਮਾਮਲੇ ਵਿੱਚ, ਏਕੀਕਰਣ ਏਸੀ ਆਉਟਪੁੱਟ ਬੱਸ ਵਿੱਚ ਐੱਚਟੀ ਵਾਲੇ ਪਾਸੇ ਹੋ ਸਕਦਾ ਹੈ। ਹਾਲਾਂਕਿ, ਵੇਰੀਏਬਲ ਸਪੀਡ ਵਿੰਡ ਟਰਬਾਈਨਾਂ ਦੁਆਰਾ ਜਨਰੇਟਰ ਨੂੰ ਗਰਿੱਡ ਨਾਲ ਜੋੜਨ ਲਈ ਇਨਵਰਟਰਾਂ ਦੀ ਤਾਇਨਾਤੀ ਦੇ ਮਾਮਲੇ ਵਿੱਚ, ਪੌਣ ਅਤੇ ਸੌਰ ਪੀਵੀ ਸਿਸਟਮ ਨੂੰ ਏਸੀ-ਡੀਸੀ-ਏਸੀ ਕਨਵਰਟਰ ਦੀ ਇੰਟਰਮੀਡੀਏਟ ਡੀਸੀ ਬੱਸ ਨਾਲ ਜੋੜਿਆ ਜਾ ਸਕਦਾ ਹੈ।

  • ਪੌਣ-ਸੌਰ ਹਾਈਬ੍ਰਿਡ ਪਲਾਂਟਾਂ ਦਾ ਆਕਾਰ ਸਰੋਤ ਵਿਸ਼ੇਸ਼ਤਾਵਾਂ 'ਤੇ ਨਿਰਭਰ ਕਰੇਗਾ। ਹਾਲਾਂਕਿ, ਇੱਕ ਪੌਣ-ਸੌਰ ਪਲਾਂਟ ਨੂੰ ਹਾਈਬ੍ਰਿਡ ਪਲਾਂਟ ਵਜੋਂ ਮਾਨਤਾ ਦਿੱਤੀ ਜਾਵੇਗੀ, ਜੇਕਰ ਇੱਕ ਸਰੋਤ ਦੀ ਰੇਟ ਕੀਤੀ ਪਾਵਰ ਸਮਰੱਥਾ ਦੂਜੇ ਸਰੋਤ ਦੀ ਰੇਟ ਕੀਤੀ ਪਾਵਰ ਸਮਰੱਥਾ ਦਾ ਘੱਟੋ-ਘੱਟ 25% ਹੈ।

  • ਮੌਜੂਦਾ ਪੌਣ ਜਾਂ ਸੌਰ ਪਾਵਰ ਪ੍ਰੋਜੈਕਟ, ਹਾਈਬ੍ਰਿਡ ਪ੍ਰੋਜੈਕਟ ਦਾ ਲਾਭ ਲੈਣ ਲਈ ਲੜੀਵਾਰ ਸੋਲਰ ਪੀਵੀ ਪਲਾਂਟ ਜਾਂ ਡਬਲਯੂਟੀਜੀ ਲਗਾਉਣ ਲਈ ਤਿਆਰ ਹਨ, ਨੂੰ ਨੀਤੀ ਦੇ ਤਹਿਤ ਅਜਿਹਾ ਕਰਨ ਦੀ ਸ਼ਰਤ ਅਨੁਸਾਰ ਇਜਾਜ਼ਤ ਹੈ।

  • ਬੈਟਰੀ ਸਟੋਰੇਜ ਨੂੰ ਹਾਈਬ੍ਰਿਡ ਪ੍ਰੋਜੈਕਟ ਵਿੱਚ ਜੋੜਿਆ ਜਾ ਸਕਦਾ ਹੈ (i) ਪੌਣ-ਸੌਰ ਹਾਈਬ੍ਰਿਡ ਪਲਾਂਟ ਤੋਂ ਆਉਟਪੁੱਟ ਪਾਵਰ ਦੀ ਪਰਿਵਰਤਨਸ਼ੀਲਤਾ ਨੂੰ ਘਟਾਉਣ ਲਈ; (ii) ਪੌਣ-ਸੌਰ ਹਾਈਬ੍ਰਿਡ ਪਲਾਂਟ ਵਿੱਚ ਪੌਣ ਅਤੇ ਸੌਰ ਊਰਜਾ ਦੀ ਵਾਧੂ ਸਮਰੱਥਾ ਨੂੰ ਸਥਾਪਿਤ ਕਰਕੇ, ਡਿਲੀਵਰੀ ਪੁਆਇੰਟ 'ਤੇ ਦਿੱਤੀ ਗਈ ਸਮਰੱਥਾ (ਬੋਲੀ/ਪ੍ਰਵਾਨਿਤ ਸਮਰੱਥਾ) ਲਈ ਉੱਚ ਊਰਜਾ ਆਉਟਪੁੱਟ ਪ੍ਰਦਾਨ ਕਰਨਾ; ਅਤੇ (iii) ਕਿਸੇ ਖਾਸ ਮਿਆਦ ਲਈ ਫਰਮ ਊਰਜਾ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ।

ਅਖੁੱਟ ਊਰਜਾ ਲਾਗੂ ਕਰਨ ਵਾਲੀਆਂ ਏਜੰਸੀਆਂ ਜਿਵੇਂ ਕਿ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ, ਐੱਨਟੀਪੀਸੀ ਲਿਮਟਿਡ, ਐੱਸਜੇਵੀਐੱਨ ਲਿਮਿਟਡ ਅਤੇ ਐੱਨਐੱਚਪੀਸੀ ਲਿਮਟਿਡ ਨੇ ਪੌਣ-ਸੌਰ ਹਾਈਬ੍ਰਿਡ ਪ੍ਰੋਜੈਕਟ, ਪੌਣ-ਸੌਰ ਹਾਈਬ੍ਰਿਡ ਪ੍ਰੋਜੈਕਟ ਪੀਕ ਘੰਟਿਆਂ ਦੌਰਾਨ ਯਕੀਨੀ ਸਪਲਾਈ ਅਤੇ ਰਾਊਂਡ ਦ ਕਲਾਕ ਅਖੁੱਟ ਊਰਜਾ ਦੇ ਟੈਂਡਰ ਕੱਢੇ ਹਨ। 31.12.2023 ਤੱਕ, ਲਗਭਗ 1.44 ਗੀਗਾਵਾਟ ਦੇ ਹਾਈਬ੍ਰਿਡ ਪ੍ਰੋਜੈਕਟ ਪਹਿਲਾਂ ਹੀ ਚਾਲੂ ਹੋ ਚੁੱਕੇ ਹਨ।

ਇਹ ਜਾਣਕਾਰੀ ਕੇਂਦਰੀ ਨਵੀਂ ਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ 8 ਫਰਵਰੀ, 2024 ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*********

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ


(Release ID: 2005287) Visitor Counter : 77


Read this release in: English , Urdu